Congress High Command Archives - TV Punjab | English News Channel https://en.tvpunjab.com/tag/congress-high-command/ Canada News, English Tv,English News, Tv Punjab English, Canada Politics Sun, 19 Sep 2021 13:22:44 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Congress High Command Archives - TV Punjab | English News Channel https://en.tvpunjab.com/tag/congress-high-command/ 32 32 Sukhjinder Randhawa likely to be next CM of Punjab https://en.tvpunjab.com/sukhjinder-randhawa-to-be-next-cm-of-punjab/ https://en.tvpunjab.com/sukhjinder-randhawa-to-be-next-cm-of-punjab/#respond Sun, 19 Sep 2021 10:08:47 +0000 https://en.tvpunjab.com/?p=9534 Chandigarh: After spree of meetings and feedback from MLAs, the Congress high command has cleared the name of Sukhjinder Randhawa as the new CLP leader. Formal announcement would be made after a while, said party sources. Randhawa is a traditional Congressman and has been instrumental in taking on Capt Amarinder Singh. He represents Dera Baba […]

The post Sukhjinder Randhawa likely to be next CM of Punjab appeared first on TV Punjab | English News Channel.

]]>
FacebookTwitterWhatsAppCopy Link


Chandigarh: After spree of meetings and feedback from MLAs, the Congress high command has cleared the name of Sukhjinder Randhawa as the new CLP leader.

Formal announcement would be made after a while, said party sources.

Randhawa is a traditional Congressman and has been instrumental in taking on Capt Amarinder Singh. He represents Dera Baba Nanak and Randhawa first successfully contested for Punjab Legislative Assembly from Fatehgarh Churian in 2002 defeating Akali dal’s Nirmal Singh Kahlon. In 2012, he was elected from new constituency Dera Baba Nanak.

He was one of the 42 INC MLAs who submitted their resignation in protest of a decision of the Supreme Court of India ruling Punjab’s termination of the Sutlej-Yamuna Link (SYL) water canal unconstitutional.

The post Sukhjinder Randhawa likely to be next CM of Punjab appeared first on TV Punjab | English News Channel.

]]>
https://en.tvpunjab.com/sukhjinder-randhawa-to-be-next-cm-of-punjab/feed/ 0
ਸਿੱਧੂ ਸਰਕਾਰ ਖ਼ਿਲਾਫ਼ ਕੀਤੇ ਟਵੀਟਾਂ ਦੀ ਮੁਆਫ਼ੀ ਮੰਗੇ : ਕੈਪਟਨ https://en.tvpunjab.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%b8%e0%a8%b0%e0%a8%95%e0%a8%be%e0%a8%b0-%e0%a9%99%e0%a8%bf%e0%a8%b2%e0%a8%be%e0%a9%9e-%e0%a8%95%e0%a9%80%e0%a8%a4%e0%a9%87-%e0%a8%9f%e0%a8%b5/ https://en.tvpunjab.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%b8%e0%a8%b0%e0%a8%95%e0%a8%be%e0%a8%b0-%e0%a9%99%e0%a8%bf%e0%a8%b2%e0%a8%be%e0%a9%9e-%e0%a8%95%e0%a9%80%e0%a8%a4%e0%a9%87-%e0%a8%9f%e0%a8%b5/#respond Sat, 17 Jul 2021 12:37:01 +0000 https://en.tvpunjab.com/?p=5044 ਨਵੀਂ ਦਿੱਲੀ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਸੰਕਟ ਦਾ ਜਲਦ ਹੱਲ ਕੀਤਾ ਜਾਵੇਗਾ। ਭਾਵੇਂ ਹਰੀਸ਼ ਰਾਵਤ ਨੇ ਕੈਪਟਨ ਨੂੰ ਸਿੱਧੂ ਦੇ ਪ੍ਰਦੇਸ਼ ਪ੍ਰਧਾਨ ਬਣਾਉਣ ਲਈ ਰਾਜ਼ੀ ਕਰ ਲਿਆ ਹੈ ਪਰ ਇਸ ਤੇ ਕੈਪਟਨ ਨੇ ਇਹ ਸ਼ਰਤ ਰੱਖੀ ਹੈ ਕਿ ਸਿੱਧੂ ਸਰਕਾਰ ਖ਼ਿਲਾਫ਼ ਕੀਤੇ ਗਏ ਵੱਖ ਵੱਖ […]

