Congress clash Archives - TV Punjab | English News Channel https://en.tvpunjab.com/tag/congress-clash/ Canada News, English Tv,English News, Tv Punjab English, Canada Politics Sat, 24 Jul 2021 14:57:12 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Congress clash Archives - TV Punjab | English News Channel https://en.tvpunjab.com/tag/congress-clash/ 32 32 ਤਾਜਪੋਸ਼ੀ ਦੌਰਾਨ ਸਿੱਧੂ ਅਤੇ ਕੈਪਟਨ ਨੇ ਵਜਾਇਆ ਇੱਕੋ ਸਾਜ਼ ਪਰ ਸੁਰ ਵੱਖੋ-ਵੱਖਰੇ https://en.tvpunjab.com/navjot-sidhu-coronation-captain-sidhu-different-tone/ https://en.tvpunjab.com/navjot-sidhu-coronation-captain-sidhu-different-tone/#respond Sat, 24 Jul 2021 14:55:18 +0000 https://en.tvpunjab.com/?p=5893 ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ ਕਾਂਗਰਸ ਦੇ ਨਵੇਂ ਬਣੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਮੌਕੇ ਕਾਂਗਰਸ ਦੇ ਵਿਚ ਕਈ ਰੰਗ ਦੇਖਣ ਨੂੰ ਮਿਲੇ। ਇਸ ਮੌਕੇ ਜਿਥੇ ਕਾਂਗਰਸੀ ਆਗੂਆਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਦੁਨੀਆ ਨੂੰ ਇਹ ਦਿਖਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਵਿਚਾਲੇ ਹੁਣ ਕੋਈ ਮਤਭੇਦ […]

The post ਤਾਜਪੋਸ਼ੀ ਦੌਰਾਨ ਸਿੱਧੂ ਅਤੇ ਕੈਪਟਨ ਨੇ ਵਜਾਇਆ ਇੱਕੋ ਸਾਜ਼ ਪਰ ਸੁਰ ਵੱਖੋ-ਵੱਖਰੇ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ

ਕਾਂਗਰਸ ਦੇ ਨਵੇਂ ਬਣੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਮੌਕੇ ਕਾਂਗਰਸ ਦੇ ਵਿਚ ਕਈ ਰੰਗ ਦੇਖਣ ਨੂੰ ਮਿਲੇ। ਇਸ ਮੌਕੇ ਜਿਥੇ ਕਾਂਗਰਸੀ ਆਗੂਆਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਦੁਨੀਆ ਨੂੰ ਇਹ ਦਿਖਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਵਿਚਾਲੇ ਹੁਣ ਕੋਈ ਮਤਭੇਦ ਨਹੀਂ ਅਤੇ ਉਹ ਪੰਜਾਬ ਦੇ ਭਲੇ ਨੂੰ ਲੈ ਕੇ ਇਕੱਠੇ ਹਨ ਪਰ ਇਸ ਸਭ ਦੇ ਬਾਵਜੂਦ ਅਸਲੀਅਤ ਸਾਹਮਣੇ ਆਉਣੋਂ ਨਹੀਂ ਰਹਿ ਸਕੀ।

ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਦੇ ਬਾਹਰੀ ਮਸਲਿਆਂ ਦੀ ਗੱਲ ਕੀਤੀ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਅੰਦਰੂਨੀ ਮਸਲਿਆਂ ਨੂੰ ਰਿੜਕਣ ਦਾ ਯਤਨ ਕੀਤਾ। ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਨੂੰ ਇਹ ਜਤਾਉਣ ਦਾ ਯਤਨ ਕੀਤਾ ਕਿ ਅੰਦਰੂਨੀ ਸਮੱਸਿਆਵਾਂ ਦੀ ਬਜਾਏ ਪੰਜਾਬ ਦੇ ਦਰਪੇਸ਼ ਬਾਹਰੀ ਸਮੱਸਿਆਵਾਂ ਜ਼ਿਆਦਾ ਵੱਡੀਆਂ ਹਨ। ਜਿਵੇਂ ਕਿ ਚਾਈਨਾ ਦੇ ਨਾਲ ਭਾਰਤ ਦੀ ਖਿੱਚੋਤਾਣ ਅਤੇ ਪਾਕਿਸਤਾਨ ਦੇ ਨਾਲ ਅੱਤਵਾਦ ਦੇ ਮਸਲੇ। ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਮਸਲਿਆਂ ਬਾਰੇ ਕੈਪਟਨ ਨੇ ਵਧੇਰੇ ਫੋਕਸ ਰੱਖਿਆ ਅਤੇ ਕਿਹਾ ਕਿ ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਦੀ ਕਰੀਬ 600 ਕਿਲੋਮੀਟਰ ਦੀ ਸਰਹੱਦ ਅੱਤਵਾਦ ਦੇ ਖ਼ਤਰੇ ਤੋਂ ਖਾਲੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਦਿਨ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਲਈ ਵੱਡੀ ਚੁਣੌਤੀ ਹੈ।

ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਇਕਸੁਰਤਾ ਦੇ ਉਸੇ ਸਾਜ਼ ੳੁੱਤੇ ਵੱਖਰੇ ਸੁਰ ਕੱਢਦਿਆਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮਸਲਾ, ਈਟੀਟੀ ਅਧਿਆਪਕਾਂ ਦੇ ਪੱਕੇ ਹੋਣ ਦਾ ਮਸਲਾ, ਕੰਡਕਟਰਾਂ ਵੱਲੋਂ ਪੱਕੇ ਹੋਣ ਲਈ ਲਗਾਏ ਜਾ ਧਰਨਿਆਂ ਦਾ ਮਸਲਾ, ਖੇਤੀ ਕਾਨੂੰਨਾਂ ਦੇ ਵਿਰੋਧ ਸੜਕਾਂ ‘ਤੇ ਬੈਠੇ ਕਿਸਾਨਾਂ ਦਾ ਮਸਲਾ ਅਤੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੇਚੇ ਗਏ ਚਿੱਟੇ ਦੇ ਮਸਲੇ ਨੂੰ ਜ਼ੋਰ ਦੇ ਕੇ ਉਭਾਰਿਆ। ਨਵਜੋਤ ਸਿੰਘ ਸਿੱਧੂ ਨੇ ਇੱਥੋਂ ਤਕ ਕਹਿ ਦਿੱਤਾ ਕਿ ਪ੍ਰਧਾਨਗੀ ਦਾ ਮਕਸਦ ਅਤੇ ਮਤਲਬ ਸਿਰਫ਼ ਤੇ ਸਿਰਫ਼ ਪੰਜਾਬ ਦੇ ਇਨ੍ਹਾਂ ਮਸਲਿਆਂ ਹੱਲ ਕਰਨਾ ਹੀ ਹੈ ਵਰਨਾ ਪ੍ਰਧਾਨਗੀ ਦਾ ਕੋਈ ਮਤਲਬ ਨਹੀਂ।

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਪਾਕਿਸਤਾਨ ਨੂੰ ਲੈ ਕੇ ਦੋਸਤਾਨਾਂ ਵਿਚਾਰਾਂ ਦੇ ਧਾਰਨੀ ਹਨ ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਅਤੇ ਭਾਰਤ ਦੀ ਤਰੱਕੀ ਪਾਕਿਸਤਾਨ ਦੀਆਂ ਬਰੂਹਾਂ ਤੋਂ ਹੋ ਕੇ ਗੁਜ਼ਰਦੀ ਹੈ। ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਚੀਨ ਵੱਲੋਂ ਬਣਾਇਆ ਜਾ ਰਿਹਾ ਇਕਨਾਮਿਕ ਕਾਰੀਡੋਰ ਪੰਜਾਬ ਦੀ ਤਰੱਕੀ ਦਾ ਮੁੱਖ ਮਾਰਗ ਹੈ। ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਆਉਣ ਵਾਲੇ ਪੰਜਾਬ ਦਾ ਭਵਿੱਖ ਪਾਕਿਸਤਾਨ ਦੇ ਨਾਲ ਦੋਸਤੀ ਦੇ ਵਿੱਚ ਹੈ ਨਾ ਕਿ ਦੁਸ਼ਮਣੀ ਦੇ ਵਿਚ ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਪੁਰਾਣੀਆਂ ਧਾਰਨਾਵਾਂ ਅਨੁਸਾਰ ਪਾਕਿਸਤਾਨ ਨਾਲ ਦੁਸ਼ਮਣੀ ਨਿਭਾਉਣ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ।

ਇਸ ਤਰ੍ਹਾਂ ਤਾਜਪੋਸ਼ੀ ਸਮਾਗਮ ਦੌਰਾਨ ਇਨ੍ਹਾਂ ਦੋਹਾਂ ਆਗੂਆਂ ਨੇ ਭਾਵੇਂ ਕਿ ਕਾਂਗਰਸ ਦੀ ਇਕਜੁੱਟਤਾ ਅਤੇ ਇਕਸੁਰਤਾ ਦਾ ਇੱਕੋ ਸਾਜ਼ ਵਜਾਇਆ ਪਰ ਇਸ ਸਾਜ਼ ਵਿਚੋਂ ਸੁਰ ਵੱਖੋ ਵੱਖਰੇ ਹੀ ਨਿਕਲ ਰਹੇ ਸਨ।

The post ਤਾਜਪੋਸ਼ੀ ਦੌਰਾਨ ਸਿੱਧੂ ਅਤੇ ਕੈਪਟਨ ਨੇ ਵਜਾਇਆ ਇੱਕੋ ਸਾਜ਼ ਪਰ ਸੁਰ ਵੱਖੋ-ਵੱਖਰੇ appeared first on TV Punjab | English News Channel.

]]>
https://en.tvpunjab.com/navjot-sidhu-coronation-captain-sidhu-different-tone/feed/ 0
ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/#respond Sat, 17 Jul 2021 06:57:17 +0000 https://en.tvpunjab.com/?p=4953 ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ  ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ। ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਬਹੁਤ ਯੋਗ ਤੇ ਕਾਬਲ ਵਿਅਕਤੀ […]

The post ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ  ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ।
ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਬਹੁਤ ਯੋਗ ਤੇ ਕਾਬਲ ਵਿਅਕਤੀ ਹਨ।

ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਪਹੁੰਚੇ

ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਿੱਧੂ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ। ਸਾਡੇ ਪੁਰਾਣੇ ਰਿਸ਼ਤੇ ਖ਼ਤਮ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ ਬੁਲਾਉਣਗੇ ਤਾਂ ਸਿੱਧੂ ਵੀ ਜਾਣਗੇ ਅਤੇ ਉਹ ਵੀ ਜਾਣਗੇ। ਸਿੱਧੂ ਵਲੋਂ ਕੀਤੇ ਜਾਂਦੇ ਟਵੀਟ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਟਵੀਟ ਵੀ ਜ਼ਰੂਰੀ ਹਨ ਅਤੇ ਲੋਕਾਂ ਨਾਲ ਮਿਲਣਾ ਵੀ ਜ਼ਰੂਰੀ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਸਿੱਧੂ ਨੂੰ ਕਿਹਾ ਗਿਆ ਕਿ ਸੱਭ ਨਾਲ ਮੁਲਾਕਾਤ ਕੀਤੀ ਜਾਵੇ।

ਸਿੱਧੂ ਲਾਲ ਸਿੰਘ ਤੇ ਕਾਂਗੜ ਨੂੰ ਵੀ ਮਿਲੇ

ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਉਪਰੰਤ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਲਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਮਿਲੇ। ਦੋਵਾਂ ਆਗੂਆਂ ਨਾਲ ਸਿੱਧੂ ਦੀ ਕੀ ਗੱਲਬਾਤ ਹੋਈ ਇਸ ਬਾਰੇ ਅਜੇ ਕੋਈ ਵੇਰਵਾ ਨਹੀਂ ਮਿਲਿਆ।

ਬਲਬੀਰ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਣ ਵੀ ਪਹੁੰਚੇ। ਰਾਜਾ ਵੜਿੰਗ, ਕੁਲਬੀਰ ਜ਼ੀਰਾ, ਦਵਿੰਦਰ ਸਿੰਘ ਘੁਬਾਇਆ, ਬਰਿੰਦਰ ਸਿੰਘ ਪਾਹੜਾ ਵੀ ਇਸ ਮੌਕੇ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

The post ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ appeared first on TV Punjab | English News Channel.

