Granthi Singh Archives - TV Punjab | English News Channel https://en.tvpunjab.com/tag/granthi-singh/ Canada News, English Tv,English News, Tv Punjab English, Canada Politics Thu, 27 May 2021 01:54:47 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Granthi Singh Archives - TV Punjab | English News Channel https://en.tvpunjab.com/tag/granthi-singh/ 32 32 ਵਿਵਾਦਤ ਅਰਦਾਸ ਮਾਮਲੇ ‘ਚ ਨਵਾਂ ਮੋੜ, ਭਾਜਪਾ ਆਗੂ ਦੀ ਸ਼ਮੂਲੀਅਤ ਦੀ ਸ਼ੱਕੀ ਵੀਡੀਓ ਜਾਰੀ https://en.tvpunjab.com/new-turn-controversial-ardas/ https://en.tvpunjab.com/new-turn-controversial-ardas/#respond Wed, 26 May 2021 12:26:18 +0000 https://en.tvpunjab.com/?p=819 Bathinda: ਬਠਿੰਡੇ ਦੇ ਇਕ ਪਿੰਡ ਵਿੱਚ ਕੁਝ ਦਿਨ ਪਹਿਲਾਂ ਗਰੰਥੀ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਹਤਯਾਬੀ ਲਈ ਕੀਤੀ ਅਰਦਾਸ ਦਾ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸਿੱਖ ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਉਕਤ ਗਰੰਥੀ ਖਿਲਾਫ਼ […]

The post ਵਿਵਾਦਤ ਅਰਦਾਸ ਮਾਮਲੇ ‘ਚ ਨਵਾਂ ਮੋੜ, ਭਾਜਪਾ ਆਗੂ ਦੀ ਸ਼ਮੂਲੀਅਤ ਦੀ ਸ਼ੱਕੀ ਵੀਡੀਓ ਜਾਰੀ appeared first on TV Punjab | English News Channel.

]]>
FacebookTwitterWhatsAppCopy Link


Bathinda: ਬਠਿੰਡੇ ਦੇ ਇਕ ਪਿੰਡ ਵਿੱਚ ਕੁਝ ਦਿਨ ਪਹਿਲਾਂ ਗਰੰਥੀ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਹਤਯਾਬੀ ਲਈ ਕੀਤੀ ਅਰਦਾਸ ਦਾ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸਿੱਖ ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਉਕਤ ਗਰੰਥੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ।
ਦੂਜੇ ਪਾਸੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਰਦਾਸ ਕਰਨ ਵਾਲੇ ਗੁਰਸਿੱਖ ਵਿਅਕਤੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਨਾਲ ਅੱਜ ਉਨ੍ਹਾਂ ਇਕ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਲਈ ਜ਼ਿੰਮੇਵਾਰ ਸ਼ਹਿਰ ਦਾ ਨਾਮੀ ਭਾਜਪਾ ਆਗੂ ਸੁਖਪਾਲ ਸਰਾਂ ਹੈ ਜੋ ਕਿ ਵੀਡੀਓ ਵਿੱਚ ਆਪਣੇ ਗੰਨਮੈਨਾਂ ਨਾਲ ਸਾਫ਼ ਦਿਖਾਈ ਦੇ ਰਿਹਾ ਹੈ ਉਹ ਉਸ ਗਰੰਥੀ ਨੂੰ ਨਵਾਂ ਟਰੈਕਟਰ ਦੇ ਰਿਹਾ ਹੈ।

