Counseling for PAU's new academic session on August 23 Archives - TV Punjab | English News Channel https://en.tvpunjab.com/tag/counseling-for-paus-new-academic-session-on-august-23/ Canada News, English Tv,English News, Tv Punjab English, Canada Politics Thu, 19 Aug 2021 12:14:29 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Counseling for PAU's new academic session on August 23 Archives - TV Punjab | English News Channel https://en.tvpunjab.com/tag/counseling-for-paus-new-academic-session-on-august-23/ 32 32 PAU ਵੱਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਕਾਊਂਸਲਿੰਗ 23 ਅਗਸਤ ਨੂੰ https://en.tvpunjab.com/counseling-for-paus-new-academic-session-on-august-23/ https://en.tvpunjab.com/counseling-for-paus-new-academic-session-on-august-23/#respond Thu, 19 Aug 2021 12:14:29 +0000 https://en.tvpunjab.com/?p=8236 ਲੁਧਿਆਣਾ : ਪੀ.ਏ.ਯੂ. ਨੇ ਆਉਂਦੇ ਅਕਾਦਮਿਕ ਸੈਸ਼ਨ 2021-22 ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖਲੇ ਲਈ ਪਹਿਲੀ ਕਾਊਂਸਲਿੰਗ ਦੀ ਮਿਤੀ ਦਾ ਐਲਾਨ ਕੀਤਾ ਹੈ। ਦਸਤਾਵੇਜ਼ਾਂ ਦੀ ਜਾਂਚ ਵੀ ਇਸੇ ਦੌਰਾਨ ਹੋਵੇਗੀ। ਇਹ ਕਾਊਂਸਲਿੰਗ 23 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪਾਲ ਆਡੀਟੋਰੀਅਮ ਵਿਚ ਰੱਖੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ […]

The post PAU ਵੱਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਕਾਊਂਸਲਿੰਗ 23 ਅਗਸਤ ਨੂੰ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਨੇ ਆਉਂਦੇ ਅਕਾਦਮਿਕ ਸੈਸ਼ਨ 2021-22 ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖਲੇ ਲਈ ਪਹਿਲੀ ਕਾਊਂਸਲਿੰਗ ਦੀ ਮਿਤੀ ਦਾ ਐਲਾਨ ਕੀਤਾ ਹੈ। ਦਸਤਾਵੇਜ਼ਾਂ ਦੀ ਜਾਂਚ ਵੀ ਇਸੇ ਦੌਰਾਨ ਹੋਵੇਗੀ। ਇਹ ਕਾਊਂਸਲਿੰਗ 23 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪਾਲ ਆਡੀਟੋਰੀਅਮ ਵਿਚ ਰੱਖੀ ਗਈ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਸਲ ਸਰਟੀਫਿਕੇਟਾਂ ਦੇ ਦੋ ਸੈੱਟ ਲੈ ਕੇ ਖੁਦ ਇਸ ਕਾਊਂਸਲਿੰਗ ਵਿਚ ਹਾਜ਼ਰ ਹੋਣ ਤਾਂ ਜੋ ਜਾਂਚ-ਪੜਤਾਲ ਦਾ ਕੰਮ ਸੁਚਾਰੂ ਤਰੀਕੇ ਨਾਲ ਹੋ ਸਕੇ।

ਵਿਦਿਆਰਥੀਆਂ ਨੂੰ ਚੁਣੇ ਜਾਣ ਤੋਂ ਬਾਅਦ ਆਪਣੀ ਫੀਸ ਨਕਦ ਜਾਂ ਆਨਲਾਈਨ ਮੌਕੇ ‘ਤੇ ਹੀ ਭਰਨੀ ਹੋਵੇਗੀ, ਨਹੀਂ ਤਾਂ ਉਹਨਾਂ ਦੀ ਉਮੀਦਵਾਰੀ ਨਹੀਂ ਗਿਣੀ ਜਾਵੇਗੀ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੀ.ਏ.ਯੂ. ਦੀ ਵੈੱਬਸਾਈਟ www.pau.edu ‘ਤੇ ਜਾ ਕੇ ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਟੀਵੀ ਪੰਜਾਬ ਬਿਊਰੋ

The post PAU ਵੱਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਕਾਊਂਸਲਿੰਗ 23 ਅਗਸਤ ਨੂੰ appeared first on TV Punjab | English News Channel.

]]>
https://en.tvpunjab.com/counseling-for-paus-new-academic-session-on-august-23/feed/ 0