]]>
https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/feed/ 0
ਨਵਜੋਤ ਸਿੱਧੂ ਪਹੁੰਚੇ ਸੁਨੀਲ ਜਾਖੜ ਨੂੰ ਮਿਲਣ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%aa%e0%a8%b9%e0%a9%81%e0%a9%b0%e0%a8%9a%e0%a9%87-%e0%a8%b8%e0%a9%81%e0%a8%a8%e0%a9%80%e0%a8%b2/ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%aa%e0%a8%b9%e0%a9%81%e0%a9%b0%e0%a8%9a%e0%a9%87-%e0%a8%b8%e0%a9%81%e0%a8%a8%e0%a9%80%e0%a8%b2/#respond Sat, 17 Jul 2021 06:46:09 +0000 https://en.tvpunjab.com/?p=4950 ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਉਹਨਾ ਨਾਲ ਮੁਲਾਕਾਤ ਕਰਨ ਪਹੁੰਚੇ ਹਨ। ਉਹਨਾਂ ਦਾ ਕਾਫਲਾ ਸਵੇਰੇ ਪਟਿਆਲਾ ਤੋਂ  ਰਵਾਨਾ ਹੋਇਆ ਸੀ।  ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਚੰਡੀਗੜ੍ਹ ਆਉਣਗੇ ਪਰ ਉਹ ਪੰਚਕੁਲਾ ਵਿਚ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਪਹੁੰਚ ਗਏ। ਟੀਵੀ ਪੰਜਾਬ ਬਿਊਰੋ […]

The post ਨਵਜੋਤ ਸਿੱਧੂ ਪਹੁੰਚੇ ਸੁਨੀਲ ਜਾਖੜ ਨੂੰ ਮਿਲਣ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਉਹਨਾ ਨਾਲ ਮੁਲਾਕਾਤ ਕਰਨ ਪਹੁੰਚੇ ਹਨ। ਉਹਨਾਂ ਦਾ ਕਾਫਲਾ ਸਵੇਰੇ ਪਟਿਆਲਾ ਤੋਂ  ਰਵਾਨਾ ਹੋਇਆ ਸੀ।  ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਚੰਡੀਗੜ੍ਹ ਆਉਣਗੇ ਪਰ ਉਹ ਪੰਚਕੁਲਾ ਵਿਚ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਪਹੁੰਚ ਗਏ।

ਟੀਵੀ ਪੰਜਾਬ ਬਿਊਰੋ

 

The post ਨਵਜੋਤ ਸਿੱਧੂ ਪਹੁੰਚੇ ਸੁਨੀਲ ਜਾਖੜ ਨੂੰ ਮਿਲਣ appeared first on TV Punjab | English News Channel.

]]>
https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%aa%e0%a8%b9%e0%a9%81%e0%a9%b0%e0%a8%9a%e0%a9%87-%e0%a8%b8%e0%a9%81%e0%a8%a8%e0%a9%80%e0%a8%b2/feed/ 0
ਹਰੀਸ਼ ਰਾਵਤ ਨੇ ਕਿਹਾ ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋਵੇਗਾ https://en.tvpunjab.com/harish-rawat-nnounced-that-the-rift-betwwen-congress-party-will-be-solved-within-1-or-2-days/ https://en.tvpunjab.com/harish-rawat-nnounced-that-the-rift-betwwen-congress-party-will-be-solved-within-1-or-2-days/#respond Tue, 13 Jul 2021 08:05:11 +0000 https://en.tvpunjab.com/?p=4409 ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪਸ਼ਟ ਕਿਹਾ ਕਿ ਹੈ  ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋ ਰਿਹਾ ਹੈ । ਉਨ੍ਹਾਂ  ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਬਣੇ ਰਹਿੰਗੇ । ਉਨ੍ਹਾਂ ਨੂੰ ਕੋਈ ਖਤਰਾ ਨਹੀਂ । ਇਹ ਵੀ  ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪੰਜਾਬ ਕਾਂਗਰਸ ਦਾ […]

The post ਹਰੀਸ਼ ਰਾਵਤ ਨੇ ਕਿਹਾ ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋਵੇਗਾ appeared first on TV Punjab | English News Channel.

