election 2022 Archives - TV Punjab | English News Channel https://en.tvpunjab.com/tag/election-2022/ Canada News, English Tv,English News, Tv Punjab English, Canada Politics Wed, 21 Jul 2021 09:59:09 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg election 2022 Archives - TV Punjab | English News Channel https://en.tvpunjab.com/tag/election-2022/ 32 32 ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/#respond Wed, 21 Jul 2021 09:59:09 +0000 https://en.tvpunjab.com/?p=5428 ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਉਹ ਕਿਸਾਨੀ ਅੰਦੋਲਨ ਲਈ ਜਿਵੇਂ ਹੁਣ ਕੰਮ ਕਰ ਰਹੇ ਹਨ, ਉਂਝ ਹੀ ਕਰਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਅੰਦੋਲਨ ਨਾਲ ਜੁੜੇ ਰਹਿਣਗੇ । […]

The post ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਉਹ ਕਿਸਾਨੀ ਅੰਦੋਲਨ ਲਈ ਜਿਵੇਂ ਹੁਣ ਕੰਮ ਕਰ ਰਹੇ ਹਨ, ਉਂਝ ਹੀ ਕਰਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਅੰਦੋਲਨ ਨਾਲ ਜੁੜੇ ਰਹਿਣਗੇ । ਚੜੂਨੀ ਨੇ ਪ੍ਰੈੱਸ ਵਾਰਤਾ ਦੌਰਾਨ ਇਹ ਵੀ ਸਾਫ਼ ਕੀਤਾ ਕਿ ਉਹ ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ।

ਟੀਵੀ ਪੰਜਾਬ ਬਿਊਰੋ

The post ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ appeared first on TV Punjab | English News Channel.

]]>
https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/feed/ 0
ਪੰਜਾਬੀਆਂ ਨਾਲ ਕੇਜਰੀਵਾਲ ਨੇ ਕੀਤੇ ਵੱਡੇ ਵਾਅਦੇ, ਮੁਫਤ ਬਿਜਲੀ, ਮਾਫੀਆ ਦਾ ਖਾਤਮਾ ਅਤੇ ਦੁੱਗਣਾ ਹੋਵੇਗਾ ਪੰਜਾਬ ਦਾ ਰੈਵੀਨਿਊ https://en.tvpunjab.com/election-2022-promises-kejriwal-3093-2/ https://en.tvpunjab.com/election-2022-promises-kejriwal-3093-2/#respond Tue, 29 Jun 2021 12:46:33 +0000 https://en.tvpunjab.com/?p=3093 ਚੰਡੀਗੜ੍ਹ – ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਤਿੰਨ ਵੱਡੇ ਐਲਾਨ ਕੀਤੇ। ਇਹ ਤਿੰਨ ਵੱਡੇ ਐਲਾਨ ਪੰਜਾਬ ਵਿੱਚ ਮਹਿੰਗੀ ਬਿਜਲੀ ਮਾਫ਼ੀਆ ਰਾਜ ਅਤੇ ਪੰਜਾਬ ਦਾ ਰੈਵੇਨਿਊ ਵਧਾਉਣ ਬਾਰੇ ਸਨ। ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋ ਹਜਾਰ ਬਾਈ […]

The post ਪੰਜਾਬੀਆਂ ਨਾਲ ਕੇਜਰੀਵਾਲ ਨੇ ਕੀਤੇ ਵੱਡੇ ਵਾਅਦੇ, ਮੁਫਤ ਬਿਜਲੀ, ਮਾਫੀਆ ਦਾ ਖਾਤਮਾ ਅਤੇ ਦੁੱਗਣਾ ਹੋਵੇਗਾ ਪੰਜਾਬ ਦਾ ਰੈਵੀਨਿਊ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ – ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਤਿੰਨ ਵੱਡੇ ਐਲਾਨ ਕੀਤੇ। ਇਹ ਤਿੰਨ ਵੱਡੇ ਐਲਾਨ ਪੰਜਾਬ ਵਿੱਚ ਮਹਿੰਗੀ ਬਿਜਲੀ ਮਾਫ਼ੀਆ ਰਾਜ ਅਤੇ ਪੰਜਾਬ ਦਾ ਰੈਵੇਨਿਊ ਵਧਾਉਣ ਬਾਰੇ ਸਨ। ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋ ਹਜਾਰ ਬਾਈ ਦੇ ਵਿਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ‘ਚ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਅਸੀਂ 200 ਯੂਨਿਟ ਮੁਫ਼ਤ ਦਿੰਦੇ ਹਾਂ ਤੇ 200-400 ਅੱਧੇ ਰੇਟ ‘ਤੇ ਦਿੰਦੇ ਹਾਂ। ਇਸੇ ਤਰ੍ਹਾਂ ਪੰਜਾਬ ਵਿਚ ਵੀ ਬਿਜਲੀ ਮੁਫਤ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 77-80 ਫੀਸਦ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਬਿਜਲੀ 24 ਘੰਟੇ ਆਵੇਗੀ, ਬਿਲ ਨਹੀਂ ਆਵੇਗਾ।
ਇਸ ਤੋਂ ਬਾਅਦ ਦੂਜਾ ਵੱਡਾ ਵਾਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਦੇ ਪੁਰਾਣੇ ਸਾਰੇ ਬਿਜਲੀ ਦੇ ਬਿਲ ਮਾਫ਼, ਜੋ ਲੋਕ ਬਿੱਲ ਨਹੀਂ ਤਾਰ ਸਕੇ ਅਤੇ ਕਨੈਕਸ਼ ਕੱਟ ਦਿੱਤੇ ਗਏ ਉਹ ਸਾਰੇ ਕਨੈਕਸ਼ਨ ਬਹਾਲ ਕੀਤੇ ਜਾਣਗੇ।

ਇਸ ਤੋਂ ਬਾਅਦ ਤੀਜਾ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਲਈ ਢਾਂਚੇ ਨੂੰ ਠੀਕ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੂਰੇ ਦੇਸ ‘ਚੋਂ ਲਗਭਗ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਵਿੱਚ ਮਿਲਦੀ ਹੈ। ਕਿਉਂ? ਪੰਜਾਬ ਬਿਜਲੀ ਬਣਾਉਂਦਾ ਹੈ, ਜਿੰਨੀ ਚਾਹੀਦੀ ਹੈ, ਉਸ ਤੋਂ ਵੱਧ ਬਣਾਉਂਦਾ ਹੈ। ਫਿਰ ਵੀ ਮਹਿੰਗੀ ਕਿਉਂ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ‘ਚ ਬਿਜਲੀ ਨਹੀਂ ਬਣਾਉਂਦੇ, ਹੋਰਨਾਂ ਤੋਂ ਖਰੀਦਦੇ ਹਾਂ ਫਿਰ ਵੀ ਸਾਰੇ ਦੇਸ਼ ਤੋਂ ਸਸਤੀ ਬਿਜਲੀ ਦਿੰਦੇ ਹਾਂ।

