death Archives - TV Punjab | English News Channel https://en.tvpunjab.com/tag/death/ Canada News, English Tv,English News, Tv Punjab English, Canada Politics Thu, 15 Jul 2021 05:36:32 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg death Archives - TV Punjab | English News Channel https://en.tvpunjab.com/tag/death/ 32 32 ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ https://en.tvpunjab.com/prisoner-death-jail-injection/ https://en.tvpunjab.com/prisoner-death-jail-injection/#respond Wed, 14 Jul 2021 16:42:54 +0000 https://en.tvpunjab.com/?p=4624 ਕਪੂਰਥਲਾ : ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੀ ਖਰਾਬ ਸਿਹਤ ਨੂੰ ਦੇਖਦਿਆਂ ਸਾਥੀ ਕੈਦੀ ਨੇ ਉਸਨੂੰ ਕੋਈ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ […]

The post ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ appeared first on TV Punjab | English News Channel.

]]>

ਕਪੂਰਥਲਾ : ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੀ ਖਰਾਬ ਸਿਹਤ ਨੂੰ ਦੇਖਦਿਆਂ ਸਾਥੀ ਕੈਦੀ ਨੇ ਉਸਨੂੰ ਕੋਈ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ‘ਤੇ ਇਕ ਕੈਦੀ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਰਚੋਵਾਲ ਗੁਰਦਾਸਪੁਰ ਵਜੋਂ ਹੋਈ ਹੈ।

ਐਸਪੀ ਜੇਲ੍ਹ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਲਖਵਿੰਦਰ ਸਿੰਘ ਖ਼ਿਲਾਫ਼ ਧਾਰਾ 302 ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਆਪਣੀ ਕੈਦ ਕੱਟ ਰਿਹਾ ਸੀ। ਜਦੋਂ ਸੋਮਵਾਰ ਨੂੰ ਉਸਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਤਾਂ ਬੈਰਕ ਵਿਚ ਬੰਦ ਕੈਦੀ ਵਿਸ਼ਾਲ ਅਤੇ ਕੈਦੀ ਤੀਰਥ ਸਿੰਘ ਨੇ ਜੇਲ੍ਹ ਦੇ ਹਸਪਤਾਲ ਵਿਚੋਂ ਕਿਸੇ ਤਰ੍ਹਾਂ ਟੀਕਾ ਲਗਾਉਣ ਵਾਲੀ ਸੂਈ ਚੋਰੀ ਕਰ ਲਈ ਅਤੇ ਪਤਾ ਨਹੀਂ ਕੈਦੀ ਨੂੰ ਕਿਹੜਾ ਟੀਕਾ ਲਗਾ ਦਿੱਤਾ ।

ਘਟਨਾ ਦੀ ਸੂਚਨਾ ਮਿਲਦੇ ਹੀ ਉਸਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਿਊਟੀ ਕਰਨ ਵਾਲੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮੈਜਿਸਟਰੇਟ ਦੇ ਆਦੇਸ਼ਾਂ ਅਨੁਸਾਰ ਵੀਡੀਓਗ੍ਰਾਫੀ ਕਰਵਾ ਕੇ ਪੋਸਟ ਮਾਰਟਮ ਕਰਵਾ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਲੋੜੀਂਦੇ ਹਵਾਲਾਤੀ ਅਤੇ ਕੈਦੀ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ appeared first on TV Punjab | English News Channel.

]]>
https://en.tvpunjab.com/prisoner-death-jail-injection/feed/ 0
ਦੁੱਖ ਭਰੀ ਖਬਰ: ‘ਦਿ ਗਰੇਟ ਖਲੀ’ ਦੀ ਮਾਂ ਦਾ ਦੇਹਾਂਤ https://en.tvpunjab.com/great-khali-mother-death-2293-2/ https://en.tvpunjab.com/great-khali-mother-death-2293-2/#respond Mon, 21 Jun 2021 03:07:23 +0000 https://en.tvpunjab.com/?p=2293 ਟੀਵੀ ਪੰਜਾਬ ਬਿਊਰੋ-ਅੰਤਰਰਾਸ਼ਟਰੀ ਰੈਸਲਰ ਦਲੀਪ ਸਿੰਘ ਰਾਣਾ ‘ਦਿ ਗ੍ਰੇਟ ਖਲੀ’ ਦੀ ਮਾਂ ਟੰਡੀ ਦੇਵੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਟੰਡੀ ਦੇਵੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਐਤਵਾਰ ਦੇਰ ਰਾਤ ਤੱਕ ਉਨ੍ਹਾਂ […]

