Canada Reopening Archives - TV Punjab | English News Channel https://en.tvpunjab.com/tag/canada-reopening/ Canada News, English Tv,English News, Tv Punjab English, Canada Politics Mon, 12 Jul 2021 20:35:22 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Canada Reopening Archives - TV Punjab | English News Channel https://en.tvpunjab.com/tag/canada-reopening/ 32 32 Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ https://en.tvpunjab.com/canada-travel-2/ https://en.tvpunjab.com/canada-travel-2/#respond Mon, 12 Jul 2021 20:35:22 +0000 https://en.tvpunjab.com/?p=4379 Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੋਈ ਹੈ। ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇਸ ਦੌਰਾਨ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਜਾ ਰਹੇ ਹਨ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ‘ਚ ਐਂਟਰੀ ਲੈ ਰਹੇ ਨੇ। ਵੱਡੀ ਗਿਣਤੀ ’ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਸਰਬੀਆ ਰਾਹੀਂ […]

The post Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ appeared first on TV Punjab | English News Channel.

]]>

Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੋਈ ਹੈ। ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇਸ ਦੌਰਾਨ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਜਾ ਰਹੇ ਹਨ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ‘ਚ ਐਂਟਰੀ ਲੈ ਰਹੇ ਨੇ। ਵੱਡੀ ਗਿਣਤੀ ’ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਸਰਬੀਆ ਰਾਹੀਂ ਕੈਨੇਡਾ ਜਾ ਰਹੇ ਹਨ। ਇਸੇ ਦੌਰਾਨ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸ ਗਏ। ਦਰਅਸਲ ਸਰਬੀਆ ਵੱਲੋਂ ਆਪਣੇ ਨਵੇਂ ਨਿਯਮ ਐਲਾਨ ਕੀਤੇ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਿਕ ਸਰਬੀਆ ਆਉਣ ਵਾਲੇ ਯਾਤਰੀ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਫ਼ਿਰ ਇਨ੍ਹਾਂ ਯਾਤਰੀਆਂ ਨੂੰ ਸਰਬੀਆ ’ਚ 7 ਦਿਨਾਂ ਵਾਸਤੇ ਕੁਆਰੰਨਟੀਨ ਕਰਨਾ ਪਵੇਗਾ ਤੇ 7 ਦਿਨਾਂ ਬਾਅਦ ਇਕ ਹੋਰ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਕਾਰਨ 205 ਦੇ ਕਰੀਬ ਯਾਤਰੀ ਜੋ ਕੈਨੇਡਾ ਜਾਣ ਵਾਲੇ ਸਨ ਉਹ ਸਰਬੀਆ ’ਚ ਫੱਸ ਗਏ। ਜਦੋਂ ਇਹ ਮਾਮਲਾ ਭਾਰਤੀ ਦੂਤਾਵਾਸ ਦੇ ਧਿਆਨ ‘ਚ ਆਇਆ ਤੇ ਉਨ੍ਹਾਂ ਵੱਲੋਂ ਇਸ ਬਾਰੇ ਐਕਸ਼ਨ ਲਿਆ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ’ਤੇ ਵੀ ਸਾਂਝੀ ਕੀਤੀ। ਭਾਰਤੀ ਅੰਬੈਸੀ ਨੇ ਦੱਸਿਆ ਕਿ ਬੇਲਗ੍ਰੇਡ ਹਵਾਈ ਅੱਡੇ ‘ਤੇ ਫਸੇ 205 ਭਾਰਤੀਆਂ ਵਿਚੋਂ 120 ਯਾਤਰੀ ਅੱਜ ਲੂਫਥਾਂਸਾ ਏਅਰ ਲਾਈਨ ਦੁਆਰਾ ਯਾਤਰਾ ਕਰ ਰਹੇ ਹਨ। ਹੋਰ ਏਅਰਲਾਈਨਾਂ ਦੁਆਰਾ ਯਾਤਰਾ ਕਰਨ ਵਾਲੇ ਭਾਰਤੀ ਅੱਜ ਜਾਂ ਕੱਲ੍ਹ ਉਡਾਣ ਭਰਨਗੇ। ਭਾਰਤੀ ਦੂਤਾਵਾਸ ਏਅਰਪੋਰਟ ਅਥਾਰਟੀਆਂ / ਏਅਰਲਾਈਨਾਂ ਦੇ ਸੰਪਰਕ ਵਿੱਚ ਹਨ.

