clash Archives - TV Punjab | English News Channel https://en.tvpunjab.com/tag/clash/ Canada News, English Tv,English News, Tv Punjab English, Canada Politics Mon, 31 May 2021 06:26:15 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg clash Archives - TV Punjab | English News Channel https://en.tvpunjab.com/tag/clash/ 32 32 ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ https://en.tvpunjab.com/punjab-congress-clash-delhi-high-command/ https://en.tvpunjab.com/punjab-congress-clash-delhi-high-command/#respond Mon, 31 May 2021 05:23:42 +0000 https://en.tvpunjab.com/?p=1072 ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ । ਅੱਜ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ। […]

The post ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ । ਅੱਜ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ।

ਇਸ ਲਈ ਪੰਜਾਬ ਤੋਂ ਕਰੀਬ 25-26 ਵਿਧਾਇਕ ਅਤੇ ਮੰਤਰੀ ਦਿੱਲੀ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਦੀ ਮੁਲਾਕਾਤ ਵਿਚ ਸਭ ਤੋਂ ਜਿਆਦਾ ਮਾਲਵੇ ਦੇ ਵਿਧਾਇਕਾਂ ਦੇ ਗਿਲੇ-ਸ਼ਿਕਵੇ ਸੁਣੇ ਜਾਣਗੇ। ਇਹ ਮੁਲਾਕਾਤ ਸਵੇਰੇ 11 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਹੋਵੇਗੀ।
ਪਹਿਲੇ ਪੜਾਅ ’ਚ ਸਾਬਕਾ ਮੰਤਰੀ ਨਵਜੋਤ ਸਿੱਧੂ, ਮੰਤਰੀ ਸੁਖਜਿੰਦਰ ਰੰਧਾਵਾ ਮੁਲਾਕਾਤ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨਾਲ ਪਹਿਲੇ ਪੜਾਅ ਦੀ ਗੱਲਬਾਤ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਸਪੀਕਰ ਰਾਣਾ ਕੇ. ਪੀ., ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ. ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ ਆਦਿ ਸਮੇਤ ਵਿਧਾਇਕ ਰਮਿੰਦਰ ਸਿੰਘ ਆਵਲਾ, ਗੁਰਕੀਰਤ ਸਿੰਘ ਕੋਟਲੀ, ਅਰੁਣ ਡੋਗਰਾ, ਡਾ. ਰਾਜਕੁਮਾਰ ਚੱਬੇਵਾਲ, ਰਾਜਕੁਮਾਰ ਵੇਰਕਾ, ਰਾਕੇਸ਼ ਪਾਂਡੇ, ਰਾਣਾ ਗੁਰਜੀਤ ਸਿੰਘ ਸਮੇਤ ਕਈ ਵਿਧਾਇਕ ਸ਼ਾਮਲ ਹੋਣਗੇ।

ਇਸ ਬੈਠਕ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਕਮੇਟੀ ਨਾਲ ਬੈਠਕ ਕਰਨਗੇ। ਹਾਲਾਂਕਿ ਵਿਧਾਇਕਾਂ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਜਾਖੜ ਮੌਜੂਦ ਰਹਿਣਗੇ, ਇਸ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਮੁਲਾਕਾਤ ਕਰਨ ਵਾਲੇ ਵਿਧਾਇਕਾਂ, ਮੰਤਰੀਆਂ ਦੀ ਸੂਚੀ ਖ਼ੁਦ ਜਾਖੜ ਨੇ ਹੀ ਤਿਆਰ ਕੀਤੀ ਹੈ। ਜਾਖੜ ਦੀ ਦਿੱਲੀ ਵਿਚ ਹਾਜ਼ਰੀ ਦੇ ਨਾਲ ਹੀ ਉਨ੍ਹਾਂ ਕਿਆਸਾਂ ’ਤੇ ਵੀ ਰੋਕ ਲੱਗ ਗਈ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਹੈ। ਹਾਲਾਂਕਿ ਹਰੀਸ਼ ਰਾਵਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਕਮੇਟੀ ਪੰਜਾਬ ਵਿਚ ਉਪਜੇ ਵਿਵਾਦ ਨੂੰ ਸ਼ਾਂਤ ਕਰਨ ਲਈ ਹੈ। ਕਮੇਟੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਬਦਲਾਅ ਕਰਨ ’ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਰਾਵਤ ਨੇ ਇਥੋਂ ਤੱਕ ਕਿਹਾ ਸੀ ਕਿ ਇਹ ਕਮੇਟੀ ਕਿਸੇ ਉਪਰ ਐਕਸ਼ਨ ਲਈ ਨਹੀਂ, ਸਗੋਂ 2022 ਦੀਆਂ ਚੋਣਾਂ ਸਬੰਧੀ ਸਾਰਿਆਂ ਨੂੰ ਐਕਸ਼ਨ ’ਚ ਲਿਆਉਣ ਦੀ ਕੋਸ਼ਿਸ਼ ਕਰੇਗੀ।    