The post ਦੁੱਖ ਭਰੀ ਖਬਰ: ‘ਦਿ ਗਰੇਟ ਖਲੀ’ ਦੀ ਮਾਂ ਦਾ ਦੇਹਾਂਤ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਅੰਤਰਰਾਸ਼ਟਰੀ ਰੈਸਲਰ ਦਲੀਪ ਸਿੰਘ ਰਾਣਾ ‘ਦਿ ਗ੍ਰੇਟ ਖਲੀ’ ਦੀ ਮਾਂ ਟੰਡੀ ਦੇਵੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਟੰਡੀ ਦੇਵੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ।

ਐਤਵਾਰ ਦੇਰ ਰਾਤ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਨੈਨੀਧਾਰ ਪਹੁੰਚ ਜਾਵੇਗੀ। ਇੱਥੇ ਹੀ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਨਾਲ ‘ਸਮੁੱਚੇ ਹਲਕਿਆਂ ਵਿਚ ਸੋਗ ਦੀ ਲਹਿਰ ਹੈ।

WhatsAppXFacebookCopy LinkWeChatShare

The post ਦੁੱਖ ਭਰੀ ਖਬਰ: ‘ਦਿ ਗਰੇਟ ਖਲੀ’ ਦੀ ਮਾਂ ਦਾ ਦੇਹਾਂਤ appeared first on TV Punjab | English News Channel.

]]>
https://en.tvpunjab.com/great-khali-mother-death-2293-2/feed/ 0
ਖੂਨੀ ਵਾਰਦਾਤਾਂ: ਕਪੂਰਥਲਾ ਅਤੇ ਤਰਨਤਾਰਨ ‘ਚ ਚੱਲੀਆਂ ਗੋਲ਼ੀਆਂ, ਦੋ ਬੰਦਿਆਂ ਦੀ ਮੌਤ https://en.tvpunjab.com/bloody-incidents-begowal-tarantaran/ https://en.tvpunjab.com/bloody-incidents-begowal-tarantaran/#respond Sat, 19 Jun 2021 07:37:40 +0000 https://en.tvpunjab.com/?p=2204 ਟੀਵੀ ਪੰਜਾਬ ਬਿਊਰੋ-ਪੰਜਾਬ ਵਿੱਚ ਆਏ ਦਿਨ ਹੀ ਕਤਲ, ਡਕੈਤੀ, ਚੋਰੀ ਅਤੇ ਹੋਰ ਖੂਨੀ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀਆਂ ਦੋ ਖੂਨੀ ਵਾਰਦਾਤਾਂ ਅੱਜ ਕਪੂਰਥਲਾ ਅਤੇ ਤਰਨਤਾਰਨ ‘ਚ ਵਾਪਰੀਆਂ । ਕਪੂਰਥਲਾ ਦੇ ਸ਼ਹਿਰ ਬੇਗੋਵਾਲ ਵਿਚ ਦਿਨ ਦਿਹਾੜੇ 23 ਸਾਲਾ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੁਕਲ […]

The post ਖੂਨੀ ਵਾਰਦਾਤਾਂ: ਕਪੂਰਥਲਾ ਅਤੇ ਤਰਨਤਾਰਨ ‘ਚ ਚੱਲੀਆਂ ਗੋਲ਼ੀਆਂ, ਦੋ ਬੰਦਿਆਂ ਦੀ ਮੌਤ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਪੰਜਾਬ ਵਿੱਚ ਆਏ ਦਿਨ ਹੀ ਕਤਲ, ਡਕੈਤੀ, ਚੋਰੀ ਅਤੇ ਹੋਰ ਖੂਨੀ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀਆਂ ਦੋ ਖੂਨੀ ਵਾਰਦਾਤਾਂ ਅੱਜ ਕਪੂਰਥਲਾ ਅਤੇ ਤਰਨਤਾਰਨ ‘ਚ ਵਾਪਰੀਆਂ ।
ਕਪੂਰਥਲਾ ਦੇ ਸ਼ਹਿਰ ਬੇਗੋਵਾਲ ਵਿਚ ਦਿਨ ਦਿਹਾੜੇ 23 ਸਾਲਾ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੁਕਲ ਦੇ ਰੂਪ ਵਿਚ ਹੋਈ ਹੈ। ਉਕਤ ਨੌਜਵਾਨ ਬੇਗੋਵਾਲ ਦੇ ਵਾਰਡ ਨੰਬਰ 9 ਦੇ ਚੜ੍ਹਦੀ ਪੱਤੀ ਮੁਹੱਲੇ ਦਾ ਰਹਿਣ ਵਾਲਾ ਸੀ।

