Cheema Archives - TV Punjab | English News Channel https://en.tvpunjab.com/tag/cheema/ Canada News, English Tv,English News, Tv Punjab English, Canada Politics Thu, 01 Jul 2021 13:20:48 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Cheema Archives - TV Punjab | English News Channel https://en.tvpunjab.com/tag/cheema/ 32 32 ਬਿਜਲੀ ਸੰਕਟ: ਬਿਜਲੀ ਕੱਟਾਂ ਤੋਂ ਤੰਗ ਆਏ ਲੋਕਾਂ ਨੇ ਗਰਿੱਡ ਵਿਚ ਜਾ ਕੇ ਕੀਤੀ ਭੰਨ-ਤੋੜ https://en.tvpunjab.com/power-crisis-violence-grid/ https://en.tvpunjab.com/power-crisis-violence-grid/#respond Thu, 01 Jul 2021 12:37:52 +0000 https://en.tvpunjab.com/?p=3349 ਬਰਨਾਲਾ : ਸੂਬਾ ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ ਪ੍ਰਤੀ ਦਿਨ ਗਹਿਰਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਧਰਨੇ ਪ੍ਰਦਰਸ਼ਨ ਕਰਨੇ ਕਰ ਰਹੀਆਂ ਹਨ ਉੱਥੇ ਹੀ ਆਮ ਲੋਕਾਂ ਵੱਲੋਂ ਵੀ ਬਿਜਲੀ ਗਰਿੱਡਾਂ ਉਤੇ ਜਾ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇਕ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ […]

The post ਬਿਜਲੀ ਸੰਕਟ: ਬਿਜਲੀ ਕੱਟਾਂ ਤੋਂ ਤੰਗ ਆਏ ਲੋਕਾਂ ਨੇ ਗਰਿੱਡ ਵਿਚ ਜਾ ਕੇ ਕੀਤੀ ਭੰਨ-ਤੋੜ appeared first on TV Punjab | English News Channel.

]]>
FacebookTwitterWhatsAppCopy Link


ਬਰਨਾਲਾ : ਸੂਬਾ ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ ਪ੍ਰਤੀ ਦਿਨ ਗਹਿਰਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਧਰਨੇ ਪ੍ਰਦਰਸ਼ਨ ਕਰਨੇ ਕਰ ਰਹੀਆਂ ਹਨ ਉੱਥੇ ਹੀ ਆਮ ਲੋਕਾਂ ਵੱਲੋਂ ਵੀ ਬਿਜਲੀ ਗਰਿੱਡਾਂ ਉਤੇ ਜਾ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਅਜਿਹੀ ਹੀ ਇਕ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਸਾਹਮਣੇ ਆਈ। ਇੱਥੇ ਬਿਜਲੀ ਕੱਟਾਂ ਤੋਂ ਤੰਗ ਆਏ ਕੁਝ ਲੋਕਾਂ ਨੇ ਬਿਜਲੀ ਗਰਿੱਡ ਵਿਚ ਭੰਨ- ਤੋੜ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਕਈ ਥਾਂਵਾਂ ‘ਤੇ ਪਾਵਰਕੌਮ ਦੇ ਗਰਿੱਡ ਅਤੇ ਗਰਿੱਡ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਘੇਰਿਆ ਜਾ ਚੁੱਕਾ ਹੈ ਅਤੇ ਬਿਜਲੀ ਕੱਟ ਨਾ ਲਾਉਣ ਦੇ ਵਾਅਦੇ ਲਏ ਗਏ।

ਦੂਜੇ ਪਾਸੇ ਵਧ ਰਹੇ ਬਿਜਲੀ ਸੰਕਟ ਨੂੰ ਦੇਖਦਿਆਂ ਪਾਵਰਕੌਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘੱਟ ਤੋਂ ਘੱਟ ਬਿਜਲੀ ਖਰਚ ਕੀਤੀ ਜਾਵੇ ਅਤੇ ਤਿੰਨ ਦਿਨ ਤੱਕ ਏ.ਸੀ. ਬੰਦ ਰੱਖੇ ਜਾਣ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਘੱਟ ਤੋਂ ਘੱਟ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਇਸ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ।

ਟੀਵੀ ਪੰਜਾਬ ਬਿਊਰੋ

The post ਬਿਜਲੀ ਸੰਕਟ: ਬਿਜਲੀ ਕੱਟਾਂ ਤੋਂ ਤੰਗ ਆਏ ਲੋਕਾਂ ਨੇ ਗਰਿੱਡ ਵਿਚ ਜਾ ਕੇ ਕੀਤੀ ਭੰਨ-ਤੋੜ appeared first on TV Punjab | English News Channel.

]]>
https://en.tvpunjab.com/power-crisis-violence-grid/feed/ 0