canada punjabi Archives - TV Punjab | English News Channel https://en.tvpunjab.com/tag/canada-punjabi/ Canada News, English Tv,English News, Tv Punjab English, Canada Politics Mon, 30 Aug 2021 20:09:53 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg canada punjabi Archives - TV Punjab | English News Channel https://en.tvpunjab.com/tag/canada-punjabi/ 32 32 Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ https://en.tvpunjab.com/surrey-shooting/ https://en.tvpunjab.com/surrey-shooting/#respond Mon, 30 Aug 2021 20:09:53 +0000 https://en.tvpunjab.com/?p=8965 VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ […]

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>

VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ ।
ਇਹ ਘਟਨਾ ਐਤਵਾਰ (ਅਗਸਤ 29) ਨੂੰ ਸਵੇਰੇ ਕਰੀਬ 3:45 ਵਜੇ ਫਰੇਜ਼ਰ ਹਾਈਵੇ ਦੇ ਨੇੜੇ 148 ਸਟਰੀਟ ਦੇ 9100-ਬਲਾਕ ਦੇ ਇੱਕ ਘਰ ਵਿੱਚ ਵਾਪਰੀ।
ਇਹ ਉਹ ਹੀ ਰਿਹਾਇਸ਼ ਹੈ ਜਿੱਥੇ 12 ਅਗਸਤ ਨੂੰ ਵੀ ਗੋਲੀਬਾਰੀ ਹੋਈ ਸੀ।
ਇਸ ਜਾਂਚ ਦੇ ਸ਼ੁਰੂਆਤੀ ਸੰਕੇਤ ਮੁਤਾਬਿਕ ਇਸ ਘਟਨਾ ਨੂੰ ਟਾਰਗੇਟਿਡ ਦੱਸਿਆ ਗਿਆ ਹੈ ਅਤੇ ਇਸ ਘਟਨਾ ਦਾ ਆਮ ਲੋਕਾਂ ਕੋਈ ਖਤਰਾ ਨਹੀਂ ਹੈ। ਸਰੀ ਆਰਸੀਐਮਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਗੈਂਗ ਵਾਰ ਨਾਲ ਨਹੀਂ ਹੈ।
ਇਸ ਘਟਨਾ ਦੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਆਰਸੀਐਮਪੀ ਨਾਲ 604-599-0502 ਅਤੇ 2021-131168 ਤੇ ਸੰਪਰਕ ਕਰਨ।

WhatsAppXFacebookCopy LinkWeChatShare

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/surrey-shooting/feed/ 0
Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ https://en.tvpunjab.com/ontario-fatal-shooting/ https://en.tvpunjab.com/ontario-fatal-shooting/#respond Sat, 28 Aug 2021 22:34:21 +0000 https://en.tvpunjab.com/?p=8845 TORONTO –  ਮਾਮਲਾ ਡਾਊਨਟਾਊਨ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੌਰਾਨ ਇੱਕ ਆਦਮੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ। ਟੋਰਾਂਟੋ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਕਰੀਬ 5 ਵਜੇ ਐਡੀਲੇਡ ਅਤੇ ਡੰਕਨ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ […]

The post Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ appeared first on TV Punjab | English News Channel.

]]>

TORONTO –  ਮਾਮਲਾ ਡਾਊਨਟਾਊਨ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੌਰਾਨ ਇੱਕ ਆਦਮੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ।
ਟੋਰਾਂਟੋ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਕਰੀਬ 5 ਵਜੇ ਐਡੀਲੇਡ ਅਤੇ ਡੰਕਨ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੂੰ ਦੋ ਔਰਤਾਂ ਅਤੇ ਇੱਕ ਆਦਮੀ ਜ਼ਖਮੀ ਹੋਏ ਮਿਲੇ।
ਟੋਰਾਂਟੋ ਪੈਰਾਮੈਡੀਕਸ ਦੇ ਅਨੁਸਾਰ, ਆਦਮੀ ਨੂੰ ਜਾਨਲੇਵਾ ਸੱਟਾਂ ਲੱਗੀਆਂ, ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੂਜੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ।
ਇਸ ਤੋਂ ਬਾਅਦ ਤਿੰਨਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਸ ਵਿਅਕਤੀ ਦੀ ਸੱਟਾਂ ਕਾਰਨ ਮੌਤ ਹੋ ਗਈ।ਆਦਮੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।ਪੁਲਿਸ ਦਾ ਮੰਨਣਾ ਹੈ ਕਿ ਤਿੰਨੋਂ ਪੀੜਤ ਇੱਕ ਦੂਜੇ ਨੂੰ ਜਾਣਦੇ ਹਨ।ਪੁਲਿਸ ਅਨੁਸਾਰ ਗੋਲੀ ਚੱਲਣ ਤੋਂ ਬਾਅਦ ਇੱਕ ਚਿੱਟਾ ਵਾਹਨ ਇਸ ਖੇਤਰ ਨੂੰ ਛੱਡਦਾ ਹੋਇਆ ਵੇਖਿਆ ਗਿਆ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

WhatsAppXFacebookCopy LinkWeChatShare

The post Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ appeared first on TV Punjab | English News Channel.

