Gangster Jaipal Bhullar Archives - TV Punjab | English News Channel https://en.tvpunjab.com/tag/gangster-jaipal-bhullar/ Canada News, English Tv,English News, Tv Punjab English, Canada Politics Thu, 01 Jul 2021 07:40:15 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Gangster Jaipal Bhullar Archives - TV Punjab | English News Channel https://en.tvpunjab.com/tag/gangster-jaipal-bhullar/ 32 32 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ https://en.tvpunjab.com/in-case-of-34-kg-gold-loot-nia-raids-a-punjabi-gangsters-house/ https://en.tvpunjab.com/in-case-of-34-kg-gold-loot-nia-raids-a-punjabi-gangsters-house/#respond Thu, 01 Jul 2021 07:36:58 +0000 https://en.tvpunjab.com/?p=3278 ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ।  ਕਰੀਬ ਦੱਸ ਵਜੇ ਪਹੁੰਚੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ […]

The post 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ।  ਕਰੀਬ ਦੱਸ ਵਜੇ ਪਹੁੰਚੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ ਨੇ ਰਲ ਕੇ ਹੀ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ।

ਕਰੀਬ ਡੇਢ ਸਾਲ ਪਹਿਲਾਂ ਗਗਨ ਜੱਜ ਨੂੰ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਹੁਣ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅੱਜ ਅਚਾਨਕ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਸਥਿਤ ਗਗਨ ਜੱਜ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਗੈਂਗਸਟਰ ਗਗਨ ਜੱਜ ਦੇ ਘਰ ਵਿੱਚ ਉਸ ਦੀ ਇੱਕ ਭੈਣ ਮੌਜੂਦ ਹੈ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਐਨਆਈਏ ਦੀ ਟੀਮ ਜਿਵੇਂ ਵੀ ਤਲਾਸ਼ੀ ਲੈਣੀ ਚਾਹੁੰਦੀ ਹੈ ਉਹ ਲੈ ਸਕਦੀ ਹੈ, ਉਨ੍ਹਾਂ ਵੱਲੋਂ ਪੂਰੀ ਮਦਦ ਕੀਤਾ ਜਾਵੇਗੀ ਅਤੇ ਉਨ੍ਹਾਂ ਦਾ ਭਰਾ ਕਰੀਬ ਡੇਢ ਸਾਲ ਤੋਂ  ਜੇਲ੍ਹ ਵਿੱਚ ਬੰਦ ਹੈ।

ਗਗਨ ਜੱਜ ਦੇ ਘਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲੀਸ ਨੂੰ ਵੀ ਇਸ ਮਾਮਲੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਹੀ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਚਰਚਾ ਹੈ ਕਿ 34 ਕਿੱਲੋ ਹੋਏ ਸੋਨੇ ਦੀ ਲੁੱਟ ਵਿੱਚੋਂ ਕੁਝ ਸੋਨਾ ਗੈਂਗਸਟਰ ਗਗਨ ਜੱਜ ਦੇ ਘਰ ਵਿਚ  ਲੁਕੋ ਕੇ ਰੱਖਿਆ ਗਿਆ ਹੋ ਸਕਦਾ ਹੈ, ਇਸੇ ਸ਼ੱਕ ਦੇ ਤਹਿਤ ਉਸ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

The post 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ appeared first on TV Punjab | English News Channel.

]]>
https://en.tvpunjab.com/in-case-of-34-kg-gold-loot-nia-raids-a-punjabi-gangsters-house/feed/ 0
ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ https://en.tvpunjab.com/gangster-jaipal-bhullar-postmortem-3/ https://en.tvpunjab.com/gangster-jaipal-bhullar-postmortem-3/#respond Thu, 24 Jun 2021 08:25:06 +0000 https://en.tvpunjab.com/?p=2596 ਚੰਡੀਗੜ੍ਹ-ਪੀਜੀਆਈ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਤੋਂ ਸਾਰੀ ਤਸਵੀਰ ਸਾਫ ਹੋ ਗਈ ਹੈ । ਪੋਸਟਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਇਸ ਦੇ ਨਾਲ ਨਾਲ ਉਸਦੇ ਸਰੀਰ ਵਿਚ ਕੋਈ ਵੀ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ […]

