Canada Quarantine plan Archives - TV Punjab | English News Channel https://en.tvpunjab.com/tag/canada-quarantine-plan/ Canada News, English Tv,English News, Tv Punjab English, Canada Politics Mon, 12 Jul 2021 20:35:22 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Canada Quarantine plan Archives - TV Punjab | English News Channel https://en.tvpunjab.com/tag/canada-quarantine-plan/ 32 32 Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ https://en.tvpunjab.com/canada-travel-2/ https://en.tvpunjab.com/canada-travel-2/#respond Mon, 12 Jul 2021 20:35:22 +0000 https://en.tvpunjab.com/?p=4379 Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੋਈ ਹੈ। ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇਸ ਦੌਰਾਨ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਜਾ ਰਹੇ ਹਨ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ‘ਚ ਐਂਟਰੀ ਲੈ ਰਹੇ ਨੇ। ਵੱਡੀ ਗਿਣਤੀ ’ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਸਰਬੀਆ ਰਾਹੀਂ […]

The post Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੋਈ ਹੈ। ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇਸ ਦੌਰਾਨ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਜਾ ਰਹੇ ਹਨ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ‘ਚ ਐਂਟਰੀ ਲੈ ਰਹੇ ਨੇ। ਵੱਡੀ ਗਿਣਤੀ ’ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਸਰਬੀਆ ਰਾਹੀਂ ਕੈਨੇਡਾ ਜਾ ਰਹੇ ਹਨ। ਇਸੇ ਦੌਰਾਨ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸ ਗਏ। ਦਰਅਸਲ ਸਰਬੀਆ ਵੱਲੋਂ ਆਪਣੇ ਨਵੇਂ ਨਿਯਮ ਐਲਾਨ ਕੀਤੇ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਿਕ ਸਰਬੀਆ ਆਉਣ ਵਾਲੇ ਯਾਤਰੀ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਫ਼ਿਰ ਇਨ੍ਹਾਂ ਯਾਤਰੀਆਂ ਨੂੰ ਸਰਬੀਆ ’ਚ 7 ਦਿਨਾਂ ਵਾਸਤੇ ਕੁਆਰੰਨਟੀਨ ਕਰਨਾ ਪਵੇਗਾ ਤੇ 7 ਦਿਨਾਂ ਬਾਅਦ ਇਕ ਹੋਰ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਕਾਰਨ 205 ਦੇ ਕਰੀਬ ਯਾਤਰੀ ਜੋ ਕੈਨੇਡਾ ਜਾਣ ਵਾਲੇ ਸਨ ਉਹ ਸਰਬੀਆ ’ਚ ਫੱਸ ਗਏ। ਜਦੋਂ ਇਹ ਮਾਮਲਾ ਭਾਰਤੀ ਦੂਤਾਵਾਸ ਦੇ ਧਿਆਨ ‘ਚ ਆਇਆ ਤੇ ਉਨ੍ਹਾਂ ਵੱਲੋਂ ਇਸ ਬਾਰੇ ਐਕਸ਼ਨ ਲਿਆ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ’ਤੇ ਵੀ ਸਾਂਝੀ ਕੀਤੀ। ਭਾਰਤੀ ਅੰਬੈਸੀ ਨੇ ਦੱਸਿਆ ਕਿ ਬੇਲਗ੍ਰੇਡ ਹਵਾਈ ਅੱਡੇ ‘ਤੇ ਫਸੇ 205 ਭਾਰਤੀਆਂ ਵਿਚੋਂ 120 ਯਾਤਰੀ ਅੱਜ ਲੂਫਥਾਂਸਾ ਏਅਰ ਲਾਈਨ ਦੁਆਰਾ ਯਾਤਰਾ ਕਰ ਰਹੇ ਹਨ। ਹੋਰ ਏਅਰਲਾਈਨਾਂ ਦੁਆਰਾ ਯਾਤਰਾ ਕਰਨ ਵਾਲੇ ਭਾਰਤੀ ਅੱਜ ਜਾਂ ਕੱਲ੍ਹ ਉਡਾਣ ਭਰਨਗੇ। ਭਾਰਤੀ ਦੂਤਾਵਾਸ ਏਅਰਪੋਰਟ ਅਥਾਰਟੀਆਂ / ਏਅਰਲਾਈਨਾਂ ਦੇ ਸੰਪਰਕ ਵਿੱਚ ਹਨ.

The post Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ appeared first on TV Punjab | English News Channel.