WhatsAppXFacebookCopy LinkWeChatShare

The post Canada ਆਉਣ ਵਾਲੇ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸੇ appeared first on TV Punjab | English News Channel.

]]>
https://en.tvpunjab.com/canada-travel-2/feed/ 0
ਹੁਣ 7 ਹੋਰ ਦੇਸ਼ਾਂ ਤੋਂ Canada ਆ ਸਕਦੇ ਨੇ ਵਿਦਿਆਰਥੀ https://en.tvpunjab.com/sds-stream-canada/ https://en.tvpunjab.com/sds-stream-canada/#respond Fri, 09 Jul 2021 23:07:19 +0000 https://en.tvpunjab.com/?p=4157 Vancouver – ਆਈਆਰਸੀਸੀ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਨੂੰ 7 ਨਵੇਂ ਦੇਸ਼ਾਂ ਲਈ ਵਧਾ ਦਿੱਤਾ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਫਾਸਟ ਟਰੈਕ ਪ੍ਰੋਗਰਾਮ ਨੂੰ 7 ਨਵੇਂ ਦੇਸ਼ਾਂ ਵਿੱਚ ਵਧਾ ਦਿੱਤਾ ਹੈ। ਇਸ ਦਾ ਐਲਾਨ ਅੱਜ ਇਮੀਗ੍ਰੇਸ਼ਨ, ਰਫ਼ਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕੀਤਾ ਗਿਆ ਸੀ। ਜਿਹੜੇ ਦੇਸ਼ਾਂ ‘ਚ ਇਸ ਪ੍ਰੋਗਰਾਮ ਨੂੰ ਵਧਾਇਆ ਗਿਆ ਉਹ […]

The post ਹੁਣ 7 ਹੋਰ ਦੇਸ਼ਾਂ ਤੋਂ Canada ਆ ਸਕਦੇ ਨੇ ਵਿਦਿਆਰਥੀ appeared first on TV Punjab | English News Channel.

]]>

Vancouver – ਆਈਆਰਸੀਸੀ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਨੂੰ 7 ਨਵੇਂ ਦੇਸ਼ਾਂ ਲਈ ਵਧਾ ਦਿੱਤਾ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਫਾਸਟ ਟਰੈਕ ਪ੍ਰੋਗਰਾਮ ਨੂੰ 7 ਨਵੇਂ ਦੇਸ਼ਾਂ ਵਿੱਚ ਵਧਾ ਦਿੱਤਾ ਹੈ। ਇਸ ਦਾ ਐਲਾਨ ਅੱਜ ਇਮੀਗ੍ਰੇਸ਼ਨ, ਰਫ਼ਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕੀਤਾ ਗਿਆ ਸੀ।
ਜਿਹੜੇ ਦੇਸ਼ਾਂ ‘ਚ ਇਸ ਪ੍ਰੋਗਰਾਮ ਨੂੰ ਵਧਾਇਆ ਗਿਆ ਉਹ ਦੇਸ਼ ਹਨ:
ਬ੍ਰਾਜ਼ੀਲ ਕੋਲੰਬੀਆ ਪੇਰੂ ਐਂਟੀਗੁਆ ਅਤੇ ਬਾਰਬੂਡਾ ਕੋਸਟਾਰੀਕਾ ਤ੍ਰਿਨੀਦਾਦ ਅਤੇ ਟੋਬੈਗੋ
ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੱਸ ਦਈਏ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਉਨ੍ਹਾਂ ਵਾਸਤੇ ਹੈ ਜੋ ਕੈਨੇਡਾ ‘ਚ (ਡੀ ਐਲ ਆਈ) ‘ਚ ਪੜ੍ਹਾਈ ਕਰਨਾ ਚਾਹੁੰਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡਾ ਵਿੱਚ ਜਾਣ ਲਈ ਪਹਿਲਾਂ ਇੱਕ ਡੀ ਐਲ ਆਈ ਦੁਆਰਾ Letter of Acceptance ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਵਿਦਿਆਰਥੀ ਨੂੰ LOA ਮਿਲ ਜਾਵੇ ਤਾਂ ਉਹਨਾਂ ਨੂੰ ਫਿਰ ਆਈਆਰਸੀਸੀ ਨੂੰ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਹੈ। ਸਟੱਡੀ ਪਰਮਿਟ ਦੀ ਪ੍ਰਕਿਰਿਆ ਹਰ ਦੇਸ਼ ਵਿੱਚ ਵੱਖਰੀ ਹੁੰਦੀ ਹੈ। ਇਸ ਵਿੱਚ ਕਈ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਆਈਆਰਸੀਸੀ ਵੱਲੋਂ 2018 ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਵੀਅਤਨਾਮ ਦੇ ਵਿਦਿਆਰਥੀਆਂ ਲਈ ਐਸਡੀਐਸ ਲਾਂਚ ਕੀਤਾ ਸੀ। ਬਾਅਦ ‘ਚ 2019 ਦੌਰਾਨ ਇਸ ਤਹਿਤ ਪਾਕਿਸਤਾਨ, ਸੇਨੇਗਲ ਅਤੇ ਮੋਰੱਕੋ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਪ੍ਰੋਗਰਾਮ ਵਾਸਤੇ ਭਾਸ਼ਾ ਟੈਸਟ, ਘੱਟੋ ਘੱਟ $ 10,000 ਸੀਏਡੀ ਦੇ ਗਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਦਾ ਸਬੂਤ, ਉਮੀਦਵਾਰ ਦੇ ਪਹਿਲੇ ਸਾਲ ਲਈ ਟਿਊਸ਼ਨ ਦੀ ਪੂਰੀ ਅਦਾਇਗੀ ਦਾ ਸਬੂਤ, Letter of Acceptance, ਸਭ ਤੋਂ ਤਾਜ਼ਾ ਵਿਦਿਅਕ ਪ੍ਰਤੀਲਿਪੀ,ਸਪੱਸ਼ਟ ਮੈਡੀਕਲ ਜਾਂਚ ਦਾ ਸਬੂਤ ਇਹ ਸਭ ਦਿਖਾਉਣਾ ਪੈਂਦਾ ਹੈ।