The post ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਪੀਜੀਆਈ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਤੋਂ ਸਾਰੀ ਤਸਵੀਰ ਸਾਫ ਹੋ ਗਈ ਹੈ । ਪੋਸਟਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਇਸ ਦੇ ਨਾਲ ਨਾਲ ਉਸਦੇ ਸਰੀਰ ਵਿਚ ਕੋਈ ਵੀ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ ਟਾਰਚਰ ਦੀ ਪੁਸ਼ਟੀ ਹੁੰਦੀ ਹੋਵੇ।
ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੇ ਵਿਚ ਦੱਸਿਆ ਗਿਆ ਹੈ ਕਿ ਜੈਪਾਲ ਨੂੰ ਐਨਕਾਊਂਟਰ ਦੌਰਾਨ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਗੋਲੀ ਖੱਬੇ ਪਾਸੇ ਛਾਤੀ ਵਿੱਚ 8 ਸੈਂਟੀਮੀਟਰ ਤੱਕ ਡੂੰਘੀ ਗਈ ਸੀ , ਜੋ ਕਿ ਮੌਤ ਦਾ ਕਾਰਣ ਬਣੀ। ਡਾਕਟਰਾਂ ਦੇ ਬੋਰਡ ਵਿਚ ਵਿਭਾਗ ਦੇ ਪ੍ਰਧਾਨ ਵਾਈ. ਐੱਸ. ਬਾਂਸਲ, ਪ੍ਰੋ. ਰਤਿਮਭਰਾ ਨਾਡਾ, ਸਹਾਇਕ ਪ੍ਰੋ. ਚੇਰਿੰਗ ਤਾਂਦੂਪ ਅਤੇ ਡਾਕਟਰ ਸੈਂਥਿਲ ਕੁਮਾਰ ਸ਼ਾਮਲ ਸਨ।

ਰਿਪੋਰਟ ਮੁਤਾਬਿਕ ਐਕਸਰੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਜਗ੍ਹਾ ਫਰੈਕਚਰ ਸਨ ਪਰ ਉਹ ਵੀ ਗੋਲੀਆਂ ਕਾਰਣ ਹੀ ਸਨ। ਮੌਤ ਦਾ ਅਸਲ ਕਾਰਨ ਗੋਲੀ ਲੱਗਣ ਤੋਂ ਬਾਅਦ ਸ਼ੌਕ ਹੋ ਸਕਦਾ ਹੈ ਅਤੇ ਮੌਕੇ ’ਤੇ ਮੌਤ ਹੋਣ ਦੀ ਪੁਸ਼ਟੀ ਪੋਸਟਮਾਰਟਮ ਵਿਚ ਹੋਈ ਹੈ। ਡਾਕਟਰਾਂ ਨੇ ਗੋਲੀ ਲੱਗਣ ਅਤੇ ਮੌਤ ਵਿਚ ਦੇ ਸਮੇਂ ਦੇ ਵਿਸ਼ੇ ਵਿਚ ਲਿਖਿਆ ਹੈ ਕਿ ਡੈੱਥ ਆਨ ਦਿ ਸਪਾਟ ਹੀ ਹੋ ਗਈ ਸੀ। ਕੋਈ ਵੀ ਜਖ਼ਮ ਸਰੀਰਕ ਪ੍ਰਤਾੜਨਾ ਭਾਵ ਟਾਰਚਰ ਨਾਲ ਨਹੀਂ ਹੋਏ ਸਗੋਂ ਗੋਲੀਆਂ ਜਾਂ ਉਨ੍ਹਾਂ ਦੇ ਛਰਿਆਂ ਨਾਲ ਹੋਏ ਸਨ । ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਇੰਜਰੀ ਵੀ ਨਹੀਂ ਮਿਲੀ।