ਪੁਲਸ ਅਧਿਕਾਰੀਆਂ ਵੱਲੋਂ ਇਸ ਕਤਲ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਸ਼ਟੀ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਕਤਲ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 

ਜ਼ਮੀਨ ਦੇ ਝਗੜੇ ਨੂੰ ਲੈ ਕੇ ਤਰਨਤਾਰਨ ਚੱਲੀਆਂ ਗੋਲ਼ੀਆਂ, ਇਕ ਬੰਦੇ ਦੀ ਮੌਤ

ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਹਿਰੀ ਵਿਖੇ ਜ਼ਮੀਨ ਦੇ ਵਿਵਾਦ ਨੂੰ ਲੈ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਮ੍ਰਿਤਕ ਦਾ ਭਤੀਜਾ ਜ਼ਖ਼ਮੀ ਹੋ ਗਿਆ ਹੈ। ਇਸ ਬਾਬਤ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਆਪਣੇ ਭਰਾ ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਸਾਂਝੀ ਜ਼ਮੀਨ ਦਾ ਬਣਦਾ ਆਪਣਾ ਹਿੱਸਾ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਹਿਰੀ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਅੱਜ ਜਦੋਂ ਉਹ ਆਪਣਾ ਕਬਜ਼ਾ ਲੈਣ ਪੁੱਜਾ ਤਾਂ ਕੁਲਦੀਪ ਸਿੰਘ ਦਾ ਰੇਸ਼ਮ ਸਿੰਘ ਅਤੇ ਉਸ ਦੇ ਭਤੀਜੇ ਮੁਲਤਾਨ ਸਿੰਘ ਪੁੱਤਰ ਅਜੀਤ ਸਿੰਘ ਨਾਲ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਕੁਲਦੀਪ ਸਿੰਘ, ਬਹਾਲ ਸਿੰਘ ਅਤੇ ਪਲਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਨੇ ਆਪਣੀਆਂ 12 ਬੋਰ ਰਾਈਫਲਾਂ ਰਾਹੀਂ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਰੇਸ਼ਮ ਸਿੰਘ ਅਤੇ ਮੁਲਤਾਨ ਸਿੰਘ ਜ਼ਖ਼ਮੀ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਦੀਪਕ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਮੁਲਜ਼ਮ ਫਰਾਰ ਹੋ ਚੁੱਕੇ ਸਨ। ਇਸ ਵਾਰਦਾਤ ਤੋਂ ਤੁਰੰਤ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਕਸੇਲ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਰੇਸ਼ਮ ਸਿੰਘ ਦੀ ਮੌਤ ਹੋ ਗਈ। ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਉੱਕਤ ਤਿੰਨਾਂ ਮੁਲਜਮਾਂ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

WhatsAppXFacebookCopy LinkWeChatShare

The post ਖੂਨੀ ਵਾਰਦਾਤਾਂ: ਕਪੂਰਥਲਾ ਅਤੇ ਤਰਨਤਾਰਨ ‘ਚ ਚੱਲੀਆਂ ਗੋਲ਼ੀਆਂ, ਦੋ ਬੰਦਿਆਂ ਦੀ ਮੌਤ appeared first on TV Punjab | English News Channel.