]]>
FacebookTwitterWhatsAppCopy Link


ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪਸ਼ਟ ਕਿਹਾ ਕਿ ਹੈ  ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋ ਰਿਹਾ ਹੈ । ਉਨ੍ਹਾਂ  ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਬਣੇ ਰਹਿੰਗੇ । ਉਨ੍ਹਾਂ ਨੂੰ ਕੋਈ ਖਤਰਾ ਨਹੀਂ । ਇਹ ਵੀ  ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਜਾਵੇਗਾ ਅਤੇ ਪੰਜਾਬ ਕੈਬਿਨੇਟ ਵਿੱਚ ਰਦੋ-ਬਦਲ ਵੀ ਹੋਵੇਗੀ ਅਤੇ ਵਾਲਮੀਕਿ ਸਮਾਜ ਦਾ ਇਕ ਐਮ ਐਲ ਏ ਕੈਬਨਿਟ ਵਿਚ ਵਜ਼ੀਰ ਬਣਾਇਆ ਜਾਵੇਗਾ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ ਵਿਚ ਰਾਵਤ ਨੇ ਦੱਸਿਆ ਕਿ ਇਹ ਸਭ ਤਬਦੀਲੀਆਂ ਅਗਲੇ ਦੋ ਤਿੰਨ ਦਿਨਾਂ ਵਿਚ  ਹੋ ਜਾਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਇਹ ਤਬਦੀਲੀਆਂ ਜੁਲਾਈ ਦੇ ਪਹਿਲੇ ਹਫਤੇ ਦੇ ਅੰਤ ਤੱਕ ਹੋਣੀਆਂ ਸਨ ਪਰ ਹਾਈ ਕਮਾਂਡ ਦੇ ਕੁਝ ਹੋਰ ਰਾਜਾਂ ਵਿਚਲੇ ਰੁਝੇਵੇਂ ਕਾਰਨ ਇਹ ਲੇਟ ਹੋ ਗਈਆਂ।

 

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਤੋਂ 5 ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨੁੰ ਕੈਬਨਿਟ ਰੱਦੋ ਬਦਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚਲ ਰਹੇ ਸਿਆਸੀ ਘਟਨਾਕ੍ਰਮ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਪੂਰੀ ਤਰ੍ਹਾਂ ਥਾਪੜੀ ਹੈ ਤੇ ਉਹਨਾਂ ਨੁੰ ਹਾਲ ਦੀ ਘੜੀ ਕੋਈ ਚੁਣੌਤੀ ਨਹੀਂ ਹੈ। ਹਰੀਸ਼ ਰਾਵਤ ਨੇ ਵੀ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਨਹੀਂ ਬਦਲਿਆ ਜਾਵੇਗਾ।

The post ਹਰੀਸ਼ ਰਾਵਤ ਨੇ ਕਿਹਾ ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋਵੇਗਾ appeared first on TV Punjab | English News Channel.

]]>
https://en.tvpunjab.com/harish-rawat-nnounced-that-the-rift-betwwen-congress-party-will-be-solved-within-1-or-2-days/feed/ 0
ਨਵਜੋਤ ਸਿੱਧੂ ਤੋਂ ਬਾਅਦ ਹੁਣ ਕੈਪਟਨ ਪੁੱਜੇ ਦਿੱਲੀ, ਸੋਨੀਆ ਗਾਂਧੀ ਨਾਲ ਕੀਤੀ ਮੀਟਿੰਗ, ਕਿਹਾ ਹਾਈਕਮਾਂਡ ਦਾ ਹਰ ਫ਼ੈਸਲਾ ਮਨਜ਼ੂਰ https://en.tvpunjab.com/captain-amrinder-meeting-sonia-gandhi-congress-clash/ https://en.tvpunjab.com/captain-amrinder-meeting-sonia-gandhi-congress-clash/#respond Tue, 06 Jul 2021 16:52:38 +0000 https://en.tvpunjab.com/?p=3826 ਨਵੀ ਦਿੱਲੀ-ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ’ਚ ਅੰਦਰੂਨੀ ਖਿੱਚੋਤਾਣ ਅਤੇ ਸੰਕਟ ਜਾਰੀ ਹੈ। ਇਸੇ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ’ਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਕੈਪਟਨ ਨੇ […]

The post ਨਵਜੋਤ ਸਿੱਧੂ ਤੋਂ ਬਾਅਦ ਹੁਣ ਕੈਪਟਨ ਪੁੱਜੇ ਦਿੱਲੀ, ਸੋਨੀਆ ਗਾਂਧੀ ਨਾਲ ਕੀਤੀ ਮੀਟਿੰਗ, ਕਿਹਾ ਹਾਈਕਮਾਂਡ ਦਾ ਹਰ ਫ਼ੈਸਲਾ ਮਨਜ਼ੂਰ appeared first on TV Punjab | English News Channel.

]]>
FacebookTwitterWhatsAppCopy Link


ਨਵੀ ਦਿੱਲੀ-ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ’ਚ ਅੰਦਰੂਨੀ ਖਿੱਚੋਤਾਣ ਅਤੇ ਸੰਕਟ ਜਾਰੀ ਹੈ। ਇਸੇ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ’ਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਕੈਪਟਨ ਨੇ ਬੈਠਕ ਤੋਂ ਬਾਅਦ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ (ਸੋਨੀਆ ਗਾਂਧੀ) ਨਾਲ ਮਿਲਣ ਆਇਆ ਸੀ, ਪਾਰਟੀ ਦੇ ਅੰਦਰੂਨੀ ਮਾਮਲਿਆਂ ਤੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਚਰਚਾ ਕੀਤੀ। ਜਿਥੋਂ ਤਕ ਪੰਜਾਬ ਦੀ ਗੱਲ ਹੈ ਤਾਂ ਉਹ ਜੋ ਵੀ ਫ਼ੈਸਲਾ ਲੈਣਗੇ, ਅਸੀਂ ਉਸ ਦੇ ਲਈ ਤਿਆਰ ਹਾਂ। ਅਸੀਂ ਆਗਾਮੀ ਚੋਣਾਂ ਲਈ ਪੁੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ’ਚ ਸਭ ਕੁਝ ਠੀਕ-ਠਾਕ ਹੈ।

ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਾਰੇ ਉਹ ਕੁਝ ਨਹੀਂ ਜਾਣਦੇ। ਸੋਨੀਆ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੈਠਕ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਨਾਲ ਮੁਲਾਕਾਤ ਕੀਤੀ।

ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਸੀ। ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਅਹੁਦਾ ਦੇ ਕੇ ਨਿਵਾਜਿਆ ਜਾ ਸਕਦਾ ਹੈ। ਇਸ ਤੋਂ ਥੋੜ੍ਹੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਆਉਣਾ ਅਤੇ ਇਹ ਕਹਿਣਾ ਕਿ ਕਾਂਗਰਸ ਹਾਈ ਕਮਾਂਡ ਦਾ ਹਰ ਫ਼ੈਸਲਾ ਮਨਜ਼ੂਰ ਹੈ ਕਈ ਸਵਾਲ ਖੜ੍ਹੇ ਕਰਦਾ ਹੈ । ਇਹ ਵੀ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੇ ਸਮੇਂ ਵਿੱਚ ਵਾਕਿਆ ਹੀ ਵੱਡਾ ਅਹੁਦਾ ਦਿੱਤਾ ਜਾਵੇ ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੱਧੂ ਤੋਂ ਬਾਅਦ ਹੁਣ ਕੈਪਟਨ ਪੁੱਜੇ ਦਿੱਲੀ, ਸੋਨੀਆ ਗਾਂਧੀ ਨਾਲ ਕੀਤੀ ਮੀਟਿੰਗ, ਕਿਹਾ ਹਾਈਕਮਾਂਡ ਦਾ ਹਰ ਫ਼ੈਸਲਾ ਮਨਜ਼ੂਰ appeared first on TV Punjab | English News Channel.

]]>
https://en.tvpunjab.com/captain-amrinder-meeting-sonia-gandhi-congress-clash/feed/ 0
ਨਾਂਹ-ਨੁੱਕਰ ਦੇ ਬਾਵਜੂਦ ਰਾਹੁਲ ਨੇ ਸਿੱਧੂ ਨਾਲ ਕੀਤੀ ਲੰਮੀ ਮੀਟਿੰਗ https://en.tvpunjab.com/rahul-gandhi-meeting-navjot-sidhu/ https://en.tvpunjab.com/rahul-gandhi-meeting-navjot-sidhu/#respond Wed, 30 Jun 2021 17:34:52 +0000 https://en.tvpunjab.com/?p=3243 ਨਵੀਂ ਦਿੱਲੀ: ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਲਈ ਨਾਂਹ ਕਰਨ ਦੇ ਬਾਵਜੂਦ ਦੋਹਾਂ ਨੇ ਕਰੀਬ ਸਵਾ ਘੰਟਾ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅੰਦਰ ਰਾਹੁਲ ਗਾਂਧੀ ਨਾਲ ਕੀ ਗੱਲਬਾਤ ਹੋਈ ਇਸ ਸਬੰਧੀ ਸਿੱਧੂ ਨੇ ਮੀਡੀਆ ਨਾਲ  ਕੋਈ ਗੱਲਬਾਤ ਨਹੀਂ ਕੀਤੀ। ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਦਿੱਲੀ ਤੋਂ ਕੋਈ ਵੱਡਾ ਅਹੁੱਦਾ ਲੈ ਕੇ ਮੁੜਣਗੇ। […]

The post ਨਾਂਹ-ਨੁੱਕਰ ਦੇ ਬਾਵਜੂਦ ਰਾਹੁਲ ਨੇ ਸਿੱਧੂ ਨਾਲ ਕੀਤੀ ਲੰਮੀ ਮੀਟਿੰਗ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ: ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਲਈ ਨਾਂਹ ਕਰਨ ਦੇ ਬਾਵਜੂਦ ਦੋਹਾਂ ਨੇ ਕਰੀਬ ਸਵਾ ਘੰਟਾ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅੰਦਰ ਰਾਹੁਲ ਗਾਂਧੀ ਨਾਲ ਕੀ ਗੱਲਬਾਤ ਹੋਈ ਇਸ ਸਬੰਧੀ ਸਿੱਧੂ ਨੇ ਮੀਡੀਆ ਨਾਲ  ਕੋਈ ਗੱਲਬਾਤ ਨਹੀਂ ਕੀਤੀ। ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਦਿੱਲੀ ਤੋਂ ਕੋਈ ਵੱਡਾ ਅਹੁੱਦਾ ਲੈ ਕੇ ਮੁੜਣਗੇ।

ਇਸ ਤੋਂ ਪਹਿਲਾਂ ਕਾਂਗਰਸੀ ਲੀਡਰ ਨਵਜੋਤ ਸਿੱਧੂ ਨਾਲ ਅੱਜ ਪ੍ਰਿਅੰਕਾ ਗਾਂਧੀ ਨੇ ਵੀ ਮੁਲਾਕਾਤ ਕੀਤੀ ਸੀ। ਨਵਜੋਤ ਸਿੱਧੂ ਕੱਲ੍ਹ ਤੋਂ ਦਿੱਲੀ ਵਿੱਚ ਹਨ। ਚਰਚਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਪਰ ਇਹ ਮੀਟਿੰਗ ਨਹੀਂ ਹੋ ਪਾ ਰਹੀ ਸੀ।ਪਰ ਅੱਜ ਸ਼ਾਮ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਨਿਵਾਸ ਅਸਥਾਨ ਤੇ ਪਹੁੰਚ ਗਏ।ਦੋਨਾਂ ਵਿਚਾਲੇ ਕਰੀਬ ਸਵਾ ਘੰਟਾ ਗੱਲਬਾਤ ਚੱਲੀ।

ਪਹਿਲਾਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਅਜਿਹੀ ਕੋਈ ਮੀਟਿੰਗ ਤੈਅ ਹੀ ਨਹੀਂ ਹੋਈ ਸੀ। ਇਸ ਮਗਰੋਂ ਸਿੱਧੂ ਦੀ ਹਾਲਤ ਅਜੀਬ ਬਣ ਗਈ ਸੀ।ਇਸ ਨੂੰ ਸੰਭਾਲਦਿਆਂ ਅੱਜ ਪ੍ਰਿਅੰਕਾ ਗਾਂਧੀ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਮੀਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਬੀਤੇ ਦਿਨ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਪਟਿਆਲੇ ਤੋਂ ਦਿੱਲੀ ਰਾਹੁਲ ਗਾਂਧੀ ਨੂੰ ਮਿਲਣ ਆਏ ਹਨ। 