ਉਨ੍ਹਾਂ ਕਿਹਾ ਕਿ ਮਾਫੀਆ ਰਾਜ ਅਤੇ ਬਿਜਲੀ ਕੰਪਨੀਆਂ ਨਾਲ ਗੰਦੀ ਗੰਢ-ਤੁੱਪ ਕਾਰਨ ਪੰਜਾਬ ਵਿਚ ਬਿਜਲੀ ਦਿੱਲੀ ਨਾਲੋਂ ਮਹਿੰਗੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਡੇਢ ਸਾਲ ਤੋਂ ਸਸਤੀ ਬਿਜਲੀ ਲਈ ਪੰਜਾਬ ਵਿਚ ਅੰਦੋਲਨ ਕਰ ਰਹੀ ਹੈ ਹਰ ਸ਼ਹਿਰ ਦੇ ਲੋਕ ਪਰੇਸ਼ਾਨ ਹਨ। ਸਾਡੀਆਂ ਔਰਤਾਂ ਪਰੇਸ਼ਾਨ ਹਨ। ਕਈ ਔਰਤਾਂ ਕਹਿੰਦੀਆਂ ਹਨ ਕਮਾਈ ਦਾ ਅੱਧਾ ਪੈਸਾ ਬਿਜਲੀ ਦੇ ਬਿਲ ‘ਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਰੇਤ ਮਾਫ਼ੀਆ ਤੇ ਹੋਰ ਮਾਫ਼ੀਏ ਖ਼ਤਮ ਕਰਕੇ ਪੰਜਾਬ ਦਾ ਰੈਵੇਨਿਊ ਪੰਜ ਸਾਲ ਵਿਚ ਡਬਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪ’ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਅਤੇ ਕੇਂਦਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਮੰਗੇ। ਇਸ ਤੋਂ ਬਾਅਦ ਉਨ੍ਹਾਂ ਬੇਅਦਬੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਸਿਟ ਦੀ ਰਿਪੋਰਟ ਨੂੰ ਜਾਣ ਬੁੱਝ ਕੇ ਦਬਾਇਆ ਗਿਆ ਤੇ ਅਕਾਲੀ-ਕਾਂਗਰਸੀ ਮਿਲੇ ਹੋਏ ਹਨ । ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਉੱਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਈਆਂ ਜਾਣਗੀਆਂ।

ਟੀਵੀ ਪੰਜਾਬ ਬਿਊਰੋ

The post ਪੰਜਾਬੀਆਂ ਨਾਲ ਕੇਜਰੀਵਾਲ ਨੇ ਕੀਤੇ ਵੱਡੇ ਵਾਅਦੇ, ਮੁਫਤ ਬਿਜਲੀ, ਮਾਫੀਆ ਦਾ ਖਾਤਮਾ ਅਤੇ ਦੁੱਗਣਾ ਹੋਵੇਗਾ ਪੰਜਾਬ ਦਾ ਰੈਵੀਨਿਊ appeared first on TV Punjab | English News Channel.

]]>
https://en.tvpunjab.com/election-2022-promises-kejriwal-3093-2/feed/ 0
ਆਲੇ ਦੁਆਲੇ ਗਲਤ ਸਲਾਹਕਾਰ ਫੈਸਲੇ ਕਰਵਾ ਰਹੇ ਹਨ, ਸੁਨੀਲ ਜਾਖੜ ਦਾ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ https://en.tvpunjab.com/sunil-jakhads-statement-on-captain-amrinder-singh/ https://en.tvpunjab.com/sunil-jakhads-statement-on-captain-amrinder-singh/#respond Wed, 23 Jun 2021 08:44:08 +0000 https://en.tvpunjab.com/?p=2473 ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਐਮ ਪੀ ਪ੍ਰਤਾਪ ਸਿੰਘ ਬਾਜਵਾ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਵਾਪਸ ਪਰਤ ਆਏ ਹਨ। ਜਾਖੜ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਇਕੱਲੇ ਇੱਕਲੇ ਆਗੂ ਨੂੰ ਮਿਲ ਰਹੇ ਹਨ ਅਤੇ ਪੰਜਾਬ ਕਾਂਗਰਸ ਬਾਰੇ ਜਲਦੀ ਹੀ ਹਾਈ ਕਮਾਂਡ ਕੋਈ ਫੈਸਲਾ ਲਵੇਗੀ। ਸਵਾਲਾਂ ਦੇ ਜਵਾਬ ਦਿੰਦਿਆਂ ਜਾਖੜ ਨੇ […]

The post ਆਲੇ ਦੁਆਲੇ ਗਲਤ ਸਲਾਹਕਾਰ ਫੈਸਲੇ ਕਰਵਾ ਰਹੇ ਹਨ, ਸੁਨੀਲ ਜਾਖੜ ਦਾ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ appeared first on TV Punjab | English News Channel.

