canada punjabi news Archives - TV Punjab | English News Channel https://en.tvpunjab.com/tag/canada-punjabi-news/ Canada News, English Tv,English News, Tv Punjab English, Canada Politics Tue, 31 Aug 2021 18:58:23 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg canada punjabi news Archives - TV Punjab | English News Channel https://en.tvpunjab.com/tag/canada-punjabi-news/ 32 32 ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ https://en.tvpunjab.com/canada-travel-7/ https://en.tvpunjab.com/canada-travel-7/#respond Tue, 31 Aug 2021 18:58:23 +0000 https://en.tvpunjab.com/?p=9037 Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ […]

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>

Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ।
ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ‘ਚ ਗੈਰ ਜ਼ਰੂਰੀ ਯਾਤਰਾ ਤੋਂ ਪ੍ਰਹੇਜ ਕੀਤਾ ਜਾਵੇ। ਖਾਸ ਤੌਰ ‘ਤੇ ਇਹ ਉਨ੍ਹਾਂ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਕੋਰੋਨਾ ਵਾਇਰਸ ਦਾ ਟੀਕਾ ਹਾਸਿਲ ਨਹੀਂ ਕੀਤਾ ਹੈ। ਇਸ ਬਾਰੇ ਯੂਐਸ ਡਿਪਾਰਟਮੈਂਟ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਕੈਨੇਡਾ ‘ਚ ਯਾਤਰਾ ਸੰਬੰਧੀ ਐਡਵਾਇਜਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਕੋਰੋਨਾ ਵਾਇਰਸ ਕਾਰਨ ਅਮਰੀਕਾ ਕੈਨੇਡਾ ਬਾਰਡਰ ਨੂੰ ਬੰਦ ਕੀਤਾ ਗਿਆ। ਇਸ ਤੋਂ ਬਾਅਦ 9 ਅਗਸਤ ਤੋਂ ਕੈਨੇਡਾ ਵੱਲੋਂ ਟੀਕਾ ਲਗਵਾ ਚੁੱਕੇ ਅਮਰੀਕੀ ਯਾਤਰੀਆਂ ਵਾਸਤੇ ਬਾਰਡਰ ਖੋਲ੍ਹ ਦਿੱਤਾ। ਕੈਨੇਡਾ ਦੇ ਇਸ ਐਲਾਨ ਤੋਂ ਬਾਅਦ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ ਬਾਰਡਰ ਰਾਹੀਂ ਦਾਖਲੇ ਸੰਬੰਧੀ ਰਾਹਤ ਨਹੀਂ ਦਿੱਤੀ ਗਈ। ਅਮਰੀਕਾ ਵੱਲੋਂ ਸਤੰਬਰ 21 ਤੱਕ ਕੈਨੇਡਾ ਵਾਸਤੇ ਬਾਰਡਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ।

WhatsAppXFacebookCopy LinkWeChatShare

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>
https://en.tvpunjab.com/canada-travel-7/feed/ 0
Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ https://en.tvpunjab.com/surrey-shooting/ https://en.tvpunjab.com/surrey-shooting/#respond Mon, 30 Aug 2021 20:09:53 +0000 https://en.tvpunjab.com/?p=8965 VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ […]