The post ਸਿੱਧੂ ਸਰਕਾਰ ਖ਼ਿਲਾਫ਼ ਕੀਤੇ ਟਵੀਟਾਂ ਦੀ ਮੁਆਫ਼ੀ ਮੰਗੇ : ਕੈਪਟਨ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਸੰਕਟ ਦਾ ਜਲਦ ਹੱਲ ਕੀਤਾ ਜਾਵੇਗਾ। ਭਾਵੇਂ ਹਰੀਸ਼ ਰਾਵਤ ਨੇ ਕੈਪਟਨ ਨੂੰ ਸਿੱਧੂ ਦੇ ਪ੍ਰਦੇਸ਼ ਪ੍ਰਧਾਨ ਬਣਾਉਣ ਲਈ ਰਾਜ਼ੀ ਕਰ ਲਿਆ ਹੈ ਪਰ ਇਸ ਤੇ ਕੈਪਟਨ ਨੇ ਇਹ ਸ਼ਰਤ ਰੱਖੀ ਹੈ ਕਿ ਸਿੱਧੂ ਸਰਕਾਰ ਖ਼ਿਲਾਫ਼ ਕੀਤੇ ਗਏ ਵੱਖ ਵੱਖ ਟਵੀਟਾਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗੇ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਸੂਬਾ ਇਕਾਈ ਦੀ ਅਗਵਾਈ ਕਰਨਗੇ, ਇਸ ਦਾ ਐਲਾਨ ਅੱਜ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ 4 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣਗੇ।

ਟੀਵੀ ਪੰਜਾਬ ਬਿਊਰੋ

The post ਸਿੱਧੂ ਸਰਕਾਰ ਖ਼ਿਲਾਫ਼ ਕੀਤੇ ਟਵੀਟਾਂ ਦੀ ਮੁਆਫ਼ੀ ਮੰਗੇ : ਕੈਪਟਨ appeared first on TV Punjab | English News Channel.

]]>
https://en.tvpunjab.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%b8%e0%a8%b0%e0%a8%95%e0%a8%be%e0%a8%b0-%e0%a9%99%e0%a8%bf%e0%a8%b2%e0%a8%be%e0%a9%9e-%e0%a8%95%e0%a9%80%e0%a8%a4%e0%a9%87-%e0%a8%9f%e0%a8%b5/feed/ 0
ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ https://en.tvpunjab.com/captain-amrinder-singh-partap-bajwa-come-close/ https://en.tvpunjab.com/captain-amrinder-singh-partap-bajwa-come-close/#respond Fri, 18 Jun 2021 04:38:47 +0000 https://en.tvpunjab.com/?p=2109 ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਿਸ਼ਤਿਆਂ ਵਿਚ ਨੇੜਤਾ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ […]

