captains clash Archives - TV Punjab | English News Channel https://en.tvpunjab.com/tag/captains-clash/ Canada News, English Tv,English News, Tv Punjab English, Canada Politics Wed, 21 Jul 2021 17:06:35 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg captains clash Archives - TV Punjab | English News Channel https://en.tvpunjab.com/tag/captains-clash/ 32 32 India Vs Sri Lanka: ਦੂਜੇ ਵਨਡੇ ‘ਚ ਹਾਰ ਤੋਂ ਬਾਅਦ ਮੈਦਾਨ ‘ਚ ਹੀ ਭਿੜ ਪਏ ਸ਼੍ਰੀ ਲੰਕਾਈ ਕੋਚ ਅਤੇ ਕਪਤਾਨ https://en.tvpunjab.com/india-vs-sri-lanka-captai-coch-clash/ https://en.tvpunjab.com/india-vs-sri-lanka-captai-coch-clash/#respond Wed, 21 Jul 2021 10:28:06 +0000 https://en.tvpunjab.com/?p=5433 ਕੋਲੰਬੋ : ਦੂਜੇ ਵਨਡੇ ਵਿਚ ਭਾਰਤ ਹੱਥੋਂ ਹਾਰ ਤੋਂ ਬਾਅਦ ਸ੍ਰੀਲੰਕਾ ਦੇ ਮੁੱਖ ਕੋਚ ਮਿਕੀ ਆਰਥਰ ਅਤੇ ਕਪਤਾਨ ਦਾਸੁਨ ਸ਼ਨਾਕਾ ਮੈਦਾਨ ਵਿਚ ਹੀ ਲੜ ਪਏ। ਇਸ ਦੌਰਾਨ ਦੋਹਾਂ ਵਿਚਾਲੇ ਗਰਮਾ ਗਰਮੀ ਅਤੇ ਬਹਿਸ ਹੋਈ। ਦੋਹਾਂ ਵਿਚਾਲੇ ਇਹ ਬਹਿਸ ਉਦੋਂ ਹੋਈ ਜਦੋਂ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਨੂੰ ਯਾਦਗਾਰੀ ਜਿੱਤ ਦੇ ਨੇੜੇ ਲੈ ਜਾ […]

The post India Vs Sri Lanka: ਦੂਜੇ ਵਨਡੇ ‘ਚ ਹਾਰ ਤੋਂ ਬਾਅਦ ਮੈਦਾਨ ‘ਚ ਹੀ ਭਿੜ ਪਏ ਸ਼੍ਰੀ ਲੰਕਾਈ ਕੋਚ ਅਤੇ ਕਪਤਾਨ appeared first on TV Punjab | English News Channel.

]]>
FacebookTwitterWhatsAppCopy Link


ਕੋਲੰਬੋ : ਦੂਜੇ ਵਨਡੇ ਵਿਚ ਭਾਰਤ ਹੱਥੋਂ ਹਾਰ ਤੋਂ ਬਾਅਦ ਸ੍ਰੀਲੰਕਾ ਦੇ ਮੁੱਖ ਕੋਚ ਮਿਕੀ ਆਰਥਰ ਅਤੇ ਕਪਤਾਨ ਦਾਸੁਨ ਸ਼ਨਾਕਾ ਮੈਦਾਨ ਵਿਚ ਹੀ ਲੜ ਪਏ। ਇਸ ਦੌਰਾਨ ਦੋਹਾਂ ਵਿਚਾਲੇ ਗਰਮਾ ਗਰਮੀ ਅਤੇ ਬਹਿਸ ਹੋਈ।