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>

VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ ।
ਇਹ ਘਟਨਾ ਐਤਵਾਰ (ਅਗਸਤ 29) ਨੂੰ ਸਵੇਰੇ ਕਰੀਬ 3:45 ਵਜੇ ਫਰੇਜ਼ਰ ਹਾਈਵੇ ਦੇ ਨੇੜੇ 148 ਸਟਰੀਟ ਦੇ 9100-ਬਲਾਕ ਦੇ ਇੱਕ ਘਰ ਵਿੱਚ ਵਾਪਰੀ।
ਇਹ ਉਹ ਹੀ ਰਿਹਾਇਸ਼ ਹੈ ਜਿੱਥੇ 12 ਅਗਸਤ ਨੂੰ ਵੀ ਗੋਲੀਬਾਰੀ ਹੋਈ ਸੀ।
ਇਸ ਜਾਂਚ ਦੇ ਸ਼ੁਰੂਆਤੀ ਸੰਕੇਤ ਮੁਤਾਬਿਕ ਇਸ ਘਟਨਾ ਨੂੰ ਟਾਰਗੇਟਿਡ ਦੱਸਿਆ ਗਿਆ ਹੈ ਅਤੇ ਇਸ ਘਟਨਾ ਦਾ ਆਮ ਲੋਕਾਂ ਕੋਈ ਖਤਰਾ ਨਹੀਂ ਹੈ। ਸਰੀ ਆਰਸੀਐਮਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਗੈਂਗ ਵਾਰ ਨਾਲ ਨਹੀਂ ਹੈ।
ਇਸ ਘਟਨਾ ਦੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਆਰਸੀਐਮਪੀ ਨਾਲ 604-599-0502 ਅਤੇ 2021-131168 ਤੇ ਸੰਪਰਕ ਕਰਨ।

WhatsAppXFacebookCopy LinkWeChatShare

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/surrey-shooting/feed/ 0
Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ https://en.tvpunjab.com/ontario-fatal-shooting/ https://en.tvpunjab.com/ontario-fatal-shooting/#respond Sat, 28 Aug 2021 22:34:21 +0000 https://en.tvpunjab.com/?p=8845 TORONTO –  ਮਾਮਲਾ ਡਾਊਨਟਾਊਨ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੌਰਾਨ ਇੱਕ ਆਦਮੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ। ਟੋਰਾਂਟੋ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਕਰੀਬ 5 ਵਜੇ ਐਡੀਲੇਡ ਅਤੇ ਡੰਕਨ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ […]

The post Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ appeared first on TV Punjab | English News Channel.

]]>

TORONTO –  ਮਾਮਲਾ ਡਾਊਨਟਾਊਨ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੌਰਾਨ ਇੱਕ ਆਦਮੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ।
ਟੋਰਾਂਟੋ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਕਰੀਬ 5 ਵਜੇ ਐਡੀਲੇਡ ਅਤੇ ਡੰਕਨ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੂੰ ਦੋ ਔਰਤਾਂ ਅਤੇ ਇੱਕ ਆਦਮੀ ਜ਼ਖਮੀ ਹੋਏ ਮਿਲੇ।
ਟੋਰਾਂਟੋ ਪੈਰਾਮੈਡੀਕਸ ਦੇ ਅਨੁਸਾਰ, ਆਦਮੀ ਨੂੰ ਜਾਨਲੇਵਾ ਸੱਟਾਂ ਲੱਗੀਆਂ, ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੂਜੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ।
ਇਸ ਤੋਂ ਬਾਅਦ ਤਿੰਨਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਸ ਵਿਅਕਤੀ ਦੀ ਸੱਟਾਂ ਕਾਰਨ ਮੌਤ ਹੋ ਗਈ।ਆਦਮੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।ਪੁਲਿਸ ਦਾ ਮੰਨਣਾ ਹੈ ਕਿ ਤਿੰਨੋਂ ਪੀੜਤ ਇੱਕ ਦੂਜੇ ਨੂੰ ਜਾਣਦੇ ਹਨ।ਪੁਲਿਸ ਅਨੁਸਾਰ ਗੋਲੀ ਚੱਲਣ ਤੋਂ ਬਾਅਦ ਇੱਕ ਚਿੱਟਾ ਵਾਹਨ ਇਸ ਖੇਤਰ ਨੂੰ ਛੱਡਦਾ ਹੋਇਆ ਵੇਖਿਆ ਗਿਆ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

WhatsAppXFacebookCopy LinkWeChatShare

The post Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ appeared first on TV Punjab | English News Channel.