The post ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਿਸ਼ਤਿਆਂ ਵਿਚ ਨੇੜਤਾ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ ਚਰਚਾ ਹੋਈ। ਇਨ੍ਹਾਂ ਦੋਵਾਂ ਆਗੂਆਂ ਨੂੰ ਨੇੜੇ ਕਰਨ ’ਚ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਇਨ੍ਹਾਂ ਦੋਹਾਂ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਅਤੇ ਬਾਜਵਾ ਇਕੱਠੇ ਇਕ ਮੇਜ਼ ’ਤੇ ਬੈਠਣ ਲਈ ਤਿਆਰ ਹੋਏ ਹਨ । ਕਿਹਾ ਜਾ ਰਿਹਾ ਹੈ ਕਿ ਕੈਪਟਨ ਵਿਰੋਧੀ ਧੜੇ ਦੇ ਸਰਗਰਮ ਹੋਣ ਤੋਂ ਬਾਅਦ ਕੈਪਟਨ ਨੇ ਬਾਜਵਾ ਨੂੰ ਆਪਣੇ ਨਾਲ ਰਲਾਉਣ ਵਿੱਚ ਹੀ ਭਲਾਈ ਸਮਝੀ।
ਜਾਣਕਾਰੀ ਮੁਤਾਬਕ ਇਹ ਮੀਟਿੰਗ ਬਾਜਵਾ ਦੀ ਕੋਠੀ ਤੇ ਹੋਈ। ਮੁੱਖ ਮੰਤਰੀ ਨਿੱਜੀ ਗੱਡੀ ਚ ਬਾਜਵਾ ਦੀ ਕੋਠੀ ਪੁੱਜੇ ਸਨ। ਹਾਲਾਂਕਿ ਬਾਜਵਾ ਨੇ ਇਸ ਤਰ੍ਹਾਂ ਦੀ ਕਿਸੇ ਵੀ ਮੀਟਿੰਗ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਹਮੇਸ਼ਾ ਹੀ ਮੁੱਖ ਮੰਤਰੀ ਦੇ ਗ਼ਲਤ ਫ਼ੈਸਲਿਆਂ ਤੇ ਕੰਮਕਾਰ ਵਿਰੁੱਧ ਆਵਾਜ਼ ਉਠਾਉਂਦੇ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ ਉਸ ਨੂੰ ਦੇਖਦਿਆਂ ਟਕਸਾਲੀ ਕਾਂਗਰਸੀ ਕਾਫ਼ੀ ਖਿਝੇ ਹੋਏ ਹਨ। ਸਿੱਧੂ ਪ੍ਰਤੀ ਹਾਈ ਕਮਾਂਡ ਦੇ ਨਰਮ ਰੁਖ਼ ਨੂੰ ਦੇਖਦਿਆਂ ਹੀ ਕੈਪਟਨ ਤੇ ਬਾਜਵਾ ਇਕ ਮੇਜ਼ ’ਤੇ ਆਉਣ ਲਈ ਤਿਆਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਰਕਾਰ ਵਿਚ ਕੰਮ ਨਹੀਂ ਕਰ ਸਕਦੇ। ਉਧਰ ਸਿੱਧੂ ਲਗਾਤਾਰ ਹਾਈ ਕਮਾਂਡ ’ਤੇ ਸੂਬਾ ਪ੍ਰਧਾਨ ਬਣਾਉਣ ਦਾ ਦਬਾਅ ਬਣਾ ਰਹੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ। ਉਧਰ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਸਾਹਮਣੇ ਵੱਡੀ ਗਿਣਤੀ ਵਿਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੇ ਕੈਪਟਨ ਵਿਰੁੱਧ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਾਰਨ ਵੀ ਮੁੱਖ ਮੰਤਰੀ ਕਾਫ਼ੀ ਚਿੰਤਤ ਹਨ।

The post ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ appeared first on TV Punjab | English News Channel.

]]>
https://en.tvpunjab.com/captain-amrinder-singh-partap-bajwa-come-close/feed/ 0
ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ https://en.tvpunjab.com/navjot-sidhu-dignity-punjab-congress-1133-2/ https://en.tvpunjab.com/navjot-sidhu-dignity-punjab-congress-1133-2/#respond Tue, 01 Jun 2021 05:33:53 +0000 https://en.tvpunjab.com/?p=1133 ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹਣ ਲਈ ਦਿੱਲੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨਾਲ ਪੰਜਾਬ ਤੋਂ ਗਏ ਵਿਧਾਇਕਾਂ ਦੀ ਮੀਟਿੰਗ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ 2022 ਦੀਆਂ ਚੋਣਾਂ ਵਿਚ […]

The post ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹਣ ਲਈ ਦਿੱਲੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨਾਲ ਪੰਜਾਬ ਤੋਂ ਗਏ ਵਿਧਾਇਕਾਂ ਦੀ ਮੀਟਿੰਗ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਮੁੱਖ ਮੰਤਰੀ ਵਜੋਂ ਹੀ ਰਹੇਗੀ । ਇਸੇ ਤਰ੍ਹਾਂ ਬਣਾਈ ਗਈ ਕਮੇਟੀ ਦੇ ਮੁੱਖੀ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਰਾਵਤ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ

ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ…

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ, ਕੀ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ? ਜੇਕਰ ਉਹ ਪਾਰਟੀ ਦੇ ਥੰਮ੍ਹ ਹਨ ਤਾਂ ਇਹ ਕਿਹੋ ਜਿਹੇ ਥੰਮ ਹਨ ਜੋ ਪੰਜ ਸਾਲ ਬਿਨਾਂ ਕਿਸੇ ਛੱਤ ਅਤੇ ਛੱਤਰੀ ਦੇ ਬਗੈਰ, ਇਕੱਲੇ ਹੀ ਧੁੱਪਾਂ ਲੂਆਂ ਅਤੇ ਬਰਫ਼ੀਲੀਆਂ ਹਵਾਵਾਂ ਵਿੱਚ ਖੜ੍ਹੇ ਰਹੇ। ਸਵਾਲ ਇਹ ਵੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ ਤਾਂ ਕੀ ਇਸ ਥੰਮ੍ਹ ਨੂੰ ਬਣਦਾ ਮਾਣ ਸਤਿਕਾਰ ਅਤੇ ਅਹੁਦਾ ਪਾਰਟੀ ਦੇ ਵਿੱਚ ਦਿੱਤਾ ਗਿਆ।

ਅਸੀਂ ਸਭ ਇਹ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਵਿਚ ਪਿਛਲੇ ਪੰਜ ਸਾਲਾਂ ਤੋਂ ਕੀ ਦੁਰਦਸ਼ਾ ਹੋ ਰਹੀ ਹੈ! ਇਸ ਥੰਮ੍ਹ ਨੂੰ ਪਿਛਲੇ ਪੰਜ ਸਾਲਾਂ ਤੋਂ ਛੱਤਰੀ ਜਾਂ ਛੱਤ ਤਾਂ ਨਹੀਂ ਨਸੀਬ ਹੋਈ ਪਰ ਇਕੱਲੇ ਖੜ੍ਹੇ ਇਸ ਥਾਂ ਉੱਤੇ ਕਬੂਤਰ ਜ਼ਰੂਰ ਬੋਲਦੇ ਰਹੇ ਹਨ। ਆਏ ਦਿਨ ਖਬਰਾਂ ਆਉਂਦੀਆਂ ਹਨ ਕਿ ਹੁਣ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਵਜੋਂ ਨਵਾਜੇ ਜਾਣਗੇ!…ਫਿਰ ਖਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣ ਜਾਣਗੇ!… ਇਸੇ ਤਰ੍ਹਾਂ ਕਦੇ ਇਹ ਖ਼ਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਕੋਲੋਂ ਵੱਡਾ ਮੰਤਰਾਲਾ ਹੋਵੇਗਾ। ਸਿੱਧੂ ਨੂੰ ਲੈਕੇ ਇਸੇ ਤਰ੍ਹਾਂ ਦੀਆਂ ਖਬਰਾਂ ਦੇ ਦਰਮਿਆਨ ਸਾਲ 2017 ਤੋਂ ਲੈ ਕੇ ਸਾਲ 2021 ਤੱਕ ਕਰੀਬ ਪੰਜ ਸਾਲ ਲੰਘ ਜਾਂਦੇ ਹਨ। ਇਸ ਦਰਮਿਆਨ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਮੰਤਰਾਲਾ ਮਿਲਦਾ ਹੈ ਨਾ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਅਤੇ ਨਾ ਹੀ ਪਾਰਟੀ ਦੀ ਪ੍ਰਧਾਨਗੀ।