WhatsAppXFacebookCopy LinkWeChatShare

The post ਹੁਣ 7 ਹੋਰ ਦੇਸ਼ਾਂ ਤੋਂ Canada ਆ ਸਕਦੇ ਨੇ ਵਿਦਿਆਰਥੀ appeared first on TV Punjab | English News Channel.

]]>
https://en.tvpunjab.com/sds-stream-canada/feed/ 0
Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news https://en.tvpunjab.com/canada-visa/ https://en.tvpunjab.com/canada-visa/#respond Thu, 01 Jul 2021 23:55:35 +0000 https://en.tvpunjab.com/?p=3371 Vancouver – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਵੀਟ ਕਰ ਦੱਸਿਆ ਗਿਆ ਕਿ ਭਾਰਤ ‘ਚ ਅੱਪਫ਼ਰੰਟ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਪਫ਼ਰੰਟ ਮੈਡੀਕਲ ਵਾਸਤੇ ਹੁਣ ਅਪੋਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਹਾਈ ਕਮੀਸ਼ਨ ਵੱਲੋਂ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਜਿਸ ’ਤੇ ਸ਼ਹਿਰ ਦਾ ਨਾਮ […]

The post Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news appeared first on TV Punjab | English News Channel.

]]>

Vancouver – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਵੀਟ ਕਰ ਦੱਸਿਆ ਗਿਆ ਕਿ ਭਾਰਤ ‘ਚ ਅੱਪਫ਼ਰੰਟ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਪਫ਼ਰੰਟ ਮੈਡੀਕਲ ਵਾਸਤੇ ਹੁਣ ਅਪੋਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਹਾਈ ਕਮੀਸ਼ਨ ਵੱਲੋਂ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਜਿਸ ’ਤੇ ਸ਼ਹਿਰ ਦਾ ਨਾਮ ਭਰ ਕਿ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ‘ਚ ਸਾਰੇ ਨੰਬਰ ਵੀ ਸਾਂਝੇ ਕੀਤੇ ਗਏ ਹਨ।

 

ਇਕ ਹੋਰ ਟਵੀਟ ਕਰ ਹਾਈ ਕਮੀਸ਼ਨ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਟਵੀਟ ‘ਚ ਉਨ੍ਹਾਂ ਲਿਖਿਆ, ਜੇ ਤੁਸੀਂ ਬਿਨਾਂ ਅੱਪਫ਼ਰੰਟ ਮੈਡੀਕਲ ਦੇ ਆਨਲਾਈਨ ਅਰਜ਼ੀ ਦਾਖਲ ਕੀਤੀ ਹੈ, ਤਾਂ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਾਉਣ ਲਈ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ (ਆਈਐਮਈ) ਫਾਰਮ ਦੀ ਉਡੀਕ ਕਰਨੀ ਹੋਵੇਗੀ।

WhatsAppXFacebookCopy LinkWeChatShare

The post Canada ਦੀ PR File ਲਈ ਮੈਡੀਕਲ ਸੇਵਾ ਸ਼ੁਰੂ | Punjabi news appeared first on TV Punjab | English News Channel.