]]>
https://en.tvpunjab.com/ontario-fatal-shooting/feed/ 0
Canada Election Poll https://en.tvpunjab.com/canada-elections-7/ https://en.tvpunjab.com/canada-elections-7/#respond Sat, 28 Aug 2021 22:30:23 +0000 https://en.tvpunjab.com/?p=8842 Vancouver – ਕੈਨੇਡਾ ਅੰਦਰ ਫ਼ੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਤਰਾਂ ਦੇ ਪੋਲ ਸਾਹਮਣੇ ਆ ਰਹੇ ਹਨ। ਇਨ੍ਹਾਂ ਪੋਲ ‘ਚ ਸਿਆਸੀ ਪਾਰਟੀਆਂ ਦੀ ਸਥਿਤੀ ਬਾਰੇ ਸਮੇਂ ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਕ ਤਾਜ਼ਾ ਪੋਲ ਸਾਹਮਣੇ ਆਇਆ ਜਿਸ ‘ਚ ਲਿਬਰਲ ਪਾਰਟੀ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ […]

The post Canada Election Poll appeared first on TV Punjab | English News Channel.

]]>

Vancouver – ਕੈਨੇਡਾ ਅੰਦਰ ਫ਼ੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਤਰਾਂ ਦੇ ਪੋਲ ਸਾਹਮਣੇ ਆ ਰਹੇ ਹਨ। ਇਨ੍ਹਾਂ ਪੋਲ ‘ਚ ਸਿਆਸੀ ਪਾਰਟੀਆਂ ਦੀ ਸਥਿਤੀ ਬਾਰੇ ਸਮੇਂ ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਕ ਤਾਜ਼ਾ ਪੋਲ ਸਾਹਮਣੇ ਆਇਆ ਜਿਸ ‘ਚ ਲਿਬਰਲ ਪਾਰਟੀ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ ਨਜ਼ਰ ਆ ਰਹੀ ਹੈ। ਨੈਨੋਸ ਵੱਲੋਂ CTV ਨਿਊਜ਼ ਤੇ ਗਲੋਬਲ ਮੇਲ ਲਈ ਤਾਜ਼ਾ ਸਰਵੇ ਕਰਵਾਇਆ ਗਿਆ। ਇਸ ਪੋਲ ‘ਚ ਕੰਜ਼ਰਵੇਟਿਵ ਪਾਰਟੀ ਨੂੰ 33.3% ਤੇ ਲਿਬਰਲ ਪਾਰਟੀ ਨੂੰ 30.8% ਦੀ ਸਪੋਰਟ ਮਿਲਦੀ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਮੁਤਾਬਿਕ ਲਿਬਰਲ ਪਾਰਟੀ ਦੀ ਸਪੋਰਟ ਪਹਿਲਾਂ ਦੇ ਮੁਕਾਬਲੇ ਘੱਟਦੀ ਨਜ਼ਰ ਆ ਰਹੀ ਹੈ।
ਦੱਸਦਈਏ ਕਿ ਪਿਛਲੇ ਹਫ਼ਤੇ ਲਿਬਰਲ ਪਾਰਟੀ ਨੂੰ 32.5 % ਦੀ ਸਪੋਰਟ ਤੇ
ਕੰਜ਼ਰਵੇਟਿਵ ਪਾਰਟੀ ਨੂੰ 31.4%ਸਪੋਰਟ ਮਿਲ ਰਹੀ ਸੀ।
ਇਸ ਦੇ ਨਾਲ ਹੀ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਪਹਿਲਾਂ 19.4%ਦੀ ਸਪੋਰਟ ਤੇ ਹੁਣ 20.1% ਦੀ ਸਪੋਰਟ ਮਿਲਦੀ ਦਿਖਾਈ ਦਿੱਤੀ ਹੈ।

WhatsAppXFacebookCopy LinkWeChatShare

The post Canada Election Poll appeared first on TV Punjab | English News Channel.

