FIR Archives - TV Punjab | English News Channel https://en.tvpunjab.com/tag/fir/ Canada News, English Tv,English News, Tv Punjab English, Canada Politics Sun, 20 Mar 2022 10:20:50 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg FIR Archives - TV Punjab | English News Channel https://en.tvpunjab.com/tag/fir/ 32 32 FIR registered against Rajasthan CM Ashok Gehlot’s son in fraud case https://en.tvpunjab.com/fir-registered-against-rajasthan-cm-ashok-gehlots-son-in-fraud-case/ https://en.tvpunjab.com/fir-registered-against-rajasthan-cm-ashok-gehlots-son-in-fraud-case/#respond Sun, 20 Mar 2022 10:20:50 +0000 https://en.tvpunjab.com/?p=15295 New Delhi: Chief Minister Ashok Gehlot’s son accused of cheating Rs crore in the name of getting e-toilet tender, has been booked Nashik police. Vaibhav Gehlot, among 15 booked over allegations of involvement in a case of fraud. Gehlot, also the president of Rajasthan Cricket Association, was booked following a complaint filed a Nashik resident […]

The post FIR registered against Rajasthan CM Ashok Gehlot’s son in fraud case appeared first on TV Punjab | English News Channel.

]]>

New Delhi: Chief Minister Ashok Gehlot’s son accused of cheating Rs crore in the name of getting e-toilet tender, has been booked Nashik police.

Vaibhav Gehlot, among 15 booked over allegations of involvement in a case of fraud.

Gehlot, also the president of Rajasthan Cricket Association, was booked following a complaint filed a Nashik resident Sushil Patil against him.

He claimed that they fraudulently obtained Rs 6.80 crore from him on the pretext of granting him a contract with the Rajasthan government.

WhatsAppXFacebookCopy LinkWeChatShare

The post FIR registered against Rajasthan CM Ashok Gehlot’s son in fraud case appeared first on TV Punjab | English News Channel.

]]>
https://en.tvpunjab.com/fir-registered-against-rajasthan-cm-ashok-gehlots-son-in-fraud-case/feed/ 0
ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ‘ਚ ਕੈਨੇਡਾ ਗਈ ਕੁੜੀ ਤੇ ਹੋਈ ਐਫ. ਆਈ. ਆਰ https://en.tvpunjab.com/fir-registered-on-lovepreets-wife-in-lovepreets-suicide-case/ https://en.tvpunjab.com/fir-registered-on-lovepreets-wife-in-lovepreets-suicide-case/#respond Wed, 28 Jul 2021 07:33:14 +0000 https://en.tvpunjab.com/?p=6260 ਬਰਨਾਲਾ : ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿਚ ਬਰਨਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਕੈਨੇਡਾ ਗਈ ਪਤਨੀ ਬੇਅੰਤ ਕੌਰ ਖ਼ਿਲਾਫ਼ ਥਾਣਾ ਧਨੌਲਾ ਵਿਖੇ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੇਅੰਤ ਕੌਰ ਖ਼ਿਲਾਫ਼ ਇਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਪਿੰਡ ਕੋਠੇ ਗੋਬਿੰਦਪੁਰਾ ਦੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਨ੍ਹਾਂ […]

The post ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ‘ਚ ਕੈਨੇਡਾ ਗਈ ਕੁੜੀ ਤੇ ਹੋਈ ਐਫ. ਆਈ. ਆਰ appeared first on TV Punjab | English News Channel.

]]>

ਬਰਨਾਲਾ : ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿਚ ਬਰਨਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਕੈਨੇਡਾ ਗਈ ਪਤਨੀ ਬੇਅੰਤ ਕੌਰ ਖ਼ਿਲਾਫ਼ ਥਾਣਾ ਧਨੌਲਾ ਵਿਖੇ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੇਅੰਤ ਕੌਰ ਖ਼ਿਲਾਫ਼ ਇਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਪਿੰਡ ਕੋਠੇ ਗੋਬਿੰਦਪੁਰਾ ਦੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਨ੍ਹਾਂ ਮੁੱਖ ਮਾਰਗ ਉੱਤੇ ਧਰਨਾ ਲਗਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਰੋਸ ਪ੍ਰਦਰਸ਼ਨ ‘ਚ ਕਿਸਾਨ ਜਥੇਬੰਦੀਆਂ ਨਾਲ ਜੁੜੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਬੇਅੰਤ ਕੌਰ ‘ਤੇ ਸਿਰਫ 420 ਦਾ ਪਰਚਾ ਦਰਜ ਕੀਤਾ ਹੈ, ਜਦਕਿ ਇਸ ਮਾਮਲੇ ‘ਚ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਹੋਣਾ ਚਾਹੀਦਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਮ੍ਰਿਤਕ ਨੌਜਵਾਨ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ ਅਤੇ ਡੀ.ਏ. ਲੀਗਲ ਦੀ ਵੀ ਸਲਾਹ ਲਈ ਗਈ ਸੀ। ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਮ੍ਰਿਤਕ ਨੌਜਵਾਨ ਦੇ ਵਿਸਰਾ ਨੂੰ ਪੁਲਿਸ ਨੇ ਜਾਂਚ ਲਈ ਭੇਜਿਆ ਹੈ।