ਸਿੱਧੂ ਕਿਉਂ ਨਹੀਂ ਹਾਸਲ ਕਰ ਸਕੇ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ

ਅਸੀਂ ਸਭ ਇਹ ਵੀ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੱਡੇ ਸਟਾਰ ਪ੍ਰਚਾਰਕ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਪ੍ਰਚਾਰ ਪਾਰਟੀ ਦੇ ਲਈ ਜਿੱਤ ਦਾ ਮੰਤਰ ਬਣਦਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਚਾਰ ਕਰਦੇ ਹਨ ਤਾਂ ਵਿਰੋਧੀਆਂ ਦੇ ਛੱਕੇ ਛੁਡਾ ਦਿੰਦੇ ਹਨ ਉਨ੍ਹਾਂ ਨੂੰ ਫਰਸ਼ ਤੋਂ ਅਰਸ਼ ਤੇ ਸੁੱਟ ਦਿੰਦੇ ਹਨ। ਇਸੇ ਤਰ੍ਹਾਂ ਆਪਣੇ ਪ੍ਰਚਾਰ ਰਾਹੀਂ ਉਹ ਆਪਣੇ ਨੇਤਾਵਾਂ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਹਨ। ਨਵਜੋਤ ਸਿੰਘ ਸਿੱਧੂ ਦੀ ਇਸ ਬਾਕਮਾਲ ਭਾਸ਼ਨ ਕਲਾ ਤੋਂ ਹਰ ਕੋਈ ਵਾਕਫ਼ ਹੈ ਅਤੇ ਉਸ ਦਾ ਕਾਇਲ ਵੀ ਹੈ ਪਰ ਇਸ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਲਈ ਕਾਂਗਰਸ ਦੇ ਵਿੱਚ ਕੋਈ ਵੱਡਾ ਅਹੁਦਾ ਜਾਂ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਉਹ ਮੁੱਢ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਵਿੱਚ ਸੁਰ ਨਹੀਂ ਮਿਲਾ ਸਕੇ। ਇਸ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਇਸ ਲਈ ਵੀ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਬੇਅਦਬੀ ਮਾਮਲੇ ‘ਤੇ ਉਹ ਗੋਲ-ਮਟੋਲ ਗੱਲਾਂ ਕਰਨ ਦੀ ਬਜਾਏ ਇਸ ਵਿੱਚ ਪਾਰਦਰਸ਼ੀ ਇਨਸਾਫ ਦੀ ਮੰਗ ਕਰਦੇ ਰਹੇ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਰੜਕਦਾ ਰਿਹਾ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਤੇ ਪਾਕਿਸਤਾਨ ਜਾਣਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਗਵਾਰਾ ਨਹੀਂ ਹੋਇਆ। ਉਸ ਮੌਕੇ ਜਦੋਂ ਦੋਹਾਂ ਪੰਜਾਬਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਬੱਲੇ ਬੱਲੇ ਹੋ ਰਹੀ ਸੀ ਅਤੇ ਦੋਹਾਂ ਪੰਜਾਬਾਂ ਵਿਚ ਨੇੜਤਾ ਵਧਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਐਨ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਾਡੇ ਨੈਸ਼ਨਲ ਮੀਡੀਆ ਦੀ ਸੁਰ ਵਿਚ ਸੁਰ ਮਿਲਾਉਂਦੇ ਹੋਏ ਸਿੱਧੂ ਦੇ ਖ਼ਿਲਾਫ਼ ਖੜ੍ਹੇ ਹੋ ਗਏ ਸਨ। ਉਨ੍ਹਾਂ ਨੇ ਜਨਰਲ ਜਾਵੇਦ ਬਾਜਵਾ ਨੂੰ ਪਾਈ ਜੱਫੀ ਦਾ ਬਹਾਨਾ ਬਣਾ ਕੇ ਸਿੱਧੂ ਦੀ ਅਸਮਾਨੀਂ ਚੜ੍ਹ ਰਹੀ ਗੁੱਡੀ ਦੀ ਡੋਰ ਨੂੰ ਵਿਚਾਲਿਓਂ ਕੱਟ ਦਿੱਤਾ ਸੀ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵੀ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਵੀ ਕੋਈ ਬਿਆਨਬਾਜ਼ੀ ਕੀਤੀ ਤਾਂ ਉਸ ਵਿਚੋਂ ਸਿੱਧੂ ਦਾ ਵਿਰੋਧ ਹੀ ਝਲਕਿਆ। ਸਿੱਧੂ ਬਾਰੇ ਉਨ੍ਹਾਂ ਹਮੇਸ਼ਾਂ ਇਹੀ ਕਿਹਾ ਕਿ …ਸਿੱਧੂ ਦੇ ਵਿੱਚ ਸਬਰ ਦੀ ਵੱਡੀ ਘਾਟ ਹੈ