]]>
https://en.tvpunjab.com/canada-elections-7/feed/ 0
JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ https://en.tvpunjab.com/canada-elections-6/ https://en.tvpunjab.com/canada-elections-6/#respond Wed, 25 Aug 2021 19:53:55 +0000 https://en.tvpunjab.com/?p=8621 VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ […]

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>

VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਕੈਨੇਡਾ ‘ਚ ਬਣਦੀ ਹੈ ਤਾਂ ਕਨੇਡੀਅਨਜ਼ ਦੇ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕੀਤੀ ਜਾਵੇਗੀ । ਇਸ ਦੌਰਾਨ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਨਲਿਮਿਟੇਡ ਡਾਟਾ ਪਲਾਨ ਅਸਲ ‘ਚ ਅਨਲਿਮਿਟੇਡ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਖ਼ਾਸ ਮਾਤਰਾ ਦਾ ਡਾਟਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਦੀ ਸਪੀਡ ਹੀ ਹੌਲੀ ਹੋ ਜਾਵੇ। ਉਹਨਾਂ ਕਿਹਾ ਕਿ ਕੈਨੇਡਾ ਮੋਬਾਇਲ ਅਤੇ ਇੰਟਰਨੈਟ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿਚੋਂ ਇਕ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਬਨਣ ‘ਤੇ ਯੋਜਨਾ ਤਹਿਤ ਇੱਕ ਆਮ ਕਨੇਡੀਅਨ ਪਰਿਵਾਰ ਦੀ ਔਸਤਨ ਇੰਟਰਨੈਟ ਦੇ ਬਿਲਾਂ ਲਈ 1000 ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ 2019 ਦੀਆਂ ਫ਼ੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਨੇ ਵੀ ਮੋਬਾਇਲ ਬਿਲਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

WhatsAppXFacebookCopy LinkWeChatShare

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>
https://en.tvpunjab.com/canada-elections-6/feed/ 0
Justin Trudeau ਦਾ ਨੇ ਕੀਤਾ ਵੱਡਾ ਐਲਾਨ https://en.tvpunjab.com/justin-trudeau-4/ https://en.tvpunjab.com/justin-trudeau-4/#respond Thu, 19 Aug 2021 21:32:21 +0000 https://en.tvpunjab.com/?p=8244 Vancouver – ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੱਖ -ਵੱਖ ਲੀਡਰ ਕੈਨੇਡਾ ਵਾਸੀਆਂ ਨਾਲ ਵੱਡੇ ਵਾਅਦੇ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਚੋਣ ਪ੍ਰਚਾਰ ਦੌਰਾਨ ਵਿਕਟੋਰੀਆ ਪਹੁੰਚੇ ਜਿੱਥੇ ਉਨ੍ਹਾਂ ਨੇ ਲੌਂਗ ਟਰਮ ਕੇਅਰ ਸੈਕਟਰ ‘ਤੇ 9 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕਰਨ ਦਾ ਐਲਾਨ ਕੀਤਾ । ਇਸ ਤੋਂ ਪਹਿਲਾ ਲਿਬਰਲ ਨੇ […]

The post Justin Trudeau ਦਾ ਨੇ ਕੀਤਾ ਵੱਡਾ ਐਲਾਨ appeared first on TV Punjab | English News Channel.

