Ghazal Archives - TV Punjab | English News Channel https://en.tvpunjab.com/tag/ghazal/ Canada News, English Tv,English News, Tv Punjab English, Canada Politics Sat, 21 Aug 2021 12:07:41 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Ghazal Archives - TV Punjab | English News Channel https://en.tvpunjab.com/tag/ghazal/ 32 32 ਗ਼ਜ਼ਲ https://en.tvpunjab.com/ghazal-2/ https://en.tvpunjab.com/ghazal-2/#respond Sat, 21 Aug 2021 12:05:35 +0000 https://en.tvpunjab.com/?p=8373 ਮੇਰੀ ਔਕਾਤ ਨੂੰ ਪਰਖਦੇ- ਪਰਖਦੇ ਉਹ ਤਾਂ ਆਪਣੀ ਹੀ ਔਕਾਤ ਨੂੰ ਭੁਲ ਗਏ। ਚੰਨ ‘ਤੇ ਥੁੱਕੀਏ ਤਾਂ ਅਪਣੇ ਹੀ ਮੂੰਹ ‘ਤੇ ਪਵੇ ਕੁਝ ਸਿਆਣੇ ਵੀ ਇਸ ਬਾਤ ਨੂੰ ਭੁਲ ਗਏ। ਉਹ ਤਾਂ ਖੁਦ ਨੂੰ ਪੈਗੰਬਰ ਸਮਝਦੇ ਰਹੇ ਖ਼ੁਦ ਨੂੰ ਧਰਤੀ ਤੇ ਅੰਬਰ ਸਮਝਦੇ ਰਹੇ ਉਹ ਜੋ ਖ਼ੁਦ ਨੂੰ ਖ਼ੁਦਾ ਸੀ ਸਮਝਦੇ ਉਹੀ ਅਪਣੇ ਅਸਲੇ ਅਤੇ […]

The post ਗ਼ਜ਼ਲ appeared first on TV Punjab | English News Channel.

]]>
FacebookTwitterWhatsAppCopy Link


ਮੇਰੀ ਔਕਾਤ ਨੂੰ ਪਰਖਦੇ- ਪਰਖਦੇ
ਉਹ ਤਾਂ ਆਪਣੀ ਹੀ ਔਕਾਤ ਨੂੰ ਭੁਲ ਗਏ।
ਚੰਨ ‘ਤੇ ਥੁੱਕੀਏ ਤਾਂ ਅਪਣੇ ਹੀ ਮੂੰਹ ‘ਤੇ ਪਵੇ
ਕੁਝ ਸਿਆਣੇ ਵੀ ਇਸ ਬਾਤ ਨੂੰ ਭੁਲ ਗਏ।

ਉਹ ਤਾਂ ਖੁਦ ਨੂੰ ਪੈਗੰਬਰ ਸਮਝਦੇ ਰਹੇ
ਖ਼ੁਦ ਨੂੰ ਧਰਤੀ ਤੇ ਅੰਬਰ ਸਮਝਦੇ ਰਹੇ
ਉਹ ਜੋ ਖ਼ੁਦ ਨੂੰ ਖ਼ੁਦਾ ਸੀ ਸਮਝਦੇ ਉਹੀ
ਅਪਣੇ ਅਸਲੇ ਅਤੇ ਜ਼ਾਤ ਨੂੰ ਭੁਲ ਗਏ।

ਕਰਜ਼ ਦਿੱਲੀ ਨੇ ਸਾਡਾ ਹੈ ਦੇਣਾ ਬੜਾ
ਜੇ ਅਸੀਂ ਚੁੱਪ ਰਹੇ ਤਾਂ ਹੈ ਮਿਹਣਾ ਬੜਾ
ਸਾਨੂੰ ਇਤਿਹਾਸ ਨੇ ਮਾਫ਼ ਕਰਨਾ ਨਹੀਂ
ਜੇ ਚੁਰਾਸੀ ਦੇ ਹਾਲਾਤ ਨੂੰ ਭੁਲ ਗਏ।

ਵਿਸ਼ਵ ਵਿਦਿਆਲਿਆਂ ਵਿਚ ਵਿਕਣ ਡਿਗਰੀਆਂ
ਤੇ ਨਿਆਂਪਾਲਿਕਾ ਵਿਚ ਨਿਆਂ ਵਿਕ ਰਿਹਾ
ਹੁਣ ਤਾਂ ਨੇਤਾ ਹੀ ਅੱਜ ਦੇ ਨਬੀ ਬਣ ਗਏ
ਲੋਕ ਨਾਨਕ ਤੇ ਸੁਕਰਾਤ ਨੂੰ ਭੁਲ ਗਏ।

ਇਕ ਸਮਾਂ ਸੀ ਕਿ ਇਨਸਾਨ ਦੀ ਹੋਂਦ ਨੂੰ
ਚੰਨ – ਤਾਰੇ ਸਲਾਮਾਂ ਸੀ ਕਰਦੇ ਸਦਾ
ਹੁਣ ਤਾਂ ਨੇਰੇ ਦੀ ਸੱਤਾ ਵਧੀ ਜਾ ਰਹੀ
ਹੁਣ ਤਾਂ ਜੁਗਨੂੰ ਵੀ ਪਰਭਾਤ ਨੂੰ ਭੁਲ ਗਏ।

-ਅਮਰੀਕ ਡੋਗਰਾ

ਸੰਪਰਕ : 9814152223

The post ਗ਼ਜ਼ਲ appeared first on TV Punjab | English News Channel.