ਸਿੱਧੂ ਦੀ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਨੂੰ ਲੈ ਕੇ ਸ਼ੰਕਾ ਬਰਕਰਾਰ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਨੂੰ ਲੈ ਕੇ ਸ਼ੰਕੇ ਕਾਇਮ ਹਨ। ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਿੱਧੂ ਨਾਲ ਉਨ੍ਹਾਂ ਦੀ ਕੋਈ ਤੈਅ ਮੁਲਾਕਾਤ ਨਹੀਂ।ਪਰ ਅੱਜ ਸ਼ਾਮ ਕਰੀਬ 7:23 ਵਜੇ ਸਿੱਧੂ ਰਾਹੁਲ ਗਾਂਧੀ ਦੇ ਘਰ ਪਹੁੰਚੇ ਹਨ।

ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਸਿੱਧੂ ਮੰਗਲਵਾਰ ਨੂੰ ਹੀ ਇਨ੍ਹਾਂ ਦੋਵਾਂ ਚੋਟੀ ਦੇ ਕਾਂਗਰਸ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਜਦੋਂ ਰਾਹੁਲ ਗਾਂਧੀ ਕਾਰ ਚਲਾਉਂਦੇ ਹੋਏ ਆਪਣੀ ਰਿਹਾਇਸ਼ ਤੋਂ ਬਾਹਰ ਆਏ ਤਾਂ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨੇ ਸਿੱਧੂ ਤੋਂ ਉਨ੍ਹਾਂ ਦੀ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛਿਆ। ਇਸ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਤੇ ਸਿੱਧੂ ਵਿਚਾਲੇ ਕੋਈ ਮੁਲਾਕਾਤ ਤੈਅ ਨਹੀਂ।

ਦੱਸ ਦੇਈਏ ਕਿ ਪੰਜਾਬ ‘ਚ ਕਾਂਗਰਸ ਅੰਦਰਲੀ ਕਾਟੋ-ਕਲੇਸ਼ ਨੂੰ ਦੂਰ ਕਰਨ ਦੀ ਕੋਸ਼ਿਸ਼ ‘ਚ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ‘ਚ ਪਾਰਟੀ ਦੇ ਕਈ ਨੇਤਾਵਾਂ ਨਾਲ ਮੰਥਨ ਕੀਤਾ। ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੇ 100 ਤੋਂ ਵੱਧ ਨੇਤਾਵਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਵੀ ਕੀਤੇ।

The post ਨਾਂਹ-ਨੁੱਕਰ ਦੇ ਬਾਵਜੂਦ ਰਾਹੁਲ ਨੇ ਸਿੱਧੂ ਨਾਲ ਕੀਤੀ ਲੰਮੀ ਮੀਟਿੰਗ appeared first on TV Punjab | English News Channel.

]]>
https://en.tvpunjab.com/rahul-gandhi-meeting-navjot-sidhu/feed/ 0
ਸਿੱਧੂ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਪਿਆ ਨਵਾਂ ਪਟਾਕਾ https://en.tvpunjab.com/navjot-sidhu-rahul-gandhi-meeting-u-turns/ https://en.tvpunjab.com/navjot-sidhu-rahul-gandhi-meeting-u-turns/#respond Tue, 29 Jun 2021 15:15:21 +0000 https://en.tvpunjab.com/?p=3112 ਦਿੱਲੀ – ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ ਪਲ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ।ਪਿਛਲੇ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਦਿੱਲੀ ‘ਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ।ਇਹ ਖ਼ਬਰਾਂ ਪੂਰੀ ਤਰ੍ਹਾਂ ਸੱਚ […]

The post ਸਿੱਧੂ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਪਿਆ ਨਵਾਂ ਪਟਾਕਾ appeared first on TV Punjab | English News Channel.

]]>
FacebookTwitterWhatsAppCopy Link


ਦਿੱਲੀ – ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ ਪਲ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ।ਪਿਛਲੇ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ
ਦਿੱਲੀ ‘ਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ।ਇਹ ਖ਼ਬਰਾਂ ਪੂਰੀ ਤਰ੍ਹਾਂ ਸੱਚ ਵੀ ਤਸਦੀਕ ਹੋਈਆਂ ਕਿਉਂਕਿ ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਦਿੱਲੀ ਲਈ ਰਵਾਨਾ ਹੋ ਗਏ ਪਰ ਅਚਾਨਕ ਹੀ ਇਨ੍ਹਾਂ ਖ਼ਬਰਾਂ ਦੇ ਵਿਚਲਾ ਸੱਚ ਤਾਰ ਤਾਰ ਹੁੰਦਾ ਦਿਸਿਆ ਜਦੋਂ ਨਵਜੋਤ ਸਿੰਘ ਸਿੱਧੂ ਨਾਲ ਹੋਣ ਵਾਲੀ ਮੁਲਾਕਾਤ ਦੇ ਸਬੰਧ ’ਚ ਕਾਂਗਰਸ ਦੇ ਮੁੱਖ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ANI ਨੇ ਟਵੀਟ ਕੀਤਾ। ਟਵੀਟ ਵਿਚ ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦਾ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਸਿੱਧੂ ਨਾਲ ਕੋਈ ਮੀਟਿੰਗ ਹੋਣੀ ਸੀ।
ਇਸ ਟਵੀਟ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਹਲਚਲ ਪੈਦਾ ਹੋ ਗਈ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਨਹੀਂ ਗਏ ਤਾਂ ਫਿਰ ਦਿੱਲੀ ਉਹ ਕਿਸ ਨੂੰ ਮਿਲਣ ਲਈ ਗਏ ਹਨ।

ਟੀਵੀ ਪੰਜਾਬ ਬਿਊਰੋ

The post ਸਿੱਧੂ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਪਿਆ ਨਵਾਂ ਪਟਾਕਾ appeared first on TV Punjab | English News Channel.