]]>
FacebookTwitterWhatsAppCopy Link

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਐਮ ਪੀ ਪ੍ਰਤਾਪ ਸਿੰਘ ਬਾਜਵਾ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਵਾਪਸ ਪਰਤ ਆਏ ਹਨ।
ਜਾਖੜ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਇਕੱਲੇ ਇੱਕਲੇ ਆਗੂ ਨੂੰ ਮਿਲ ਰਹੇ ਹਨ ਅਤੇ ਪੰਜਾਬ ਕਾਂਗਰਸ ਬਾਰੇ ਜਲਦੀ ਹੀ ਹਾਈ ਕਮਾਂਡ ਕੋਈ ਫੈਸਲਾ ਲਵੇਗੀ।
ਸਵਾਲਾਂ ਦੇ ਜਵਾਬ ਦਿੰਦਿਆਂ ਜਾਖੜ ਨੇ ਮੁੜ ਦੁਹਰਾਇਆ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣਾ ਗਲਤ ਹੈ ਤੇ ਕਿਹਾ ਕਿ ਜੋ ਗਲਤ ਹੈ, ਉਸਨੂੰ ਸਹੀ ਨਹੀਂ ਕਿਹਾ ਜਾ ਸਕਦਾ।
ਜਾਖੜ ਨੇ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੇ ਆਲੇ ਦੁਆਲੇ ਦੇ ਗਲਤ ਸਲਾਹਕਾਰ ਅਜਿਹੇ ਫੈਸਲੇ ਕਰਵਾ ਰਹੇ ਹਨ ਅਤੇ ਉਹ ਮੁੱਖ ਮੰਤਰੀ ਦਫਤਰ ਨੂੰ ਕਸੂਤੇ ਹਾਲਾਤ ਵਿਚ ਫਸਾ ਰਹੇ ਹਨ। ਉਹਨਾਂ ਕਿਹਾ ਕਿ ਇਹ ਗਲਤ ਲੋਕ ਪਿਛਲੇ ਕੁਝ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਢੁਕ ਗਏ ਹਨ ਤੇ ਇਹਨਾਂ ਕਰ ਕੇ ਗਲਤ ਫੈਸਲੇ ਹੋ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਬਦਲਣ ਬਾਰੇ ਜਾਖੜ ਨੇ ਕਿਹਾ ਕਿ ਰੋਜ਼ਾਨਾ ਮੀਡੀਆ ਲਿਖ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਪ੍ਰਧਾਨ ਬਦਲ ਰਿਹਾ ਹੈ। ਉਹਨਾਂ ਕਿਹਾ ਪ੍ਰਧਾਨ ਬਦਲਣ ਲਈ ਮੇਰੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮਸਲਾ 2022 ਦੀਆਂ ਚੋਣਾਂ ਇਕਜੁੱਟ ਹੋ ਕੇ ਲੜਨਾ ਤੇ ਜਿੱਤਣਾ ਹੈ।
ਨਵਜੋਤ ਸਿੰਘ ਸਿੱਧੂ ਬਾਰੇ ਜਾਖੜ ਨੇ ਕਿਹਾ ਕਿ ਜੇਕਰ ਉਹਨਾਂ ਕੋਈ ਗੱਲ ਕਰਨੀ ਹੈ ਤਾਂ ਫਿਰ ਉਹ ਰਾਹੁਲ ਗਾਂਧੀ ਕੋਲ ਆ ਕੇ ਕਰ ਸਕਦੇ ਹਨ।

The post ਆਲੇ ਦੁਆਲੇ ਗਲਤ ਸਲਾਹਕਾਰ ਫੈਸਲੇ ਕਰਵਾ ਰਹੇ ਹਨ, ਸੁਨੀਲ ਜਾਖੜ ਦਾ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ appeared first on TV Punjab | English News Channel.

]]>
https://en.tvpunjab.com/sunil-jakhads-statement-on-captain-amrinder-singh/feed/ 0
ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ https://en.tvpunjab.com/akali-dal-bsp-alliance-1774-2/ https://en.tvpunjab.com/akali-dal-bsp-alliance-1774-2/#respond Sat, 12 Jun 2021 07:47:36 +0000 https://en.tvpunjab.com/?p=1774 ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ […]

The post ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚੋਂ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਵਲੋਂ
‘ਬਹੁਜਨ ਅਤੇ ਅਕਾਲੀ ਜੋੜ, ਅੱਜ ਪੰਜਾਬ ਦੀ ਇਹੀ ਲੋੜ’,
ਅਤੇ ‘ਸਿਰਫ ਪੰਜਾਬ ’ਚ ਤਿੰਨ ਹੀ ਨਾਮ ਬਾਦਲ, ਮਾਇਆਵਤੀ ਤੇ ਕਾਂਸ਼ੀਰਾਮ’
ਦੇ ਨਵੇਂ ਨਾਅਰੇ ਵੀ ਦਿੱਤੇ ਗਏ। ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਮੁੜ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਸ ਵਿਚ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

The post ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ appeared first on TV Punjab | English News Channel.

]]>
https://en.tvpunjab.com/akali-dal-bsp-alliance-1774-2/feed/ 0
ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ https://en.tvpunjab.com/akali-dal-bsp-alliance/ https://en.tvpunjab.com/akali-dal-bsp-alliance/#respond Fri, 11 Jun 2021 16:33:03 +0000 https://en.tvpunjab.com/?p=1734 ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾ ਖੇਡਿਆ ਹੈ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰਨਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਐਲਾਨ […]

The post ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾ ਖੇਡਿਆ ਹੈ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰਨਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਐਲਾਨ ਕਰਨਗੇ।

ਇਸ ਤੋਂ ਪਹਿਲਾਂ 1996 ਵਿੱਚ ਲੋਕਸਭਾ ਚੋਣਾਂ ਵਿੱਚ ਵੀ ਦੋਵੇਂ ਪਾਰਟੀਆਂ ਇਕੱਠੇ ਲੜੀਆਂ ਸੀ। BSP ਸੁਪਰੀਮੋ ਕਾਂਸ਼ੀ ਰਾਮ ਪੰਜਾਬ ਤੋਂ ਚੋਣ ਜਿੱਤੇ ਸੀ। ਪੰਜਾਬ ਦਾ 30 ਫੀਸਦੀ ਵੋਟ ਦਲਿਤ ਵੋਟ ਬੈਂਕ ਜੋ ਕਿ ਬਾਜੀ ਪਲਟਣ ਦੇ ਸਮਰੱਥ ਹੈ।ਇਸ ਲਈ ਦਲਿਤ ਵੋਟ ਬੈਂਕ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਹੁਸ਼ਿਆਰੀ ਭਰਿਆ ਦਾਅ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਇਹ ਵੀ ਐਲਾਨ ਕਰ ਚੁੱਕੀ ਹੈ ਕਿ ਜੇ 2022 ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਤਾਂ ਦਲਿਤ ਉੱਪ ਮੁੱਖ ਮੰਤਰੀ ਹੋਵੇਗਾ।

The post ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ appeared first on TV Punjab | English News Channel.