]]>
https://en.tvpunjab.com/canada-travel-2/feed/ 0
Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news https://en.tvpunjab.com/canada-visa/ https://en.tvpunjab.com/canada-visa/#respond Thu, 01 Jul 2021 23:55:35 +0000 https://en.tvpunjab.com/?p=3371 Vancouver – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਵੀਟ ਕਰ ਦੱਸਿਆ ਗਿਆ ਕਿ ਭਾਰਤ ‘ਚ ਅੱਪਫ਼ਰੰਟ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਪਫ਼ਰੰਟ ਮੈਡੀਕਲ ਵਾਸਤੇ ਹੁਣ ਅਪੋਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਹਾਈ ਕਮੀਸ਼ਨ ਵੱਲੋਂ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਜਿਸ ’ਤੇ ਸ਼ਹਿਰ ਦਾ ਨਾਮ […]

The post Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਵੀਟ ਕਰ ਦੱਸਿਆ ਗਿਆ ਕਿ ਭਾਰਤ ‘ਚ ਅੱਪਫ਼ਰੰਟ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਪਫ਼ਰੰਟ ਮੈਡੀਕਲ ਵਾਸਤੇ ਹੁਣ ਅਪੋਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਹਾਈ ਕਮੀਸ਼ਨ ਵੱਲੋਂ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਜਿਸ ’ਤੇ ਸ਼ਹਿਰ ਦਾ ਨਾਮ ਭਰ ਕਿ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ‘ਚ ਸਾਰੇ ਨੰਬਰ ਵੀ ਸਾਂਝੇ ਕੀਤੇ ਗਏ ਹਨ।

 

ਇਕ ਹੋਰ ਟਵੀਟ ਕਰ ਹਾਈ ਕਮੀਸ਼ਨ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਟਵੀਟ ‘ਚ ਉਨ੍ਹਾਂ ਲਿਖਿਆ, ਜੇ ਤੁਸੀਂ ਬਿਨਾਂ ਅੱਪਫ਼ਰੰਟ ਮੈਡੀਕਲ ਦੇ ਆਨਲਾਈਨ ਅਰਜ਼ੀ ਦਾਖਲ ਕੀਤੀ ਹੈ, ਤਾਂ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਾਉਣ ਲਈ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ (ਆਈਐਮਈ) ਫਾਰਮ ਦੀ ਉਡੀਕ ਕਰਨੀ ਹੋਵੇਗੀ।

The post Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news appeared first on TV Punjab | English News Channel.

]]>
https://en.tvpunjab.com/canada-visa/feed/ 0
Canada ਤੋਂ International Students ਲਈ ਵੱਡੀ ਖੁਸ਼ਖਬਰੀ https://en.tvpunjab.com/canada-travel-update-2/ https://en.tvpunjab.com/canada-travel-update-2/#respond Mon, 28 Jun 2021 18:52:18 +0000 https://en.tvpunjab.com/?p=3015 Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ […]

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>
FacebookTwitterWhatsAppCopy Link


Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ।

ਇਸ ਨਿਯਮ ਦੀ ਸ਼ੁਰੂਆਤ 5 ਜੁਲਾਈ ਤੋਂ ਹੋਣ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਵੀ ਇਸ ਨਿਯਮ ਤਹਿਤ ਰਾਹਤ ਪ੍ਰਦਾਨ ਕੀਤੀ ਜਾਵੇ।IRCC ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਉਨ੍ਹਾਂ ਦੱਸਿਆ ਕੇ ਜੁਲਾਈ 5 ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀ ਜੇ ਕੈਨੇਡਾ ਦੇ ਪੂਰੀ ਤਰ੍ਹਾਂ ਟੀਕਾ ਲਗਾਉਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਡੇ ਕੋਲ ਇਕ ਪ੍ਰਵਾਨਿਤ ਡੀ.ਐਲ.ਆਈ. ਵਿਚ ਸ਼ਾਮਲ ਹੋਣ ਲਈ ਯੋਗ ਸਟੱਡੀ ਪਰਮਿਟ ਹੈ, ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।

ਨਾਲ ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਦੇ ਅਧਿਕਾਰੀ ਆਖਰੀ ਫੈਸਲਾ ਉਸ ਜਾਣਕਾਰੀ ਦੇ ਅਧਾਰ ਤੇ ਕਰਨਗੇ ਜੋ ਤੁਸੀਂ ਕਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰਦਾਨ ਕਰਦੇ ਹੋ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਲਈ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਲਈ ਪਾਬੰਦੀਆਂ 21 ਜੁਲਾਈ, 2021 ਤੱਕ ਲਾਗੂ ਰਹਿਣਗੀਆਂ।

ਟੀਵੀ ਪੰਜਾਬ ਬਿਊਰੋ

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>
https://en.tvpunjab.com/canada-travel-update-2/feed/ 0
Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ https://en.tvpunjab.com/canada-travel-reopening/ https://en.tvpunjab.com/canada-travel-reopening/#respond Mon, 21 Jun 2021 19:35:51 +0000 https://en.tvpunjab.com/?p=2339 Vancouver – 5 ਜੁਲਾਈ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਟੀਕੇ ਦੇ ਦੋ ਡੋਜ਼ ਲਗਵਾਏ ਹਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਨੂੰ ਹੋਟਲ ਤੇ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ। […]

The post Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ appeared first on TV Punjab | English News Channel.