]]>
https://en.tvpunjab.com/bloody-incidents-begowal-tarantaran/feed/ 0
ਦੁਖਦਾਈ ਖ਼ਬਰ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦੇਹਾਂਤ https://en.tvpunjab.com/nirmala-milkha-singh-death-due-to-covid-19/ https://en.tvpunjab.com/nirmala-milkha-singh-death-due-to-covid-19/#respond Sun, 13 Jun 2021 17:42:27 +0000 https://en.tvpunjab.com/?p=1817 ਟੀਵੀ ਪੰਜਾਬ ਬਿਊਰੋ- ਪੰਜਾਬ ਦੇ ਮੁਹਾਲੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲਾ ਮਿਲਖਾ ਸਿੰਘ ਐਤਵਾਰ ਦੀ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ 85 ਸਾਲਾਂ ਦੀ ਸੀ। ਉਹ ਪੰਜਾਬ ਸਰਕਾਰ ਵਿਚ ਖੇਡਾਂ ਦੀ ਡਾਇਰੈਕਟਰ ਅਤੇ ਭਾਰਤੀ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਸਾਬਕਾ […]

The post ਦੁਖਦਾਈ ਖ਼ਬਰ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦੇਹਾਂਤ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਪੰਜਾਬ ਦੇ ਮੁਹਾਲੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲਾ ਮਿਲਖਾ ਸਿੰਘ ਐਤਵਾਰ ਦੀ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ 85 ਸਾਲਾਂ ਦੀ ਸੀ। ਉਹ ਪੰਜਾਬ ਸਰਕਾਰ ਵਿਚ ਖੇਡਾਂ ਦੀ ਡਾਇਰੈਕਟਰ ਅਤੇ ਭਾਰਤੀ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਸੀ। ਕੋਰੋਨਾ ਦੀ ਲਾਗ ਦੀ ਪੁਸ਼ਟੀ ਤੋਂ ਬਾਅਦ ਉਸਨੂੰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਿਰਮਲ ਮਿਲਖਾ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, “ਕੋਵਿਡ ਤੋਂ ਬਾਅਦ ਬਿਮਾਰੀ ਕਾਰਨ ਨਿਰਮਲ ਮਿਲਖਾ ਸਿੰਘ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਸਨੇ ਭਾਰਤ ਦੀ ਵਾਲੀਬਾਲ ਟੀਮ ਦੀ ਕਪਤਾਨ ਵਜੋਂ ਸੇਵਾ ਨਿਭਾਈ ਅਤੇ ਇੱਕ ਉੱਘੀ ਖਿਡਾਰਨ ਸੀ। ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਦਿਲੀ ਹਮਦਰਦੀ ਹੈ।
ਨਿਰਮਲ ਮਿਲਖਾ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਕਿਹਾ ਗਿਆ ਕਿ ਸਾਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਹੈ ਕਿ ਨਿਰਮਲ ਮਿਲਖਾ ਸਿੰਘ ਦਾ ਅੱਜ ਕੋਵਿਡ ਦੇ ਕਾਰਨ 4 ਵਜੇ ਦਾ ਦਿਹਾਂਤ ਹੋ ਗਿਆ। ਦੱਸਣਯੋਗ ਹੈ ਕਿ ਮਿਲਖਾ ਸਿੰਘ ਵੀ ਇਸ ਸਮੇਂ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

WhatsAppXFacebookCopy LinkWeChatShare

The post ਦੁਖਦਾਈ ਖ਼ਬਰ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦੇਹਾਂਤ appeared first on TV Punjab | English News Channel.

]]>
https://en.tvpunjab.com/nirmala-milkha-singh-death-due-to-covid-19/feed/ 0
ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ https://en.tvpunjab.com/death-family-patiala-storm/ https://en.tvpunjab.com/death-family-patiala-storm/#respond Fri, 11 Jun 2021 10:37:16 +0000 https://en.tvpunjab.com/?p=1727 ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਕੱਲ੍ਹ ਸ਼ਾਮ ਆਇਆ ਹਨੇਰੀ ਅਤੇ ਝੱਖੜ ਅਤੇ ਮੀਂਹ ਪਟਿਆਲਾ ਵਿਚ ਘਨੌਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ। ਇੱਥੇ ਕੰਧ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਮਰਨ ਵਾਲਾ ਇਹ ਪਰਿਵਾਰ ਪ੍ਰਵਾਸੀ ਮਜ਼ਦੂਰਾਂ ਦਾ ਸੀ। ਇਹ ਪਰਿਵਾਰ ਇਕ ਝੌਂਪੜੀ […]