ਟੀਵੀ ਪੰਜਾਬ ਬਿਊਰੋ

The post ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem-3/feed/ 0
ਸਖ਼ਤ ਸੁਰੱਖਿਆ ਅਤੇ ਪੁਲਿਸ ਦੇ ਪਹਿਰੇ ਹੇਠ ਅੱਜ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ https://en.tvpunjab.com/gangster-jaipal-bhullar-funeral/ https://en.tvpunjab.com/gangster-jaipal-bhullar-funeral/#respond Wed, 23 Jun 2021 14:52:32 +0000 https://en.tvpunjab.com/?p=2534 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਦੇ ਸਾਂਝੇ ਐਨਕਾਊਂਟਰ ਚ ਮਾਰੇ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਫ਼ਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਰੋਂਦੇ-ਕੁਰਲਾਉਂਦੇ ਹੋਏ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼ਮਸ਼ਾਨਘਾਟ ਦੇ ਬਾਹਰ ਅਤੇ ਅੰਦਰ ਪੰਜਾਬ ਪੁਲਸ ਵੱਲੋਂ ਡੀ.ਐਸ.ਪੀ. ਵਰਿੰਦਰ […]

The post ਸਖ਼ਤ ਸੁਰੱਖਿਆ ਅਤੇ ਪੁਲਿਸ ਦੇ ਪਹਿਰੇ ਹੇਠ ਅੱਜ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ appeared first on TV Punjab | English News Channel.

]]>
FacebookTwitterWhatsAppCopy Link


9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਦੇ ਸਾਂਝੇ ਐਨਕਾਊਂਟਰ ਚ ਮਾਰੇ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਫ਼ਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਰੋਂਦੇ-ਕੁਰਲਾਉਂਦੇ ਹੋਏ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼ਮਸ਼ਾਨਘਾਟ ਦੇ ਬਾਹਰ ਅਤੇ ਅੰਦਰ ਪੰਜਾਬ ਪੁਲਸ ਵੱਲੋਂ ਡੀ.ਐਸ.ਪੀ. ਵਰਿੰਦਰ ਸਿੰਘ ਅਤੇ ਐੱਸ.ਐੱਚ.ਓ. ਮਨੋਜ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ।

ਇਸ ਦੇ ਨਾਲ-ਨਾਲ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਦੇ ਲਈ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਘੜਾ ਤੋੜਨ ਅਤੇ ਜੈਪਾਲ ਨੂੰ ਅਗਨੀ ਭੇਂਟ ਕਰਨ ਦੀ ਰਸਮ ਉਸਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਅਦਾ ਕੀਤੀ। ਜੈਪਾਲ ਭੁੱਲਰ ਦੇ ਸਸਕਾਰ ਦੇ ਬਾਅਦ ਪੁਲਸ ਤੁਰੰਤ ਉਸਦੇ ਭਰਾ ਨੂੰ ਵਾਪਸ ਲੈ ਗਈ।

The post ਸਖ਼ਤ ਸੁਰੱਖਿਆ ਅਤੇ ਪੁਲਿਸ ਦੇ ਪਹਿਰੇ ਹੇਠ ਅੱਜ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ appeared first on TV Punjab | English News Channel.

]]>
https://en.tvpunjab.com/gangster-jaipal-bhullar-funeral/feed/ 0
ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ https://en.tvpunjab.com/gangster-jaipal-bhullar-postmortem-2/ https://en.tvpunjab.com/gangster-jaipal-bhullar-postmortem-2/#respond Tue, 22 Jun 2021 06:06:36 +0000 https://en.tvpunjab.com/?p=2345 ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ […]

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ ਵਿੱਚ ਪਹੁੰਚੇਗਾ। ਇੱਥੇ ਡਾਕਟਰਾ ਦੇ ਇਕ ਬੋਰਡ ਦੀ ਦੇਖ-ਰੇਖ ਵਿੱਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੌਰਾਨ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ ਪਰ ਇਸ ਮੰਗ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ।

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem-2/feed/ 0
ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ https://en.tvpunjab.com/gangster-jaipal-bhullar-postmortem/ https://en.tvpunjab.com/gangster-jaipal-bhullar-postmortem/#respond Thu, 17 Jun 2021 15:55:19 +0000 https://en.tvpunjab.com/?p=2078 ਟੀਵੀ ਪੰਜਾਬ ਬਿਊਰੋ- ਪੁਲਿਸ ਹੱਥੋਂ ਐਨਕਾਊਂਟਰ ਹੋਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਸਬੰਧੀ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਪਰਿਵਾਰ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਜੈਪਾਲ ਭੁੱਲਰ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ […]

The post ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ appeared first on TV Punjab | English News Channel.