ਖ਼ੈਰ! ਕਾਂਗਰਸ ਹਾਈ ਕਮਾਂਡ ਨਾਲ ਵਿਧਾਇਕਾਂ ਦੀ ਇਸ ਦਿੱਲੀ ਮੀਟਿੰਗ ਤੋਂ ਬਾਅਦ ਕਾਫੀ ਕੁਝ ਸਪੱਸ਼ਟ ਹੋ ਜਾਵੇਗਾ ਅਤੇ ਇਹ ਪਤਾ ਵੀ ਲੱਗ ਜਾਵੇਗਾ ਕਿ ਸਿੱਧੂ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ਜਾਂ ਨਹੀਂ। ਜੇਕਰ ਉਹ ਥੰਮ ਹਨ ਤਾਂ ਕੀ ਇਸ ਥੰਮ੍ਹ ਨੂੰ ਕੋਈ ਛੱਤ ਜਾਂ ਛੱਤਰੀ ਨਸੀਬ ਹੋਵੇਗੀ? ਕਿ ਇਸ ਖਾਲੀ ਖੜ੍ਹੇ ਥੰਮ੍ਹ ਉੱਤੇ ਇਸੇ ਤਰ੍ਹਾਂ ਕਬੂਤਰ ਬੋਲਦੇ ਰਹਿਣਗੇ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ appeared first on TV Punjab | English News Channel.

]]>
https://en.tvpunjab.com/navjot-sidhu-dignity-punjab-congress-1133-2/feed/ 0
ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਇਸ ਖਿੱਚੋਤਾਣ ਨੂੰ ਲੱਗੀਆਂ ‘ਕੱਸਵੀਆਂ ਬਰੇਕਾਂ’ ਹੁਣ ਦਿੱਲੀ ਦਰਬਾਰ ‘ਚ ਹੋਵੇਗੀ ਕੀਹਦੀ ਸੁਣਵਾਈ ? https://en.tvpunjab.com/punjab-congress-election-2022-high-command-1063-2/ https://en.tvpunjab.com/punjab-congress-election-2022-high-command-1063-2/#respond Mon, 31 May 2021 03:23:50 +0000 https://en.tvpunjab.com/?p=1063 ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਮਾਮਲੇ ਤੇ ਉੱਠੇ ਵਿਵਾਦ ਨੂੰ ਕਾਂਗਰਸ ਹਾਈ ਕਮਾਂਡ ਨੇ ਕਸਵੀਆਂ ਬਰੇਕਾਂ ਲਾ ਦਿੱਤੀਆਂ ਹਨ ਅਤੇ ਦੋ ਟੁੱਕ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਕੈਪਟਨ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਨੀਵਾਰ ਨੂੰ ਦਿੱਲੀ ਵਿਚ ਤਿੰਨ […]

The post ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਇਸ ਖਿੱਚੋਤਾਣ ਨੂੰ ਲੱਗੀਆਂ ‘ਕੱਸਵੀਆਂ ਬਰੇਕਾਂ’ ਹੁਣ ਦਿੱਲੀ ਦਰਬਾਰ ‘ਚ ਹੋਵੇਗੀ ਕੀਹਦੀ ਸੁਣਵਾਈ ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ

ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਮਾਮਲੇ ਤੇ ਉੱਠੇ ਵਿਵਾਦ ਨੂੰ ਕਾਂਗਰਸ ਹਾਈ ਕਮਾਂਡ ਨੇ ਕਸਵੀਆਂ ਬਰੇਕਾਂ ਲਾ ਦਿੱਤੀਆਂ ਹਨ ਅਤੇ ਦੋ ਟੁੱਕ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਕੈਪਟਨ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਨੀਵਾਰ ਨੂੰ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੀਤਾ। ਰਾਵਤ ਨੇ ਕਿਹਾ ਕਿ ਕਾਂਗਰਸ ਵਿਚ ਮੁੱਖ ਮੰਤਰੀ ਨੂੰ ਚਿਹਰੇ ਨੂੰ ਲੈ ਕੇ ਪ੍ਰੰਪਰਾ ਰਹੀ ਹੈ ਅਤੇ ਉਸੇ ਪ੍ਰੰਪਰਾ ਦੀ ਪਾਲਣਾ ਕੀਤੀ ਜਾਵੇਗੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਸੁਣਾਏ ਗਏ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਨੇਤਾਵਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਇਸ ਦੇ ਨਾਲ-ਨਾਲ ਇਸ ਗੱਲ ਦੇ ਵੀ ਸੰਕੇਤ ਮਿਲ ਰਹੇ ਹਨ ਕਿ ਹੁਣ ਬਾਗ਼ੀ ਵਿਧਾਇੳ ਦੀ ਦਿੱਲੀ ਦੇ ਵਿਚ ਸੁਣਵਾਈ ਦੇ ਆਸਾਰ ਵੀ ਕਾਫੀ ਮੱਧਮ ਹਨ ਕਿਉਂਕਿ ਜੇਕਰ ਆਉਣ ਵਾਲੀਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ‘ਤੇ ਲੜੀਆਂ ਜਾਣੀਆਂ ਹਨ ਤਾਂ ਬਾਗ਼ੀ ਧਿਰਾਂ ਨੂੰ ਉਨ੍ਹਾਂ ਦੇ ਅਧੀਨ ਹੀ ਕੰਮ ਕਰਨਾ ਪਵੇਗਾ। ਇਸ ਸਭ ਦੇ ਨਤੀਜੇ ਵਜੋਂ ਕਾਂਗਰਸ ਹਾਈ ਕਮਾਂਡ ਨੂੰ ਵੀ ਝੁਕਾਅ ਕੈਪਟਨ ਅਮਰਿੰਦਰ ਸਿੰਘ ਵੱਲ ਹੀ ਰੱਖਣਾ ਪਵੇਗਾ।
ਕਾਂਗਰਸ ਹਾਈ ਕਮਾਂਡ ਨੇ ਭਾਵੇਂ ਕਿ ਇਹ ਵੀ ਸਪਸ਼ਟ ਕੀਤਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਕਾਂਗਰਸ ਹਾਈ ਕਮਾਂਡ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ। ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਵੱਲੋਂ ਵਰਤੇ ਗਏ ਇਨ੍ਹਾਂ ਸ਼ਬਦਾਂ ਤੋਂ ਸੰਤੁਸ਼ਟ ਹੁੰਦੇ ਹਨ ਜਾਂ ਨਹੀਂ ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਪੰਜਾਬ ਦੇ ਕੁਝ ਵਿਧਾਇਕਾਂ ਵੱਲੋਂ ਵੀ ਇਸ ਮਾਮਲੇ ‘ਤੇ ਬੈਠਕ ਕੀਤੇ ਜਾਣ ਦੀ ਖਬਰ ਹੈ। ਇਸ ਬੈਠਕ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਕੁਝ ਵਿਧਾਇਕ ਸ਼ਾਮਲ ਹੋਏ। ਕਿਹਾ ਜਾ ਰਿਹਾ ਹੈ ਕਿ ਬੈਠਕ ਵਿਚ ਇਹ ਚਰਚਾ ਕੀਤੀ ਗਈ ਕਿ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਕਿਹੜੀ ਰਣਨੀਤੀ ਦੇ ਤਹਿਤ ਉਤਰਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਡਿੱਗੀ ਹੋਈ ਸ਼ਾਖ਼ ਨੂੰ ਪਾਰਟੀ ਹਾਈਕਮਾਂਡ ਸਾਹਮਣੇ ਠੀਕ ਢੰਗ ਨਾਲ਼ ਰੱਖਿਆ ਜਾ ਸਕੇ। ਬੈਠਕ ਵਿਚ ਸ਼ਾਮਲ ਵਿਧਾਇਕ ਪਰਗਟ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਗੱਲ ਤਾਂ ਮੁੱਦੇ ਦੀ ਹੈ ਅਤੇ ਇਹ ਵੇਖਣਾ ਹੋਵੇਗਾ ਕਿ ਕਮੇਟੀ ਹੁਣ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਸੁਲਝਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਕਮੇਟੀ ਵਲੋਂ ਬੁਲਾਇਆ ਜਾਵੇਗਾ ਤਾਂ ਉਹ ਉਨ੍ਹਾਂ ਸਾਰੇ ਮੁੱਦਿਆਂ ਨੂੰ ਕਮੇਟੀ ਰੱਖਣਗੇ, ਜੋ ਉਹ ਲਗਾਤਾਰ ਚੁੱਕਦੇ ਰਹੇ ਹਨ।
ਇਸ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬੇਬਾਕ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਲੇਰ ਬਣੋ ਅਤੇ ਆਪਣੇ ਜਜ਼ਬਾਤਾਂ ਦੀ ਆਵਾਜ਼ ਸੁਣੋ। ਬਾਜਵਾ ਨੇ ਕਿਹਾ ਹੈ ਕਿ ਸਰਵ ਸ਼ਕਤੀਮਾਨ ਅਤੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਤੁਹਾਡੇ ’ਤੇ ਟਿਕੀਆਂ ਹੋਈਆਂ ਹਨ।