ਦਰਜ ਕੀਤੀ ਗਈ ਐਫ ਆਈ ਆਰ ਵਿਚ ਦੱਸਿਆ ਗਿਆ ਕਿ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ ਜਿਸਦੇ ਜਾਣ ’ਤੇ ਲਵਪ੍ਰੀਤ ਦੇ ਪਰਿਵਾਰ  ਨੇ 24 ਤੋਂ 25 ਲੱਖ ਰੁਪਏ ਖਰਚ ਕੀਤੇ। ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਉਸ ਨੁੰ ਬਾਹਰ ਵੀ ਨਹੀਂ ਬੁਲਾਇਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅਖੀਰ ਉਸਦੀ ਖੇਤ ਵਿਚ ਮੌਤ ਹੋ ਗਈ।

ਉਸ ਵੇਲੇ ਇਹ ਕਿਹਾ ਗਿਆ ਸੀ ਕਿ ਮੌਤ ਦਵਾਈ ਚੜ੍ਹਨ ਕਾਰਨ ਹੋਈ ਹੈ। ਬਾਅਦ ਵਿਚ ਇਹ ਸਾਹਮਣੇ ਆਇਆ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ ਵਿਚ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਵਾਸਤੇ ਲਵਪ੍ਰੀਤ ਨਾਲ ਵਿਆਹ ਕਰ ਕੇ ਠੱਗੀ ਮਾਰਨ ਦੇ ਦੋਸ਼ ਵਿਚ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ‘ਚ ਕੈਨੇਡਾ ਗਈ ਕੁੜੀ ਤੇ ਹੋਈ ਐਫ. ਆਈ. ਆਰ appeared first on TV Punjab | English News Channel.

]]>
https://en.tvpunjab.com/fir-registered-on-lovepreets-wife-in-lovepreets-suicide-case/feed/ 0
ਇਕ ਹੋਰ ਪੰਜਾਬਣ ਲਾੜੀ ਲਾੜੇ ਦੇ ਪੈਸਿਆਂ ‘ਤੇ ਕੈਨੇਡਾ ਪਹੁੰਚ ਕੇ ਦੇ ਗਈ ਧੋਖਾ, ਫੋਨ ਕਰਕੇ ਮੁੰਡੇ ਨੂੰ ਕਿਹਾ ਤੂੰ ਮੈਨੂੰ ਪਸੰਦ ਨਹੀਂ, FIR ਦਰਜ https://en.tvpunjab.com/punjabi-bride-cheated-fiance-arrival-canada/ https://en.tvpunjab.com/punjabi-bride-cheated-fiance-arrival-canada/#respond Thu, 22 Jul 2021 08:53:14 +0000 https://en.tvpunjab.com/?p=5559 ਮਾਹਿਲਪੁਰ : ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਸਹੁਰਿਆਂ ਦੇ ਪੈਸੇ ਤੇ ਕੈਨੇਡਾ ਜਾ ਕੇ ਉਨ੍ਹਾਂ ਨਾਲ਼ ਹੀ ਧੋਖਾਧੜੀ ਕਰਨ ਵਾਲੀਆਂ ਕੁੜੀਆਂ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ । ਇਸ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਤਾਜੋਵਾਲ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦਰਜ ਕੀਤਾ […]

The post ਇਕ ਹੋਰ ਪੰਜਾਬਣ ਲਾੜੀ ਲਾੜੇ ਦੇ ਪੈਸਿਆਂ ‘ਤੇ ਕੈਨੇਡਾ ਪਹੁੰਚ ਕੇ ਦੇ ਗਈ ਧੋਖਾ, ਫੋਨ ਕਰਕੇ ਮੁੰਡੇ ਨੂੰ ਕਿਹਾ ਤੂੰ ਮੈਨੂੰ ਪਸੰਦ ਨਹੀਂ, FIR ਦਰਜ appeared first on TV Punjab | English News Channel.

]]>

ਮਾਹਿਲਪੁਰ : ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਸਹੁਰਿਆਂ ਦੇ ਪੈਸੇ ਤੇ ਕੈਨੇਡਾ ਜਾ ਕੇ ਉਨ੍ਹਾਂ ਨਾਲ਼ ਹੀ ਧੋਖਾਧੜੀ ਕਰਨ ਵਾਲੀਆਂ ਕੁੜੀਆਂ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ । ਇਸ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਤਾਜੋਵਾਲ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦਰਜ ਕੀਤਾ ਹੈ। ਇਹ ਮਾਮਲਾ ਪਰਿਵਾਰ ਦੇ ਤਿੰਨ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ।

