fatal collision Archives - TV Punjab | English News Channel https://en.tvpunjab.com/tag/fatal-collision/ Canada News, English Tv,English News, Tv Punjab English, Canada Politics Mon, 26 Jul 2021 22:20:35 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg fatal collision Archives - TV Punjab | English News Channel https://en.tvpunjab.com/tag/fatal-collision/ 32 32 Kelowna ‘ਚ ਵਾਪਰਿਆ ਸੜਕ ਹਾਦਸਾ https://en.tvpunjab.com/kelowna-road-accident/ https://en.tvpunjab.com/kelowna-road-accident/#respond Mon, 26 Jul 2021 22:20:35 +0000 https://en.tvpunjab.com/?p=6108 Vancouver – ਕੇਲੋਨਾ ’ਚ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਤੇ ਇਕ ਔਰਤ ਨੂੰ ਜਖ਼ਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੇਲੋਨਾ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਅਕਤੀ ਵੱਲੋਂ ਕਾਲੇ ਰੰਗ ਦੀ Chevrolet Corvette ਚਲਾਈ ਜਾ ਰਹੀ ਸੀ। ਇਸ ਦੌਰਾਨ ਕਾਰ ‘ਚ ਇਕ ਔਰਤ […]

The post Kelowna ‘ਚ ਵਾਪਰਿਆ ਸੜਕ ਹਾਦਸਾ appeared first on TV Punjab | English News Channel.

]]>

Vancouver – ਕੇਲੋਨਾ ’ਚ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਤੇ ਇਕ ਔਰਤ ਨੂੰ ਜਖ਼ਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੇਲੋਨਾ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਅਕਤੀ ਵੱਲੋਂ ਕਾਲੇ ਰੰਗ ਦੀ Chevrolet Corvette ਚਲਾਈ ਜਾ ਰਹੀ ਸੀ। ਇਸ ਦੌਰਾਨ ਕਾਰ ‘ਚ ਇਕ ਔਰਤ ਵੀ ਸੀ। RCMP ਦਾ ਕਹਿਣਾ ਹੈ ਕਿ ਇਹ ਹਾਦਸਾ 3:00 a.m ਤੋਂ ਪਹਿਲਾਂ ਵਾਪਰਿਆ ਜਿੱਥੇ Springfield Road and Burtch Road ਦੇ ਇੰਟਰਸੈਕਸ਼ਨ ਦੇ ਨੇੜੇ ਲੱਗੇ ਦਰੱਖਤ ਨਾਲ ਵਾਹਨ ਟਕਰਾ ਗਿਆ।ਇਸ ਦੌਰਾਨ ਮੌਕੇ ਵਾਲੀ ਥਾਂ ‘ਤੇ ਡਰਾਇਵਰ ਦੀ ਮੌਤ ਹੋ ਗਈ। ਵਾਹਨ ‘ਚ ਮੌਜੂਦ ਔਰਤ ਦੇ ਇਸ ਦੌਰਾਨ ਗੰਭੀਰ ਸੱਟਾਂ ਆਈਆਂ ਜਿਸ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ। RCMP ਨੇ ਦੱਸਿਆ ਹੈ ਕਿ ਇਸ ਹਾਦਸੇ ‘ਚ ਕੋਈ ਹੋਰ ਵਾਹਨ ਸ਼ਾਮਿਲ ਨਹੀਂ ਸੀ।ਜਾਂਚਕਰਤਾਵਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ Springfield Road ਨੂੰ ਕੁੱਝ ਸਮੇਂ ਵਾਸਤੇ ਬੰਦ ਰੱਖਿਆ ਗਿਆ।ਜਾਂਚਕਰਤਾਵਾਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਹਾਦਸੇ ਦਾ ਕਾਰਨ ਸਪੀਡ ਵੀ ਮੰਨੀ ਜਾ ਰਹੀ ਹੈ।RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਹਾਦਸੇ ਦੀ ਕੋਈ ਜਾਣਕਾਰੀ ਹੈ ਤਾਂ 250-762-3300 ‘ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

WhatsAppXFacebookCopy LinkWeChatShare

The post Kelowna ‘ਚ ਵਾਪਰਿਆ ਸੜਕ ਹਾਦਸਾ appeared first on TV Punjab | English News Channel.

