Celebrated Forest Festival on the occasion of retirement of PAU employee Archives - TV Punjab | English News Channel https://en.tvpunjab.com/tag/celebrated-forest-festival-on-the-occasion-of-retirement-of-pau-employee/ Canada News, English Tv,English News, Tv Punjab English, Canada Politics Tue, 03 Aug 2021 08:44:46 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Celebrated Forest Festival on the occasion of retirement of PAU employee Archives - TV Punjab | English News Channel https://en.tvpunjab.com/tag/celebrated-forest-festival-on-the-occasion-of-retirement-of-pau-employee/ 32 32 PAU ਮੁਲਾਜ਼ਮ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ https://en.tvpunjab.com/celebrated-forest-festival-on-the-occasion-of-retirement-of-pau-employee/ https://en.tvpunjab.com/celebrated-forest-festival-on-the-occasion-of-retirement-of-pau-employee/#respond Tue, 03 Aug 2021 08:44:46 +0000 https://en.tvpunjab.com/?p=6926 ਲੁਧਿਆਣਾ : ਪੀ ਏ ਯੂ ਦੇ ਕੁਦਰਤੀ ਸਰੋਤ ਅਤੇ ਖੇਤੀ-ਜੰਗਲਾਤ ਵਿਭਾਗ ਵਿਖੇ ਲੈਬੋਟਰੀ ਕਰਮਚਾਰੀ ਸ਼੍ਰੀ ਰਾਮ ਸੂਰਤ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ ਗਿਆ।ਇਸ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਕਰਮਚਾਰੀਆਂ ਨੇ ਹਿੱਸਾ ਲਿਆ। ਸਭ ਨੇ ਤਜਰਬਾ-ਖੇਤਰ ਵਿਚ ਇੱਕਤਰ ਹੋ ਕੇ ਟਾਹਲੀ, ਕਿੱਕਰ, ਡੇਕ, ਬਹੇੜਾ, ਸਿਰਿਸ, ਸਫੈਦਾ, ਬਾਂਸ, ਹਰੜ, ਲਸੂਡਾ, ਰੀਠਾ, ਜਾਮਣ ਆਦਿ ਰੁੱਖ ਲਾਏ। ਵਿਭਾਗ ਦੇ […]

The post PAU ਮੁਲਾਜ਼ਮ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ ਏ ਯੂ ਦੇ ਕੁਦਰਤੀ ਸਰੋਤ ਅਤੇ ਖੇਤੀ-ਜੰਗਲਾਤ ਵਿਭਾਗ ਵਿਖੇ ਲੈਬੋਟਰੀ ਕਰਮਚਾਰੀ ਸ਼੍ਰੀ ਰਾਮ ਸੂਰਤ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ ਗਿਆ।ਇਸ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਕਰਮਚਾਰੀਆਂ ਨੇ ਹਿੱਸਾ ਲਿਆ।

ਸਭ ਨੇ ਤਜਰਬਾ-ਖੇਤਰ ਵਿਚ ਇੱਕਤਰ ਹੋ ਕੇ ਟਾਹਲੀ, ਕਿੱਕਰ, ਡੇਕ, ਬਹੇੜਾ, ਸਿਰਿਸ, ਸਫੈਦਾ, ਬਾਂਸ, ਹਰੜ, ਲਸੂਡਾ, ਰੀਠਾ, ਜਾਮਣ ਆਦਿ ਰੁੱਖ ਲਾਏ। ਵਿਭਾਗ ਦੇ ਮੁਖੀ ਡਾ ਸੰਜੀਵ ਚੌਹਾਨ ਨੇ ਸ਼੍ਰੀ ਰਾਮ ਸੂਰਤ ਵਲੋਂ ਲਗਨ ਤੇ ਇਮਾਨਦਾਰੀ ਨਾਲ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਦਿਨ ਸਟਾਫ ਮੈਂਬਰਾਂ ਨੂੰ ਵਾਤਾਵਰਨ ਸੁਰੱਖਿਆ ਲਈ ਜਾਗਰੂਕ ਕਰਾਏਗਾ।

ਵਿਗਿਆਨੀ ਨੂੰ ਅੰਤਰਰਾਸ਼ਟਰੀ ਕਾਨਫਰੰਸ ‘ਚ ਮਿਲਿਆ ਐਵਾਰਡ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜੈਵਿਕ ਖੇਤੀ ਦੇ ਸਕੂਲ ਦੇ ਬਾਇਓਕੈਮਿਸਟ ਡਾ ਪਰਮਪ੍ਰੀਤ ਕੌਰ ਨੂੰ ਬਾਇਓਟੈਕਨਾਲੌਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਔਰਤ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਪੁਰਸਕਾਰ ਉਨ੍ਹਾਂ ਨੂੰ ਮੇਰਠ ਦੀ ਇਕ ਸੰਸਥਾ ਸੁਸਾਇਟੀ ਫ਼ਾਰ ਡਿਵੈਲਪਮੈਂਟ ਇਨ ਐਗਰੀਕਲਚਰ ਐਂਡ ਐਲਾਈਡ ਸਾਂਇੰਸਿਜ਼ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਮਿਲਿਆ।

ਡਾਕਟਰ ਕੌਰ ਨੂੰ ਉਨ੍ਹਾਂ ਦੇ ਖੋਜ ਕਾਰਜ ਦੀ ਪੋਸਟਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ ਸ਼ੈਫਾਲੀ ਸੱਚਨ, ਡਾ ਅਚਲਾ ਸ਼ਰਮਾ ਅਤੇ ਡਾ ਅਮਨਦੀਪ ਸਿੰਘ ਸਿੱਧੂ ਸਮੇਤ ਟੀਮ ਨੇ ਕਾਨਫਰੰਸ ਵਿਚ ‘ਸਰਬੋਤਮ ਪੋਸਟਰ ਪੇਸ਼ ਕਰਨ ਦਾ ਪੁਰਸਕਾਰ’ ਵੀ ਜਿੱਤਿਆ।

ਟੀਵੀ ਪੰਜਾਬ ਬਿਊਰੋ

 

The post PAU ਮੁਲਾਜ਼ਮ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ appeared first on TV Punjab | English News Channel.

]]>
https://en.tvpunjab.com/celebrated-forest-festival-on-the-occasion-of-retirement-of-pau-employee/feed/ 0