The post ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਕੱਲ੍ਹ ਸ਼ਾਮ ਆਇਆ ਹਨੇਰੀ ਅਤੇ ਝੱਖੜ ਅਤੇ ਮੀਂਹ ਪਟਿਆਲਾ ਵਿਚ ਘਨੌਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ। ਇੱਥੇ ਕੰਧ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਮਰਨ ਵਾਲਾ ਇਹ ਪਰਿਵਾਰ ਪ੍ਰਵਾਸੀ ਮਜ਼ਦੂਰਾਂ ਦਾ ਸੀ। ਇਹ ਪਰਿਵਾਰ ਇਕ ਝੌਂਪੜੀ ਵਿਚ ਰਹਿ ਰਿਹਾ ਸੀ ਜਿਸ ਉੱਤੇ ਨਾਲ ਲੱਗਦੀ ਇਮਾਰਤ ਦੀ ਕੰਧ ਡਿੱਗ ਪਈ। ਮਰਨ ਵਾਲਿਆਂ ਵਿਚ 7 ਸਾਲ ਅਤੇ 11 ਸਾਲ ਦੀਆਂ ਦੋ ਬੱਚੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ 26 ਸਾਲਾ ਨੌਜਵਾਨ ਅਤੇ ਇਕ 60 ਸਾਲਾ ਔਰਤ ਦੀ ਵੀ ਮੌਤ ਹੋਈ ਹੈ।

ਗੌਰਤਲਬ ਹੈ ਕਿ ਬੀਤੀ ਸ਼ਾਮ ਆਏ ਤੂਫਾਨ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਨਾਲ ਪਟਿਆਲਾ ਜ਼ਿਲ੍ਹੇ ਦੇ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਤੇ ਕਈ ਥਾਵਾਂ ਤੇ ਬਿਜਲੀ ਦੇ ਟਰਾਂਸਫਾਰਮਰ ਖੰਬੇ ਅਤੇ ਵੱਡੇ-ਵੱਡੇ ਦਰਖੱਤ ਟੁੱਟ ਗਏ ਹਨ ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵੀ ਠੱਪਹੋ ਗਈ ਹੈ ।

WhatsAppXFacebookCopy LinkWeChatShare

The post ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ appeared first on TV Punjab | English News Channel.

]]>
https://en.tvpunjab.com/death-family-patiala-storm/feed/ 0
ਦੁੱਖ ਭਰੀ ਖਬਰ : ਰਾਬਤਾ ਰਸਾਲੇ ਦੇ ਸੰਪਾਦਕ ‘ਸੁਖਵੀਰ ਜੋਗਾ’ ਨਹੀਂ ਰਹੇ https://en.tvpunjab.com/sorrow-news-sukhvirjoga-death/ https://en.tvpunjab.com/sorrow-news-sukhvirjoga-death/#respond Sat, 22 May 2021 06:30:29 +0000 https://en.tvpunjab.com/?p=474 ਟੀਵੀ ਪੰਜਾਬ ਬਿਊਰੋ-ਸਾਹਿਤਕ ਰਸਾਲਾ ਰਾਬਤਾ ਦੇ ਸੰਪਾਦਕ ਸੁਖਵੀਰ ਯੋਗਾ ਦੇ ਬੇਵਕਤੀ ਤੁਰ ਜਾਣ ਦੀ ਦੁੱਖਦਾਈ ਖਬਰ ਹੈ। ਇਕ ਸਾਲ ਪਹਿਲਾਂ ਉਹਨਾ ਦਾ ਫੇਫੜਿਆਂ ਦੀ ਇਨਫੈਕਸ਼ਨ ਕਾਰਨ ਅਪਰੇਸ਼ਨ ਹੋਇਆ ਸੀ ਤੇ ਉਹ ਆਕਸੀਜਨ ਸਪੋਰਟ ਤੇ ਸਨ। ਪਰਸੋਂ ਸਿਲੰਡਰ ਬਦਲਦਿਆਂ ਉਨ੍ਹਾਂ ਦਾ ਸਾਹ ਉਖੜ ਗਿਆ। ਫਿਰ ਸੰਭਲਿਆ ਨਹੀਂ। ਜਿੰਦਗੀ ਅਤੇ ਮੌਤ ਨਾਲ ਜੱਦੋ-ਜਹਿਦ ਕਰਦੇ ਅੱਜ ਉਹ ਇਸ […]