ਵਿਅਕਤੀ ਨੇ ਦੋਸ਼ ਲਾਇਆ ਕਿ ਕੁੜੀ ਵਾਲਿਆਂ ਨੇ ਆਪਣੀ ਧੀ ਨੂੰ ਮੋਹਰਾ ਬਣਾ ਕੇ ਪੜ੍ਹਨ ਲਈ ਵਿਦੇਸ਼ ਭੇਜ ਕੇ ਪਰਿਵਾਰ ਦੇ ਲੱਖਾਂ ਰੁਪਏ ਹੜੱਪ ਲਏ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁੜੀ ਵੱਲੋਂ ਸਹੁਰਾ ਪਰਿਵਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਿਆਹੁਤਾ, ਉਸ ਦੇ ਪਿਤਾ ਤੇ ਜੀਜੇ ਵਿਰੁੱਧ ਧਾਰਾ 406, 420 ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਹਰਬਿਲਾਸ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਤਾਜੋਵਾਲ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਗੁਰਪ੍ਰਰੀਤ ਸਿੰਘ ਸੁਮਨ ਦਾ ਵਿਆਹ 13 ਅਪ੍ਰਰੈਲ 2019 ਨੂੰ ਬਲਾਕ ਮਾਹਿਲਪੁਰ ਦੇ ਪਿੰਡ ਖ਼ੜੌਦੀ ਦੇ ਦਿਲਾਵਰ ਸਿੰਘ ਦੀ ਪੁੱਤਰੀ ਮਨਮੀਤ ਕੌਰ ਉਰਫ ਸੋਨੀਆ ਨਾਲ ਕੀਤਾ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਤੀਜੇ ਦਿਨ ਹੀ ਦਿਲਾਵਰ ਸਿੰਘ ਦਾ ਪਰਿਵਾਰ ਆਪਣੀ ਧੀ ਨੂੰ ਲੈ ਗਿਆ ਅਤੇ 28 ਅਪ੍ਰੈਲ ਨੂੰ ਉਨ੍ਹਾਂ ਦੀ ਨੂੰਹ ਕੈਨੇਡਾ ਚਲੀ ਗਈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਨੂੰਹ ਦੀ ਫੀਸ ਦੇ 16 ਲੱਖ ਰੁਪਏ ਵੀ ਭਰ ਦਿੱਤੇ। ਉਸ ਤੋਂ ਬਾਅਦ ਮਨਮੀਤ ਕੌਰ ਨੇ ਆਪਣਾ ਮੋਬਾਈਲ ਨੰਬਰ ਬਦਲ ਲਿਆ ਅਤੇ ਉਨ੍ਹਾਂ ਦੇ ਪੁੱਤਰ ਨੂੰ ਫੋਨ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਕੁੜੀ ਨੇ 2500 ਡਾਲਰ ਦੀ ਮੰਗ ਕੀਤੀ।ਉਨ੍ਹਾਂ ਨੇ ਆਪਣੇ ਪੁੱਤਰ ਦਾ ਘਰ ਬਚਾਉਣ ਲਈ 300 ਡਾਲਰ ਭੇਜ ਦਿੱਤੇ। ਪੈਸੇ ਘੱਟ ਭੇਜਣ ਤੋਂ ਗੁੱਸੇ ਹੋਈ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਲੜਕੇ ਨਾਲ ਗੱਲਬਾਤ ਬੰਦ ਕਰ ਦਿੱਤੀ।

ਇਸ ਨੂੰ ਲੈ ਕੇ ਉਨਾਂ ਦਿਲਾਵਰ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੀ ਨੂੰਹ ਨੇ ਸੋਸ਼ਲ ਮੀਡੀਆ ‘ਤੇ ਉਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਮਾਮਲੇ ਦੀ ਪੜਤਾਲ ਕਰ ਕੇ ਕੁੜੀ ਮਨਮੀਤ ਕੌਰ ਸੋਨੀਆ, ਦਿਲਾਵਰ ਸਿੰਘ ਵਾਸੀ ਖ਼ੜੌਦੀ ਤੇ ਹਰਸ਼ਰਨ ਸਿੰਘ ਕਮਲ ਵਾਸੀ ਵਾਰਡ-3 ਮਾਹਿਲਪੁਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ 

WhatsAppXFacebookCopy LinkWeChatShare

The post ਇਕ ਹੋਰ ਪੰਜਾਬਣ ਲਾੜੀ ਲਾੜੇ ਦੇ ਪੈਸਿਆਂ ‘ਤੇ ਕੈਨੇਡਾ ਪਹੁੰਚ ਕੇ ਦੇ ਗਈ ਧੋਖਾ, ਫੋਨ ਕਰਕੇ ਮੁੰਡੇ ਨੂੰ ਕਿਹਾ ਤੂੰ ਮੈਨੂੰ ਪਸੰਦ ਨਹੀਂ, FIR ਦਰਜ appeared first on TV Punjab | English News Channel.

]]>
https://en.tvpunjab.com/punjabi-bride-cheated-fiance-arrival-canada/feed/ 0
ਭਾਜਪਾ ਆਗੂ ‘ਤੇ ਕਥਿਤ ਹਮਲਾ ਕਰਨ ਵਾਲੇ 150 ਕਿਸਾਨਾਂ ‘ਤੇ ਪਰਚਾ https://en.tvpunjab.com/fir-150-farmers-allegedly-attacked-bjp-leader-4484-2/ https://en.tvpunjab.com/fir-150-farmers-allegedly-attacked-bjp-leader-4484-2/#respond Tue, 13 Jul 2021 13:41:56 +0000 https://en.tvpunjab.com/?p=4484 ਰਾਜਪੁਰਾ- ਰਾਜਪੁਰਾ ‘ਚ ਭਾਜਪਾ ਆਗੂ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਹਮਲੇ ਤੋਂ ਬਾਅਦ ਭਾਜਪਾ ਨੇਤਾ ਬ੍ਰਿਜੇਸ਼ਵਰ ਸਿੰਘ ਨੇ ਕੋਰਟ ਵਿਚ ਇਕ ਪਟੀਸ਼ਨ ਪਾਈ। ਉਸਨੇ ਇਹ ਪਟੀਸ਼ਨ ਆਪਣੇ ਅਤੇ ਪਰਿਵਾਰ ਦੀ ਜਾਨ-ਮਾਲ ਦੀ ਰੱਖਿਆ ਅਤੇ ਪੁਲਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਧੀ ਰਾਤ ਨੂੰ ਹੀ ਹਾਈਕੋਰਟ ਦੀ ਰਜਿਸਟਰੀ ਮੇਲ ਰਾਹੀਂ […]