]]>

Vancouver – ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੱਖ -ਵੱਖ ਲੀਡਰ ਕੈਨੇਡਾ ਵਾਸੀਆਂ ਨਾਲ ਵੱਡੇ ਵਾਅਦੇ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਚੋਣ ਪ੍ਰਚਾਰ ਦੌਰਾਨ ਵਿਕਟੋਰੀਆ ਪਹੁੰਚੇ ਜਿੱਥੇ ਉਨ੍ਹਾਂ ਨੇ ਲੌਂਗ ਟਰਮ ਕੇਅਰ ਸੈਕਟਰ ‘ਤੇ 9 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕਰਨ ਦਾ ਐਲਾਨ ਕੀਤਾ । ਇਸ ਤੋਂ ਪਹਿਲਾ ਲਿਬਰਲ ਨੇ ਸਾਲ 2021 ਦੇ ਬਜਟ ਵਿਚ ਅਗਲੇ ਤਿੰਨ ਸਾਲ ਦੌਰਾਨ ਲੌਂਗ ਟਰਮ ਕੇਅਰ ਸੈਕਟਰ ਵਿਚ 3 ਬਿਲੀਅਨ ਡਾਲਰ ਖ਼ਰਚ ਕਰਨ ਨੂੰ ਸ਼ਾਮਿਲ ਕੀਤਾ ਸੀ। ਹੁਣ ਪਾਰਟੀ ਵੱਲੋਂ ਇਸ ਸੈਕਟਰ ਲਈ ਫ਼ੰਡਿੰਗ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਕੈਨੇਡਾ ‘ਚ ਮੁੜ ਤੋਂ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਵੱਲੋਂ 50,000 ਨਵੇਂ ਪਰਸਨਲ ਸਪੋਰਟ ਵਰਕਰਜ਼ ਦੀ ਟ੍ਰੇਨਿੰਗ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਪਰਸਨਲ ਸਪੋਰਟ ਵਰਕਰਜ਼ ਨੂੰ 25 ਡਾਲਰ ਪ੍ਰਤੀ ਘੰਟਾ ਘੱਟੋ ਘੱਟ ਤਨਖ਼ਾਹ ਦੇਣ ਦਾ ਵੀ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਅਗਲੇ ਤਿੰਨ ਸਾਲ ਦੌਰਾਨ ਲੌਂਗ ਟਰਮ ਕੇਅਰ ਸੈਕਟਰ ਵਿਚ ਸੁਧਾਰ ਲਿਆਉਣ ਲਈ 3 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ ਲਿਆਂਦੀ ਗਈ ਹੈ। ਐਨਡੀਪੀ ਨੇ ਪ੍ਰਾਇਵੇਟ ਲੌਂਗ ਟਰਮ ਕੇਅਰ ਸਿਸਟਮ ਨੂੰ ਖ਼ਤਮ ਕਰਕੇ ਇੱਕ ਸਰਕਾਰੀ ਲੌਂਗ ਟਰਮ ਕੇਅਰ ਸਿਸਟਮ ਸ਼ੁਰੁ ਕਰਨ ਦੀ ਯੋਜਨਾ ਬਣਾਈ ਹੈ।

WhatsAppXFacebookCopy LinkWeChatShare

The post Justin Trudeau ਦਾ ਨੇ ਕੀਤਾ ਵੱਡਾ ਐਲਾਨ appeared first on TV Punjab | English News Channel.

]]>
https://en.tvpunjab.com/justin-trudeau-4/feed/ 0
Brampton ਲੁੱਟ ਦਾ ਮਾਮਲਾ ਆਇਆ ਸਾਹਮਣੇ https://en.tvpunjab.com/brampton-news/ https://en.tvpunjab.com/brampton-news/#respond Thu, 19 Aug 2021 20:42:41 +0000 https://en.tvpunjab.com/?p=8241 Toronto – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬੰਦੂਕ ਦੀ ਨੋਕ ‘ਤੇ ਇਕ ਗੱਡੀ ਲੁੱਟੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਤਿੰਨ ਟੀਨਏਜਰ ਲੜਕੇ ਤੇ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਜੇ ਵੀ ਬਰੈਂਪਟਨ ਵਿੱਚ ਬੰਦੂਕ ਦੀ ਨੋਕ ‘ਤੇ ਲੁਟੀ ਕਾਰ ਦੇ ਦੋਸ਼ ਵਿੱਚ ਪੰਜਵੇਂ ਸ਼ੱਕੀ ਦੀ ਭਾਲ ਕਰ ਰਹੀ ਹੈ ਪੀਲ […]