]]>
https://en.tvpunjab.com/canada-visa/feed/ 0
Canada ਤੋਂ International Students ਲਈ ਵੱਡੀ ਖੁਸ਼ਖਬਰੀ https://en.tvpunjab.com/canada-travel-update-2/ https://en.tvpunjab.com/canada-travel-update-2/#respond Mon, 28 Jun 2021 18:52:18 +0000 https://en.tvpunjab.com/?p=3015 Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ […]

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>

Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ।

ਇਸ ਨਿਯਮ ਦੀ ਸ਼ੁਰੂਆਤ 5 ਜੁਲਾਈ ਤੋਂ ਹੋਣ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਵੀ ਇਸ ਨਿਯਮ ਤਹਿਤ ਰਾਹਤ ਪ੍ਰਦਾਨ ਕੀਤੀ ਜਾਵੇ।IRCC ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਉਨ੍ਹਾਂ ਦੱਸਿਆ ਕੇ ਜੁਲਾਈ 5 ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀ ਜੇ ਕੈਨੇਡਾ ਦੇ ਪੂਰੀ ਤਰ੍ਹਾਂ ਟੀਕਾ ਲਗਾਉਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਡੇ ਕੋਲ ਇਕ ਪ੍ਰਵਾਨਿਤ ਡੀ.ਐਲ.ਆਈ. ਵਿਚ ਸ਼ਾਮਲ ਹੋਣ ਲਈ ਯੋਗ ਸਟੱਡੀ ਪਰਮਿਟ ਹੈ, ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।

ਨਾਲ ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਦੇ ਅਧਿਕਾਰੀ ਆਖਰੀ ਫੈਸਲਾ ਉਸ ਜਾਣਕਾਰੀ ਦੇ ਅਧਾਰ ਤੇ ਕਰਨਗੇ ਜੋ ਤੁਸੀਂ ਕਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰਦਾਨ ਕਰਦੇ ਹੋ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਲਈ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਲਈ ਪਾਬੰਦੀਆਂ 21 ਜੁਲਾਈ, 2021 ਤੱਕ ਲਾਗੂ ਰਹਿਣਗੀਆਂ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>
https://en.tvpunjab.com/canada-travel-update-2/feed/ 0
Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ https://en.tvpunjab.com/vancouver-airport/ https://en.tvpunjab.com/vancouver-airport/#respond Wed, 23 Jun 2021 23:18:24 +0000 https://en.tvpunjab.com/?p=2546 ਵੈਨਕੂਵਰ ਏਅਰਪੋਰਟ ਵੱਲੋਂ ਖ਼ਰਗੋਸ਼ਾਂ ਨੂੰ ਮਾਰਨ ਲਈ ਇਕ ਵਿਅਕਤੀ ਹਾਇਰ ਕੀਤਾ ਗਿਆ। ਇਸ ਵਿਅਕਤੀ ਨੂੰ ਵਾਧੂ ਖਰਗੋਸ਼ਾਂ ਨੂੰ ਖ਼ਤਮ ਕਰਨ ਲਈ ਰੱਖਿਆ ਗਿਆ ਹੈ। ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਜੋ ਹੋਟਲ ਹੈ ਉਥੇ ਕੁੱਝ ਹਫ਼ਤਿਆਂ ਤੋਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਕੋਲ ਇਕ ਹਥਿਆਰ ਹੈ ਤੇ ਉਸ ਵੱਲੋਂ ਵਾਧੂ ਖਰਗੋਸ਼ਾਂ ਨੂੰ ਮਾਰਿਆ ਜਾ […]

The post Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ appeared first on TV Punjab | English News Channel.

