Good news Archives - TV Punjab | English News Channel https://en.tvpunjab.com/tag/good-news/ Canada News, English Tv,English News, Tv Punjab English, Canada Politics Wed, 30 Jun 2021 16:15:27 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Good news Archives - TV Punjab | English News Channel https://en.tvpunjab.com/tag/good-news/ 32 32 ਚੰਗੀ ਖਬਰ: ਅੰਮ੍ਰਿਤਸਰ ਤੋਂ 16 ਮਹੀਨੇ ਬਾਅਦ ਸ਼ੁਰੂ ਹੋਈਆਂ 9 ਗੱਡੀਆਂ, ਰੇਲਵੇ ਨੇ ਜਾਰੀ ਕੀਤੀ ਸੂਚੀ https://en.tvpunjab.com/9train-started-amritsar-3237-2/ https://en.tvpunjab.com/9train-started-amritsar-3237-2/#respond Wed, 30 Jun 2021 16:15:27 +0000 https://en.tvpunjab.com/?p=3237 ਅੰਮਿ੍ਤਸਰ : ਪੰਜਾਬ ਵਿਚ ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਅੰਮਿ੍ਤਸਰ ਤੋਂ ਪਿਛਲੇ 16 ਮਹੀਨਿਆਂ ਤੋਂ ਬੰਦ ਪਈਆਂ ਨੌਂ ਰੇਲ ਗੱਡੀਆਂ ਨੂੰ ਹਰੀ ਝੰਡੀ ਮਿਲ ਗਈ ਹੈ। ਇਹ ਰੇਲ ਗੱਡੀਆਂ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਨ੍ਹਾਂ ਦੀ ਤਰੀਕ ਵੀ ਤੈਅ ਕਰ ਦਿੱਤੀ […]

The post ਚੰਗੀ ਖਬਰ: ਅੰਮ੍ਰਿਤਸਰ ਤੋਂ 16 ਮਹੀਨੇ ਬਾਅਦ ਸ਼ੁਰੂ ਹੋਈਆਂ 9 ਗੱਡੀਆਂ, ਰੇਲਵੇ ਨੇ ਜਾਰੀ ਕੀਤੀ ਸੂਚੀ appeared first on TV Punjab | English News Channel.

]]>
FacebookTwitterWhatsAppCopy Link


ਅੰਮਿ੍ਤਸਰ : ਪੰਜਾਬ ਵਿਚ ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਅੰਮਿ੍ਤਸਰ ਤੋਂ ਪਿਛਲੇ 16 ਮਹੀਨਿਆਂ ਤੋਂ ਬੰਦ ਪਈਆਂ ਨੌਂ ਰੇਲ ਗੱਡੀਆਂ ਨੂੰ ਹਰੀ ਝੰਡੀ ਮਿਲ ਗਈ ਹੈ। ਇਹ ਰੇਲ ਗੱਡੀਆਂ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਨ੍ਹਾਂ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ।

ਰੇਲ ਗੱਡੀਆਂ ਦੇ ਸ਼ੁਰੂ ਹੋਣ ਜਾਣ ਤੋਂ ਬਾਅਦ ਯਾਤਰੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਖ਼ਾਸ ਤੌਰ ‘ਤੇ ਪਾਲਣ ਕਰਨਾ ਪਵੇਗਾ। ਮਾਸਕ ਪਾਉਣਾ, ਹੈਂਡ ਸੈਨੀਟਾਈਜ਼ਰ, ਦਸਤਾਨਿਆਂ ਆਦਿ ਦੀ ਵਰਤੋਂ ਕਰਨਾ ਅਤੇ ਸਰੀਰਕ ਦੂਰੀ ਦਾ ਖ਼ਿਆਲ ਰੱਖਣਾ ਜ਼ਰੂਰੀ ਹੋਵੇਗਾ।