The post ਭਾਜਪਾ ਆਗੂ ‘ਤੇ ਕਥਿਤ ਹਮਲਾ ਕਰਨ ਵਾਲੇ 150 ਕਿਸਾਨਾਂ ‘ਤੇ ਪਰਚਾ appeared first on TV Punjab | English News Channel.

]]>

ਰਾਜਪੁਰਾ- ਰਾਜਪੁਰਾ ‘ਚ ਭਾਜਪਾ ਆਗੂ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਹਮਲੇ ਤੋਂ ਬਾਅਦ ਭਾਜਪਾ ਨੇਤਾ ਬ੍ਰਿਜੇਸ਼ਵਰ ਸਿੰਘ ਨੇ ਕੋਰਟ ਵਿਚ ਇਕ ਪਟੀਸ਼ਨ ਪਾਈ। ਉਸਨੇ ਇਹ ਪਟੀਸ਼ਨ ਆਪਣੇ ਅਤੇ ਪਰਿਵਾਰ ਦੀ ਜਾਨ-ਮਾਲ ਦੀ ਰੱਖਿਆ ਅਤੇ ਪੁਲਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਧੀ ਰਾਤ ਨੂੰ ਹੀ ਹਾਈਕੋਰਟ ਦੀ ਰਜਿਸਟਰੀ ਮੇਲ ਰਾਹੀਂ ਪਾਈ। ਉਸ ਵੱਲੋਂ ਪਾਈ ਗਈ ਇਸ ਪਟੀਸ਼ਨ ਦਾ ਨੋਟਿਸ ਲੈਂਦਿਆਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਰਾਤ 12 ਵਜੇ ਹਾਈਕੋਰਟ ਵਿਚ ਅਦਾਲਤ ਲਗਾਈ ਗਈ।

ਜਸਟਿਸ ਸੁਵੀਰ ਸਹਿਗਲ ਨੇ ਪੰਜਾਬ ਸਰਕਾਰ ਨੂੰ ਐਡਵੋਕੇਟ ਜਨਰਲ ਦੇ ਮਾਧਿਅਮ ਨਾਲ ਨੋਟਿਸ ਜਾਰੀ ਕਰਕੇ ਡੀ. ਜੀ. ਪੀ. ਅਤੇ ਪਟਿਆਲਾ ਰੇਂਜ ਦੇ ਐੱਸ. ਐੱਸ. ਪੀ. ਪਟਿਆਲਾ ਨੂੰ ਫ਼ੋਨ ਦੀ ਮਾਰਫ਼ਤ ਹੁਕਮ ਜਾਰੀ ਕੀਤੇ ਕਿ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਕਿ ਰਾਜਪੁਰਾ ਦੀ ਗੁਰੂ ਅਰਜਨ ਦੇਵ ਕਾਲੋਨੀ ਦੇ ਮਕਾਨ ਨੰਬਰ 179 ਵਿਚ ਬੰਧਕ ਬਣਾਏ ਪਟੀਸ਼ਨਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਨਾਲ ਜਸਟਿਸ ਸੁਵੀਰ ਸਹਿਗਲ ਨੇ ਸੋਮਵਾਰ ਨੂੰ ਦੋ ਵਜੇ ਪ੍ਰਤੀਵਾਦੀਆਂ ਨੂੰ ਜਵਾਬ ਦਾਖ਼ਲ ਕਰਨ ਨੂੰ ਵੀ ਕਿਹਾ ਸੀ।

ਪੁਲਸ ਨੇ ਐਫੀਡੈਵਿਟ ਦਾਖ਼ਲ ਕਰਕੇ ਦੱਸਿਆ ਕਿ ਪਟੀਸ਼ਨਰ ਭਾਜਪਾ ਨੇਤਾ ਸਹਿਤ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਕੱਢ ਕੇ ਪੁਲਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਮੁਲਜ਼ਮ 150 ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਦੋ ਵੱਖ-ਵੱਖ FIR ਦਰਜ ਕਰ ਲਈ ਗਈ ਹੈ। ਪੁਲਸ ਦੇ ਜਵਾਬ ਤੋਂ ਬਾਅਦ ਅਗਲੀ ਸੁਣਵਾਈ 9 ਅਗਸਤ ਨੂੰ ਹੈ।

WhatsAppXFacebookCopy LinkWeChatShare

The post ਭਾਜਪਾ ਆਗੂ ‘ਤੇ ਕਥਿਤ ਹਮਲਾ ਕਰਨ ਵਾਲੇ 150 ਕਿਸਾਨਾਂ ‘ਤੇ ਪਰਚਾ appeared first on TV Punjab | English News Channel.

