corona india Archives - TV Punjab | English News Channel https://en.tvpunjab.com/tag/corona-india/ Canada News, English Tv,English News, Tv Punjab English, Canada Politics Wed, 26 May 2021 02:13:48 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg corona india Archives - TV Punjab | English News Channel https://en.tvpunjab.com/tag/corona-india/ 32 32 ਕੋਰੋਨਾ ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਪਹਿਲਾਂ ਨਾਲੋਂ ਵੀ ਹੋਇਆ ਖਤਰਨਾਕ https://en.tvpunjab.com/corona-change-dangrous-form/ https://en.tvpunjab.com/corona-change-dangrous-form/#respond Sun, 23 May 2021 16:09:08 +0000 https://en.tvpunjab.com/?p=588 ਟੀਵੀ ਪੰਜਾਬ ਬਿਊਰੋ– ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਚਾਰੇ ਪਾਸੇ ਹਾਹਾਕਾਰ ਮਚਾ ਰੱਖੀ ਹੈ। ਕੀ ਵਿਗਿਆਨੀ ਅਤੇ ਕੀ ਡਾਕਟਰ ਇਸ ਵਾਇਰਸ ਨੂੰ ਪਹਿਚਾਨਣ ਵਿਚ ਵਾਰ-ਵਾਰ ਧੋਖਾ ਖਾ ਰਹੇ ਹਨ। ਇਹ ਵਾਇਰਸ ਇਨ੍ਹਾਂ ਖ਼ਤਰਨਾਕ ਹੈ ਕਿ ਥੋੜ੍ਹੇ ਸਮੇਂ ਬਾਅਦ ਹੀ ਆਪਣਾ ਰੂਪ ਵੀ ਬਦਲ ਲੈਂਦਾ ਹੈ। ਜਦੋਂ ਇਹ ਵਾਇਰਸ ਆਪਣਾ ਰੂਪ ਬਦਲਦਾ ਹੈ ਉਦੋਂ […]

The post ਕੋਰੋਨਾ ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਪਹਿਲਾਂ ਨਾਲੋਂ ਵੀ ਹੋਇਆ ਖਤਰਨਾਕ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ– ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਚਾਰੇ ਪਾਸੇ ਹਾਹਾਕਾਰ ਮਚਾ ਰੱਖੀ ਹੈ। ਕੀ ਵਿਗਿਆਨੀ ਅਤੇ ਕੀ ਡਾਕਟਰ ਇਸ ਵਾਇਰਸ ਨੂੰ ਪਹਿਚਾਨਣ ਵਿਚ ਵਾਰ-ਵਾਰ ਧੋਖਾ ਖਾ ਰਹੇ ਹਨ। ਇਹ ਵਾਇਰਸ ਇਨ੍ਹਾਂ ਖ਼ਤਰਨਾਕ ਹੈ ਕਿ ਥੋੜ੍ਹੇ ਸਮੇਂ ਬਾਅਦ ਹੀ ਆਪਣਾ ਰੂਪ ਵੀ ਬਦਲ ਲੈਂਦਾ ਹੈ। ਜਦੋਂ ਇਹ ਵਾਇਰਸ ਆਪਣਾ ਰੂਪ ਬਦਲਦਾ ਹੈ ਉਦੋਂ ਇਹ ਪਹਿਲਾਂ ਨਾਲੋਂ ਵੀ ਵਧੇਰੇ ਖ਼ਤਰਨਾਕ ਰੂਪ ਵਿੱਚ ਸਾਹਮਣੇ ਆਉਂਦਾ ਹੈ। ਰੂਪ ਬਦਲਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਖ਼ਤਰਨਾਕ ਵੈਰੀਅੰਟ ਬ੍ਰਿਟੇਨ ਵਿੱਚ ਸਾਹਮਣੇ ਆ ਰਹੇ ਹਨ। ਬ੍ਰਿਟੇਨ ਜੋ ਕਿ ਕੁਝ ਦਿਨ ਪਹਿਲਾਂ ਤੱਕ ਕੋਰੋਨਾ ਦੇ ਦੂਜੇ ਵੈਰੀਐਂਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਜਿਸ ਨੂੰ ਦੇਖਦੇ ਹੋਏ ਬ੍ਰਿਟੇਨ ਵਿੱਚ ਟੀਕਾਕਰਨ ਦੀ ਮੁਹਿੰਮ ਬੜੇ ਜ਼ੋਰ ਸ਼ੋਰ ਨਾਲ ਚਲਾਈ ਗਈ ਸੀ। ਇਸਦੇ ਨਾਲ ਨਾਲ ਲਾਕਡਾਊਨ ਵੀ ਪੂਰੀ ਸਖ਼ਤੀ ਨਾਲ ਜਾਰੀ ਰੱਖਿਆ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਬ੍ਰਿਟੇਨ ‘ਚ ਇਕ ਵਾਰ ਫਿਰ ਨਵੇਂ ਖਤਰੇ ਦੀ ਘੰਟੀ ਸੁਣਾਈ ਦੇ ਰਹੀ ਹੈ।