]]>
https://en.tvpunjab.com/navjot-sidhu-rahul-gandhi-meeting-u-turns/feed/ 0
ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ https://en.tvpunjab.com/captain-amrinder-singh-partap-bajwa-come-close/ https://en.tvpunjab.com/captain-amrinder-singh-partap-bajwa-come-close/#respond Fri, 18 Jun 2021 04:38:47 +0000 https://en.tvpunjab.com/?p=2109 ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਿਸ਼ਤਿਆਂ ਵਿਚ ਨੇੜਤਾ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ […]

The post ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਿਸ਼ਤਿਆਂ ਵਿਚ ਨੇੜਤਾ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ ਚਰਚਾ ਹੋਈ। ਇਨ੍ਹਾਂ ਦੋਵਾਂ ਆਗੂਆਂ ਨੂੰ ਨੇੜੇ ਕਰਨ ’ਚ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਇਨ੍ਹਾਂ ਦੋਹਾਂ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਅਤੇ ਬਾਜਵਾ ਇਕੱਠੇ ਇਕ ਮੇਜ਼ ’ਤੇ ਬੈਠਣ ਲਈ ਤਿਆਰ ਹੋਏ ਹਨ । ਕਿਹਾ ਜਾ ਰਿਹਾ ਹੈ ਕਿ ਕੈਪਟਨ ਵਿਰੋਧੀ ਧੜੇ ਦੇ ਸਰਗਰਮ ਹੋਣ ਤੋਂ ਬਾਅਦ ਕੈਪਟਨ ਨੇ ਬਾਜਵਾ ਨੂੰ ਆਪਣੇ ਨਾਲ ਰਲਾਉਣ ਵਿੱਚ ਹੀ ਭਲਾਈ ਸਮਝੀ।
ਜਾਣਕਾਰੀ ਮੁਤਾਬਕ ਇਹ ਮੀਟਿੰਗ ਬਾਜਵਾ ਦੀ ਕੋਠੀ ਤੇ ਹੋਈ। ਮੁੱਖ ਮੰਤਰੀ ਨਿੱਜੀ ਗੱਡੀ ਚ ਬਾਜਵਾ ਦੀ ਕੋਠੀ ਪੁੱਜੇ ਸਨ। ਹਾਲਾਂਕਿ ਬਾਜਵਾ ਨੇ ਇਸ ਤਰ੍ਹਾਂ ਦੀ ਕਿਸੇ ਵੀ ਮੀਟਿੰਗ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਹਮੇਸ਼ਾ ਹੀ ਮੁੱਖ ਮੰਤਰੀ ਦੇ ਗ਼ਲਤ ਫ਼ੈਸਲਿਆਂ ਤੇ ਕੰਮਕਾਰ ਵਿਰੁੱਧ ਆਵਾਜ਼ ਉਠਾਉਂਦੇ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ ਉਸ ਨੂੰ ਦੇਖਦਿਆਂ ਟਕਸਾਲੀ ਕਾਂਗਰਸੀ ਕਾਫ਼ੀ ਖਿਝੇ ਹੋਏ ਹਨ। ਸਿੱਧੂ ਪ੍ਰਤੀ ਹਾਈ ਕਮਾਂਡ ਦੇ ਨਰਮ ਰੁਖ਼ ਨੂੰ ਦੇਖਦਿਆਂ ਹੀ ਕੈਪਟਨ ਤੇ ਬਾਜਵਾ ਇਕ ਮੇਜ਼ ’ਤੇ ਆਉਣ ਲਈ ਤਿਆਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਰਕਾਰ ਵਿਚ ਕੰਮ ਨਹੀਂ ਕਰ ਸਕਦੇ। ਉਧਰ ਸਿੱਧੂ ਲਗਾਤਾਰ ਹਾਈ ਕਮਾਂਡ ’ਤੇ ਸੂਬਾ ਪ੍ਰਧਾਨ ਬਣਾਉਣ ਦਾ ਦਬਾਅ ਬਣਾ ਰਹੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ। ਉਧਰ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਸਾਹਮਣੇ ਵੱਡੀ ਗਿਣਤੀ ਵਿਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੇ ਕੈਪਟਨ ਵਿਰੁੱਧ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਾਰਨ ਵੀ ਮੁੱਖ ਮੰਤਰੀ ਕਾਫ਼ੀ ਚਿੰਤਤ ਹਨ।

The post ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ appeared first on TV Punjab | English News Channel.

]]>
https://en.tvpunjab.com/captain-amrinder-singh-partap-bajwa-come-close/feed/ 0
ਨਵਜੋਤ ਸਿੱਧੂ ਵਿਰੁੱਧ ਕੈਪਟਨ ਦੇ ਸਮਰਥਕਾਂ ਨੇ ਫਿਰ ‘ਟੰਗੀਆਂ ਬਾਹਾਂ’ https://en.tvpunjab.com/navjot-sidhu-captain-amrinder-clash-794-2/ https://en.tvpunjab.com/navjot-sidhu-captain-amrinder-clash-794-2/#respond Wed, 26 May 2021 07:26:40 +0000 https://en.tvpunjab.com/?p=794 ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਏ ਦਿਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਨਾ ਕੋਈ ਬਿਆਨਬਾਜ਼ੀ ਕਰ ਰਹੇ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਤੋਂ ਨਰਾਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਹੋਰ ਖੇਮਾ ਵੀ ਕੈਪਟਨ ਖ਼ਿਲਾਫ਼ ਪੂਰੀ ਤਰ੍ਹਾਂ ਸਰਗਰਮ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਕ ਖੇਮਾ […]