]]>

ਵੈਨਕੂਵਰ ਏਅਰਪੋਰਟ ਵੱਲੋਂ ਖ਼ਰਗੋਸ਼ਾਂ ਨੂੰ ਮਾਰਨ ਲਈ ਇਕ ਵਿਅਕਤੀ ਹਾਇਰ ਕੀਤਾ ਗਿਆ। ਇਸ ਵਿਅਕਤੀ ਨੂੰ ਵਾਧੂ ਖਰਗੋਸ਼ਾਂ ਨੂੰ ਖ਼ਤਮ ਕਰਨ ਲਈ ਰੱਖਿਆ ਗਿਆ ਹੈ।

ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਜੋ ਹੋਟਲ ਹੈ ਉਥੇ ਕੁੱਝ ਹਫ਼ਤਿਆਂ ਤੋਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਕੋਲ ਇਕ ਹਥਿਆਰ ਹੈ ਤੇ ਉਸ ਵੱਲੋਂ ਵਾਧੂ ਖਰਗੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਜਦੋਂ ਇਹ ਮਾਮਲਾ ਧਿਆਨ ‘ਚ ਆਇਆ ਤਾਂ ਪੁੱਛਣ ’ਤੇ ਏਅਰਪੋਰਟ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਕਰਮਚਾਰੀ ਨੇ ਦੱਸਿਆ ਕਿ ਉਹ ਖ਼ੁਦ ਪਾਰਕਿੰਗ ‘ਚ ਵਿਅਕਤੀ ਨੂੰ ਹਥਿਆਰ ਨਾਲ ਦੇਖ ਕੇ ਡਰ ਗਈ ਸੀ। ਖਰਗੋਸ਼ਾਂ ਬਾਰੇ ਸੰਸਥਾ ਵੱਲੋਂ ਵੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਇਸ ਕਦਮ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖ਼ਰਗੋਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਖ਼ਰਗੋਸ਼ ਕਾਫ਼ੀ ਮਿਲਣਸਾਰ ਹੁੰਦੇ ਹਨ।ਦੂਜੇ ਪਾਸੇ ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ। ਉਨ੍ਹਾਂ ਬਸ ਇਹ ਹੀ ਕਿਹਾ ਕਿ ਉਨ੍ਹਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ।

WhatsAppXFacebookCopy LinkWeChatShare

The post Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ appeared first on TV Punjab | English News Channel.

]]>
https://en.tvpunjab.com/vancouver-airport/feed/ 0
Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ https://en.tvpunjab.com/canada-travel-reopening/ https://en.tvpunjab.com/canada-travel-reopening/#respond Mon, 21 Jun 2021 19:35:51 +0000 https://en.tvpunjab.com/?p=2339 Vancouver – 5 ਜੁਲਾਈ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਟੀਕੇ ਦੇ ਦੋ ਡੋਜ਼ ਲਗਵਾਏ ਹਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਨੂੰ ਹੋਟਲ ਤੇ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ। […]

The post Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ appeared first on TV Punjab | English News Channel.

]]>

Vancouver – 5 ਜੁਲਾਈ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਟੀਕੇ ਦੇ ਦੋ ਡੋਜ਼ ਲਗਵਾਏ ਹਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਨੂੰ ਹੋਟਲ ਤੇ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ।

ਇਹ ਨਿਯਮ ਬਾਰਡਰ ‘ਤੇ ਹਵਾਈ ਯਾਤਰਾ ਰਾਹੀਂ ਦਾਖ਼ਲ ਹੋਣ ਵਾਲਿਆਂ ‘ਤੇ ਲਾਗੂ ਹੁੰਦਾ ਹੈ। ਕੁਆਰੰਟੀਨ ਤੋਂ ਉਨ੍ਹਾਂ ਯਾਤਰੀਆਂ ਨੂੰ ਢਿੱਲ ਦਿੱਤੀ ਜਾਵੇਗੀ ਜਿਨ੍ਹਾਂ ਦੇ ਫਾਈਜ਼ਰ, ਮੋਡੇਰਨਾ,ਐਸਟਰਾਜ਼ੇਨੇਕਾ ਟੀਕੇ ਦੀ ਦੋ ਡੋਜ਼ ਤੇ ਜੌਨਸਨ ਟੀਕੇ ਦੀ ਇਕ ਡੋਜ਼ ਲੱਗੀ ਹੋਵੇਗੀ। ਇਹ ਨਿਯਮ 5 ਜੁਲਾਈ ਨੂੰ ਸਵੇਰੇ 11:59 ਵਜੇ ਤੋਂ ਯਾਤਰੀਆਂ ‘ਤੇ ਲਾਗੂ ਹੋਵੇਗਾ। ਮੌਜੂਦਾ ਸਮੇਂ ਕੈਨੇਡਾ ‘ਚ ਨਾਗਰਿਕ, ਸਥਾਈ ਨਿਵਾਸੀ ਅਤੇ ਭਾਰਤੀ ਐਕਟ ਦੇ ਤਹਿਤ ਰਜਿਸਟਰ ਹੋਏ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ।