]]>
https://en.tvpunjab.com/ghazal-2/feed/ 0
ਗ਼ਜ਼ਲ https://en.tvpunjab.com/ghazal/ https://en.tvpunjab.com/ghazal/#respond Thu, 12 Aug 2021 10:29:26 +0000 https://en.tvpunjab.com/?p=7678 ਆਦਮੀ ਹੁਣ ਘਰ ਦੀਆਂ ਕਬਰਾਂ ‘ਚ ਸੋਇਆ ਕਰਨਗੇ। ਰੁੱਖ ਖ਼ਬਰੇ ਜ਼ਿੰਦਗੀ ਦਾ ਗੀਤ ਗਾਇਆ ਕਰਨਗੇ। ਰਹਿਨੁਮਾ ਜੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਕਰਨਗੇ ਫੇਰ ਪਾਣੀ ਵੀ ਪੁਲਾਂ ਉੱਤੋਂ ਦੀ ਵਗਿਆ ਕਰਨਗੇ। ਸਭਿਅਤਾ ਹੁੰਦੀ ਸੀ ਕਿੱਦਾਂ ਦੀ ਅਸਾਡੇ ਦੌਰ ਦੀ ਖੰਡਰਾਂ ਵਿਚ ਡੁਸਕਦੇ ਪੱਥਰ ਹੀ ਦਸਿਆ ਕਰਨਗੇ ਲੰਘ ਜਾਵਾਂਗਾ ਜਿਨ੍ਹਾਂ ਰਾਹਾਂ ‘ ਚੋਂ ਗਾਉਂਦਾ ਗੀਤ ਮੈਂ […]

The post ਗ਼ਜ਼ਲ appeared first on TV Punjab | English News Channel.

]]>
FacebookTwitterWhatsAppCopy Link


ਆਦਮੀ ਹੁਣ ਘਰ ਦੀਆਂ ਕਬਰਾਂ ‘ਚ ਸੋਇਆ ਕਰਨਗੇ।
ਰੁੱਖ ਖ਼ਬਰੇ ਜ਼ਿੰਦਗੀ ਦਾ ਗੀਤ ਗਾਇਆ ਕਰਨਗੇ।

ਰਹਿਨੁਮਾ ਜੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਕਰਨਗੇ
ਫੇਰ ਪਾਣੀ ਵੀ ਪੁਲਾਂ ਉੱਤੋਂ ਦੀ ਵਗਿਆ ਕਰਨਗੇ।

ਸਭਿਅਤਾ ਹੁੰਦੀ ਸੀ ਕਿੱਦਾਂ ਦੀ ਅਸਾਡੇ ਦੌਰ ਦੀ
ਖੰਡਰਾਂ ਵਿਚ ਡੁਸਕਦੇ ਪੱਥਰ ਹੀ ਦਸਿਆ ਕਰਨਗੇ

ਲੰਘ ਜਾਵਾਂਗਾ ਜਿਨ੍ਹਾਂ ਰਾਹਾਂ ‘ ਚੋਂ ਗਾਉਂਦਾ ਗੀਤ ਮੈਂ
ਪਰ-ਕਟੇ ਪੰਛੀ ਵੀ ਬਾਜਾਂ ਮਗਰ ਉਡਿਆ ਕਰਨਗੇ।

ਨੰਗੀਆਂ ਮੱਛੀਆਂ ਦੇ ਤਪਦੇ ਤੈਰਦੇ ਹੋਏ ਬਦਨ
ਪੱਤਣਾਂ ਦੇ ਪਾਣੀਆਂ ਨੂੰ ਅੱਗ ਲਾਇਆ ਕਰਨਗੇ।

ਆਦਮੀ ਹੱਥੋਂ ਤਬਾਹੀ ਦੇਖਕੇ ਤਹਿਜ਼ੀਬ ਦੀ
ਕਾਫਲੇ ਰੂਹਾਂ ਦੇ ਹੋਏ ਤਾਂ ਹਸਿਆ ਕਰਨਗੇ।

ਇਹ ਤਾਂ ਲਗਦਾ ਸੀ ਕਿ ਧਰਤੀ ‘ਤੇ ਲਹੂ ਵਗ ਕੇ ਰਹੂ
ਕਈ ਪਤਾ ਅੰਗਿਆਰ ਵੀ ਅੰਬਰ ਤੋਂ ਵਰ੍ਹਿਆ ਕਰਨਗੇ।

ਵਕਤ ਬਦਲੇਗਾ ਹਾਂ ਬਦਲੇਗਾ ਜ਼ਰੂਰ ਅਮਰੀਕ ਹੁਣ
ਖੇਤਾਂ ਵਿੱਚ ਫ਼ਸਲਾਂ ਦੀ ਥਾਵੇਂ ਸੀਸ ਉੱਗਿਆ ਕਰਨਗੇ।

– ਅਮਰੀਕ ਡੋਗਰਾ
ਸੰਪਰਕ : 98141 52223

The post ਗ਼ਜ਼ਲ appeared first on TV Punjab | English News Channel.

]]>
https://en.tvpunjab.com/ghazal/feed/ 0