]]>
https://en.tvpunjab.com/fir-150-farmers-allegedly-attacked-bjp-leader-4484-2/feed/ 0
ਤਪਾ ਮੰਡੀ ਦੀ ਇਕ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ https://en.tvpunjab.com/fir-in-kabaad-shop/ https://en.tvpunjab.com/fir-in-kabaad-shop/#respond Wed, 30 Jun 2021 03:48:47 +0000 https://en.tvpunjab.com/?p=3137 ਬਰਨਾਲਾ- ਤਪਾ ਮੰਡੀ ਦੀ ਪੁਰਾਣੀ ਗਊਸ਼ਾਲਾ ਰੋਡ ‘ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ‘ਚ ਰਾਤ ਦੇ ਕਰੀਬ 10 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਨਾਲ ਕਬਾੜ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਕਬਾੜੀਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਜਗਦੇਵ ਸਿੰਘ ਉਰਫ ਰੰਮੀ ਕਬਾੜੀਏ ਵੱਲੋਂ […]

The post ਤਪਾ ਮੰਡੀ ਦੀ ਇਕ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ appeared first on TV Punjab | English News Channel.

]]>

ਬਰਨਾਲਾ- ਤਪਾ ਮੰਡੀ ਦੀ ਪੁਰਾਣੀ ਗਊਸ਼ਾਲਾ ਰੋਡ ‘ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ‘ਚ ਰਾਤ ਦੇ ਕਰੀਬ 10 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਨਾਲ ਕਬਾੜ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਕਬਾੜੀਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਦੁਕਾਨ ਮਾਲਕ ਜਗਦੇਵ ਸਿੰਘ ਉਰਫ ਰੰਮੀ ਕਬਾੜੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ 9 ਵਜੇ ਦੇ ਕਰੀਬ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਗਿਆ ਸੀ। ਸੜਕ ‘ਤੇ ਸੈਰ ਕਰਦੇ ਰਾਹਗੀਰਾਂ ਨੇ ਦੁਕਾਨ ਅੰਦਰੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਕੇ ਨਜ਼ਦੀਕੀ ਦੁੱਧ ਦੀ ਡੇਅਰੀ ਵਾਲੇ ਮਾਲਕ ਸਮਾਜਸੇਵੀ ਜਗਦੀਸ਼ ਰਾਏ ਘੁੰਨਸ ਨੂੰ ਦੱਸਿਆ ਤਾਂ ਉਨ੍ਹਾਂ ਦੁਕਾਨ ਦੇ ਆਸ-ਪਾਸ ਦੁਕਾਨਾਂ ਤੇ ਘਰ ਮਾਲਕਾਂ ਨੂੰ ਅਲਰਟ ਕਰਕੇ ਦੁਕਾਨ ਮਾਲਕ ਨੂੰ ਬੁਲਾ ਕੇ ਸ਼ਟਰ ਖੁੱਲ੍ਹਵਾਇਆ ਤਾਂ 100 ਫੁੱਟ ਦੁਕਾਨ ‘ਚ ਪਿਛਲੇ ਪਾਸੇ ਬਣੇ ਗੁਦਾਮ ‘ਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਮੌਕੇ ‘ਤੇ ਇਕੱਠੇ ਹੋਏ ਲੋਕ ਤੁਰੰਤ ਪਾਣੀ ਦੀਆਂ ਬਾਲਟੀਆਂ, ਪਾਈਪਾਂ ਤੇ ਹੋਰ ਸਾਮਾਨ ਲੈ ਕੇ ਅੱਗ ਬੁਝਾਉਣ ‘ਚ ਜੁੱਟ ਗਏ,ਪ੍ਰੰਤੂ ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਨਜ਼ਦੀਕ ਲੱਗੇ ਦਰੱਖਤਾਂ ਨੂੰ ਛੂਹ ਰਹੀਆਂ ਸਨ। ਲੰਮੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਅੱਗ ‘ਤੇ ਕਾਬੂ ਪਾਇਆ ਗਿਆ।

WhatsAppXFacebookCopy LinkWeChatShare

The post ਤਪਾ ਮੰਡੀ ਦੀ ਇਕ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ appeared first on TV Punjab | English News Channel.

]]>
https://en.tvpunjab.com/fir-in-kabaad-shop/feed/ 0
ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ https://en.tvpunjab.com/fir-chemical-factory-jalandhar/ https://en.tvpunjab.com/fir-chemical-factory-jalandhar/#respond Mon, 28 Jun 2021 16:46:14 +0000 https://en.tvpunjab.com/?p=3011 ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ ‘ਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾ ਅਤੇ ਧੂੰਆਂ ਦੂਰ ਤੋਂ ਹੀ […]

