The post ਹਾਈ ਕਮਾਂਡ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਵੀ ਸਿੱਧੂ ਉਹੀ ਤੇਵਰ, ਦੇਖੋ ਕੀ ਬੋਲੇ appeared first on TV Punjab | English News Channel.
]]>
ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈਕਮਾਨ ਵਲੋਂ ਬਣਾਈ ਗਈ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਅੱਜ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ। ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਮੇਟੀ ਵਲੋਂ ਜੋ ਕੁੱਝ ਵੀ ਉਨ੍ਹਾਂ ਤੋਂ ਪੁੱਛਿਆ, ਉਨ੍ਹਾਂ ਪੂਰੀ ਦਲੇਰੀ ਨਾਲ ਉਨ੍ਹਾਂ ਦਾ ਜਵਾਬ ਦਿੱਤਾ।
ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਕਿ ਜੋ ਮੇਰਾ ਸਟੈਂਡ ’ਤੇ ਮੈਂ ਉਸ ’ਤੇ ਕਾਇਮ ਹਾਂ। ਸਿੱਧੂ ਨੇ ਕਿਹਾ ਕਿ ਜ਼ਮੀਨ ਪਾੜ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਾਹਰ ਆ ਰਹੀ ਹੈ ਅਤੇ ਇਸੇ ਆਵਾਜ਼ ਨੂੰ ਉਹ ਹਾਈਕਮਾਨ ਤਕ ਪਹੁੰਚਾਉਣ ਲਈ ਅੱਜ ਇਥੇ ਆਏ ਹਨ। ਜੋ ਸੱਚ ਹੈ ਮੈਂ ਉਸ ਨੂੰ ਕਮੇਟੀ ਸਾਹਮਣੇ ਪ੍ਰਕਾਸ਼ਤ ਕਰਕੇ ਆਇਆ ਹਾਂ। ਸਿੱਧੂ ਨੇ ਕਿਹਾ ਕਿ ਸੱਚ ਪਿਸਦਾ ਜ਼ਰੂਰ ਹੁੰਦਾ ਹੈ ਪਰ ਕਦੇ ਹਾਰਦਾ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਸਾਹਮਣੇ ਬੁਲੰਦ ਤਰੀਕੇ ਨਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ। ਅਖੀਰ ਵਿਚ ਸਿੱਧੂ ਨੇ ਕਿਹਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ।
The post ਹਾਈ ਕਮਾਂਡ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਵੀ ਸਿੱਧੂ ਉਹੀ ਤੇਵਰ, ਦੇਖੋ ਕੀ ਬੋਲੇ appeared first on TV Punjab | English News Channel.
]]>The post ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ appeared first on TV Punjab | English News Channel.
]]>
ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ । ਅੱਜ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ।
ਇਸ ਲਈ ਪੰਜਾਬ ਤੋਂ ਕਰੀਬ 25-26 ਵਿਧਾਇਕ ਅਤੇ ਮੰਤਰੀ ਦਿੱਲੀ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਦੀ ਮੁਲਾਕਾਤ ਵਿਚ ਸਭ ਤੋਂ ਜਿਆਦਾ ਮਾਲਵੇ ਦੇ ਵਿਧਾਇਕਾਂ ਦੇ ਗਿਲੇ-ਸ਼ਿਕਵੇ ਸੁਣੇ ਜਾਣਗੇ। ਇਹ ਮੁਲਾਕਾਤ ਸਵੇਰੇ 11 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਹੋਵੇਗੀ।
ਪਹਿਲੇ ਪੜਾਅ ’ਚ ਸਾਬਕਾ ਮੰਤਰੀ ਨਵਜੋਤ ਸਿੱਧੂ, ਮੰਤਰੀ ਸੁਖਜਿੰਦਰ ਰੰਧਾਵਾ ਮੁਲਾਕਾਤ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨਾਲ ਪਹਿਲੇ ਪੜਾਅ ਦੀ ਗੱਲਬਾਤ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਸਪੀਕਰ ਰਾਣਾ ਕੇ. ਪੀ., ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ. ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ ਆਦਿ ਸਮੇਤ ਵਿਧਾਇਕ ਰਮਿੰਦਰ ਸਿੰਘ ਆਵਲਾ, ਗੁਰਕੀਰਤ ਸਿੰਘ ਕੋਟਲੀ, ਅਰੁਣ ਡੋਗਰਾ, ਡਾ. ਰਾਜਕੁਮਾਰ ਚੱਬੇਵਾਲ, ਰਾਜਕੁਮਾਰ ਵੇਰਕਾ, ਰਾਕੇਸ਼ ਪਾਂਡੇ, ਰਾਣਾ ਗੁਰਜੀਤ ਸਿੰਘ ਸਮੇਤ ਕਈ ਵਿਧਾਇਕ ਸ਼ਾਮਲ ਹੋਣਗੇ।