]]>
FacebookTwitterWhatsAppCopy Link


Vancouver – 5 ਜੁਲਾਈ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਟੀਕੇ ਦੇ ਦੋ ਡੋਜ਼ ਲਗਵਾਏ ਹਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਨੂੰ ਹੋਟਲ ਤੇ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ।

ਇਹ ਨਿਯਮ ਬਾਰਡਰ ‘ਤੇ ਹਵਾਈ ਯਾਤਰਾ ਰਾਹੀਂ ਦਾਖ਼ਲ ਹੋਣ ਵਾਲਿਆਂ ‘ਤੇ ਲਾਗੂ ਹੁੰਦਾ ਹੈ। ਕੁਆਰੰਟੀਨ ਤੋਂ ਉਨ੍ਹਾਂ ਯਾਤਰੀਆਂ ਨੂੰ ਢਿੱਲ ਦਿੱਤੀ ਜਾਵੇਗੀ ਜਿਨ੍ਹਾਂ ਦੇ ਫਾਈਜ਼ਰ, ਮੋਡੇਰਨਾ,ਐਸਟਰਾਜ਼ੇਨੇਕਾ ਟੀਕੇ ਦੀ ਦੋ ਡੋਜ਼ ਤੇ ਜੌਨਸਨ ਟੀਕੇ ਦੀ ਇਕ ਡੋਜ਼ ਲੱਗੀ ਹੋਵੇਗੀ। ਇਹ ਨਿਯਮ 5 ਜੁਲਾਈ ਨੂੰ ਸਵੇਰੇ 11:59 ਵਜੇ ਤੋਂ ਯਾਤਰੀਆਂ ‘ਤੇ ਲਾਗੂ ਹੋਵੇਗਾ। ਮੌਜੂਦਾ ਸਮੇਂ ਕੈਨੇਡਾ ‘ਚ ਨਾਗਰਿਕ, ਸਥਾਈ ਨਿਵਾਸੀ ਅਤੇ ਭਾਰਤੀ ਐਕਟ ਦੇ ਤਹਿਤ ਰਜਿਸਟਰ ਹੋਏ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ।

ਟ੍ਰੈਵਲ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਟੀਕਾ ਦੀ ਜਾਣਕਾਰੀ ਅਰਾਈਵਕੈਨ ਐਪ’ ਤੇ ਜਮ੍ਹਾ ਕਰਾਉਣੀ ਹੋਵੇਗੀ। ਯਾਤਰੀ ਲਈ 72 ਘੰਟਿਆਂ ਦੇ ਅੰਦਰ-ਅੰਦਰ ਕਰਵਾਇਆ ਕੋਵਿਡ -19 ਟੈਸਟ ਲਾਜ਼ਮੀ ਹੋਵੇਗਾ। ਯਾਤਰੀ ਦਾ ਇਕ ਕੋਰੋਨਾ ਟੈਸਟ ਕੈਨੇਡਾ ਦਾਖ਼ਲ ਹੋਣ ‘ਤੇ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਨੈਗਟਿਵ ਆਉਣ ‘ਤੇ ਕੁਆਰੰਟੀਨ ਨਹੀਂ ਕਰਨਾ ਪਵੇਗਾ। ਜਿਹੜੇ ਬੱਚੇ ਆਪਣੇ ਟੀਕਾ ਲਗਵਾ ਚੁੱਕੇ ਮਾਂ-ਬਾਪ ਨਾਲ ਯਾਤਰਾ ਕਰਨਗੇ ਉਨ੍ਹਾਂ ਨੂੰ ਵੀ ਹੋਟਲ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰ, ਇਨ੍ਹਾਂ ਬੱਚਿਆਂ ਨੂੰ ਘਰ ‘ਚ 14 ਦਿਨ ਲਈ ਇਕਾਂਤਵਾਸ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਭਾਰਤ ਨਾਲ ਸਿੱਧੀਆਂ ਉਡਾਣਾਂ ‘ਤੇ 21 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਜੋ ਪਾਕਿਸਤਾਨ ਨਾਲ ਉਡਾਣਾਂ ‘ਤੇ ਰੋਕ ਲਗਾਈ ਗਈ ਸੀ ਉਸ ਨੂੰ ਅੱਗੇ ਨਹੀਂ ਵਧਾਇਆ ਗਿਆ।

The post Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ appeared first on TV Punjab | English News Channel.

]]>
https://en.tvpunjab.com/canada-travel-reopening/feed/ 0