ਗੌਰਤਲਬ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਹਾਈ ਕੋਰਟ ਵਿੱਚ ਖਾਰਜ ਹੋਣ ਤੋਂ ਬਾਅਦ ਇਨ੍ਹਾ ਨੇ ਇਹ ਇਲਜ਼ਾਮ ਲਗਾ ਕੇ ਕੈਪਟਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਇਹ ਝਗੜਾ ਦਿਨ ਪ੍ਰਤੀ ਦਿਨ ਵਧਦਾ ਗਿਆ ਅਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਇੱਕ ਦੂਜੇ ਨੂੰ ਮੈਦਾਨ ਵਿੱਚ ਵੰਗਾਰਨਾ ਸ਼ੁਰੂ ਕਰ ਦਿੱਤਾ।

The post ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ appeared first on TV Punjab | English News Channel.

]]>
https://en.tvpunjab.com/punjab-congress-clash-delhi-high-command/feed/ 0
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ‘ਦੀਪ ਸਿੱਧੂ’ ਨੂੰ ਲਿਆ ਲੰਮੇ ਹੱਥੀਂ https://en.tvpunjab.com/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/ https://en.tvpunjab.com/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/#respond Fri, 28 May 2021 07:09:54 +0000 https://en.tvpunjab.com/?p=927 ਟੀਵੀ ਪੰਜਾਬ ਬਿਊਰੋ- ਫਿਲਮੀ ਅਦਾਕਾਰ ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ ‘ਚ ਭਾਸ਼ਣ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਵੱਡਾ ਇਲਜ਼ਾਮ ਲਗਾਇਆ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦੇ ਹਨ। ਦੀਪ ਸਿੱਧੂ ਦੇ ਇਸ ਭੜਕਾਊ ਬਿਆਨ ਦੇ ਜਵਾਬ ‘ਚ ਭਾਈ ਰਣਜੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ […]

The post ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ‘ਦੀਪ ਸਿੱਧੂ’ ਨੂੰ ਲਿਆ ਲੰਮੇ ਹੱਥੀਂ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਫਿਲਮੀ ਅਦਾਕਾਰ ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ ‘ਚ ਭਾਸ਼ਣ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਵੱਡਾ ਇਲਜ਼ਾਮ ਲਗਾਇਆ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦੇ ਹਨ।
ਦੀਪ ਸਿੱਧੂ ਦੇ ਇਸ ਭੜਕਾਊ ਬਿਆਨ ਦੇ ਜਵਾਬ ‘ਚ ਭਾਈ ਰਣਜੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੀਪ ਸਿੱਧੂ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਕਿਹਾ ਕਿ ਦੀਪ ਸਿੱਧੂ ਵਲੋਂ ਇਹ ਬਿਆਨ ਲੋਕਾਂ ਨੂੰ ਭੜਕਾਉਣ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਅਸੀਂ ਦੂਜਾ ਪੱਖ ਬਿਆਨ ਕਰ ਸਕਦੇ ਹਾਂ। ਦੀਪ ਸਿੱਧੂ ਨੂੰ ਚੈਲੰਜ ਕਰਦਿਆਂ ਢੱਡਰੀਆਂ ਵਾਲੇ ਨੇ ਕਿਹਾ ਕਿ ਉਹ ਦੀਪ ਸਿੱਧੂ ਨੂੰ ਚੈਲੰਜ ਕਰਦੇ ਹਨ ਕਿ ਉਹ ਇਸ ਦਾ ਗੱਲ ਦਾ ਪਰੂਫ ਦਿਖਾਵੇ, ਜੋ ਉਹ ਕਹਿ ਰਿਹਾ ਹੈ ਕਿ ਮੈਂ ਆਪਣੀ ਵੀਡੀਓ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਆਖਿਆ ਹੈ।