]]>
FacebookTwitterWhatsAppCopy Link

ਟੀਵੀ ਪੰਜਾਬ ਬਿਊਰੋ- ਪੁਲਿਸ ਹੱਥੋਂ ਐਨਕਾਊਂਟਰ ਹੋਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਸਬੰਧੀ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਪਰਿਵਾਰ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਜੈਪਾਲ ਭੁੱਲਰ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਈ ਕੋਰਟ ਦੀ ਜੱਜ ਮੰਜਰੀ ਨਹਿਰੂ ਕੌਲ ਨੇ ਇਸ ਨੂੰ ਦੂਜੇ ਸੂਬੇ ਦਾ ਮਾਮਲਾ ਦੱਸਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦਾ ਕਹਿਣਾ ਹੈ ਕਿ ਇਹ ਕੇਸ ਉਸ ਦੇ ਅਜ਼ਾਤ ( ਜੂਰੀਸਡਿਕਸ਼ਨ) ਦੇ ਘੇਰੇ ਵਿੱਚ ਨਹੀਂ ਆਉਂਦਾ ਅਤੇ ਜੇ ਪਰਿਵਾਰ ਪੋਸਟ ਮਾਰਟਮ ਚਾਹੁੰਦਾ ਹੈ ਤਾਂ ਉਹ ਘਟਨਾ ਵਾਲੇ ਸਥਾਨ ‘ਤੇ ਮੰਗ ਕਰ ਸਕਦਾ ਹੈ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਪਰਿਵਾਰ ਨੇ ਹੁਣ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ।

ਦੱਸ ਦੇਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਉਸ ਦੇ ਬੇਟੇ ਦਾ ਦੁਬਾਰਾ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ।
 ਗੈਂਗਸਟਰ ਜੈਪਾਲ ਭੁੱਲਰ ਦਾ 9 ਜੂਨ ਨੂੰ ਐਨਕਾਊਂਟਰ ਹੋਇਆ ਸੀ। ਮ੍ਰਿਤਕ ਦੇ ਪਿਤਾ ਭੂਪਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਰਹਿ ਚੁੱਕੇ ਹਨ , ਨੇ ਮੰਗਲਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ‘ਚ ਦੋਸ਼ ਲਾਏ ਹਨ ਕਿ ਉਸ ਦੇ ਮੁੰਡੇ ਨੂੰ ਪਹਿਲਾਂ ਬੁਰੀ ਤਰ੍ਹਾਂ ਨਾਲ ਟਾਰਚਰ ਕੀਤਾ ਗਿਆ ਸੀ। ਉਸ ਦੇ ਮੁੰਡੇ ਦੇ ਮ੍ਰਿਤਕ ਦੇਹ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਤੇ ਉਸ ਦੇ ਸਰੀਰ ‘ਤੇ ਗੋਲ਼ੀ ਦੇ ਨਿਸ਼ਾਨ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਬੇਟੇ ਨੂੰ ਪੁਆਇੰਟ ਬਲੈਂਕ ਰੇਂਜ ਨਾਲ ਗੋਲ਼ੀ ਮਾਰੀ ਗਈ ਹੈ ਤੇ ਇਹ ਐਨਕਾਊਂਟਰ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਐਨਕਾਊਂਟਰ ਸੀ।