ਇਸ ਬੈਠਕ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਕਮੇਟੀ ਨਾਲ ਬੈਠਕ ਕਰਨਗੇ। ਹਾਲਾਂਕਿ ਵਿਧਾਇਕਾਂ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਜਾਖੜ ਮੌਜੂਦ ਰਹਿਣਗੇ, ਇਸ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਮੁਲਾਕਾਤ ਕਰਨ ਵਾਲੇ ਵਿਧਾਇਕਾਂ, ਮੰਤਰੀਆਂ ਦੀ ਸੂਚੀ ਖ਼ੁਦ ਜਾਖੜ ਨੇ ਹੀ ਤਿਆਰ ਕੀਤੀ ਹੈ। ਜਾਖੜ ਦੀ ਦਿੱਲੀ ਵਿਚ ਹਾਜ਼ਰੀ ਦੇ ਨਾਲ ਹੀ ਉਨ੍ਹਾਂ ਕਿਆਸਾਂ ’ਤੇ ਵੀ ਰੋਕ ਲੱਗ ਗਈ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਹੈ। ਹਾਲਾਂਕਿ ਹਰੀਸ਼ ਰਾਵਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਕਮੇਟੀ ਪੰਜਾਬ ਵਿਚ ਉਪਜੇ ਵਿਵਾਦ ਨੂੰ ਸ਼ਾਂਤ ਕਰਨ ਲਈ ਹੈ। ਕਮੇਟੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਬਦਲਾਅ ਕਰਨ ’ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਰਾਵਤ ਨੇ ਇਥੋਂ ਤੱਕ ਕਿਹਾ ਸੀ ਕਿ ਇਹ ਕਮੇਟੀ ਕਿਸੇ ਉਪਰ ਐਕਸ਼ਨ ਲਈ ਨਹੀਂ, ਸਗੋਂ 2022 ਦੀਆਂ ਚੋਣਾਂ ਸਬੰਧੀ ਸਾਰਿਆਂ ਨੂੰ ਐਕਸ਼ਨ ’ਚ ਲਿਆਉਣ ਦੀ ਕੋਸ਼ਿਸ਼ ਕਰੇਗੀ।
ਗੌਰਤਲਬ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਹਾਈ ਕੋਰਟ ਵਿੱਚ ਖਾਰਜ ਹੋਣ ਤੋਂ ਬਾਅਦ ਇਨ੍ਹਾ ਨੇ ਇਹ ਇਲਜ਼ਾਮ ਲਗਾ ਕੇ ਕੈਪਟਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਇਹ ਝਗੜਾ ਦਿਨ ਪ੍ਰਤੀ ਦਿਨ ਵਧਦਾ ਗਿਆ ਅਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਇੱਕ ਦੂਜੇ ਨੂੰ ਮੈਦਾਨ ਵਿੱਚ ਵੰਗਾਰਨਾ ਸ਼ੁਰੂ ਕਰ ਦਿੱਤਾ।
The post ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ appeared first on TV Punjab | English News Channel.
]]>The post ਘਰੇਲੂ ਕਲੇਸ਼ ਕਾਰਨ ਕੈਪਟਨ ਸਣੇ 25 ਮੰਤਰੀਆਂ ਅਤੇ ਵਿਧਾਇਕਾਂ ਦੀ ਦਿੱਲੀ ਹਾਈਕਮਾਂਡ ਕੋਲ ਹੋਵੇਗੀ ਪੇਸ਼ੀ appeared first on TV Punjab | English News Channel.
]]>
ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ ।ਸੋਮਵਾਰ ਨੂੰ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ।
ਇਹ ਕਮੇਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਵੀਰਵਾਰ ਜਾਂ ਸ਼ੁਕਰਵਾਰ ਨੂੰ ਮੁਲਾਕਾਤ ਕਰੇਗੀ । ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਸ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਈਕਮਾਂਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਵਿਵਾਦ ਸੁਲਝਾਉਣ ਲਈ ਸਰਗਰਮ ਹੋ ਗਈ ਹੈ।
ਗੌਰਤਲਬ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਹਾਈ ਕੋਰਟ ਵਿੱਚ ਖਾਰਜ ਹੋਣ ਤੋਂ ਬਾਅਦ ਇਨ੍ਹਾ ਨੇ ਇਹ ਇਲਜ਼ਾਮ ਲਗਾ ਕੇ ਕੈਪਟਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਇਹ ਝਗੜਾ ਦਿਨ ਪ੍ਰਤੀ ਦਿਨ ਵਧਦਾ ਗਿਆ ਅਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਇੱਕ ਦੂਜੇ ਨੂੰ ਮੈਦਾਨ ਵਿੱਚ ਵੰਗਾਰਨਾ ਸ਼ੁਰੂ ਕਰ ਦਿੱਤਾ।
The post ਘਰੇਲੂ ਕਲੇਸ਼ ਕਾਰਨ ਕੈਪਟਨ ਸਣੇ 25 ਮੰਤਰੀਆਂ ਅਤੇ ਵਿਧਾਇਕਾਂ ਦੀ ਦਿੱਲੀ ਹਾਈਕਮਾਂਡ ਕੋਲ ਹੋਵੇਗੀ ਪੇਸ਼ੀ appeared first on TV Punjab | English News Channel.
]]>