ਫਿਰੋਜ਼ਪੁਰ ਦੇ ਡੀਆਰਐੱਮ ਰਾਜੇਸ਼ ਅਗਰਵਾਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਯਾਤਰੀਆਂ ਦੀ ਮੰਗ ‘ਤੇ ਵਿਚਾਰ ਕਰਦੇ ਹੋਏ ਰੇਲ ਮੰਤਰਾਲੇ ਨੇ ਵੱਖ-ਵੱਖ ਮੰਡਲਾਂ ਤੋਂ ਪਹਿਲੀ ਜੁਲਾਈ 2021 ਤੋਂ ਕਈ ਰੇਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦਿੱਤੀ ਹੈ। ਅੰਮਿ੍ਤਸਰ ਤੋਂ ਨੌਂ ਜੋੜੀ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨਾਂ ਸ਼ਾਮਲ ਹਨ, ਜਦਕਿ ਇਕ ਡੀਐੱਮਯੂ ਟ੍ਰੇਨ ਵੀ ਸ਼ਾਮਲ ਹੈ। ਨੌਂ ਮੇਲ ਐਕਸਪ੍ਰੈੱਸ ਸਪੈਸ਼ਲ ਟ੍ਰੇਨਾਂ ਤਾਂ ਕੋਰੋਨਾ ਮਹਾਮਾਰੀ ਤੋਂ ਬਾਅਦ ਤੋਂ ਹੁਣ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਗੱਡੀਆਂ ਨੂੰ ਮਿਲੀ ਹਰੀ ਝੰਡੀ

6 ਜੁਲਾਈ ਨੂੰ ਨਵੀਂ ਦਿੱਲੀ ਅੰਮਿ੍ਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਪੈਸ਼ਲ (04067-68), 5 ਜੁਲਾਈ ਨੂੰ ਚੰਡੀਗੜ੍ਹ ਅੰਮਿ੍ਤਸਰ ਇੰਟਰਸਿਟੀ ਐਕਸਪ੍ਰੈੱਸ ਸਪੈਸ਼ਲ (04561-62), 7 ਜੁਲਾਈ ਨੂੰ ਅੰਮਿ੍ਤਸਰ-ਸਹਰਸਾ ਗ਼ਰੀਬ ਰੱਥ ਐਕਸਪ੍ਰੈੱਸ ਸਪੈਸ਼ਲ (04688), 5 ਜੁਲਾਈ ਨੂੰ ਅੰਮਿ੍ਤਸਰ ਹਜ਼ੂਰ ਸਾਹਿਬ ਨਾਂਦੇੜ ਸੁਪਰਫਾਸਟ ਐਕਸਪ੍ਰੈੱਸ ਸਪੈਸ਼ਲ (04692), 11 ਜੁਲਾਈ ਨੂੰ ਅੰਮਿ੍ਤਸਰ ਕੋਚੀਵਲੀ ਸੁਪਰਫਾਸਟ ਐਕਸਪ੍ਰੈੱਸ (04696), 10 ਜੁਲਾਈ ਨੂੰ ਅੰਮਿ੍ਤਸਰ ਲਾਲ ਕੂਆਂ ਐਕਸਪ੍ਰੈੱਸ ਸਪੈਸ਼ਲ (04684), 5 ਜੁਲਾਈ ਨੂੰ ਦੇਹਰਾਦੂਨ ਅੰਮਿ੍ਤਸਰ ਐਕਸਪ੍ਰੈੱਸ ਸਪੈਸ਼ਲ (04663-64), 5 ਜੁਲਾਈ ਨੂੰ ਅੰਮਿ੍ਤਸਰ ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰਰੈੱਸ ਸਪੈਸ਼ਲ (04666) ਆਪਣੀ ਮੰਜ਼ਿਲ ਵੱਲ ਰਵਾਨਾ ਹੋਣਗੀਆਂ। ਇਨ੍ਹਾਂ ਗੱਡੀਆਂ ਲਈ ਸਪੈਸ਼ਲ ਤੌਰ ‘ਤੇ ਰਿਜ਼ਰਵੇਸ਼ਨ ਕਰਵਾ ਕੇ ਹੀ ਯਾਤਰੀ ਸਫ਼ਰ ਕਰ ਸਕਣਗੇ।

ਟੀਵੀ ਪੰਜਾਬ ਬਿਊਰੋ

The post ਚੰਗੀ ਖਬਰ: ਅੰਮ੍ਰਿਤਸਰ ਤੋਂ 16 ਮਹੀਨੇ ਬਾਅਦ ਸ਼ੁਰੂ ਹੋਈਆਂ 9 ਗੱਡੀਆਂ, ਰੇਲਵੇ ਨੇ ਜਾਰੀ ਕੀਤੀ ਸੂਚੀ appeared first on TV Punjab | English News Channel.