The post ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem/feed/ 0
ਹਾਈ ਕੋਰਟ ਪੁੱਜਿਆ ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ, ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਆਨਲਾਈਨ ਪਟੀਸ਼ਨ ਦਾਇਰ https://en.tvpunjab.com/gangster-jalpal-bhullar-fake-encounter-1930-2/ https://en.tvpunjab.com/gangster-jalpal-bhullar-fake-encounter-1930-2/#respond Tue, 15 Jun 2021 11:04:00 +0000 https://en.tvpunjab.com/?p=1930 ਟੀਵੀ ਪੰਜਾਬ ਬਿਊਰੋ-ਗੈਂਗਸਟਰ ਜੈਪਾਲ ਭੁੱਲਰ ਦਾ ਦੋ ਸੂਬਿਆਂ ਦੀ ਪੁਲਿਸ ਵੱਲੋਂ ਕੀਤਾ ਗਿਆ ਸਾਂਝਾ ਐਨਕਾਉਂਟਰ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਭੁੱਲਰ ਦੇ ਪਰਿਵਾਰ ਵੱਲੋਂ ਪੱਛਮੀ ਬੰਗਾਲ ਤੇ ਪੰਜਾਬ ਪੁਲਸ ‘ਤੇ ਲਾਏ ਜਾ ਰਹੇ ਹਨ ਕਿ ਜੈਪਾਲ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਸੀ। ਜਿਸ ਨੂੰ […]

The post ਹਾਈ ਕੋਰਟ ਪੁੱਜਿਆ ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ, ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਆਨਲਾਈਨ ਪਟੀਸ਼ਨ ਦਾਇਰ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਗੈਂਗਸਟਰ ਜੈਪਾਲ ਭੁੱਲਰ ਦਾ ਦੋ ਸੂਬਿਆਂ ਦੀ ਪੁਲਿਸ ਵੱਲੋਂ ਕੀਤਾ ਗਿਆ ਸਾਂਝਾ ਐਨਕਾਉਂਟਰ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਭੁੱਲਰ ਦੇ ਪਰਿਵਾਰ ਵੱਲੋਂ ਪੱਛਮੀ ਬੰਗਾਲ ਤੇ ਪੰਜਾਬ ਪੁਲਸ ‘ਤੇ ਲਾਏ ਜਾ ਰਹੇ ਹਨ ਕਿ ਜੈਪਾਲ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਸੀ। ਜਿਸ ਨੂੰ ਲੈ ਕੇ ਬੀਤੇ ਕੱਲ੍ਹ ਜੈਪਾਲ ਦਾ ਪਰਿਵਾਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਿਆ ਸੀ ਅਤੇ ਇਕ ਬੇਨਤੀ ਪੱਤਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੈਪਾਲ ਭੁੱਲਰ ਦੀ ਲਾਸ਼ ਦਾ ਪੋਸਟਮਾਰਟਮ ਦੁਬਾਰਾ ਕਰਵਾਇਆ ਜਾਏ ਤਾਂ ਕਿ ਸੱਚ ਸਭ ਦੇ ਸਾਹਮਣੇ ਆ ਸਕੇ। ਇਸ ਬਾਬਤ ਦੁਬਾਰਾ ਪੋਸਟਮਾਰਟਮ ਕਰਵਾਉਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਕਾਰੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਇਨਸਾਫ ਦੁਆਉਣ ਲਈ ਅਤੇ ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੈਪਾਲ ਭੁੱਲਰ ਮਾਮਲੇ ‘ਤੇ ਕੋਰਟ ਵਿੱਚ ਅੱਜ ਸੁਣਵਾਈ ਹੋ ਸਕਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਦੁਬਾਰਾ ਪੋਸਟਮਾਰਟਮ ਨਹੀਂ ਹੁੰਦਾ ਤਦ ਤਕ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਜੈਪਾਲ ਭੁੱਲਰ ਦੇ ਸਸਕਾਰ ਨੂੰ ਲੈ ਕੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ। ਕੱਲ੍ਹ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰਾ ਦਬਾਅ ਬਣਾਇਆ ਗਿਆ ਸੀ ਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਜਾਵੇ। ਲੇਕਿਨ ਪਰਿਵਾਰ ਦੁਬਾਰਾ ਪੋਸਟਮਾਰਟਮ ਤੇ ਹੀ ਅੜਿਆ ਹੋਇਆ ਹੈ।
ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਬਲ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਤੈਨਾਤ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਦੱਸ ਦੇਈਏ ਕਿ ਕੱਲ੍ਹ ਜੈਪਾਲ ਭੁੱਲਰ ਦੇ ਭਰਾ ਨੂੰ ਬਠਿੰਡਾ ਜੇਲ੍ਹ ਵਿੱਚੋ ਲਿਆਂਦਾ ਗਿਆ ਸੀ ਤਾਂ ਕਿ ਉਹ ਆਪਣੇ ਭਰਾ ਦੀ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਸਕੇ ਪਰ ਸਸਕਾਰ ਨਾ ਹੋਣ ਦੀ ਸੂਰਤ ਵਿਚ ਉਹਨੂੰ ਵਾਪਸ ਭੇਜ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਪਰਿਵਾਰ ਅਤੇ ਪ੍ਰਸ਼ਾਸਨ ਵਿਚ ਗੱਲਬਾਤ ਹੋਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪਰਿਵਾਰ ਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਉਹ ਜੈਪਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰ ਦੇਣਗੇ ਜਦ ਤੱਕ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆਉਂਦਾ ਤਦ ਤੱਕ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ।