ਬ੍ਰਿਟੇਨ ‘ਚ ਕੋਰੋਨਾ ਦੇ ਤੀਜੇ ਰੂਪ ਦੀ ਚਰਚਾ ਸ਼ੁਰੂ ਹੋ ਗਈ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਇਸ ਰੂਪ ਦੀ ਖੋਜ ਸਭ ਤੋਂ ਪਹਿਲਾਂ ਯਾਰਕਸ਼ਾਇਰ ‘ਚ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਵੈਰੀਐਂਟ ਦੇ ਬਾਰੇ ‘ਚ ਕਿਹਾ ਜਾ ਰਿਹਾ ਹੈ ਕਿ ਇਹ ਪਹਿਲੇ ਦੇ ਵੈਰੀਐਂਟ ਦੀ ਤੁਲਨਾ ‘ਚ ਵਧੇਰੇ ਖਤਰਨਾਕ ਅਤੇ ਇਨਫੈਕਟਿਡ ਹੈ।

ਇਹ ਹੈ ਕੋਰੋਨਾ ਦਾ ਨਵਾਂ ਰੂਪ
ਮੀਡੀਆ ਰਿਪੋਰਟ ਮੁਤਾਬਕ ਪਬਲਿਕ ਹੈਲਥ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੇਂ ਸਟ੍ਰੇਨ ਦਾ ਨਾਂ VUI-21MAY-01 ਹੈ। ਇਸ ਦੇ ਬਾਰੇ ‘ਚ ਸਭ ਤੋਂ ਪਹਿਲਾਂ ਅਪ੍ਰੈਲ ‘ਚ ਪਤਾ ਲੱਗਿਆ ਸੀ। VUI-21MAY-01  ਦੇ ਮਾਮਲੇ ਪੂਰੇ ਦੇਸ਼ ਤੋਂ ਸਾਹਮਣੇ ਆਏ ਹਨ। ਯਾਰਕਸ਼ਾਇਰ ਅਤੇ ਹੰਬਰ ‘ਚ ਹੁਣ ਨਵੇਂ ਨਵੇਂ ਸਟ੍ਰੇਨ ਦੇ 49 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਜਰਮਨੀ ਨੇ ਲਾਈ ਬ੍ਰਿਟਿਸ਼ ਯਾਤਰੀਆਂ ‘ਤੇ ਰੋਕ
ਮੰਤਰੀਆਂ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਕਹਿਰ ਨੂੰ ਰੋਕਣ ਲਈ ਉਹ ਕੋਈ ਵੀ ਕਦਮ ਨੂੰ ਸਖਤੀ ਨਾਲ ਚੁੱਕਣ ਤੋਂ ਸੰਕੋਚ ਨਹੀਂ ਕਰਨਗੇ। ਨਵੇਂ ਵੈਰੀਐਂਟ ਦੀ ਖਬਰ ਤੋਂ ਬਾਅਦ ਜਰਮਨੀ ਨੇ ਬ੍ਰਿਟੇਨ ਤੋਂ ਆਪਣੇ ਦੇਸ਼ਾਂ ‘ਚ ਆਉਣ ਵਾਲੇ ਲੋਕਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਐਤਵਾਰ, 23 ਮਈ ਦੀ ਮੱਧ ਰਾਤ ਤੋਂ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਤੋਂ ਜਰਮਨੀ ਜਾਣ ਵਾਲੇ ਲੋਕ ਸਿਰਫ ਜਰਮਨ ਨਾਗਰਿਕ ਜਾਂ ਨਿਵਾਸੀ ਹੋਣ ‘ਤੇ ਹੀ ਦੇਸ਼ ‘ਚ ਦਾਖਲ ਹੋ ਸਕਦੇ ਹਨ।

The post ਕੋਰੋਨਾ ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਪਹਿਲਾਂ ਨਾਲੋਂ ਵੀ ਹੋਇਆ ਖਤਰਨਾਕ appeared first on TV Punjab | English News Channel.

]]>
https://en.tvpunjab.com/corona-change-dangrous-form/feed/ 0