The post ਨਵਜੋਤ ਸਿੱਧੂ ਵਿਰੁੱਧ ਕੈਪਟਨ ਦੇ ਸਮਰਥਕਾਂ ਨੇ ਫਿਰ ‘ਟੰਗੀਆਂ ਬਾਹਾਂ’ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)

ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਏ ਦਿਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਨਾ ਕੋਈ ਬਿਆਨਬਾਜ਼ੀ ਕਰ ਰਹੇ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਤੋਂ ਨਰਾਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਹੋਰ ਖੇਮਾ ਵੀ ਕੈਪਟਨ ਖ਼ਿਲਾਫ਼ ਪੂਰੀ ਤਰ੍ਹਾਂ ਸਰਗਰਮ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਕ ਖੇਮਾ ਵੀ ਬਾਹਾਂ ਟੰਗੀ ਰਿਹਾ ਹੈ ਅਤੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਉਤਾਵਲਾ ਹੋਇਆ ਬੈਠਾ ਹੈ ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਰੇ ਸਮਰਥਕਾਂ ਅਤੇ ਨਜ਼ਦੀਕੀਆਂ ਨੂੰ ਨਵਜੋਤ ਸਿੱਧੂ ਅਤੇ ਹੋਰ ਵਿਰੋਧੀਆਂ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੱਲ੍ਹ ਯਾਨੀ 27 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਰੇ ਸਮਰਥਕ ਕਾਂਗਰਸੀ ਵਿਧਾਇਕਾਂ ਨਾਲ ਵਰਚੂਅਲ ਮੀਟਿੰਗ ਬੁਲਾਈ ਜਾਣੀ ਹੈ। ਇਸ ਮੀਟਿੰਗ ਦਾ ਏਜੰਡਾ ਮਿਸ਼ਨ-2022 ਨੂੰ ਫਤਿਹ ਕਰਨਾ ਰੱਖਿਆ ਗਿਆ ਹੈ ਪਰ ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਨਵਜੋਤ ਸਿੱਧੂ ਅਤੇ ਪਾਰਟੀ ਦੇ ਹੋਰ ਅੰਦਰੂਨੀ ਵਿਰੋਧੀਆਂ ਨੂੰ ਸਿਆਸੀ ਮਾਰ ਮਾਰਨ ਲਈ ਯੋਜਨਾ ਵੀ ਬਣਾਈ ਜਾ ਸਕਦੀ ਹੈ।

ਸਿੱਧੂ ਅਤੇ ਉਸ ਦੇ ਸਮਰਥਕਾਂ ਵੱਲੋਂ ਨਿੱਤਾਪ੍ਰਤੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਂਡ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ । ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਅਤੇ ਉਸ ਦੇ ਸਮਰਥਕਾਂ ਉੱਤੇ ਅਨੁਸ਼ਾਸਨ ਹੀਣਤਾ ਦਾ ਦਬਾਅ ਪਾ ਕੇ ਸਿੱਧੂ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਜਾਵੇ।
ਨਵਜੋਤ ਸਿੱਧੂ ਖਿਲਾਫ ਸਖਤ ਅਨੁਸ਼ਾਸਹੀਣਤਾ ਦੀ ਕਾਰਵਾਈ ਕਰਨ ਦੀ ਮੰਗ ਕਰਨ ਵਾਲਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਮੰਤਰੀ ਬਲਬੀਰ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਤੌਰ ਤੇ ਸ਼ਾਮਲ ਹਨ।

ਪਿਛਲੇ ਦਿਨੀਂ ਇਕ ਸਾਂਝੇ ਬਿਆਨ ਰਾਹੀਂ ਇਨ੍ਹਾਂ ਚਾਰੇ ਮੰਤਰੀਆਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ‘ਤੇ ਇਸ ਤਰ੍ਹਾਂ ਦੇ ਜ਼ੁਬਾਨੀ ਹਮਲੇ ਪਾਰਟੀ ਖਿਲਾਫ ਸ਼ਰ੍ਹੇਆਮ ਬਗਾਵਤ ਹੈ। ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ, ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਸਿੱਧੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਸ ਨੂੰ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਦੇਵੇਗੀ ।
ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਉਤੇ ਨਿਸ਼ਾਨੇ ਭਾਜਪਾ ਆਗੂਆਂ ਦੇ ਇਸ਼ਾਰੇ ‘ਤੇ ਕੀਤੇ ਜਾ ਰਹੇ ਹੋਣ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਖਿਲਾਫ ਹਮਲਾਵਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਕਿਸੇ ਸਾਜਿਸ਼ ਦਾ ਹਿੱਸਾ ਜਾਪ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਵਰਚੂਅਲ ਮੀਟਿੰਗ ਨੂੰ ਦੇਖਦੇ ਹੋਏ, ਇਹ ਸਾਰੇ ਇਕ ਵਾਰੀ ਫਿਰ ਸਰਗਰਮ ਹੋ ਗਏ ਹਨ। ਹੁਣ ਇਹ ਕੈਪਟਨ ਅਮਰਿੰਦਰ ਸਿੰਘ ਕੋਲ ਸਿੱਧੂ ਖ਼ਿਲਾਫ਼ ਪਾਰਟੀ ਹਾਈਕਮਾਂਡ ਕੋਲੋਂ ਦਬਾਅ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੱਧੂ ਵਿਰੁੱਧ ਕੈਪਟਨ ਦੇ ਸਮਰਥਕਾਂ ਨੇ ਫਿਰ ‘ਟੰਗੀਆਂ ਬਾਹਾਂ’ appeared first on TV Punjab | English News Channel.

]]>
https://en.tvpunjab.com/navjot-sidhu-captain-amrinder-clash-794-2/feed/ 0