The post ਹਾਈ ਕੋਰਟ ਪੁੱਜਿਆ ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ, ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਆਨਲਾਈਨ ਪਟੀਸ਼ਨ ਦਾਇਰ appeared first on TV Punjab | English News Channel.

]]>
https://en.tvpunjab.com/gangster-jalpal-bhullar-fake-encounter-1930-2/feed/ 0
2 ਥਾਣੇਦਾਰਾਂ ਨੂੰ ਦਿਨ ਦਿਹਾੜੇ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਦਾ ਅਨਕਾਊਂਟਰ https://en.tvpunjab.com/japal-buller-police-encounter/ https://en.tvpunjab.com/japal-buller-police-encounter/#respond Wed, 09 Jun 2021 16:17:58 +0000 https://en.tvpunjab.com/?p=1619 ਟੀਵੀ ਪੰਜਾਬ ਬਿਊਰੋ- ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਦਿਨ ਦਿਹਾੜੇ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੋਹਾਂ ਗੈਂਗਸਟਰਾਂ ਦਾ ਐਕਨਕਾਊਂਟਰ ਕਲਕੱਤਾ ਵਿਚ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀ. ਜੀ. […]

The post 2 ਥਾਣੇਦਾਰਾਂ ਨੂੰ ਦਿਨ ਦਿਹਾੜੇ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਦਾ ਅਨਕਾਊਂਟਰ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਦਿਨ ਦਿਹਾੜੇ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਇਨ੍ਹਾਂ ਦੋਹਾਂ ਗੈਂਗਸਟਰਾਂ ਦਾ ਐਕਨਕਾਊਂਟਰ ਕਲਕੱਤਾ ਵਿਚ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੀਤੀ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ ਦੋ-ਤਿੰਨ ਸੂਬਿਆਂ ਦੀ ਪੁਲਸ ਨੇ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਤੋਂ ਇਨ੍ਹਾਂ ਗੈਂਗਸਟਰਾਂ ਨੇ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ ਉਸ ਦਿਨ ਤੋਂ ਹੀ ਓਕੂ (ਓ. ਸੀ. ਸੀ. ਯੂਨਿਟ) ਟੀਮ ਵਲੋਂ ਇਨ੍ਹਾਂ ਦੀ ਪੈੜ ਨੱਪੀ ਜਾ ਰਹੀ ਸੀ। ਪੁਲਸ ਨੂੰ ਜਦੋਂ ਇਨ੍ਹਾਂ ਦੇ ਕਲਕੱਤੇ ਵਿਚ ਹੋਣ ਦੀ ਸੂਚਨਾ ਮਿਲੀ ਤਾਂ ਓਕੂ ਅਤੇ ਐੱਸ. ਟੀ. ਐੱਫ਼. ਵਲੋਂ ਸਾਂਝੇ ਆਪਰੇਸ਼ਨ ਰਾਹੀਂ ਇਨ੍ਹਾਂ ਦਾ ਐਨਕਾਊਂਟਰ ਕੀਤਾ ਗਿਆ।