The post Brampton ਲੁੱਟ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>

Toronto – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬੰਦੂਕ ਦੀ ਨੋਕ ‘ਤੇ ਇਕ ਗੱਡੀ ਲੁੱਟੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਤਿੰਨ ਟੀਨਏਜਰ ਲੜਕੇ ਤੇ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਜੇ ਵੀ ਬਰੈਂਪਟਨ ਵਿੱਚ ਬੰਦੂਕ ਦੀ ਨੋਕ ‘ਤੇ ਲੁਟੀ ਕਾਰ ਦੇ ਦੋਸ਼ ਵਿੱਚ ਪੰਜਵੇਂ ਸ਼ੱਕੀ ਦੀ ਭਾਲ ਕਰ ਰਹੀ ਹੈ
ਪੀਲ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਿੰਗੁਆਕੁਸੀ ਰੋਡ ਅਤੇ ਅਰਲਸਬ੍ਰਿਜ ਬੁਲੇਵਾਰਡ ਵਿਖੇ ਬੁੱਧਵਾਰ ਨੂੰ ਇੱਕ ਗੱਡੀ ਚੋਰੀ ਕੀਤੀ ਗਈ ।ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਖੇਤਰ ਦੇ ਇੱਕ ਵਪਾਰਕ ਪਲਾਜ਼ਾ’ ਤੇ ਵਾਪਰੀ ਜਿੱਥੇ ਇਕ ਲੜਕਾ ਕਾਰ ਦੇ ਮਾਲਕ ਕੋਲ ਬੰਦੂਕ ਲੈ ਕੇ ਪਹੁੰਚਿਆ ਗਿਆ। ਅਤੇ ਬੰਦੂਕ ਦੀ ਨੋਕ ‘ਤੇ ਉਸ ਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਫਿਰ ਸ਼ੱਕੀ ਵਿਅਕਤੀ ਨਵੇਂ ਵਾਹਨ ਵਿੱਚ ਭੱਜ ਗਿਆ।
ਵਾਹਨ ਦੀ ਸੁਰੱਖਿਆ ਤਕਨਾਲੋਜੀ ਦੇ ਕਾਰਨ, ਪੁਲਿਸ ਨੇ ਇਸ ਕਾਰ ਨੂੰ ਟਰੈਕ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕਾਰ ਨੂੰ ਨੌਰਥ ਯਾਰਕ ‘ਚ ਟਰੈਕ ਕੀਤਾ ਗਿਆ ਸੀ ਜਿੱਥੇ ਟੋਰਾਂਟੋ ਪੁਲਿਸ ਨੇ ਕਾਰ ਨੂੰ ਰੋਕਿਆ ਅਤੇ ਅੰਦਰ ਬੈਠੇ ਤਿੰਨ ਲੜਕਿਆਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ।
ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਗ੍ਰਿਫ਼ਤਾਰ ਕੀਤੇ ਲੜਕੇ ਤੇ ਔਰਤ ‘ਤੇ ਕਈ ਚਾਰਜ ਲਗਾਏ ਹਨ। ਪੁਲਿਸ ਵੱਲੋਂ ਅਜੇ ਵੀ ਇਸ ਘਟਨਾ ਦੇ ਪੰਜਵੇਂ ਸ਼ੱਕੀ ਦੀ ਭਾਲ ਕੀਤੀ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਉਮਰ 20 ਸਾਲ ਦੇ ਕਰੀਬ ਹੈ। ਉਹ ਛੇ ਫੁੱਟ ਲੰਬਾ, ਪਤਲੀ ਬਣਤਰ ਵਾਲਾ ਦੱਖਣੀ ਏਸ਼ੀਆਈ ਦੱਸਿਆ ਗਿਆ ਹੈ ਅਤੇ ਆਖਰੀ ਵਾਰ ਉਸਨੂੰ ਕਾਲੇ ਰੰਗ ਦੀ ਸਵੈਟਸ਼ਰਟ ਅਤੇ ਕਾਲੀ ਪੈਂਟ ਪਹਿਨੀ ਵੇਖਿਆ ਗਿਆ ਸੀ।