]]>
https://en.tvpunjab.com/ontario-fatal-shooting/feed/ 0
Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/ https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/#respond Thu, 05 Aug 2021 22:04:33 +0000 https://en.tvpunjab.com/?p=7130 Vancouver – ਕਿਊਬੈਕ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਵੈਕਸੀਨ ਪਾਸਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰੀਮਿਅਰ ਫਰੈਂਸੂਆ ਲਿਗੋਅ ਵੱਲੋਂ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂੱਬੇ ‘ਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ।ਲਿਗੋਅ ਨੇ ਕਿਹਾ ਕਿ ਨਵੇਂ ਵੈਕਸੀਨ ਪਾਸਪੋਰਟ ਸਿਸਟਮ ਦੀਬਾਕੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।ਦੱਸਦਈਏ ਕਿ ਸੂਬੇ […]

The post Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ appeared first on TV Punjab | English News Channel.

]]>

Vancouver – ਕਿਊਬੈਕ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਵੈਕਸੀਨ ਪਾਸਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰੀਮਿਅਰ ਫਰੈਂਸੂਆ ਲਿਗੋਅ ਵੱਲੋਂ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂੱਬੇ ‘ਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ।ਲਿਗੋਅ ਨੇ ਕਿਹਾ ਕਿ ਨਵੇਂ ਵੈਕਸੀਨ ਪਾਸਪੋਰਟ ਸਿਸਟਮ ਦੀਬਾਕੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।ਦੱਸਦਈਏ ਕਿ ਸੂਬੇ ਵਿਚ ਪਹਿਲਾਂ ਦੇ ਮੁਕਾਬਲੇ ਨਵੇਂ ਕੋਵਿਡ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਇਨ੍ਹਾਂ ਹੀ ਨਹੀਂ ਕੋਵਿਡ ਸਬੰਧੀ ਮੌਤਾਂ ਅਤੇ ਹਸਪਤਾਲ ਵਿਚ ਮਰੀਜ਼ਾਂ ਗਿਣਤੀ ਵੱਧ ਰਹੀ ਹੈ। ਇਸ ਸਭ ਨੂੰ ਧਿਆਨ ‘ਚ ਰੱਖਦਿਆਂ ਵੈਕਸੀਨ ਪਾਸਪੋਰਟ ਸਿਸਟਮ ਨੂੰਸੂਬੇ ’ਚ ਲਾਗੂ ਕੀਤਾ ਜਾ ਰਿਹਾ ਹੈ। ਕਿਊਬੈਕ ਵਿਚ ‘ਵੈਕਸੀਨ ਪਾਸਪੋਰਟ’ ਸਿਸਟਮ ਸ਼ੁਰੂ ਕਰਨ ਪਿੱਛੇ ਇਹ ਵੀ ਕਾਰਨ ਹੈ ਕਿ ਪ੍ਰੋਵਿੰਸ ‘ਚ ਇਕ ਹੋਰ ਤਾਲਾਬੰਦੀ ਤੋਂ ਬਚਿਆ ਜਾ ਸਕੇ । ਦੱਸਣਯੋਗ ਹੈ ਕਿ ਫਰਾਂਸ, ਇਟਲੀ ਅਤੇ ਨਿਊਯੌਰਕ ਸ਼ਹਿਰ ਵਿਚ ਪਹਿਲਾਂ ਹੀ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਕਿਊਬੈਕ ਦੇ ਹੈਲਥ ਮਨਿਸਟਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਵਿਚ ਲੌਕਡਾਉਨ ਲਗਾਏ ਜਾਣ ਦੀ ਬਜਾਏ, ਜੋ ਲੋਕ ਪੂਰੀ ਤਰਾਂ ਵੈਕਸਿਨੇਟ ਨਹੀਂ ਹੋਏ ਹਨ ਉਹਨਾਂ ਨੂੰ ਥੇਟਰ, ਜਿਮ ਅਤੇ ਅਜਿਹੀਆਂ ਥਾਂਵਾਂ ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਥੇ ਵਾਇਰਸ ਫੈਲਣ ਦਾ ਖ਼ਤਰਾ ਵਧੇਰੇ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਊਬੈੱਕ ਦੇ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਉਹ ਅੰਤਰਰਾਸ਼ਟਰੀ ਯਾਤਰਾ ਵਿਚ ਆਸਾਨੀ ਵਾਸਤੇ ਹੋਰ ਸੂਬਿਆਂ ਵੱਲੋਂ ਵੀ ਅਜਿਹਾ ਕੀਤੇ ਜਾਣ ਦੀ ਹਿਮਾਇਤ ਕਰਨ ਲਈ ਤਿਆਰ ਹਨ। ਵੈਕਸੀਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਡਰਲ ਸਰਕਾਰ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਇੰਡਸਟਰੀਆਂ, ਜਿਵੇਂ ਕਿ ਏਅਰਲਾਈਨਾਂ, ਦੇ ਮੁਲਾਜ਼ਮਾਂ ਲਈ ਵੈਕਸੀਨ ਲੈਣਾ ਜ਼ਰੂਰੀ ਕੀਤੇ ਜਾਣ ਦੀ ਸਮੀਖਿਆ ਕਰ ਰਹੀ ਹੈ।