]]>
https://en.tvpunjab.com/9train-started-amritsar-3237-2/feed/ 0
ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ ਵਾਲੀ ਖ਼ਬਰ : ਸਿਡਨੀ ਦੇ ਸਕੂਲਾਂ ‘ਚ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਜਲਦ ਹੋਵੇਗੀ ਖਤਮ https://en.tvpunjab.com/sikh-children-wearing-kirpan-ban-lifted/ https://en.tvpunjab.com/sikh-children-wearing-kirpan-ban-lifted/#respond Fri, 18 Jun 2021 13:29:36 +0000 https://en.tvpunjab.com/?p=2160 ਟੀਵੀ ਪੰਜਾਬ ਬਿਊਰੋ- ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪਿਛਲੇ ਦਿਨੀਂ ਸਿਡਨੀ ਦੇ ਸਕੂਲਾਂ ਵਿੱਚ ਜਿਹੜੀ ਸਿੱਖ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਗਾਈ ਗਈ ਸੀ ਉਹ ਹੁਣ ਜਲਦ ਹੀ ਹੱਟ ਸਕਦੀ ਹੈ। ਇਸ ਦੀ ਜਾਣਕਾਰੀ ਸਿੱਖ ਐਸੋਸੀਏਸ਼ਨ ਦੇ ਮੈਂਬਰ ਅਮਰਦੀਪ ਸਿੱਧੂ ਨੇ ਦਿੱਤੀ। ਇਹ ਪਾਬੰਦੀ ਸਿੱਖ ਐਸੋਸੀਏਸ਼ਨ ਦੇ ਯਤਨਾਂ ਕਰਕੇ ਹੀ ਹਟਣ […]

The post ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ ਵਾਲੀ ਖ਼ਬਰ : ਸਿਡਨੀ ਦੇ ਸਕੂਲਾਂ ‘ਚ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਜਲਦ ਹੋਵੇਗੀ ਖਤਮ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪਿਛਲੇ ਦਿਨੀਂ ਸਿਡਨੀ ਦੇ ਸਕੂਲਾਂ ਵਿੱਚ ਜਿਹੜੀ ਸਿੱਖ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਗਾਈ ਗਈ ਸੀ ਉਹ ਹੁਣ ਜਲਦ ਹੀ ਹੱਟ ਸਕਦੀ ਹੈ। ਇਸ ਦੀ ਜਾਣਕਾਰੀ ਸਿੱਖ ਐਸੋਸੀਏਸ਼ਨ ਦੇ ਮੈਂਬਰ ਅਮਰਦੀਪ ਸਿੱਧੂ ਨੇ ਦਿੱਤੀ। ਇਹ ਪਾਬੰਦੀ ਸਿੱਖ ਐਸੋਸੀਏਸ਼ਨ ਦੇ ਯਤਨਾਂ ਕਰਕੇ ਹੀ ਹਟਣ ਦੀਆਂ ਸੰਭਾਵਨਾਵਾਂ ਬਣੀਆਂ ਹਨ। ਸਰਕਾਰ ਅਤੇ ਸਿੱਖ ਐਸੋਸੀਏਸ਼ਨ ਵਿਚਾਲੇ ਇਸ ਮਾਮਲੇ ਵਿੱਚ ਲੰਬੀਆਂ ਮੀਟਿੰਗਾਂ ਚੱਲਣ ਤੋਂ ਬਾਅਦ ਕਿਰਪਾਨ ਪਾਉਣ ਵਿੱਚ ਕੁਝ ਬਦਲਾਵਾਂ ‘ਤੇ ਸਹਿਮਤੀ ਬਣੀ ਹੈ, ਜਿਸ ਦਾ ਧਿਆਨ ਸਕੂਲ ਵਿੱਚ ਕਿਰਪਾਨ ਪਹਿਨ ਰਹੇ ਬੱਚੇ ਲਈ ਲਾਜ਼ਮੀ ਰੱਖਣਾ ਹੋਵੇਗਾ। 

ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਲਈ ਕੈਨੇਡਾ, ਯੂ ਕੇ, ਅਤੇ ਆਸਟ੍ਰੇਲੀਆ ਦੇ ਹੋਰ ਡਿਪਾਰਟਮੈਂਟਾਂ ਵਿੱਚ ਲਾਗੂ ਪਿਛਲੇ ਸਮਝੌਤਿਆਂ ਨੂੰ ਦੇਖਿਆ ਗਿਆ ਅਤੇ ਹੋਰਨਾਂ ਦੇਸ਼ਾਂ ਦੇ ਕਾਨੂੰਨ ਮਾਹਰਾਂ ਦੀ ਮਦਦ ਵੀ ਲਈ ਗਈ। 25/06/21 ਤੱਕ ਇਸ ਸਮਝੌਤੇ ਉੱਤੇ ਲੋਕਾਂ ਦੀ ਰਾਏ ਲਈ ਜਾਵੇਗੀ ਅਤੇ ਬਾਅਦ ਵਿੱਚ ਜੇ ਸਭ ਕੁਝ ਸਹੀ ਰਿਹਾ ਤਾਂ ਇਸ ਸਮਝੌਤੇ ਨੂੰ ਮੰਨ ਲਿਆ ਜਾਵੇਗਾ।

ਸਿੱਖ ਬੱਚਿਆਂ ਲਈ ਕਿਰਪਾਨ ਪਹਿਨਣ ਸਬੰਧੀ ਇਹ ਹੋਣਗੇ ਬਦਲਾਅ

ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਵੱਲੋਂ ਪਹਿਨੀ ਜਾਣ ਵਾਲੀ ਕਿਰਪਾਨ ਆਕਾਰ ਵਿੱਚ ਛੋਟੀ ਹੋਵੇਗੀ ਭਾਵ ਕਿਰਪਾਨ ਦਾ ਆਕਾਰ 8.5 ਸੈ.ਮੀ. ਜਾਂ ਇਸ ਤੋਂ ਘੱਟ ਹੋਵੇਗਾ। ਹੱਥਾ ਜੋੜ ਕੇ ਇਸ ਦਾ ਆਕਾਰ 16.5 ਸੈ.ਮੀ. ਹੋਵੇਗਾ। ਕਿਰਪਾਨ ਦੀ ਧਾਰ ਤਿੱਖੀ ਨਹੀਂ ਹੋਵੇਗੀ ਤਾਂ ਜੋ ਕਿਸੇ ਨੂੰ ਜ਼ਖਮੀ ਨਾ ਕਰ ਸਕੇ। ਹੱਥੇ ਅਤੇ ਮਿਆਨ ਨੂੰ ਸੰਗਲ਼ੀ (ਰਿੰਗ ਨੂੰ ਸੋਲਡਰ) ਲੱਗੇਗੀ ਤਾਂ ਜੋ ਕਿਰਪਾਨ ਬਾਹਰ ਕੱਢੀ ਨਾ ਜਾ ਸਕੇ ਜਾਂ ਹੱਥਾ ਅਤੇ ਕਿਰਪਾਨ ਮੋਟੇ ਕੱਪੜੇ ਨਾਲ ਸਿਉਂ ਦਿੱਤੇ ਜਾਣਗੇ ਤਾਂ ਕਿ ਬਾਹਰ ਨਾ ਕੱਢੇ ਜਾ ਸਕਣ। ਕਿਰਪਾਨ ਕੱਪੜਿਆਂ ਦੇ ਹੇਠਾਂ ਪਹਿਨੀ ਜਾਵੇਗੀ ਤਾਂ ਜੋ ਕਿਸੇ ਨੂੰ ਦਿਖਾਈ ਨਾ ਦੇਵੇ। ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ ਭਾਵ ਮੋਟੇ ਕੱਪੜੇ ਵਿੱਚ ਲਪੇਟ ਕੇ ਲੱਕ ਨਾਲ ਲਪੇਟੀ ਜਾਵੇਗੀ। ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਨਿਰਦੇਸ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ। 

The post ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ ਵਾਲੀ ਖ਼ਬਰ : ਸਿਡਨੀ ਦੇ ਸਕੂਲਾਂ ‘ਚ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਜਲਦ ਹੋਵੇਗੀ ਖਤਮ appeared first on TV Punjab | English News Channel.

]]>
https://en.tvpunjab.com/sikh-children-wearing-kirpan-ban-lifted/feed/ 0