WhatsAppXFacebookCopy LinkWeChatShare

The post Brampton ਲੁੱਟ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/brampton-news/feed/ 0
Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ https://en.tvpunjab.com/canada-elections-5/ https://en.tvpunjab.com/canada-elections-5/#respond Wed, 18 Aug 2021 21:05:53 +0000 https://en.tvpunjab.com/?p=8163 Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ। ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ […]

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>

Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ।
ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ 250,000 ਤੋਂ ਵੱਧ ਪੋਲਿੰਗ ਔਫ਼ਿਸਰਜ਼ ਲਈ ਕੋਵਿਡ ਵੈਕਸੀਨ ਲਾਜ਼ਮੀ ਨਹੀਂ ਕੀਤੀ ਗਈ ਪਰ, ਇਸ ਦੇ ਬਾਵਜੂਦ ਵੀ ਕੈਨੇਡਾ ਵਿਚ ਫ਼ੈਡਰਲ ਚੋਣਾਂ ਸੁਰੱਖਿਅਤ ਤਰੀਕੇ ਨਾਲ ਹੋਣਗੀਆਂ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ 18 ਮਹੀਨਿਆਂ ਦੌਰਾਨ ਕੈਨੇਡਾ ਦੇ ਕਈ ਸੂਬਿਆਂ ਤੇ ਚੋਣਾਂ ਹੋਈਆਂ ਅਤੇ ਇਸ ਦੌਰਾਨ ਕੋਈ ਵੀ ਕੋਵਿਡ ਆਉਟਬ੍ਰੇਕ ਦਾ ਮਾਮਲਾ ਸਾਹਮਣੇ ਨਹੀਂ ਆਇਆਂ ਹੈ। ਇਹ ਉਸੇ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਰਾਸ਼ਨ ਖ਼ਰੀਦਦੇ ਸਮੇਂ ਮਿਲਦੇ ਹੋ।ਇਸ ’ਚ ਫ਼ਰਕ ਇੰਨਾ ਹੈ ਕਿ ਪੋਲਿੰਗ ਬੂਥ ਵਿਚ ਸੁਰੱਖਿਆ ਨਿਯਮ ਹੋਰ ਵੀ ਸਖ਼ਤ ਤਰੀਕੇ ਨਾਲ ਲਾਗੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਜੇ ਸਥਿਤੀ ਬਦਲਦੀ ਹੈ ਤਾਂ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਜਾਵੇਗੀ।
ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਸੂਬਾਈ ਅਤੇ ਸਥਾਨਕ ਨਿਯਮਾਂ ਅਧੀਨ ਵੋਟਰਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਪੋਲਿੰਗ ਸਟੇਸ਼ਨ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਸਮੇਂ ਸੈਨਿਟਾਇਜ਼ ਦਾ ਪ੍ਰਬੰਦ ਕੀਤਾ ਜਾਵੇਗਾ ਅਤੇ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ।
ਵੋਟਰ ਆਪਣੇ ਘਰੋਂ ਆਪਣੇ ਪੈਨ ਅਤੇ ਪੈਂਸਿਲ ਲੈ ਕੇ ਆ ਸਕਦੇ ਹਨ।
ਪੋਲਿੰਗ ਸਟੇਸ਼ਨਾਂ ‘ਚ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਲਗਾਤਾਰ ਸੈਨਿਟਾਇਜ਼ ਕੀਤਾ ਜਾਂਦਾ ਰਹੇਗਾ।

