Desh Bhagat Yadgar Committee Archives - TV Punjab | English News Channel https://en.tvpunjab.com/tag/desh-bhagat-yadgar-committee/ Canada News, English Tv,English News, Tv Punjab English, Canada Politics Tue, 06 Jul 2021 11:25:30 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Desh Bhagat Yadgar Committee Archives - TV Punjab | English News Channel https://en.tvpunjab.com/tag/desh-bhagat-yadgar-committee/ 32 32 ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਟੈਨ ਸਵਾਮੀ ਨੂੰ ਸ਼ਰਧਾਂਜ਼ਲੀਆਂ https://en.tvpunjab.com/%e0%a8%a6%e0%a9%87%e0%a8%b6-%e0%a8%ad%e0%a8%97%e0%a8%a4-%e0%a8%af%e0%a8%be%e0%a8%a6%e0%a8%97%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80-%e0%a8%b5%e0%a9%b1%e0%a8%b2%e0%a9%8b/ https://en.tvpunjab.com/%e0%a8%a6%e0%a9%87%e0%a8%b6-%e0%a8%ad%e0%a8%97%e0%a8%a4-%e0%a8%af%e0%a8%be%e0%a8%a6%e0%a8%97%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80-%e0%a8%b5%e0%a9%b1%e0%a8%b2%e0%a9%8b/#respond Tue, 06 Jul 2021 11:25:30 +0000 https://en.tvpunjab.com/?p=3796 ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਹੰਗਾਮੀ ਸ਼ੋਕ ਸਭਾ ਕਰਕੇ ਮੁਲਕ ਦੇ ਜਾਣੇ-ਪਹਿਚਾਣੇ ਜਮਹੂਰੀ, ਮਾਨਵੀ ਹੱਕਾਂ ਦੇ ਅਲੰਬਦਾਰ ਸਟੈਨ ਸਵਾਮੀ ਦੀ ਮੌਤ ਨੂੰ ਸਥਾਪਤੀ ਵੱਲੋਂ ਕੀਤੀ ਸੰਸਥਾਗਤ ਹੱਤਿਆ ਕਰਾਰ ਦਿੰਦੇ ਹੋਏ ਸਮਾਜ ਨੂੰ ਅਜੇਹੇ ਫਾਸ਼ੀ ਵਾਰ ਰੋਕਣ ਲਈ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ […]

The post ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਟੈਨ ਸਵਾਮੀ ਨੂੰ ਸ਼ਰਧਾਂਜ਼ਲੀਆਂ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਹੰਗਾਮੀ ਸ਼ੋਕ ਸਭਾ ਕਰਕੇ ਮੁਲਕ ਦੇ ਜਾਣੇ-ਪਹਿਚਾਣੇ ਜਮਹੂਰੀ, ਮਾਨਵੀ ਹੱਕਾਂ ਦੇ ਅਲੰਬਦਾਰ ਸਟੈਨ ਸਵਾਮੀ ਦੀ ਮੌਤ ਨੂੰ ਸਥਾਪਤੀ ਵੱਲੋਂ ਕੀਤੀ ਸੰਸਥਾਗਤ ਹੱਤਿਆ ਕਰਾਰ ਦਿੰਦੇ ਹੋਏ ਸਮਾਜ ਨੂੰ ਅਜੇਹੇ ਫਾਸ਼ੀ ਵਾਰ ਰੋਕਣ ਲਈ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਟੈਨ ਸਵਾਮੀ ਦੇ ਆਦਿ ਵਾਸੀ ਕਬੀਲੇ ਦੇ ਹੱਕਾਂ, ਜੰਗਲ, ਜਲ, ਜ਼ਮੀਨ, ਮਾਨਵੀ ਅਧਿਕਾਰਾਂ ਲਈ 50 ਵਰ੍ਹੇ ਦੇ ਸਫ਼ਰ ‘ਤੇ ਰਹਿਣ ਵਾਲੇ ਸੰਗਰਾਮੀ ਜੀਵਨ ‘ਤੇ ਝਾਤ ਪਵਾਉਂਦਿਆਂ ਕਿਹਾ ਕਿ 84 ਵਰ੍ਹਿਆਂ ਦੇ ਬਜ਼ੁਰਗ ਵਿਦਵਾਨ ਅਤੇ ਮਿਸ਼ਾਲੀ ਸਮਾਜ-ਸੇਵੀ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਅੰਦਰ ਡੱਕੀ ਰੱਖਣਾ ਅਮਾਨਵੀ, ਜ਼ਾਲਮਾਨਾ ਅਤੇ ਮੌਤ ਦੇ ਮੂੰਹ ਧੱਕਣ ਵਾਲੀ ਕਾਤਲਾਨਾ ਕਾਰਵਾਈ ਹੈ।