The post ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>

ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ ‘ਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾ ਅਤੇ ਧੂੰਆਂ ਦੂਰ ਤੋਂ ਹੀ ਦੇਖਿਆ ਜਾ ਸਕਦਾ ਸੀ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਸ ਅਤੇ ਫਾਇਰਬ੍ਰਿਗੇਡ ਪੁਜ ਗਈ। ਫਾਇਰਬ੍ਰਿਗੇਡ ਵਲੋਂ ਅੱਗ ਬੁਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/fir-chemical-factory-jalandhar/feed/ 0
ਬੱਚਿਆਂ ਦੀਆਂ ਪੋਰਨ ਵੀਡਿਓ ਦੇਖਣ ਜਾਂ ਇਧਰ ਓਧਰ ਭੇਜਣ ਵਾਲੇ ਖਬਰਦਾਰ ! ਪੰਜਾਬ ਵਿਚ ਪੰਦਰਾਂ ਲੋਕਾਂ ਤੇ ਹੋਏ ਪਰਚੇ https://en.tvpunjab.com/alert-children-p-2230-2/ https://en.tvpunjab.com/alert-children-p-2230-2/#respond Sat, 19 Jun 2021 15:18:42 +0000 https://en.tvpunjab.com/?p=2230 ਟੀਵੀ ਪੰਜਾਬ ਬਿਊਰੋ- ਸੋਸ਼ਲ ਮੀਡੀਆਂ ’ਤੇ ਕੋਈ ਵੀ ਬੱਚਿਆਂ ਨਾਲ ਜੁੜੀ ਪੌਰਨ ਵੀਡੀਓ , ਫੇਕ ਵੀਡੀਓ ਜਾਂ ਕੋਈ ਵੀ ਹੋਰ ਇਤਰਾਜ਼ਯੋਗ ਪੋਸਟ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਜਿਥੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਉਥੇ ਹੀ ਨੈਸ਼ਨਲ ਸੈਂਟਰ ਆਫ਼ ਮਿਸਿੰਗ ਐਂਡ ਐਕਸਪੋਲਾਇਟਿਡ ਚਿਲਡਰਨ ਨਾਮਕ ਸੰਸਥਾ ਵੱਲੋਂ ਬੱਚਿਆਂ ਨਾਲ ਸਬੰਧਤ ਪੋਰਨਗ੍ਰਾਫੀ ਨੂੰ […]

The post ਬੱਚਿਆਂ ਦੀਆਂ ਪੋਰਨ ਵੀਡਿਓ ਦੇਖਣ ਜਾਂ ਇਧਰ ਓਧਰ ਭੇਜਣ ਵਾਲੇ ਖਬਰਦਾਰ ! ਪੰਜਾਬ ਵਿਚ ਪੰਦਰਾਂ ਲੋਕਾਂ ਤੇ ਹੋਏ ਪਰਚੇ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਸੋਸ਼ਲ ਮੀਡੀਆਂ ’ਤੇ ਕੋਈ ਵੀ ਬੱਚਿਆਂ ਨਾਲ ਜੁੜੀ ਪੌਰਨ ਵੀਡੀਓ , ਫੇਕ ਵੀਡੀਓ ਜਾਂ ਕੋਈ ਵੀ ਹੋਰ ਇਤਰਾਜ਼ਯੋਗ ਪੋਸਟ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਜਿਥੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਉਥੇ ਹੀ ਨੈਸ਼ਨਲ ਸੈਂਟਰ ਆਫ਼ ਮਿਸਿੰਗ ਐਂਡ ਐਕਸਪੋਲਾਇਟਿਡ ਚਿਲਡਰਨ ਨਾਮਕ ਸੰਸਥਾ ਵੱਲੋਂ ਬੱਚਿਆਂ ਨਾਲ ਸਬੰਧਤ ਪੋਰਨਗ੍ਰਾਫੀ ਨੂੰ ਵੇਖਣ, ਅਪਲੋਡ/ਡਾਊਨਲੋਡ ਕਰਨ ਜਾਂ ਅੱਗੇ ਭੇਜਣ ਵਾਲੇ ਵਿਅਕਤੀਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਹੀ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਮਲੋਟ ਅਤੇ ਲੰਬੀ ਪੁਲਸ ਨੇ ਇਨ੍ਹਾਂ ਦੋਸ਼ਾਂ ਦੇ ਤਹਿਤ 15 ਵਿਅਕਤੀਆਂ ਵਿਰੁੱਧ ਆਈ. ਟੀ. ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਗੁੰਮਸ਼ੁਦਾ ਅਤੇ ਸ਼ੋਸ਼ਣ ਦਾ ਸ਼ਿਕਾਰ ਬੱਚਿਆ ਦੇ ਹਿੱਤਾਂ ਲਈ ਬਣੇ ਰਾਸ਼ਟਰੀ ਕਮਿਸ਼ਨ ਨਾਮਕ ਐੱਨ. ਜੀ. ਓ. ਦੀਆਂ ਕੋਸ਼ਿਸ਼ਾਂ ’ਤੇ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਏ. ਆਈ. ਜੀ. ਸਾਇਬਰ ਸੈੱਲ ਮੋਹਾਲੀ ਦੀ ਸਿਫ਼ਾਰਿਸ਼ ’ਤੇ ਬੱਚਿਆਂ ਦੀ ਪੋਰਨਗ੍ਰਾਫ਼ੀ ਨੂੰ ਵੇਖਣ, ਅਪਲੋਡ/ਡਾਊਨਲੋਡ ਜਾਂ ਅੱਗੇ ਭੇਜਣ ਦੇ ਕਥਿਤ ਦੋਸ਼ਾਂ ਤਹਿਤ ਮਲੋਟ ਸਿਟੀ ਪੁਲਸ ਨੇ ਅਰੁਣ ਕੁਮਾਰ ਛਾਬੜਾ ਪੁੱਤਰ ਪ੍ਰਦੀਪ ਕੁਮਾਰ ਗਲੀ ਨੰਬਰ 14 ਸਰਾਭਾ ਨਗਰ ਮਲੋਟ ,ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਖਾਲੇ ਵਾਲੀ ਗਲੀ ਵਾਰਡ ਨੰਬਰ 18 ਮਲੋਟ, ਸੁਨੀਲ ਸ਼ਕਤੀ , ਜੈਲਦਾਰ ਸਾਹਿਬ , ਰੂਬਲ ਕੁਮਾਰ ਅਤੇ ਰਹੇਸ਼ੀ ਕੁਮਾਰ ਵਿਰੁਧ ਆਈ ਟੀ ਐਕਟ ਤਹਿਤ ਮੁਕਦਮੇਂ ਦਰਜ ਕੀਤੇ ਗਏ ਹਨ।
ਇਸੇ ਤਰ੍ਹਾਂ ਲੰਬੀ ਪੁਲਸ ਵੱਲੋਂ ਗੁਰਦਿੱਤਾ ਸਿੰਘ ਵਾਸੀ ਲੰਬੀ, ਆਲਮਦੀਪ ਸਿੰਘ ਸਹੋਤਾ ਵਾਸੀ ਕਿੱਲਿਆਵਲੀ, ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਰਨੀਵਾਲਾ ਵਜੀਰਾ, ਜਗਤਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸਿੱਖਵਾਲਾ, ਰੋਮੀ ਬਰਾੜ, ਕਮਲ ਵਾਸੀ ਕਿੱਲਿਆਵਾਲੀ, ਰੋਮੀ ਵਾਸੀ ਲੰਬੀ, ਭੀਮ ਸੈਣ ਵਾਸੀ ਭਾਗੂ ਅਤੇ ਦੀਪ ਬਾਠ ਵਾਸੀ ਲੰਬੀ ਵਿਰੁੱਧ ਆਈ ਟੀ ਐਕਟ ਤਹਿਤ ਮੁਕਦਮੇਂ ਦਰਜ ਕੀਤੇ ਗਏ ਹਨ।