WhatsAppXFacebookCopy LinkWeChatShare

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/canada-elections-5/feed/ 0
Facebook Canada ਨੇ ਬਦਲੇ ਨਿਯਮ https://en.tvpunjab.com/canada-elections-4/ https://en.tvpunjab.com/canada-elections-4/#respond Wed, 18 Aug 2021 20:38:59 +0000 https://en.tvpunjab.com/?p=8160 Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ […]

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>

Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਬਾਰ ਦੀਆਂ ਚੋਣਾਂ ਵਿਚ ਕਨੇਡੀਅਨ ਲੋਕਾਂ ਨੂੰ ਸਿਆਸਤ ਨਾਲ ਜੁੜੀ ਸਮੱਗਰੀ ਫ਼ੇਸਬੁੱਕ ਤੇ ਘੱਟ ਦੇਖਣ ਨੂੰ ਮਿਲੇਗੀ । ਫ਼ੇਸਬੁੱਕ ਕੈਨੇਡਾ ਦੇ ਮੁਖੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਜਾਂ ਕੋਵਿਡ ਬਾਰੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਜਾਂ ਚੋਣ ਉਮੀਦਵਾਰਾਂ ਨੇ ਫ਼ੇਸਬੁੱਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਹਨਾਂ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਹਟਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਦਸਦਈਏ ਕਿ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਫ਼ੇਸਬੁੱਕ ਨੇ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕੀਤਾ ਸੀ ਜਿਸ ਤਹਿਤ ਕੈਨੇਡਾ ਦੇ ਫ਼ੇਸਬੁੱਕ ਯੂਜ਼ਰਜ਼ ਨੂੰ ਆਪਣੇ ਆਪ ਹੀ ਸਿਆਸੀ ਸਮੱਗਰੀ ਘੱਟ ਨਜ਼ਰ ਆਉਣ ਲੱਗ ਪਈ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਲਈ ਕਨੇਡੀਅਨਜ਼ ਵੱਲੋਂ ਹੀ ਇਹ ਫ਼ੀਡਬੈਕ ਮਿਲਿਆ ਸੀ ਕਿ ਉਹ ਵੱਧ ਸਿਆਸੀ ਸਮੱਗਰੀ ਨਹੀਂ ਦੇਖਣਾ ਚਾਹੁੰਦੇ।

WhatsAppXFacebookCopy LinkWeChatShare

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>
https://en.tvpunjab.com/canada-elections-4/feed/ 0
Canada ‘ਚ 2 ਪੰਜਾਬੀ ਗ੍ਰਿਫ਼ਤਾਰ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/#respond Wed, 18 Aug 2021 00:05:27 +0000 https://en.tvpunjab.com/?p=8079 Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ […]

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>

Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਬਰੈਂਪਟਨ, ਵੇਲਿੰਗਟਨ ਨਾਰਥ, ਏਰਿਨ ਅਤੇ ਜਾਰਜਟਾਉਨ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬਰੈਂਪਟਨ ਦੇ 25 ਸਾਲਾਂ ਅਮਨਦੀਪ ਸਿੰਘ, ਏਰਿਨ ਦੇ 28 ਸਾਲਾਂ ਅਮ੍ਰਿਤ ਸਿੰਘ ਤੇ 50 ਸਾਲਾਂ ਜਾਨ ਪੌਲ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤਿੰਨ ਜਾਣਿਆ ਕੋਲੋਂ ਕੋਕੀਨ, ਗੈਰ-ਕਾਨੂਨੀ ਭੰਗ ਅਤੇ ਹੋਰ ਨਸ਼ੇ ਬਰਾਮਦ ਕੀਤੇ ਗਏ। ਹੁਣ ਇਨ੍ਹਾਂ ਦੀ ਆਉਣ ਵਾਲੇ ਦਿਨਾਂ ‘ਚ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਵੇਗੀ ।

WhatsAppXFacebookCopy LinkWeChatShare

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>
https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/feed/ 0