ਜਾਣਕਾਰੀ ਮੁਤਾਬਿਕ ਜੈਪਾਲ ਭੁੱਲਰ ਪਹਿਲਾਂ ਕਲਕੱਤਾ ਦੇ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਉਥੇ ਕਿਸੇ ਦੀ ਘਰ ਵਿਚ ਲੁੱਕ ਗਿਆ। ਪੁਲਸ ਵਲੋਂ ਲਗਾਤਾਰ ਤਿੰਨ ਦਿਨ ਤਕ ਭੁੱਲਰ ਦੀ ਰੇਕੀ ਕੀਤੀ ਗਈ ਅਤੇ ਅੱਜ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਪਹਿਲਾਂ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਆਖਿਆ ਗਿਆ। ਉਨ੍ਹਾਂ ਵੱਲੋਂ ਆਤਮ ਸਮਰਪਣ ਨਾ ਕੀਤੇ ਜਾਣ ਦੀ ਸੂਰਤ ਵਿਚ ਦੋਹਾਂ ਪਾਸਿਓਂ ਹੋਈ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਹੀ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ।

ਕੌਣ ਸੀ ਗੈਂਗਸਟਰ ਜੈਪਾਲ ਭੁੱਲਰ ਜਸਪ੍ਰੀਤ ਜੱਸੀ

ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ। ਪੰਜਾਬ ਪੁਲਸ ਪਿਛਲੇ ਸਮੇਂ ਤੋਂ ਹੀ ਉਸ ਦੀ ਭਾਲ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਸ ਵਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ। ਉਹ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ। ਇਸੇ ਤਰ੍ਹਾਂ ਗੈਂਗਸਟਰ ਜਸਪ੍ਰੀਤ ਜੱਸੀ ਵੀ ਇਸ ਦੇ ਨਾਲ ਪਿਛਲੇ ਸਮੇਂ ਤੋਂ ਕਈ ਮਾਮਲਿਆਂ ਵਿੱਚ ਸ਼ਾਮਲ ਸੀ।ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੁਲਸ ਦੀ ਓਕੂ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਇਨ੍ਹਾਂ ਦੋਹਾਂ ਨੂੰ ਮੱਧ ਪ੍ਰਦੇਸ਼ ’ਚੋਂ ਕਾਬੂ ਕੀਤਾ ਸੀ ।

The post 2 ਥਾਣੇਦਾਰਾਂ ਨੂੰ ਦਿਨ ਦਿਹਾੜੇ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਦਾ ਅਨਕਾਊਂਟਰ appeared first on TV Punjab | English News Channel.

]]>
https://en.tvpunjab.com/japal-buller-police-encounter/feed/ 0
ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ https://en.tvpunjab.com/two-sho-murdered-arrest-1015-2/ https://en.tvpunjab.com/two-sho-murdered-arrest-1015-2/#respond Sat, 29 May 2021 11:38:12 +0000 https://en.tvpunjab.com/?p=1015 ਟੀਵੀ ਪੰਜਾਬ ਬਿਊਰੋ-ਜਗਰਾਓਂ ਦੀ ਦਾਣਾ ਮੰਡੀ ਵਿਚ ਦਿਨ ਦਿਹਾੜੇ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਓਕੇ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ। […]

The post ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਜਗਰਾਓਂ ਦੀ ਦਾਣਾ ਮੰਡੀ ਵਿਚ ਦਿਨ ਦਿਹਾੜੇ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਓਕੇ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਮੁਤਾਬਕ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਮੱਧ ਪ੍ਰਦੇਸ਼ ’ਚੋਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ ‘ਚ ਪੁਲਸ ਦੇ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਕ ਵਿਚ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸਨ। ਮੁਲਜ਼ਮਾਂ ਲਈ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਜਿੱਥੇ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ।

The post ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ appeared first on TV Punjab | English News Channel.

]]>
https://en.tvpunjab.com/two-sho-murdered-arrest-1015-2/feed/ 0