ਗੌਰਤਲਬ ਹੈ ਕਿ ਪਾਕਿਸਤਾਨ, ਅਫ਼ਗਾਨਿਸਤਾਨ ਸਮੇਤ ਮੁਸਲਿਮ ਦੇਸ਼ਾਂ ਦੀਆਂ ਸਾਈਟਾਂ ’ਤੇ ਬੱਚਿਆਂ ਦੀਆਂ ਪੋਰਨ ਵੀਡੀਓ ਨੂੰ ਭਾਰਤ ਵਿਚ ਬੈਨ ਕੀਤਾ ਜਾ ਚੁੱਕਾ ਹੈ ਪਰ ਕਈ ਲੋਕ ਜਾਣੇ ਅਣਜਾਣੇ ਅਜਿਹੀਆਂ ਸਾਈਟਾਂ ’ਤੇ ਜਾ ਕੇ ਇਹ ਵੀਡੀਓ ਵੇਖਦੇ ਹਨ। ਲੰਬੀ ਥਾਣਾ ਦੇ ਮੁੱਖ ਅਫ਼ਸਰ ਚੰਦਰ ਸ਼ੇਖਰ ਨੇ ਦੱਸਿਆ ਕਿ ਇਨ੍ਹਾਂ ਸਾਈਟਾਂ ’ਤੇ ਜਾਣ ਵਾਲੇ ਵਿਅਕਤੀ ਖ਼ੁਦ ਹੀ ਬੱਚਿਆਂ ਦੇ ਹਿੱਤਾਂ ਲਈ ਬਣੀਆਂ ਐੱਨ. ਜੀ. ਓਜ਼. ਅਤੇ ਡਾਟਾ ਕੰਪਨੀਆਂ ਦੇ ਕੰਨਟੈਂਟ ਵਿਊਅਰਜ਼ ਦੇ ਨਜ਼ਰਾਂ ਵਿਚ ਆਉਂਦੇ ਹਨ ਜਿਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ। ਇਸ ਲਈ ਸਮੂਹ ਵਿਅਕਤੀ ਅਤੇ ਨੌਜਵਾਨ ਇਨ੍ਹਾਂ ਸਾਈਟਾਂ ਜਾਂ ਇਤਰਾਜ਼ਯੋਗ ਸਮੱਗਰੀ ਵੇਖਣ ਜਾਂ ਅਪਲੋਡ ਕਰਨ ਤੋਂ ਸਾਵਧਾਨ ਹੋ ਜਾਣ।

WhatsAppXFacebookCopy LinkWeChatShare

The post ਬੱਚਿਆਂ ਦੀਆਂ ਪੋਰਨ ਵੀਡਿਓ ਦੇਖਣ ਜਾਂ ਇਧਰ ਓਧਰ ਭੇਜਣ ਵਾਲੇ ਖਬਰਦਾਰ ! ਪੰਜਾਬ ਵਿਚ ਪੰਦਰਾਂ ਲੋਕਾਂ ਤੇ ਹੋਏ ਪਰਚੇ appeared first on TV Punjab | English News Channel.