]]>
https://en.tvpunjab.com/akali-dal-bsp-alliance/feed/ 0
ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? https://en.tvpunjab.com/sajjan-singh-cheema-quit-akalidal/ https://en.tvpunjab.com/sajjan-singh-cheema-quit-akalidal/#respond Mon, 07 Jun 2021 15:39:49 +0000 https://en.tvpunjab.com/?p=1499 ਵਿਸ਼ੇਸ਼ ਰਿਪੋਰਟ- ਜਸਬੀਰ ਵਾਟਾਂਵਾਲੀ ਵਿਧਾਨ ਸਭਾ ਚੋਣਾਂ 2022 ਭਾਵੇਂ ਅਜੇ ਕੁਝ ਦੂਰੀ ‘ਤੇ ਹਨ ਪਰ ਸਿਆਸੀ ਆਗੂਆਂ ਦੀ ਦਲ ਬਦਲਣ ਦੀ ਕਵਾਇਦ ਨੇ ਚੋਣ ਮਾਹੌਲ ਨੂੰ ਕਾਫੀ ਹੱਦ ਤੱਕ ਗਰਮਾਅ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਨੂੰ ਦਲ ਬਦਲਦਿਆਂ ਦੇਖ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ… ਚੋਣਾਂ ਅੱਜ ਭਲਕ ਹੀ ਆਉਣ ਵਾਲੀਆਂ ਹੋਣ। ਦਲ ਬਦਲਣ […]

The post ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ- ਜਸਬੀਰ ਵਾਟਾਂਵਾਲੀ

ਵਿਧਾਨ ਸਭਾ ਚੋਣਾਂ 2022 ਭਾਵੇਂ ਅਜੇ ਕੁਝ ਦੂਰੀ ‘ਤੇ ਹਨ ਪਰ ਸਿਆਸੀ ਆਗੂਆਂ ਦੀ ਦਲ ਬਦਲਣ ਦੀ ਕਵਾਇਦ ਨੇ ਚੋਣ ਮਾਹੌਲ ਨੂੰ ਕਾਫੀ ਹੱਦ ਤੱਕ ਗਰਮਾਅ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਨੂੰ ਦਲ ਬਦਲਦਿਆਂ ਦੇਖ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ… ਚੋਣਾਂ ਅੱਜ ਭਲਕ ਹੀ ਆਉਣ ਵਾਲੀਆਂ ਹੋਣ। ਦਲ ਬਦਲਣ ਦੀਆਂ ਇਹ ਗਤੀਵਿਧੀਆਂ ਐਨੀਆਂ ਤੇਜ਼ ਹਨ ਕਿ ਹਰ ਹਫ਼ਤੇ ਕੋਈ ਨਾ ਕੋਈ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਚ ਸ਼ਾਮਲ ਹੋ ਰਿਹਾ ਹੈ ।
ਦਲ ਬਦਲਣ ਅਤੇ ਇੱਧਰੋਂ-ਓਧਰ ਛਾਲ ਮਾਰਨ ਦੀ ਕਵਾਇਦ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਵਿੱਚ ਗਏ ਸੱਜਣ ਸਿੰਘ ਚੀਮਾ ਮੁੜ ਆਮ ਆਦਮੀ ਪਾਰਟੀ ਵਿੱਚ ਹੀ ਆ ਗਏ।
ਦ0(000ਲ ਬਦਲਣ ਦੀ ਇਸੇ ਕਵਾਇਦ ਦੇ ਅਧੀਨ ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਤਿੰਨ ਸਾਥੀ ਵਿਧਾਇਕਾਂ ਸਣੇ ਮੁੜ ਕਾਂਗਰਸ ਵਿੱਚ ਛਾਲ ਮਾਰ ਦਿੱਤੀ ਸੀ। ਇਸ ਤੋਂ ਕੁਝ ਦਿਨ ਪਹਿਲਾਂ ਅਕਾਲੀ ਦਲ ਨਾਲ ਪੀੜ੍ਹੀਆਂ ਤੋਂ ਜੁੜੇ ਹੋਏ ਪਰਿਵਾਰ ਵਿੱਚੋਂ ਜਗਜੀਵਨ ਸਿੰਘ ਖੀਰਨੀਆਂ ਵੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜਗਜੀਵਨ ਸਿੰਘ ਖੀਰਨੀਆਂ ਦਾ ਪਰਿਵਾਰ ਪਿਤਾ ਪੁਰਖੀ ਅਕਾਲੀ ਦਲ ਨਾਲ ਜੁੜਿਆ ਆ ਰਿਹਾ ਸੀ। ਜਗਜੀਵਨ ਸਿੰਘ ਦੇ ਪਿਤਾ ਸਵਰਗੀ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਪੰਜਾਬ ਵਿਚ ਅਕਾਲੀ ਦਲ ਦੇ ਚੰਗੇ ਆਗੂਆਂ ਵਜੋਂ ਜਾਣੇ ਜਾਂਦੇ ਸਨ।

ਦਲ ਬਦਲਣ ਦੀ ਇਸ ਕਵਾਇਦ ਨੂੰ ਬੀਤੇ ਮਹੀਨੇ ਦੌਰਾਨ ਵੀ ਕਾਫ਼ੀ ਹਵਾ ਮਿਲੀ ਸੀ ਜਦੋਂ ਫਿਰੋਜ਼ਪੁਰ ਦੇ 2 ਵੱਡੇ ਚਿਹਰੇ ਡਾ. ਮਹਿੰਦਰ ਕੁਮਾਰ ਰਿਣਵਾਂ ਅਤੇ ਹੰਸ ਰਾਜ ਜੋਸਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ । ਇਹ ਦੋਵੇਂ ਸਿਆਸੀ ਆਗੂ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ ।

ਸੱਜਣ ਸਿੰਘ ਚੀਮਾ ਨੇ ਅਕਾਲੀ ਦਲ ਨੂੰ ਕਿਉਂ ਕਿਹਾ ਅਲਵਿਦਾ?