]]>
https://en.tvpunjab.com/kelowna-road-accident/feed/ 0
BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ https://en.tvpunjab.com/car-accident-in-canada/ https://en.tvpunjab.com/car-accident-in-canada/#respond Tue, 20 Jul 2021 19:41:05 +0000 https://en.tvpunjab.com/?p=5359 Vancouver – ਬੀਸੀ ’ਚ ਸੜਕ ਹਾਦਸਾ ਵਾਪਰਿਆ ਜਿਸ ’ਚ ਇਕ 15 ਸਾਲਾ ਲੜਕੀ ਦੀ ਜਾਨ ਚਲੀ ਗਈ। ਇਹ ਹਾਦਸਾ ਕੇਲੋਨਾ ਦੇ ਹਾਰਵੇ ਐਵੀਨਿਉ ਅਤੇ ਦਿਲਵਰਥ ਡਰਾਈਵ ‘ਤੇ ਵਾਪਰਿਆ। ਮਾਊਂਟੀਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਸਵੇਰੇ 9: 15 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਪੁਲਿਸ ਦੇ ਅਨੁਸਾਰ, ਕਾਰ ਨੂੰ ਹਾਰਵੇ ਐਵੀਨਿਉ […]

The post BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ appeared first on TV Punjab | English News Channel.

]]>

Vancouver – ਬੀਸੀ ’ਚ ਸੜਕ ਹਾਦਸਾ ਵਾਪਰਿਆ ਜਿਸ ’ਚ ਇਕ 15 ਸਾਲਾ ਲੜਕੀ ਦੀ ਜਾਨ ਚਲੀ ਗਈ। ਇਹ ਹਾਦਸਾ ਕੇਲੋਨਾ ਦੇ ਹਾਰਵੇ ਐਵੀਨਿਉ ਅਤੇ ਦਿਲਵਰਥ ਡਰਾਈਵ ‘ਤੇ ਵਾਪਰਿਆ। ਮਾਊਂਟੀਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਸਵੇਰੇ 9: 15 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਪੁਲਿਸ ਦੇ ਅਨੁਸਾਰ, ਕਾਰ ਨੂੰ ਹਾਰਵੇ ਐਵੀਨਿਉ ਤੋਂ ਦਿਲਵਰਥ ਡਰਾਈਵ ਵੱਲ ਖੱਬੇ ਹੱਥ ਮੋੜਿਆ ਗਿਆ ਇਸ ਦੌਰਾਨ ਇਹ ਵਾਹਨ ਇੱਕ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਟਕਰਾ ਗਿਆ। ਜਦੋ ਇਹ ਟੱਕਰ ਹੋਈ ਉਸ ਦੌਰਾਨ ਮੋਟਰ ਸਾਈਕਲ ਯਾਤਰੀਆਂ ਨਾਲ ਟਕਰਾ ਗਿਆ।
ਪੁਲਿਸ ਦੀ ਜਾਣਕਾਰੀ ਮੁਤਾਬਿਕ ਇਕ 15 ਸਾਲਾ ਬੱਚੀ ਤੇ ਇਕ 13 ਸਾਲ ਦੀ ਬੱਚੀ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ। 13 ਸਾਲ ਦੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਪਰ, ਇਸ ਦੌਰਾਨ 15 ਸਾਲ ਦੀ ਲੜਕੀ ਦੀ ਜਾਨ ਚਲੀ ਗਈ।
RCMP ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ 250-762-3300 ‘ਤੇ ਸੰਪਰਕ ਕੀਤਾ ਜਾਵੇ।

WhatsAppXFacebookCopy LinkWeChatShare

The post BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ appeared first on TV Punjab | English News Channel.

]]>
https://en.tvpunjab.com/car-accident-in-canada/feed/ 0