ਟ੍ਰੈਵਲ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਟੀਕਾ ਦੀ ਜਾਣਕਾਰੀ ਅਰਾਈਵਕੈਨ ਐਪ’ ਤੇ ਜਮ੍ਹਾ ਕਰਾਉਣੀ ਹੋਵੇਗੀ। ਯਾਤਰੀ ਲਈ 72 ਘੰਟਿਆਂ ਦੇ ਅੰਦਰ-ਅੰਦਰ ਕਰਵਾਇਆ ਕੋਵਿਡ -19 ਟੈਸਟ ਲਾਜ਼ਮੀ ਹੋਵੇਗਾ। ਯਾਤਰੀ ਦਾ ਇਕ ਕੋਰੋਨਾ ਟੈਸਟ ਕੈਨੇਡਾ ਦਾਖ਼ਲ ਹੋਣ ‘ਤੇ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਨੈਗਟਿਵ ਆਉਣ ‘ਤੇ ਕੁਆਰੰਟੀਨ ਨਹੀਂ ਕਰਨਾ ਪਵੇਗਾ। ਜਿਹੜੇ ਬੱਚੇ ਆਪਣੇ ਟੀਕਾ ਲਗਵਾ ਚੁੱਕੇ ਮਾਂ-ਬਾਪ ਨਾਲ ਯਾਤਰਾ ਕਰਨਗੇ ਉਨ੍ਹਾਂ ਨੂੰ ਵੀ ਹੋਟਲ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰ, ਇਨ੍ਹਾਂ ਬੱਚਿਆਂ ਨੂੰ ਘਰ ‘ਚ 14 ਦਿਨ ਲਈ ਇਕਾਂਤਵਾਸ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਭਾਰਤ ਨਾਲ ਸਿੱਧੀਆਂ ਉਡਾਣਾਂ ‘ਤੇ 21 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਜੋ ਪਾਕਿਸਤਾਨ ਨਾਲ ਉਡਾਣਾਂ ‘ਤੇ ਰੋਕ ਲਗਾਈ ਗਈ ਸੀ ਉਸ ਨੂੰ ਅੱਗੇ ਨਹੀਂ ਵਧਾਇਆ ਗਿਆ।

WhatsAppXFacebookCopy LinkWeChatShare

The post Canada ਦੇ Travel ਲਈ ਨਵੇਂ ਹੁਕਮ,Quaratine ਖ਼ਤਮ,Flights ਬੰਦ appeared first on TV Punjab | English News Channel.

]]>
https://en.tvpunjab.com/canada-travel-reopening/feed/ 0
Canada ਦੇ ਕਿਹੜੇ ਸੂਬੇ ‘ਚ ਕੀ ਨੇ Reopening ਦੇ Rule? https://en.tvpunjab.com/canada-reopening-plan/ https://en.tvpunjab.com/canada-reopening-plan/#respond Sun, 20 Jun 2021 01:25:23 +0000 https://en.tvpunjab.com/?p=2238 Vancouver – ਕੈਨੇਡਾ ਦੇ ਵੱਖ ਵੱਖ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ | ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਹੋਣ ਕਾਰਨ ਸਰਕਾਰਾਂ ਵੱਲੋਂ ਸੂਬੇ ਨੂੰ ਮੂੜ੍ਹ ਖੋਲਣ ਲਈ ਪਲੈਨ ਤਿਆਰ ਕੀਤਾ ਜਾ ਰਿਹਾ ਹੈ |ਇਸ ਪਲੈਨ ਦੇ ਚਲਦੇ ਸੂਬਾ ਸਰਕਾਰਾਂ ਵੱਲੋਂ ਕੁਝ ਨਿਯਮ ਤੈਅ ਕੀਤੇ ਗਏ ਹਨ | ਦੂਸਰੇ ਪੜ੍ਹਾਅ ਦੇ ਤਹਿਤ […]

The post Canada ਦੇ ਕਿਹੜੇ ਸੂਬੇ ‘ਚ ਕੀ ਨੇ Reopening ਦੇ Rule? appeared first on TV Punjab | English News Channel.