ਦੀਪ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਇਹ ਉਹੀ ਸ਼ਖ਼ਸ ਹੈ, ਜਿਸ ਕਾਰਨ ਕਿਸਾਨੀ ਅੰਦੋਲਨ ਤਹਿਸ-ਨਹਿਸ ਹੋਣ ਕੰਢੇ ਆ ਗਿਆ ਸੀ। ਅਜਿਹੇ ਲੋਕ ਪਹਿਲਾਂ ਤਾਂ ਤੁਹਾਡਾ ਸਾਥ ਨਹੀਂ ਦਿੰਦੇ ਤੇ ਜੇਕਰ ਉਹ ਸਾਥ ਦੇ ਵੀ ਦੇਣ ਤਾਂ ਆਪਣੀਆਂ ਸ਼ਰਤਾਂ ਮੂਹਰੇ ਰੱਖ ਦਿੰਦੇ ਹਨ। ਜੇਕਰ ਕੋਈ ਸਿਰਫਿਰਿਆ ਬੰਦਾ ਦੀਪ ਸਿੱਧੂ ਦੀ ਗੱਲ ਨੂੰ ਸੱਚ ਮੰਨ ਲਵੇ ਤਾਂ ਉਹ ਮੈਨੂੰ ਜਾਨੋਂ ਮਾਰਨ ਤੱਕ ਚਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਲੋਕ ਹਨ, ਜੋ ਮੈਨੂੰ ਗਲਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਮੈਂ ਸਿੱਖ ਧਰਮ ਦੇ ਖ਼ਿਲਾਫ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਪਿਛਲੇ ਸਾਲ 2020 ਦੇ ਪ੍ਰੋਗਰਾਮਾਂ ਨੂੰ ਸੁਣ ਲਵੋ ਤਾਂ ਤੁਹਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇੜਤਾ ਹੋਰ ਵੱਧ ਜਾਵੇਗੀ ਅਤੇ ਸਾਰੇ ਸ਼ੰਕੇ ਦੂਰ ਹੋ ਜਾਣਗੇ।

The post ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ‘ਦੀਪ ਸਿੱਧੂ’ ਨੂੰ ਲਿਆ ਲੰਮੇ ਹੱਥੀਂ appeared first on TV Punjab | English News Channel.

]]>
https://en.tvpunjab.com/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/feed/ 0
…ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! https://en.tvpunjab.com/punjab_conress_clash424-2/ https://en.tvpunjab.com/punjab_conress_clash424-2/#respond Fri, 21 May 2021 14:26:50 +0000 https://en.tvpunjab.com/?p=424 ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ ਜਾਪ ਰਿਹਾ ਹੈ ਕਿ ਕਾਂਗਰਸ ਦੇ ਹਰ ਵੱਡੇ ਆਗੂ ਨੇ ਇਕ ਦੂਜੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। … ਕੀ ਕੈਪਟਨ ..! ਕੀ ਸਿੱਧੂ …! ਅਤੇ ਕੀ ਬਾਜਵਾ ! ਹਰ ਕੋਈ ਇਸ ਘਰੇਲੂ ਜੰਗ ਵਿਚ […]

The post …ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)
ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ ਜਾਪ ਰਿਹਾ ਹੈ ਕਿ ਕਾਂਗਰਸ ਦੇ ਹਰ ਵੱਡੇ ਆਗੂ ਨੇ ਇਕ ਦੂਜੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। … ਕੀ ਕੈਪਟਨ ..! ਕੀ ਸਿੱਧੂ …! ਅਤੇ ਕੀ ਬਾਜਵਾ ! ਹਰ ਕੋਈ ਇਸ ਘਰੇਲੂ ਜੰਗ ਵਿਚ ਪਿਛੇ ਨਹੀਂ ਰਹਿਣਾ ਚਾਹੁੰਦਾ। ਇਸ ਕਲੇਸ਼ ਨੂੰ ਰੋਕਣ ਲਈ ਪਿਛਲੇ ਸਮੇਂ ਤੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਯਤਨ ਕੀਤੇ ਗਏ ਪਰ ਨਤੀਜਾ
ਕਲੇਸ਼ ਜਮ੍ਹਾਂ ਕਲੇਸ਼ … ਬਰਾਬਰ ਮਹਾਕਲੇਸ਼ ਹੀ ਨਿਕਲਿਆ।

ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕਲੇਸ਼ ਨੂੰ ਠੱਲ੍ਹਣ ਲਈ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਗਾਈ ਗਈ ਸੀ ਪਰ ਵੀਰਵਾਰ ਨੂੰ ਖਬਰ ਇਹ ਆਈ ਕਿ ਉਨ੍ਹਾਂ ਦੀ ਸਿਹਤ ਅਚਾਨਕ ਹੀ ਖ਼ਰਾਬ ਹੋ ਗਈ ਹੈ। ਇਸ ਸਭ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਦੇ ਹੱਲ ਨੂੰ ਲੈ ਕੇ ਜਲਦੀ ਹੀ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ ਕਰ ਰਹੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਖ-ਵੱਖ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਅਤੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਫੀਡਬੈਕ ਲੈਣਗੇ।

ਕੀ ਹੁਣ ਲੱਗਣਗੀਆਂ ਕੈਪਟਨ ਦੀਆਂ ਸ਼ਿਕਾਇਤਾਂ ਅਤੇ ਮਿਲੇਗੀ ਕੈਪਟਨ ਨੂੰ ਸਜ਼ਾ?

ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੈਪਟਨ ਤੋਂ ਨਾਰਾਜ਼ ਧੜੇ ਨੂੰ ਸਿੱਧੇ ਰੂਪ ਵਿੱਚ ਚੇਤੰਨ ਕਰਦੇ ਹੋਏ ਕਿਹਾ ਸੀ ਕਿ ਹਾਈਕਮਾਂਡ ਨੂੰ ਸਾਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ। ਸਿੱਧੂ ਨੇ ਆਪਣੇ ਇਸ ਟਵੀਟ ਵਿਚ ਲਿਖਿਆ ਕਿ;
2019 ਵਿਚ, ਮੈਂ ਪੰਜਾਬ ‘ਚ ਚੋਣ ਮੁਹਿੰਮ ਦਾ ਆਰੰਭ ਤੇ ਅੰਤ ਇੱਕੋ ਮੰਗ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਉਨ੍ਹਾਂ ਨੂੰ ਬਚਾਉਣ “ਵਾਲੇ” ਨੂੰ ਵੀ ਸਜ਼ਾ ਦਿੱਤੀ ਜਾਵੇ … ਹੁਣ, ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਣਯੋਗ ਹਾਈ ਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਮੈਂ ਲਗਾਤਾਰ ਦੱਸ ਰਿਹਾ ਹਾਂ !!

ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੀ ਲੰਮੀ ਲਿਸਟ ਬਣਾ ਰੱਖੀ ਹੈ ਉਨ੍ਹਾਂ ਦੇ ਨਾਲ-ਨਾਲ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਵਿਧਾਇਕ ਪਰਗਟ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਇਲਜ਼ਾਮ ਵੀ ਲਗਾ ਚੁੱਕੇ ਹਨ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਏਜੰਸੀਆਂ ਕੋਲੋਂ ਜਾਂਚ ਕਰਵਾਉਣ ਦੀ ਧਮਕੀ ਮਿਲੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮਾਮੂਲੀ ਜਿਹੀ ਆਵਾਜ਼ ਚੁੱਕਣ ਵਾਲੇ ਚਰਨਜੀਤ ਸਿੰਘ ਚੰਨੀ ਦਾ ਵੀ ਮੀਟੂ ਵਾਲਾ ਕਈ ਸਾਲ ਪੁਰਾਣਾ ਮਾਮਲਾ ਦੁਬਾਰਾ ਖੁੱਲ੍ਹ ਗਿਆ ਹੈ। ਇਸ ਸਭ ਤੋਂ ਬਾਅਦ ਬੀਤੇ ਮੰਗਲਵਾਰ ਨੂੰ ਚਰਨਜੀਤ ਸਿੰਘ ਚੰਨੀ ਦੇ ਘਰ ’ਚ ਕੈਪਟਨ ਨਾਲ ਨਾਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਈ ਤਰ੍ਹਾਂ ਦੇ ਮਨਸੂਬੇ ਘੜੇ ਗਏ। ਇਸ ਤਰ੍ਹਾਂ ਇਹ ਸਾਰੇ ਆਗੂ ਹੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਾਰੇ ਆਗੂਆਂ ਦੀ ਸ਼ਿਕਾਇਤਾਂ ਦੀ ਲਿਸਟ ਹਾਈਕਮਾਂਡ ਤੱਕ ਕਿਸ ਹੱਦ ਤਕ ਪਹੁੰਚਦੀ ਹੈ ਅਤੇ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸਜਾ ਦਿੰਦੀ ਹੈ।

The post …ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! appeared first on TV Punjab | English News Channel.

]]>
https://en.tvpunjab.com/punjab_conress_clash424-2/feed/ 0