The post ਦੁੱਖ ਭਰੀ ਖਬਰ : ਰਾਬਤਾ ਰਸਾਲੇ ਦੇ ਸੰਪਾਦਕ ‘ਸੁਖਵੀਰ ਜੋਗਾ’ ਨਹੀਂ ਰਹੇ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਸਾਹਿਤਕ ਰਸਾਲਾ ਰਾਬਤਾ ਦੇ ਸੰਪਾਦਕ ਸੁਖਵੀਰ ਯੋਗਾ ਦੇ ਬੇਵਕਤੀ ਤੁਰ ਜਾਣ ਦੀ ਦੁੱਖਦਾਈ ਖਬਰ ਹੈ। ਇਕ ਸਾਲ ਪਹਿਲਾਂ ਉਹਨਾ ਦਾ ਫੇਫੜਿਆਂ ਦੀ ਇਨਫੈਕਸ਼ਨ ਕਾਰਨ ਅਪਰੇਸ਼ਨ ਹੋਇਆ ਸੀ ਤੇ ਉਹ ਆਕਸੀਜਨ ਸਪੋਰਟ ਤੇ ਸਨ। ਪਰਸੋਂ ਸਿਲੰਡਰ ਬਦਲਦਿਆਂ ਉਨ੍ਹਾਂ ਦਾ ਸਾਹ ਉਖੜ ਗਿਆ। ਫਿਰ ਸੰਭਲਿਆ ਨਹੀਂ। ਜਿੰਦਗੀ ਅਤੇ ਮੌਤ ਨਾਲ ਜੱਦੋ-ਜਹਿਦ ਕਰਦੇ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪੋਲੀਓ ਦੀ ਮਾਰ ਕਾਰਨ ਉਨ੍ਹਾਂ ਦੀਆਂ ਲੱਤਾਂ ਵੀ ਸਪੋਰਟ ਸਿਸਟਮ ‘ਤੇ ਸਨ।
ਬਰਨਾਲਾ ਨੇੜਲੇ ਪਿੰਡ ਜੋਗਾ ਦੇ ਜੰਮਪਲ ਸੁਖਵੀਰ ਜੋਗਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਹੇ ਸਨ।ਉਹ ਕਾਡਰ ਲੈਬਾਰਟਰੀ ਅਟੈਂਡੈਂਟ ਦੇ ਸੂਬਾ ਪ੍ਰਧਾਨ ਵੀ ਰਹਿ ਚੁਕੇ ਹਨ।
ਸੁਖਵੀਰ ਜੋਗਾ ਦੇ ਇਕ ਬੇਟਾ ਅਤੇ ਇਕ ਬੇਟੀ ਹੈ। ਸਹਿਤਕ ਅਤੇ ਸੰਘਰਸ਼ਸ਼ੀਲ ਖੇਤਰ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਵੀਰ ਜੋਗਾ ਦੀ ਬੇਵਕਤੀ ਮੌਤ ਨਾਲ ਜਿਥੇ ਸਮਾਜ ਨੂੰ ਘਾਟਾ ਪਿਆ ਹੈ ਉਥੇ ਉਸਦਾ ਇਸ ਉਮਰ ਵਿੱਚ ਜਾਣਾ ਪਰਿਵਾਰ ਲਈ ਵੀ ਬਹੁਤ ਵੱਡਾ ਸਦਮਾ।

WhatsAppXFacebookCopy LinkWeChatShare

The post ਦੁੱਖ ਭਰੀ ਖਬਰ : ਰਾਬਤਾ ਰਸਾਲੇ ਦੇ ਸੰਪਾਦਕ ‘ਸੁਖਵੀਰ ਜੋਗਾ’ ਨਹੀਂ ਰਹੇ appeared first on TV Punjab | English News Channel.

]]>
https://en.tvpunjab.com/sorrow-news-sukhvirjoga-death/feed/ 0