]]>

Vancouver – ਕੈਨੇਡਾ ਦੇ ਵੱਖ ਵੱਖ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ | ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਹੋਣ ਕਾਰਨ ਸਰਕਾਰਾਂ ਵੱਲੋਂ ਸੂਬੇ ਨੂੰ ਮੂੜ੍ਹ ਖੋਲਣ ਲਈ ਪਲੈਨ ਤਿਆਰ ਕੀਤਾ ਜਾ ਰਿਹਾ ਹੈ |ਇਸ ਪਲੈਨ ਦੇ ਚਲਦੇ ਸੂਬਾ ਸਰਕਾਰਾਂ ਵੱਲੋਂ ਕੁਝ ਨਿਯਮ ਤੈਅ ਕੀਤੇ ਗਏ ਹਨ | ਦੂਸਰੇ ਪੜ੍ਹਾਅ ਦੇ ਤਹਿਤ ਲੋਕ ਇਨ੍ਹਾਂ ਨਿਯਮਾਂ ਅਨੁਸਾਰ ਹੀ ਇਕੱਠ | ਸਰਕਾਰ ਵੱਲੋਂ ਸਕੂਲ ਕਾਲਜ ਖੋਲ੍ਹਣ ਦੀ ਵੀ ਪ੍ਰਵਾਨਗੀ ਦਿੱਤੀ ਗਈ |

WhatsAppXFacebookCopy LinkWeChatShare

The post Canada ਦੇ ਕਿਹੜੇ ਸੂਬੇ ‘ਚ ਕੀ ਨੇ Reopening ਦੇ Rule? appeared first on TV Punjab | English News Channel.

]]>
https://en.tvpunjab.com/canada-reopening-plan/feed/ 0
Justin Trudeau ਦੀ ਕੋਰੋਨਾ ਰਿਪੋਰਟ https://en.tvpunjab.com/trudeau-covidtest/ https://en.tvpunjab.com/trudeau-covidtest/#respond Wed, 16 Jun 2021 23:59:40 +0000 https://en.tvpunjab.com/?p=2019 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਕੇ ਵਿਚ ਜੀ 7 ਨੇਤਾਵਾਂ ਦੇ ਸੰਮੇਲਨ ‘ਚ ਹਿੱਸਾ ਲੈਣ ਵਾਸਤੇ ਗਏ ਹੋਏ ਸਨ ਇਸ ਅੰਤਰਰਾਸ਼ਟਰੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਨਿਯਮਾਂ ਮੁਤਾਬਿਕ ਹੋਟਲ ‘ਚ ਇਕਾਂਤਵਾਸ ਕੀਤਾ ਜਾ ਰਿਹਾ ਸੀ।   ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੋਵਿਡ -19 ਦਾ ਟੈਸਟ ਕਰਵਾਇਆ ਜੋ ਕਿ ਨੈਗਟਿਵ ਆਇਆ ਹੈ […]

The post Justin Trudeau ਦੀ ਕੋਰੋਨਾ ਰਿਪੋਰਟ appeared first on TV Punjab | English News Channel.

]]>

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਕੇ ਵਿਚ ਜੀ 7 ਨੇਤਾਵਾਂ ਦੇ ਸੰਮੇਲਨ ‘ਚ ਹਿੱਸਾ ਲੈਣ ਵਾਸਤੇ ਗਏ ਹੋਏ ਸਨ ਇਸ ਅੰਤਰਰਾਸ਼ਟਰੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਨਿਯਮਾਂ ਮੁਤਾਬਿਕ ਹੋਟਲ ‘ਚ ਇਕਾਂਤਵਾਸ ਕੀਤਾ ਜਾ ਰਿਹਾ ਸੀ।

 