]]>
https://en.tvpunjab.com/alert-children-p-2230-2/feed/ 0
ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ https://en.tvpunjab.com/fir-against-sukhbir-badal-1534-2/ https://en.tvpunjab.com/fir-against-sukhbir-badal-1534-2/#respond Tue, 08 Jun 2021 08:23:08 +0000 https://en.tvpunjab.com/?p=1534 ਟੀਵੀ ਪੰਜਾਬ ਬਿਊਰੋ- ਕੋਰੋਨਾ ਮਹਾਮਾਰੀ ਦੌਰਾਨ ਰੈਲੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਧ ਇਕੱਠ ਕਰਨ ਦੇ ਦੋਸ਼ ’ਚ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ 200 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ […]

The post ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਕੋਰੋਨਾ ਮਹਾਮਾਰੀ ਦੌਰਾਨ ਰੈਲੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਧ ਇਕੱਠ ਕਰਨ ਦੇ ਦੋਸ਼ ’ਚ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ 200 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਆਮ ਆਦਮੀ ਪਾਰਟੀ (ਆਪ) ਦੇ 150 ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫ਼ੇਜ਼-7 ’ਚ ਰਿਹਾਇਸ਼ ਨੇੜੇ ਪੈਂਦੇ ਸੈਂਟ ਸੋਲਜਰ ਸਕੂਲ ਮੋਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਪਹੁੰਚੀ ਹੋਈ ਸੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਨੇਵਾਲ ਸ਼ਰਨਜੀਤ ਸਿੰਘ ਢਿੱਲੋਂ, ਡੇਰਾਬੱਸੀ ਤੋਂ ਵਿਧਾਇਕ ਐੱਨ. ਕੇ. ਸ਼ਰਮਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਗੁਰਬਚਨ ਸਿੰਘ ਬੱਬੇਹਾਲੀ ਸਾਬਕਾ ਵਿਧਾਇਕ, ਬਲਦੇਵ ਸਿੰਘ ਵਿਧਾਇਕ ਫਿਲੌਰ, ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ, ਸੁਖਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਲਖਵਿੰਦਰ ਸਿੰਘ ਲੋਧੀ ਨੰਗਲ ਵਿਧਾਇਕ ਬਟਾਲਾ, ਚਰਨਜੀਤ ਸਿੰਘ ਬਰਾੜ ਸਿਆਸੀ ਸਲਾਹਕਾਰ ਸੁਖਬੀਰ ਸਿੰਘ ਬਾਦਲ, ਹਰਚਰਨ ਸਿੰਘ, ਹਰਦੇਵ ਸਿੰਘ ਨੌਨੀ ਮਾਨ, ਸਰਬਜੀਤ ਸਿੰਘ ਮੱਕੜ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਰੋਜੀ ਬਰਕੰਦੀ, ਬੰਟੀ ਰੋਮਾਣਾ, ਰਣਜੀਤ ਸਿੰਘ ਗਿੱਲ ਗਿਲਕੋ ਵੈਲੀ ਖਰੜ ਸਮੇਤ 200 ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਆਮ ਆਦਮੀ ਪਾਰਟੀ (ਆਪ) ਦੇ 150 ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ‘ਆਪ’ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਉਸ ਧਰਨੇ ਵਿਚ ਸ਼ਾਮਲ ਵਿਧਾਇਕ ਰੋਪੜ ਅਮਰਜੀਤ ਸਿੰਘ ਸੰਦੋਆ, ਵਿਧਾਇਕ ਗੁਰੂਹਰਸਾਏ ਜੈ ਕ੍ਰਿਸ਼ਨ, ਸਰਬਜੀਤ ਕੌਰ ਮਾਣੂਕੇ, ‘ਆਪ’ ਆਗੂ ਅਨਮੋਲ ਗਗਨ ਮਾਨ, ਗੁਰਵਿੰਦਰ ਮਿੱਤਲ, ਪ੍ਰਭਜੋਤ ਕੌਰ, ਗੁਰਤੇਜ ਪੰਨੂੰ, ਵਿਨੀਤ ਵਰਮਾ, ਡਾ. ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਨਰਿੰਦਰ ਸਿੰਘ ਸ਼ੇਰਗਿੱਲ, ਸੁਭਾਸ਼ ਸ਼ਰਮਾ, ਰਾਜ ਗਿੱਲ, ਦੇਵ ਮਾਨ, ਚੇਤਨ ਯੋਧੇਮਾਜਰਾ, ਦਿਨੇਸ਼ ਚੱਠਾ, ਤੇਜਿੰਦਰ ਮਹਿਰਾ, ਨਰਿੰਦਰ ਟਿਵਾਣਾ, ਅਜੇ ਲਿਬੜਾ, ਨੀਨਾ ਮਿੱਤਲ, ਅਨੂੰ, ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵਿਰੁੱਧ ਅੱਜ ਡਿਊਟੀ ਮੈਜਿਸਟ੍ਰੇਟ ਹਿਤੇਨ ਕਪਿਲਾ ਬੀ. ਡੀ. ਪੀ. ਓ. ਖਰੜ (ਮੋਹਾਲੀ) ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

WhatsAppXFacebookCopy LinkWeChatShare

The post ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ appeared first on TV Punjab | English News Channel.

]]>
https://en.tvpunjab.com/fir-against-sukhbir-badal-1534-2/feed/ 0