canadapunjabi Archives - TV Punjab | English News Channel https://en.tvpunjab.com/tag/canadapunjabi/ Canada News, English Tv,English News, Tv Punjab English, Canada Politics Wed, 18 Aug 2021 21:05:53 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg canadapunjabi Archives - TV Punjab | English News Channel https://en.tvpunjab.com/tag/canadapunjabi/ 32 32 Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ https://en.tvpunjab.com/canada-elections-5/ https://en.tvpunjab.com/canada-elections-5/#respond Wed, 18 Aug 2021 21:05:53 +0000 https://en.tvpunjab.com/?p=8163 Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ। ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ […]

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ।
ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ 250,000 ਤੋਂ ਵੱਧ ਪੋਲਿੰਗ ਔਫ਼ਿਸਰਜ਼ ਲਈ ਕੋਵਿਡ ਵੈਕਸੀਨ ਲਾਜ਼ਮੀ ਨਹੀਂ ਕੀਤੀ ਗਈ ਪਰ, ਇਸ ਦੇ ਬਾਵਜੂਦ ਵੀ ਕੈਨੇਡਾ ਵਿਚ ਫ਼ੈਡਰਲ ਚੋਣਾਂ ਸੁਰੱਖਿਅਤ ਤਰੀਕੇ ਨਾਲ ਹੋਣਗੀਆਂ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ 18 ਮਹੀਨਿਆਂ ਦੌਰਾਨ ਕੈਨੇਡਾ ਦੇ ਕਈ ਸੂਬਿਆਂ ਤੇ ਚੋਣਾਂ ਹੋਈਆਂ ਅਤੇ ਇਸ ਦੌਰਾਨ ਕੋਈ ਵੀ ਕੋਵਿਡ ਆਉਟਬ੍ਰੇਕ ਦਾ ਮਾਮਲਾ ਸਾਹਮਣੇ ਨਹੀਂ ਆਇਆਂ ਹੈ। ਇਹ ਉਸੇ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਰਾਸ਼ਨ ਖ਼ਰੀਦਦੇ ਸਮੇਂ ਮਿਲਦੇ ਹੋ।ਇਸ ’ਚ ਫ਼ਰਕ ਇੰਨਾ ਹੈ ਕਿ ਪੋਲਿੰਗ ਬੂਥ ਵਿਚ ਸੁਰੱਖਿਆ ਨਿਯਮ ਹੋਰ ਵੀ ਸਖ਼ਤ ਤਰੀਕੇ ਨਾਲ ਲਾਗੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਜੇ ਸਥਿਤੀ ਬਦਲਦੀ ਹੈ ਤਾਂ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਜਾਵੇਗੀ।
ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਸੂਬਾਈ ਅਤੇ ਸਥਾਨਕ ਨਿਯਮਾਂ ਅਧੀਨ ਵੋਟਰਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਪੋਲਿੰਗ ਸਟੇਸ਼ਨ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਸਮੇਂ ਸੈਨਿਟਾਇਜ਼ ਦਾ ਪ੍ਰਬੰਦ ਕੀਤਾ ਜਾਵੇਗਾ ਅਤੇ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ।
ਵੋਟਰ ਆਪਣੇ ਘਰੋਂ ਆਪਣੇ ਪੈਨ ਅਤੇ ਪੈਂਸਿਲ ਲੈ ਕੇ ਆ ਸਕਦੇ ਹਨ।
ਪੋਲਿੰਗ ਸਟੇਸ਼ਨਾਂ ‘ਚ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਲਗਾਤਾਰ ਸੈਨਿਟਾਇਜ਼ ਕੀਤਾ ਜਾਂਦਾ ਰਹੇਗਾ।

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/canada-elections-5/feed/ 0