WhatsAppXFacebookCopy LinkWeChatShare

The post Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/feed/ 0
Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ https://en.tvpunjab.com/canada-racist-attack-2/ https://en.tvpunjab.com/canada-racist-attack-2/#respond Mon, 02 Aug 2021 20:23:28 +0000 https://en.tvpunjab.com/?p=6855 Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ […]

The post Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ appeared first on TV Punjab | English News Channel.

]]>

Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾਂ ਪਿਆ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਾਜ਼ਾ ਘਟਨਾ ਸਰੀ ਦੀ ਇਕ ਪਾਰਕ ਤੋਂ ਸਾਹਮਣੇ ਆਈ ਹੈ, ਜਿੱਥੇ ਬਜ਼ੁਰਗ ਬੀਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ । ਇੱਥੇ ਕੁੱਝ ਬਜ਼ੁਰਗ ਬੀਬੀਆਂ ਪਾਰਕ ‘ਚ ਬੈਠੀਆਂ ਹੋਈਆਂ ਸਨ। ਇਸ ਵਕਤ ਇਕ ਗੋਰਾ ਜੋੜਾ ਆਇਆ ਤੇ ਉਨ੍ਹਾਂ ਵੱਲੋਂ ਇਨ੍ਹਾਂ ਬਜ਼ੁਰਗ ਬੀਬੀਆਂ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ 2 ਜਾਣਿਆ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਬੀਬੀਆਂ ਨੂੰ ਕਿਹਾ ਗਿਆ ਕਿ ਤੁਸੀ ਭਾਰਤ ਵਾਪਿਸ ਚਲੇ ਜਾਓ। ਇਹ ਦੋਵੇਂ ਜਾਣੇ ਇਥੇ ਹੀ ਨਹੀਂ ਰੁਕੇ ਬਲਕਿ ਇਨ੍ਹਾਂ ਬੀਬੀਆਂ ‘ਤੇ ਇਨ੍ਹਾਂ ਵੱਲੋਂ ਕੂੜਾ ਵੀ ਸੁਟਿਆ ਗਿਆ।
ਇਹ ਮਾਮਲਾ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ। ਹਰਜੀਤ ਸੱਜਣ ਨੇ ਲਿਖਿਆ “ ਉਹਨਾਂ ਸਾਰੇ ਬੱਚਿਆ ਅਤੇ ਬਜੁਰਗ ਮਾਤਾਂਵਾਂ ਜਿਹਨਾ ਇਸ ਨਫਰਤ ਨੂੰ ਝੱਲਿਆ ਹੈ; ਮੈ ਵਾਅਦਾ ਕਰਦਾ ਹਾਂ ਤੁਸੀ ਅਤੇ ਅਸੀ ਮਿਲਕੇ ਇਹ ਨਫਰਤ ਫਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਣਾਂ। ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜਬੂਤ ਜੜਾਂ ਨੂੰ ਕੱਟਣ ਨਹੀਂ ਦੇਣਾਂ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾਂ।  ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ RCMP ਦੇ ਧਿਆਨ ‘ਚ ਹੈ ਪਰ, ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

WhatsAppXFacebookCopy LinkWeChatShare

The post Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ appeared first on TV Punjab | English News Channel.

]]>
https://en.tvpunjab.com/canada-racist-attack-2/feed/ 0
Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ https://en.tvpunjab.com/canada-news-surrey-remains-found/ https://en.tvpunjab.com/canada-news-surrey-remains-found/#respond Fri, 21 May 2021 21:24:04 +0000 https://en.tvpunjab.com/?p=440 ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>

ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

WhatsAppXFacebookCopy LinkWeChatShare

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>
https://en.tvpunjab.com/canada-news-surrey-remains-found/feed/ 0