ਗੱਲ ਸੱਜਣ ਸਿੰਘ ਚੀਮਾ ਦੇ ਆਪ ਵਿੱਚ ਛਾਲ ਮਾਰਨ ਦੀ ਕਰੀਏ ਤਾਂ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਇਹ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਛਾਲ ਕਿਉਂ ਅਤੇ ਕਦੋਂ ਮਾਰਦੇ ਹਨ। ਆਮ ਤੌਰ ‘ਤੇ ਇਹ ਵਰਤਾਰਾ ਵੋਟਾਂ ਦੇ ਬਿਲਕੁਲ ਨਜ਼ਦੀਕ ਜਾ ਕੇ ਵਾਪਰਦਾ ਹੈ ਜਦੋਂ ਕਿ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਵੱਡੀ ਪੱਧਰ ‘ਤੇ ਛਾਲਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਭ ਦੇ ਉਲਟ ਇਸ ਵਾਰ ਇਹ ਵਰਤਾਰਾ ਕੁਝ ਅਗੇਤਾ ਹੀ ਵਾਪਰਨਾ ਸ਼ੁਰੂ ਹੋ ਚੁੱਕਾ ਹੈ। ਗੱਲ ਸੱਜਣ ਸਿੰਘ ਚੀਮਾ ਦੀ ਕਰੀਏ ਤਾਂ ਕਿ ਉਨ੍ਹਾਂ ਨੇ ਮੁੜ ਆਮ ਆਦਮੀ ਪਾਰਟੀ ਵਿੱਚ ਛਾਲ ਕਿਉਂ ਮਾਰੀ ਇਸ ਦੇ ਕਈ ਮੁੱਖ ਕਾਰਨ ਹਨ। ਭਰੋਸੇਯੋਗ ਸੂਤਰਾਂ ਅਤੇ ਸਿਆਸਤ ਤਿੱਖੀ ਨਜ਼ਰ ਰੱਖਣ ਵਾਲੇ ਲੋਕਾਂ ਮੁਤਾਬਿਕ ਸੱਜਣ ਸਿੰਘ ਚੀਮਾ ਜਿਸ ਝਾਕ ਨੂੰ ਲੈ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਨੂੰ ਉਹ ਝਾਕ ਪੂਰੀ ਹੁੰਦੀ ਨਹੀਂ ਦਿਸ ਰਹੀ । ਸੱਜਣ ਸਿੰਘ ਚੀਮਾ ਜਦੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ, ਉਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ੋਰ ਇਸ ਗੱਲ ਉੱਤੇ ਲੱਗਾ ਹੋਇਆ ਸੀ ਕਿ ਪਾਰਟੀ ਦੇ ਵਿਚ ਨੌਜਵਾਨ ਚਿਹਰੇ ਸ਼ਾਮਲ ਕੀਤੇ ਜਾਣ ਅਤੇ ਬਜ਼ੁਰਗ ਹੋ ਚੁੱਕੇ ਆਗੂਆਂ ਨੂੰ ਸਤਿ ਸ੍ਰੀ ਆਕਾਲ ਕਿਹਾ ਜਾਵੇ। ਸੁਖਬੀਰ ਸਿੰਘ ਬਾਦਲ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਕਈ ਸਿਆਸੀ ਆਗੂ ਜੋ ਕਿ ਬਜ਼ੁਰਗ ਹੋ ਚੁੱਕੇ ਸਨ ਪਾਰਟੀ ਨੂੰ ਅਲਵਿਦਾ ਆਖ ਗਏ ਜਾਂ ਬਗ਼ਾਵਤ ਤੇ ਉਤਰ ਆਏ। ਇਨ੍ਹਾਂ ਆਗੂਆਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਢੀਂਡਸਾ ਪਿਉ ਪੁੱਤਰ, ਡਾ. ਰਤਨ ਸਿੰਘ ਅਜਨਾਲਾ ਆਦਿ ਕਈ ਅਕਾਲੀ ਆਗੂ ਸ਼ਾਮਲ ਹਨ। ਉਸ ਸਮੇਂ ਸੱਜਣ ਸਿੰਘ ਚੀਮਾ ਨੂੰ ਇਉਂ ਜਾਪਿਆ ਕਿ ਸੁਲਤਾਨਪੁਰ ਲੋਧੀ ਦੀ ਸੀਟ ‘ਤੇ ਬਜ਼ੁਰਗ ਹੋ ਚੁੱਕੇ ਬੀਬੀ ਡਾ. ਉਪਿੰਦਰਜੀਤ ਕੌਰ ਨੂੰ ਵੀ ਅਕਾਲੀ ਦਲ ਜਲਦੀ ਹੀ ਸਤ ਸ੍ਰੀ ਅਕਾਲ ਕਹਿ ਦੇਵੇਗਾ ਪਰ ਸੱਜਣ ਸਿੰਘ ਚੀਮਾ ਇਹ ਭੁੱਲ ਗਏ ਕਿ ਡਾ. ਉਪਿੰਦਰਜੀਤ ਕੌਰ ਨੇ ਅਕਾਲੀ ਦਲ ਵਿਚ ਰਹਿੰਦਿਆਂ ਸਮਰਪਣ ਭਾਵਨਾ ਰੱਖਦੇ ਹੋਏ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਦੇ ਵੀ ਅਕਾਲੀ ਦਲ ਦੇ ਵਿੱਚ ਬਗ਼ਾਵਤੀ ਸੁਰਾਂ ਅਖ਼ਤਿਆਰ ਨਹੀਂ ਕੀਤੀਆਂ ਨਾ ਹੀ ਕੋਈ ਹੁਕਮ ਅਦੂਲੀ ਕੀਤੀ ਹੈ। ..ਸ਼ਾਇਦ ਇਸੇ ਲਈ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਕਾਫੀ ਇੱਜ਼ਤ ਮਾਣ ਅਤੇ ਸਨਮਾਨ ਦਿੰਦੇ ਹਨ। ਸੁਲਤਾਨਪੁਰ ਲੋਧੀ ਦੀ ਸੀਟ ਉੱਤੇ ਅਕਾਲੀ ਦਲ ਵੱਲੋਂ ਜੇਕਰ ਡਾ. ਉਪਿੰਦਰਜੀਤ ਕੌਰ ਨੂੰ ਨਾ ਉਤਾਰਿਆ ਗਿਆ ਤਾਂ ਉਨ੍ਹਾਂ ਦੇ ਪੁੱਛੇ ਬਗੈਰ ਕਿਸੇ ਹੋਰ ਉਮੀਦਵਾਰ ਨੂੰ ਉਤਾਰਨਾ ਵੀ ਸੰਭਵ ਨਹੀਂ ਜਾਪਦਾ। ਪਿਛਲੇ ਦਿਨੀਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿਚ ਆਉਣ ਦੀ ਚਰਚਾ ਨੇ ਵੀ ਜ਼ੋਰ ਫੜਿਆ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਰਾਣਾ ਗੁਰਜੀਤ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਪੂਰਥਲਾ ਜਾਂ ਸੁਲਤਾਨਪੁਰ ਲੋਧੀ ਤੋਂ ਮੁੱਖ ਉਮੀਦਵਾਰ ਵਜੋਂ ਉਤਾਰਿਆ ਜਾ ਸਕਦਾ ਹੈ। ਖ਼ੈਰ ਇਹ ਸੰਭਾਵਨਾਵਾਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਪੈਦਾ ਹੋ ਸਕਦੀਆਂ ਹਨ। ਇਸੇ ਤਰ੍ਹਾਂ ਕੈਪਟਨ ਹਰਮਿੰਦਰ ਸਿੰਘ ਦੀਆਂ ਵੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਉਣ ਦੀਆਂ ਚਰਚਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਵੀ ਅਕਾਲੀ ਦਲ ਵਿਚ ਆ ਕੇ ਸੁਲਤਾਨਪੁਰ ਲੋਧੀ ਤੋਂ ਚੋਣਾਂ ਲੜਨ ਦੇ ਇੱਛੁਕ ਹਨ।

ਹੁਣ ਕਿਸਨੂੰ ਮਿਲੇਗਾ ਸੁਲਤਾਨਪੁਰ ਲੋਧੀ ਤੋਂ ਥਾਪੜਾ ?