ਉਨ੍ਹਾਂ ਕਿਹਾ ਕਿ ਖੇਤੀ, ਕਿਰਤ, ਸਿੱਖਿਆ, ਸਿਹਤ, ਬਿਜਲੀ, ਪਾਣੀ, ਜਮਹੂਰੀ ਹੱਕਾਂ ਦੀ ਰਾਖੀ ਲਈ ਮੁਲਕ ਭਰ ਦੇ ਲੋਕਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ ਅਤੇ ਜਮਹੂਰੀ ਕਾਮਿਆਂ ਦੀ ਜ਼ੁਬਾਨਬੰਦੀ ਕਰਕੇ ਮੋਦੀ ਹਕੂਮਤ ਅਸਲ ‘ਚ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਮੁਲਕ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਨਿਲਾਮ ਕਰਨ ਦੇ ਰਾਹ ਮੋਕਲੇ ਕਰਨ ਦੀ ਹੋਛੀ ਖੇਡ ਖੇਡ ਰਹੀ ਹੈ, ਜਿਸਦਾ ਮੁਲਕ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਟੈਨ ਸਵਾਮੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਜਿਸ ਆਜ਼ਾਦੀ, ਜਮਹੂਰੀਅਤ, ਮਾਨਵੀ ਕਦਰਾਂ ਕੀਮਤਾਂ ਲਈ ਗ਼ਦਰੀ ਦੇਸ਼ ਭਗਤਾਂ ਨੇ ਆਪਣਾ ਸਭ ਕੁਝ ਆਜ਼ਾਦੀ ਸੰਗਰਾਮ ‘ਚ ਵਾਰ ਦਿੱਤਾ ਸਟੈਨ ਸਵਾਮੀ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਹੋਈ ਹੱਤਿਆ ਅੰਗਰੇਜ਼ਸ਼ਾਹੀ ਦੇ ਕਾਲ਼ੇ ਕਾਨੂੰਨਾਂ ਨੂੰ ਵੀ ਮਾਤ ਪਾਉਣ ਦਾ ਸ਼ਰਮਨਾਕ ਕਾਰਾ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ, ਟਰੱਸਟੀ ਅਤੇ ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਸਟੈਨ ਸਵਾਮੀ ਦੇ ਸੂਹੇ ਜੀਵਨ ਸਫ਼ਰ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਲ਼ੀ ਹਨੇਰੀ ਖਿਲਾਫ਼ ਮੋਮਬੱਤੀਆਂ ਜਗਾ ਕੇ ਤੁਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਇਤਿਹਾਸਕ ਫਰਜ਼ ਪਹਿਚਾਨਣ ਦੀ ਅਪੀਲ ਕੀਤੀ।

ਸ਼ਰਧਾਂਜ਼ਲੀ ਸਮਾਗਮ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਇਤਿਹਾਸ ਕਮੇਟੀ ਆਗੂ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਹਰਮੇਸ਼ ਮਾਲੜੀ ਵੀ ਮੌਜੂਦ ਸਨ। ਕਿਸਾਨ ਅੰਦੋਲਨ ਅਤੇ ਸਾਹਿਤ ਸਭਿਆਚਾਰ ਦੇ ਅੰਤਰ-ਸਬੰਧ ਅਤੇ ਪ੍ਰਭਾਵ ਵਿਸੇ ਤੇ 11 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ‘ਚ ਪੁੱਜਣ ਦੀ ਅਪੀਲ ਵੀ ਕੀਤੀ ਗਈ ।

ਟੀਵੀ ਪੰਜਾਬ ਬਿਊਰੋ

The post ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਟੈਨ ਸਵਾਮੀ ਨੂੰ ਸ਼ਰਧਾਂਜ਼ਲੀਆਂ appeared first on TV Punjab | English News Channel.

]]>
https://en.tvpunjab.com/%e0%a8%a6%e0%a9%87%e0%a8%b6-%e0%a8%ad%e0%a8%97%e0%a8%a4-%e0%a8%af%e0%a8%be%e0%a8%a6%e0%a8%97%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80-%e0%a8%b5%e0%a9%b1%e0%a8%b2%e0%a9%8b/feed/ 0