ਦੋਹਾਂ ਵਿਚਾਲੇ ਇਹ ਬਹਿਸ ਉਦੋਂ ਹੋਈ ਜਦੋਂ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਨੂੰ ਯਾਦਗਾਰੀ ਜਿੱਤ ਦੇ ਨੇੜੇ ਲੈ ਜਾ ਰਹੇ ਸਨ ਤਾਂ ਆਰਥਰ ਡਰੈਸਿੰਗ ਰੂਮ ਵਿਚ ਕਾਫ਼ੀ ਨਾਖੁਸ਼ ਦਿਖਾਈ ਦਿੱਤੇ। ਇਸ ਤੋਂ ਬਾਅਦ ਸ੍ਰੀ ਲੰਕਾ ਟੀਮ ਨੂੰ ਹਾਰਦਾ ਦੇਖ ਉਹ ਮੈਦਾਨ ਵਿਚ ਹੀ ਕੋਚ ਨਾਲ ਗਰਮ ਹੋ ਗਏ। ਦੱਸ ਦੇਈਏ ਕਿ ਸ੍ਰੀਲੰਕਾ ਦੀ ਟੀਮ ਇਕ ਸਮੇਂ ਬਹੁਤ ਮਜ਼ਬੂਤ​ਸਥਿਤੀ ਵਿਚ ਸੀ। ਟੀਮ ਇੰਡੀਆ ਸੱਤ ਵਿਕਟਾਂ ਦੇ ਨੁਕਸਾਨ ‘ਤੇ 35.1 ਓਵਰਾਂ ਵਿਚ 193 ਦੌੜਾਂ ‘ਤੇ ਸੰਘਰਸ਼ ਕਰ ਰਹੀ ਸੀ। ਪਰ ਚਾਹਰ ਅਤੇ ਭੁਵਨੇਸ਼ਵਰ ਦੀ ਜੋੜੀ ਨੇ ਮੈਚ ਦਾ ਪਾਸਾ ਹੀ ਬਦਲ ਦਿੱਤਾ ਅਤੇ ਟੀਮ ਨੇ ਰਹਿੰਦੀਆਂ ਪੰਜ ਗੇਂਦਾਂ ‘ਤੇ ਹੀ ਜਿੱਤ ਹਾਸਲ ਕਰ ਲਈ। ਆਰਥਰ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਨਾਰਾਜ਼ ਸੀ।

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸੇਲ ਅਰਨੋਲਡ ਨੇ ਸ਼ਨਾਕਾ ਅਤੇ ਆਰਥਰ ਵਿਚਾਲੇ ਹੋਈ ਤਕਰਾਰ ਪ੍ਰਤੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਕੋਚ ਅਤੇ ਕਪਤਾਨ ਵਿਚਾਲੇ ਗੱਲਬਾਤ ਮੈਦਾਨ ਵਿਚ ਨਹੀਂ, ਡ੍ਰੈਸਿੰਗ ਰੂਮ ਵਿਚ ਹੋਣੀ ਚਾਹੀਦੀ ਸੀ।

ਟੀਮ ਇੰਡੀਆ ਦੀ ਗੱਲ ਕਰੀਏ ਤਾਂ ਚਾਹਰ (ਨਾਬਾਦ 69) ਅਤੇ ਭੁਵਨੇਸ਼ਵਰ ਕੁਮਾਰ (ਨਾਬਾਦ 19) ਨੇ 84 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਜਿੱਤ ਦਿਵਾਈ। 193/7 ਦੇ ਸਕੋਰ ਤੋਂ ਬਾਅਦ ਦੋਵਾਂ ਨੇ ਟੀਮ ਨੂੰ ਸੰਭਾਲਿਆ। ਭਾਰਤ ਨੂੰ ਆਖ਼ਰੀ ਤਿੰਨ ਓਵਰਾਂ ਵਿਚ ਜਿੱਤ ਲਈ 16 ਦੌੜਾਂ ਦੀ ਲੋੜ ਸੀ ਅਤੇ ਭੁਵਨੇਸ਼ਵਰ ਅਤੇ ਦੀਪਕ ਦੀ ਜੋੜੀ ਨੇ ਟੀਮ ਨੂੰ ਪੰਜ ਗੇਂਦਾਂ ਵਿਚ ਹੀ ਜਿੱਤ ਦਿਵਾ ਦਿੱਤੀ। ਇਸ ਜਿੱਤ ਦੇ ਨਾਲ, ਭਾਰਤ ਨੇ ਸੀਰੀਜ਼ ਵਿਚ 2-0 ਦੀ ਅਜੇਤੂ ਲੀਡ ਲੈ ਲਈ।

ਟੀਵੀ ਪੰਜਾਬ ਬਿਊਰੋ

The post India Vs Sri Lanka: ਦੂਜੇ ਵਨਡੇ ‘ਚ ਹਾਰ ਤੋਂ ਬਾਅਦ ਮੈਦਾਨ ‘ਚ ਹੀ ਭਿੜ ਪਏ ਸ਼੍ਰੀ ਲੰਕਾਈ ਕੋਚ ਅਤੇ ਕਪਤਾਨ appeared first on TV Punjab | English News Channel.

]]>
https://en.tvpunjab.com/india-vs-sri-lanka-captai-coch-clash/feed/ 0