ਗੱਲ ਸੁਲਤਾਨਪੁਰ ਲੋਧੀ ਦੀ ਸੀਟ ਤੋਂ ਅਕਾਲੀ ਦਲ ਦੇ 2022 ਦੇ ਉਮੀਦਵਾਰ ਦੀ ਕਰੀਏ ਤਾਂ ਇਸ ਸੀਟ ਉਤੋਂ ਵਧੇਰੇ ਸੰਭਾਵਨਾਵਾਂ ਡਾ. ਉਪਿੰਦਰਜੀਤ ਕੌਰ ਦੇ ਚੋਣ ਲੜਨ ਦੀਆਂ ਹੀ ਹਨ ਪਰ ਇਸ ਦੇ ਨਾਲ ਨਾਲ ਜੇਕਰ ਕਿਸੇ ਕਾਰਨ ਉਹ ਖੁਦ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦਾ ਦਮਾਦ ਇੰਜੀਨੀਅਰ ਸਵਰਨ ਸਿੰਘ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ-ਪੂਰੀ ਸੰਭਾਵਨਾ ਹੈ। ਇੰਜੀਨੀਅਰ ਸਵਰਨ ਸਿੰਘ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਵਿੱਚ ਕਾਫ਼ੀ ਪ੍ਰਵਾਨਿਤ ਹਨ। ਉਨ੍ਹਾਂ ਨੇ ਹਮੇਸ਼ਾ ਹੀ ਹਲਕੇ ਦੇ ਲੋਕਾਂ ਅਤੇ ਲੋਕ ਮੁੱਦਿਆਂ ਦੀ ਗੱਲ ਕੀਤੀ ਹੈ। ਮਾਮਲਾ ਕਿਸਾਨਾਂ ਨਾਲ ਹੋ ਰਹੇ ਧੱਕੇ ਦਾ ਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੋਵੇ ਉਨ੍ਹਾਂ ਨੇ ਹਮੇਸ਼ਾ ਹਲਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਪਵਿੱਤਰ ਕਾਲੀ ਵੇਈਂ ਵਿੱਚ ਮੱਛੀਆਂ ਦੇ ਮਾਰੇ ਜਾਣ ਦੇ ਮਾਮਲੇ ਨੂੰ ਇੰਜੀਨੀਅਰ ਸਵਰਨ ਸਿੰਘ ਨੇ ਜ਼ੋਰਸ਼ੋਰ ਨਾਲ ਉਠਾਇਆ ਸੀ। ਇਸੇ ਤਰ੍ਹਾਂ ਇੰਜੀਨੀਅਰ ਸਵਰਨ ਸਿੰਘ ਨੇ ਪੀਸੀਏ ਦੇ ਮੈਂਬਰ ਵਜੋਂ ਵੀ ਅਕਾਲੀ ਦਲ ਲਈ ਚੰਗੀਆਂ ਸੇਵਾਵਾਂ ਨਿਭਾਈਆਂ ਹਨ ਇਸ ਸਭ ਦੇ ਮੱਦੇਨਜ਼ਰ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ।
ਟੀਵੀ ਪੰਜਾਬ ਬਿਊਰੋ।

The post ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? appeared first on TV Punjab | English News Channel.

]]>
https://en.tvpunjab.com/sajjan-singh-cheema-quit-akalidal/feed/ 0
ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ https://en.tvpunjab.com/navjot-sidhu-dignity-punjab-congress-1133-2/ https://en.tvpunjab.com/navjot-sidhu-dignity-punjab-congress-1133-2/#respond Tue, 01 Jun 2021 05:33:53 +0000 https://en.tvpunjab.com/?p=1133 ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹਣ ਲਈ ਦਿੱਲੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨਾਲ ਪੰਜਾਬ ਤੋਂ ਗਏ ਵਿਧਾਇਕਾਂ ਦੀ ਮੀਟਿੰਗ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ 2022 ਦੀਆਂ ਚੋਣਾਂ ਵਿਚ […]

The post ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹਣ ਲਈ ਦਿੱਲੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨਾਲ ਪੰਜਾਬ ਤੋਂ ਗਏ ਵਿਧਾਇਕਾਂ ਦੀ ਮੀਟਿੰਗ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਮੁੱਖ ਮੰਤਰੀ ਵਜੋਂ ਹੀ ਰਹੇਗੀ । ਇਸੇ ਤਰ੍ਹਾਂ ਬਣਾਈ ਗਈ ਕਮੇਟੀ ਦੇ ਮੁੱਖੀ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਰਾਵਤ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ

ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ…

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ, ਕੀ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ? ਜੇਕਰ ਉਹ ਪਾਰਟੀ ਦੇ ਥੰਮ੍ਹ ਹਨ ਤਾਂ ਇਹ ਕਿਹੋ ਜਿਹੇ ਥੰਮ ਹਨ ਜੋ ਪੰਜ ਸਾਲ ਬਿਨਾਂ ਕਿਸੇ ਛੱਤ ਅਤੇ ਛੱਤਰੀ ਦੇ ਬਗੈਰ, ਇਕੱਲੇ ਹੀ ਧੁੱਪਾਂ ਲੂਆਂ ਅਤੇ ਬਰਫ਼ੀਲੀਆਂ ਹਵਾਵਾਂ ਵਿੱਚ ਖੜ੍ਹੇ ਰਹੇ। ਸਵਾਲ ਇਹ ਵੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ ਤਾਂ ਕੀ ਇਸ ਥੰਮ੍ਹ ਨੂੰ ਬਣਦਾ ਮਾਣ ਸਤਿਕਾਰ ਅਤੇ ਅਹੁਦਾ ਪਾਰਟੀ ਦੇ ਵਿੱਚ ਦਿੱਤਾ ਗਿਆ।

