going to Delhi Archives - TV Punjab | English News Channel https://en.tvpunjab.com/tag/going-to-delhi/ Canada News, English Tv,English News, Tv Punjab English, Canada Politics Fri, 04 Jun 2021 07:51:17 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg going to Delhi Archives - TV Punjab | English News Channel https://en.tvpunjab.com/tag/going-to-delhi/ 32 32 ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਨਵੀਂ ਰਣਨੀਤੀ, ਬਿਨਾਂ ਟਿਕਟ ਲਏ ਟਰੇਨਾਂ ਰਾਹੀਂ ਦਿੱਲੀ ਧਰਨੇ ‘ਚ ਜਾਣਗੇ ਜੱਥੇ https://en.tvpunjab.com/farmers-protest-without-train-tickets/ https://en.tvpunjab.com/farmers-protest-without-train-tickets/#respond Fri, 04 Jun 2021 07:50:06 +0000 https://en.tvpunjab.com/?p=1335 ਟੀਵੀ ਪੰਜਾਬ ਬਿਊਰੋ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਹੁਣ ਨਵੀਂ ਰਣਨੀਤੀ ਨਾਲ ਧਰਨਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਤਿੰਨ ਜ਼ੋਨਾਂ ਵਿੱਚੋਂ ਵੱਡੀ ਗਿਣਤੀ ਕਿਸਾਨ ਇਸੇ ਨਵੀ ਰਣਨੀਤੀ ਤਹਿਤ ਹੀ ਦਿੱਲੀ ਲਈ ਰਵਾਨਾ ਹੋਏ ਹਨ। ਇਨ੍ਹਾਂ ਕਿਸਾਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਟ੍ਰੇਨ ਰਾਹੀਂ ਦਿੱਲੀ ਜਾਣਗੇ ਤੇ ਅਤੇ […]

The post ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਨਵੀਂ ਰਣਨੀਤੀ, ਬਿਨਾਂ ਟਿਕਟ ਲਏ ਟਰੇਨਾਂ ਰਾਹੀਂ ਦਿੱਲੀ ਧਰਨੇ ‘ਚ ਜਾਣਗੇ ਜੱਥੇ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਹੁਣ ਨਵੀਂ ਰਣਨੀਤੀ ਨਾਲ ਧਰਨਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਤਿੰਨ ਜ਼ੋਨਾਂ ਵਿੱਚੋਂ ਵੱਡੀ ਗਿਣਤੀ ਕਿਸਾਨ ਇਸੇ ਨਵੀ ਰਣਨੀਤੀ ਤਹਿਤ ਹੀ ਦਿੱਲੀ ਲਈ ਰਵਾਨਾ ਹੋਏ ਹਨ। ਇਨ੍ਹਾਂ ਕਿਸਾਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਟ੍ਰੇਨ ਰਾਹੀਂ ਦਿੱਲੀ ਜਾਣਗੇ ਤੇ ਅਤੇ ਸਫ਼ਰ ਦੌਰਾਨ ਕੋਈ ਵੀ ਕਿਸਾਨ ਟ੍ਰੇਨ ਦੀ ਟਿਕਟ ਨਹੀਂ ਲਵੇਗਾ।

ਇਸ ਜਥੇ ਵਿੱਚ 150 ਦੇ ਕਰੀਬ ਕਿਸਾਨ ਰਵਾਨਾ ਹੋਏ ਹਨ, ਜਦਕਿ ਜ਼ਿਲ੍ਹੇ ਵਿੱਚੋਂ 600 ਦੇ ਕਰੀਬ ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਇਹ ਸੰਘਰਸ਼ ਚੱਲਦਾ ਰਹੇਗਾ। ਜੇਕਰ ਸਾਨੂੰ ਹੋਰ ਲੰਬਾ ਸਮਾਂ ਵੀ ਰੋਸ ਪ੍ਰਦਰਸ਼ਨ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਦਿੱਲੀ (Delhi) ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ (Farmer Protest) ਦੇ ਹੌਂਸਲੇ ਬੁਲੰਦ ਕਰਨ ਲਈ ਇਹ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਅਸੀਂ ਪਿੱਛੇ ਹਟਣ ਵਾਲੇ ਨਹੀਂ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਾਰ ਚੁੱਕਾ ਹੈ, ਬੱਸ ਕ਼ਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਬਾਕੀ ਹੈ। ਮੋਦੀ ਹੰਕਾਰੀ ਰਾਜਾ ਹੈ। ਬੱਸ ਹੰਕਾਰ ਨਾ ਟੁੱਟ ਜਾਏ, ਇਸ ਲਈ ਉਹ ਕ਼ਾਨੂੰਨ ਰੱਦ ਨਹੀਂ ਕਰ ਰਿਹਾ, ਪਰ ਅੰਦਰ ਖਾਤੇ ਉਹ ਇਹ ਕਨੂੰਨ ਰੱਦ ਕਰ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਓਨੀ ਦੇਰ ਤਕ ਟ੍ਰੇਨਾਂ ‘ਤੇ ਇਸੇ ਤਰ੍ਹਾਂ ਹੀ ਫਰੀ ਸਫ਼ਰ ਕੀਤਾ ਜਾਵੇਗਾ, ਜਦੋਂ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਰੇਲਾਂ ਵੀ ਸਾਡੀਆਂ ਹਨ ਅਤੇ ਜ਼ਮੀਨਾਂ ਵੀ ਸਾਡੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਅਡਾਨੀ-ਅੰਬਾਨੀ ਨੇ ਮੋਦੀ ਸਰਕਾਰ ਨੂੰ ਦਬਾਇਆ ਹੋਇਆ ਹੈ। ਇਸ ਕਰਕੇ ਮੋਦੀ ਦੇ ਵੱਸ ਦੀ ਗੱਲ ਵੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਿੱਧੀ ਅਦਾਇਗੀ ਕੀਤੀ ਹੈ, ਉਸ ਵਿੱਚ ਵੀ ਝੋਲ ਹੈ, ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਸਿੱਧੀ ਅਦਾਇਗੀ ਤਾਂ ਕੀਤੀ ਗਈ ਹੈ ਪਰ ਪੂਰੇ ਪੈਸੇ ਨਹੀਂ ਦਿੱਤੇ ਗਏ। ਕਿਸਾਨਾਂ ਨੇ ਕਿਹਾ ਕਿ ਸਾਡੇ ਕਿਸਾਨ ਸ਼ਹੀਦ ਹੋਏ ਹਨ ਪਰ ਮੋਦੀ ਸਰਕਾਰ ਹੁਣ ਤੱਕ ਦੋ ਸ਼ਬਦ ਵੀ ਸ਼ਹੀਦ ਹੋਏ ਕਿਸਾਨ ਲਈ ਨਹੀਂ ਕਹਿ ਸਕੀ।

The post ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਨਵੀਂ ਰਣਨੀਤੀ, ਬਿਨਾਂ ਟਿਕਟ ਲਏ ਟਰੇਨਾਂ ਰਾਹੀਂ ਦਿੱਲੀ ਧਰਨੇ ‘ਚ ਜਾਣਗੇ ਜੱਥੇ appeared first on TV Punjab | English News Channel.

]]>
https://en.tvpunjab.com/farmers-protest-without-train-tickets/feed/ 0