ਕੀ ਹੁਣ ਦਿੱਲੀ ਦਰਬਾਰ ਵਿਚ ਸੁਣੀ ਜਾਵੇਗੀ ਨਾਰਾਜ਼ ਵਿਧਾਇਕਾਂ ਦੀ ਗੱਲ ?

ਬੈਠਕ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਦਿੱਤੇ ਗਏ ਦਿੱਤੀਆਂ ਗਈਆਂ ਕਰੜੀਆਂ ਦਲੀਲਾਂ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਪਾਰਟੀ ਹਾਈ ਕਮਾਂਡ ਇਸ ਵੇਲੇ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਹੀ ਫੇਵਰ ਵਿਚ ਹੈ। ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਵਿਚ ਉੱੱਠੀਆਂ ਵਿਰੋਧੀ ਸੁਰਾਂ ਨੂੰ ਦਬਾਉਣ ਦੇ ਲਹਿਜੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਨੇਤਾ ਆਪਣੀ ਲਕਸ਼ਮਣ ਰੇਖਾ ਪਾਰ ਨਾ ਕਰੇ। ਇਸ ਦਰਮਿਆਨ ਹਰੀਸ਼ ਰਾਵਤ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਜੇਕਰ ਕੋਈ ਨੇਤਾ ਲਕਸ਼ਮਣ ਰੇਖਾ ਪਾਰ ਕਰੇਗਾ ਤਾਂ ਉਸ ਨੂੰ ਵੇਖਿਆ ਜਾਵੇਗਾ।
ਹਰੀਸ਼ ਰਾਵਤ ਦੇ ਇਸ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਉਠੀਆਂ ਵਿਰੋਧੀ ਸੁਰਾਂ ਨੂੰ ਸੁਣਨ ਦੀ ਬਜਾਏ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਦਬਾਉਣ ਦੇ ਮੂਡ ਵਿਚ ਹੈ। ਅਜਿਹੇ ਮੂਡ ਵਿੱਚ ਪਾਰਟੀ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਰਾਜ਼ ਵਿਧਾਇਕਾਂ ਦੀ ਗੱਲ ਕਿਵੇਂ ਸੁਣ ਸਕਦੀ ਹੈ।

ਟੀਵੀ ਪੰਜਾਬ ਬਿਊਰੋ

The post ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਇਸ ਖਿੱਚੋਤਾਣ ਨੂੰ ਲੱਗੀਆਂ ‘ਕੱਸਵੀਆਂ ਬਰੇਕਾਂ’ ਹੁਣ ਦਿੱਲੀ ਦਰਬਾਰ ‘ਚ ਹੋਵੇਗੀ ਕੀਹਦੀ ਸੁਣਵਾਈ ? appeared first on TV Punjab | English News Channel.

]]>
https://en.tvpunjab.com/punjab-congress-election-2022-high-command-1063-2/feed/ 0