ਅਸੀਂ ਸਭ ਇਹ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਵਿਚ ਪਿਛਲੇ ਪੰਜ ਸਾਲਾਂ ਤੋਂ ਕੀ ਦੁਰਦਸ਼ਾ ਹੋ ਰਹੀ ਹੈ! ਇਸ ਥੰਮ੍ਹ ਨੂੰ ਪਿਛਲੇ ਪੰਜ ਸਾਲਾਂ ਤੋਂ ਛੱਤਰੀ ਜਾਂ ਛੱਤ ਤਾਂ ਨਹੀਂ ਨਸੀਬ ਹੋਈ ਪਰ ਇਕੱਲੇ ਖੜ੍ਹੇ ਇਸ ਥਾਂ ਉੱਤੇ ਕਬੂਤਰ ਜ਼ਰੂਰ ਬੋਲਦੇ ਰਹੇ ਹਨ। ਆਏ ਦਿਨ ਖਬਰਾਂ ਆਉਂਦੀਆਂ ਹਨ ਕਿ ਹੁਣ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਵਜੋਂ ਨਵਾਜੇ ਜਾਣਗੇ!…ਫਿਰ ਖਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣ ਜਾਣਗੇ!… ਇਸੇ ਤਰ੍ਹਾਂ ਕਦੇ ਇਹ ਖ਼ਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਕੋਲੋਂ ਵੱਡਾ ਮੰਤਰਾਲਾ ਹੋਵੇਗਾ। ਸਿੱਧੂ ਨੂੰ ਲੈਕੇ ਇਸੇ ਤਰ੍ਹਾਂ ਦੀਆਂ ਖਬਰਾਂ ਦੇ ਦਰਮਿਆਨ ਸਾਲ 2017 ਤੋਂ ਲੈ ਕੇ ਸਾਲ 2021 ਤੱਕ ਕਰੀਬ ਪੰਜ ਸਾਲ ਲੰਘ ਜਾਂਦੇ ਹਨ। ਇਸ ਦਰਮਿਆਨ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਮੰਤਰਾਲਾ ਮਿਲਦਾ ਹੈ ਨਾ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਅਤੇ ਨਾ ਹੀ ਪਾਰਟੀ ਦੀ ਪ੍ਰਧਾਨਗੀ।

ਸਿੱਧੂ ਕਿਉਂ ਨਹੀਂ ਹਾਸਲ ਕਰ ਸਕੇ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ

ਅਸੀਂ ਸਭ ਇਹ ਵੀ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੱਡੇ ਸਟਾਰ ਪ੍ਰਚਾਰਕ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਪ੍ਰਚਾਰ ਪਾਰਟੀ ਦੇ ਲਈ ਜਿੱਤ ਦਾ ਮੰਤਰ ਬਣਦਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਚਾਰ ਕਰਦੇ ਹਨ ਤਾਂ ਵਿਰੋਧੀਆਂ ਦੇ ਛੱਕੇ ਛੁਡਾ ਦਿੰਦੇ ਹਨ ਉਨ੍ਹਾਂ ਨੂੰ ਫਰਸ਼ ਤੋਂ ਅਰਸ਼ ਤੇ ਸੁੱਟ ਦਿੰਦੇ ਹਨ। ਇਸੇ ਤਰ੍ਹਾਂ ਆਪਣੇ ਪ੍ਰਚਾਰ ਰਾਹੀਂ ਉਹ ਆਪਣੇ ਨੇਤਾਵਾਂ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਹਨ। ਨਵਜੋਤ ਸਿੰਘ ਸਿੱਧੂ ਦੀ ਇਸ ਬਾਕਮਾਲ ਭਾਸ਼ਨ ਕਲਾ ਤੋਂ ਹਰ ਕੋਈ ਵਾਕਫ਼ ਹੈ ਅਤੇ ਉਸ ਦਾ ਕਾਇਲ ਵੀ ਹੈ ਪਰ ਇਸ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਲਈ ਕਾਂਗਰਸ ਦੇ ਵਿੱਚ ਕੋਈ ਵੱਡਾ ਅਹੁਦਾ ਜਾਂ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਉਹ ਮੁੱਢ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਵਿੱਚ ਸੁਰ ਨਹੀਂ ਮਿਲਾ ਸਕੇ। ਇਸ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਇਸ ਲਈ ਵੀ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਬੇਅਦਬੀ ਮਾਮਲੇ ‘ਤੇ ਉਹ ਗੋਲ-ਮਟੋਲ ਗੱਲਾਂ ਕਰਨ ਦੀ ਬਜਾਏ ਇਸ ਵਿੱਚ ਪਾਰਦਰਸ਼ੀ ਇਨਸਾਫ ਦੀ ਮੰਗ ਕਰਦੇ ਰਹੇ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਰੜਕਦਾ ਰਿਹਾ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਤੇ ਪਾਕਿਸਤਾਨ ਜਾਣਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਗਵਾਰਾ ਨਹੀਂ ਹੋਇਆ। ਉਸ ਮੌਕੇ ਜਦੋਂ ਦੋਹਾਂ ਪੰਜਾਬਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਬੱਲੇ ਬੱਲੇ ਹੋ ਰਹੀ ਸੀ ਅਤੇ ਦੋਹਾਂ ਪੰਜਾਬਾਂ ਵਿਚ ਨੇੜਤਾ ਵਧਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਐਨ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਾਡੇ ਨੈਸ਼ਨਲ ਮੀਡੀਆ ਦੀ ਸੁਰ ਵਿਚ ਸੁਰ ਮਿਲਾਉਂਦੇ ਹੋਏ ਸਿੱਧੂ ਦੇ ਖ਼ਿਲਾਫ਼ ਖੜ੍ਹੇ ਹੋ ਗਏ ਸਨ। ਉਨ੍ਹਾਂ ਨੇ ਜਨਰਲ ਜਾਵੇਦ ਬਾਜਵਾ ਨੂੰ ਪਾਈ ਜੱਫੀ ਦਾ ਬਹਾਨਾ ਬਣਾ ਕੇ ਸਿੱਧੂ ਦੀ ਅਸਮਾਨੀਂ ਚੜ੍ਹ ਰਹੀ ਗੁੱਡੀ ਦੀ ਡੋਰ ਨੂੰ ਵਿਚਾਲਿਓਂ ਕੱਟ ਦਿੱਤਾ ਸੀ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵੀ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਵੀ ਕੋਈ ਬਿਆਨਬਾਜ਼ੀ ਕੀਤੀ ਤਾਂ ਉਸ ਵਿਚੋਂ ਸਿੱਧੂ ਦਾ ਵਿਰੋਧ ਹੀ ਝਲਕਿਆ। ਸਿੱਧੂ ਬਾਰੇ ਉਨ੍ਹਾਂ ਹਮੇਸ਼ਾਂ ਇਹੀ ਕਿਹਾ ਕਿ …ਸਿੱਧੂ ਦੇ ਵਿੱਚ ਸਬਰ ਦੀ ਵੱਡੀ ਘਾਟ ਹੈ