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੋਵਿਡ -19 ਦਾ ਟੈਸਟ ਕਰਵਾਇਆ ਜੋ ਕਿ ਨੈਗਟਿਵ ਆਇਆ ਹੈ , ਹੁਣ ਟਰੂਡੋ ਵੱਲੋਂ ਹੋਟਲ ਛੱਡ ਕੇ ਘਰ ‘ਚ ਇਕਾਂਤਵਾਸ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਦੇ ਦਫਤਰ ਦੇ ਇੱਕ ਬੁਲਾਰੇ ਨੇ ਬੁੱਧਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੂਡੋ ਓਟਵਾ ਹੋਟਲ ਛੱਡਣਗੇ।ਮੌਜੂਦਾ ਸਮੇਂ ਕੈਨੇਡਾ ‘ਚ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਲੱਗੀ ਹੋਈ ਹੈ, ਜਿਹੜੇ ਵੀ ਯਾਤਰੀ ਕੈਨੇਡਾ ਦਾਖ਼ਲ ਹੁੰਦੇ ਹਨ ਉਨ੍ਹਾਂ ਨੂੰ ਸਖ਼ਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਨੇਡਾ ਟੋਰਾਂਟੋ, ਮਾਂਟਰੀਅਲ, ਵੈਨਕੁਵਰ ਅਤੇ ਕੈਲਗਰੀ ਏਅਰਪੋਰਟ ਰਾਹੀਂ ਹੀ ਦਾਖਲ ਹੋਇਆ ਜਾ ਸਕਦਾ ਹੈ। ਜਿਥੇ ਆਉਣ ਵਾਲੇ ਯਾਤਰੀ ਨੂੰ ਆਪਣੇ ਖ਼ਰਚੇ ‘ਤੇ 3 ਦਿਨਾਂ ਲਈ ਹੋਟਲ ‘ਚ ਇਕਾਂਤਵਾਸ ਕਰਨਾ ਪੈਂਦਾ ਹੈ। ਜਿਹੜੇ ਯਾਤਰੀ ਹੋਟਲ ਦੀ ਕੁਆਰੰਟੀਨ ਕਰਨ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਨੂੰ $ 5,000 ਦਾ ਜੁਰਮਾਨਾ ਜਾਰੀ ਕੀਤਾ ਜਾਂਦਾ ਹੈ।ਟਰੂਡੋ ਦੇ ਦਫ਼ਤਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਹੋਟਲ ‘ਚ ਪੂਰੇ ਡੈਲੀਗੇਸ਼ਨ ਨਾਲ ਕੁਆਰੰਟੀਨ ਕਰਨਗੇ।

WhatsAppXFacebookCopy LinkWeChatShare

The post Justin Trudeau ਦੀ ਕੋਰੋਨਾ ਰਿਪੋਰਟ appeared first on TV Punjab | English News Channel.

]]>
https://en.tvpunjab.com/trudeau-covidtest/feed/ 0
Canada ‘ਚ Flights ਸ਼ੁਰੂ ਕਰਨ ਦੀ ਮੰਗ https://en.tvpunjab.com/canada-flights/ https://en.tvpunjab.com/canada-flights/#respond Sun, 06 Jun 2021 01:03:14 +0000 https://en.tvpunjab.com/?p=1429 ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |   ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ […]

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>

ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |

 

ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ ਵੱਲੋਂ ਇਕ ਮੰਗ ਪੱਤਰ ਭੇਜਿਆ ਗਿਆ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗ ਕੀਤੀ ਕਿ ਗੁਆਂਢੀ ਦੇਸ਼ਾਂ ਦੇ ਵਾਸਤੇ ਆਵਾਜਾਈ ਖੋਲੀ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਨੂੰ ਮਦਦ ਮਿਲੇਗੀ | ਇਹ ਬਾਰਡਰ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਬੰਦ ਹਨ | ਯਾਤਰੀਆਂ ਨੂੰ ਸਫ਼ਰ ਕਰਨ ਦੇ ਲਈ ਆਪਣੀ ਕੋਵਿਡ ਦੇ ਰਿਪੋਰਟ ਦੇਣੀ ਪੈਂਦੀ ਹੈ ਅਤੇ ਨਾਲ ਹੀ ਏਕਾਂਤ ਵਾਸ ਵੀ ਕਰਨਾ ਪੈਂਦਾ ਹੈ | ਇਨ੍ਹਾਂ ਮੰਗਾਂ ਵਿੱਚ ਗੈਰ ਜਰੂਰੀ ਕੰਮ ਦੇ ਲਈ ਸਫ਼ਰ ਕਰਨ ਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ |

WhatsAppXFacebookCopy LinkWeChatShare

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/canada-flights/feed/ 0