ਖ਼ੈਰ! ਕਾਂਗਰਸ ਹਾਈ ਕਮਾਂਡ ਨਾਲ ਵਿਧਾਇਕਾਂ ਦੀ ਇਸ ਦਿੱਲੀ ਮੀਟਿੰਗ ਤੋਂ ਬਾਅਦ ਕਾਫੀ ਕੁਝ ਸਪੱਸ਼ਟ ਹੋ ਜਾਵੇਗਾ ਅਤੇ ਇਹ ਪਤਾ ਵੀ ਲੱਗ ਜਾਵੇਗਾ ਕਿ ਸਿੱਧੂ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ਜਾਂ ਨਹੀਂ। ਜੇਕਰ ਉਹ ਥੰਮ ਹਨ ਤਾਂ ਕੀ ਇਸ ਥੰਮ੍ਹ ਨੂੰ ਕੋਈ ਛੱਤ ਜਾਂ ਛੱਤਰੀ ਨਸੀਬ ਹੋਵੇਗੀ? ਕਿ ਇਸ ਖਾਲੀ ਖੜ੍ਹੇ ਥੰਮ੍ਹ ਉੱਤੇ ਇਸੇ ਤਰ੍ਹਾਂ ਕਬੂਤਰ ਬੋਲਦੇ ਰਹਿਣਗੇ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ appeared first on TV Punjab | English News Channel.

]]>
https://en.tvpunjab.com/navjot-sidhu-dignity-punjab-congress-1133-2/feed/ 0
ਸੁਖਬੀਰ ਬਾਦਲ ਵੱਲੋਂ ਇਕ ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ https://en.tvpunjab.com/sukhbir-badal-announced-vice-president-814-2/ https://en.tvpunjab.com/sukhbir-badal-announced-vice-president-814-2/#respond Wed, 26 May 2021 11:41:10 +0000 https://en.tvpunjab.com/?p=814 ਟੀਵੀ ਪੰਜਾਬ ਬਿਊਰੋ-ਆਗਾਮੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 1 ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ […]

The post ਸੁਖਬੀਰ ਬਾਦਲ ਵੱਲੋਂ ਇਕ ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਆਗਾਮੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 1 ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਸ. ਹਰਭਜਨ ਸਿੰਘ ਡੰਗ, ਸ. ਇੰਦਰਮੋਹਨ ਸਿੰਘ ਬਜਾਜ ਅਤੇ ਸ. ਸਰਬਜੀਤ ਸਿੰਘ ਮੱਕੜ ਨੂੰ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਸ. ਜਗਦੀਪ ਸਿੰਘ ਨਕਈ, ਸ. ਪਰਕਾਸ਼ ਸਿੰਘ ਭੱਟੀ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ ਲੁਧਿਆਣਾ, ਸ. ਇੰਦਰਇਕਬਾਲ ਸਿੰਘ ਅਟਵਾਲ, ਸ. ਰਿਪਜੀਤ ਸਿੰਘ ਬਰਾੜ, ਸ਼੍ਰੀ ਐਸ.ਆਰ ਕਲੇਰ, ਸ.ਜਰਨੈਲ ਸਿੰਘ ਵਾਹਦ, ਕਰਨਲ ਸੀ.ਡੀ. ਸਿੰਘ ਕੰਬੋਜ, ਸ. ਜੋਗਿੰਦਰ ਸਿੰਘ ਜਿੰਦੂ, ਸ. ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ, ਸ. ਤਜਿੰਦਰ ਸਿੰਘ ਮਿੱਡੂਖੇੜਾ, ਸ. ਅਮਰਪਾਲ ਸਿੰਘ ਬੌਲੀ ਅਜਨਾਲਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ਼ੀ੍ਰ ਰਜਿੰਦਰ ਦੀਪਾ ਸੁਨਾਮ, ਸ. ਰਣਜੀਤ ਸਿੰਘ ਗਿੱਲ ਖਰੜ, ਸ਼੍ਰੀ ਵਿਜੈ ਦਾਨਵ, ਸ. ਗੁਰਮੀਤ ਸਿੰਘ ਦਾਦੂੁਵਾਲ, ਸ਼੍ਰੀ ਵਿਪਨ ਸੂਦ ਕਾਕਾ ਲੁਧਿਆਣਾ, ਸ਼੍ਰੀ ਜੀਵਨ ਧਵਨ ਲੁਧਿਆਣਾ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਸਤਿੰਦਰਜੀਤ ਸਿੰਘ ਮੰਟਾ, ਸ਼ੀ੍ਰ ਰਾਜ ਕੁਮਾਰ ਅਤਿਕਾਏ, ਸ਼ੀ੍ਰ ਚੰਦਨ ਗਰੇਵਾਲ, ਸ਼ੀ੍ਰ ਪ੍ਰੇਮ ਵਲੈਚਾ, ਡਾ. ਰਾਜ ਸਿੰਘ ਡਿੱਬੀਪੁਰਾ, ਸ. ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲਕੇ, ਟਿੱਕਾ ਯਸ਼ਵੀਰ ਚੰਦ ਨੰਗਲ, ਸ. ਬਲਬੀਰ ਸਿੰਘ ਜਹਾਂਗੀਰ ਭੈਣੀ ਫਾਜਲਿਕਾ, ਸ਼੍ਰੀ ਵਿਜੈ ਛਾਬੜਾ ਫਰੀਦਕੋਟ ਅਤੇ ਸ੍ਰੀ ਦੇਸ ਰਾਜ ਫਾਜਲਿਕਾ ਦੇ ਨਾਮ ਸ਼ਾਮਲ ਹਨ।

The post ਸੁਖਬੀਰ ਬਾਦਲ ਵੱਲੋਂ ਇਕ ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ appeared first on TV Punjab | English News Channel.

]]>
https://en.tvpunjab.com/sukhbir-badal-announced-vice-president-814-2/feed/ 0