ਐਡਵੋਕੇਟ ਖਾਰਾ ਨੇ ਕਿਹਾ ਕਿ ਬਠਿੰਡਾ ਪੁਲਸ ਪ੍ਰਸ਼ਾਸਨ ਬਠਿੰਡਾ ਵਿਖੇ ਵੀ ਬੇਅਦਬੀ ਕਾਂਡ ਕਰਾਉਣ ਦੀ ਤਾਕ ਵਿੱਚ ਹੈ, ਜਿਸ ਦੇ ਚੱਲਦੇ ਇਸ ਮਾਮਲੇ ਵਿਚ ਜ਼ਿੰਮੇਵਾਰ ਵਿਅਕਤੀਆਂ ‘ਤੇ ਬਿਆਨ ਦਰਜ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਬਠਿੰਡੇ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਵੀਡੀਓ ਵਿੱਚ ਜੋ ਵਿਅਕਤੀ ਅਤੇ ਪੁਲਸ ਮੁਲਾਜ਼ਮ ਦਿਖ ਰਹੇ ਹਨ ਉਨ੍ਹਾਂ ’ਤੇ ਤੁਰੰਤ ਬਿਆਨ ਦਰਜ ਕੀਤੇ ਜਾਣ ਅਤੇ ਇਸ ਗੰਭੀਰ ਮਸਲੇ ਵਿਚ ਜ਼ਿੰਮੇਵਾਰ ਵਿਅਕਤੀਆਂ ਅਤੇ ਭਾਜਪਾ ਦੇ ਆਗੂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

ਇਸੇ ਤਰ੍ਹਾਂ ਦਲ ਖਾਲਸਾ ਦੇ ਮੁਖੀ ਨੇ ਕਿਹਾ ਕਿ ਵਿਵਾਦਿਤ ਅਰਦਾਸ ਜੋ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਹੈ ਉਹ ਬੇਹੱਦ ਗ਼ਲਤ ਹੋਇਆ ਜੋ ਬਲਾਤਕਾਰੀ ਰਾਮ ਰਹੀਮ ਜੇਲ੍ਹ ਵਿੱਚ ਬੰਦ ਹੈ। ਉਸ ਦੋਸ਼ੀ ਦੀ ਰਿਹਾਈ ਦੀ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਇੱਕ ਸਾਜਿਸ਼ ਦੇ ਤਹਿਤ ਕੀਤੀ ਗਈ ਹੈ ਜਿਸ ਵਿਚ ਬੀ.ਜੇ.ਪੀ. ਦਾ ਪੰਜਾਬ ਸਕੱਤਰ ਸੁਖਪਾਲ ਸਰਾ ਸ਼ਾਮਲ ਹੈ। ਉਸ ਵੱਲੋਂ ਸਾਰੀ ਸਾਜ਼ਿਸ਼ ਰਚੀ ਗਈ ਸਿੱਖਾਂ ਵੱਲੋਂ ਰਿਪੋਰਟ ਤਿਆਰ ਕਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਣੀ ਹੈ। ਜੇਕਰ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਜੱਥੇਬੰਦੀਆਂ ਵੱਲੋਂ ਸੰਘਰਸ਼ ਕੀਤੇ ਜਾਣਗੇ।

The post ਵਿਵਾਦਤ ਅਰਦਾਸ ਮਾਮਲੇ ‘ਚ ਨਵਾਂ ਮੋੜ, ਭਾਜਪਾ ਆਗੂ ਦੀ ਸ਼ਮੂਲੀਅਤ ਦੀ ਸ਼ੱਕੀ ਵੀਡੀਓ ਜਾਰੀ appeared first on TV Punjab | English News Channel.

]]>
https://en.tvpunjab.com/new-turn-controversial-ardas/feed/ 0
ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ https://en.tvpunjab.com/ramrahim_ardas_granthi/ https://en.tvpunjab.com/ramrahim_ardas_granthi/#respond Sat, 22 May 2021 02:17:40 +0000 https://en.tvpunjab.com/?p=456 ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ […]

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ ਵਿਅਕਤੀ ਤੋਂ ਅਰਦਾਸ ਮਾਮਲੇ ਨਾਲ ਜੁੜੇ ਹੱਰ ਪੱਖ ਸਬੰਧੀ ਪੁੱਛ ਪੜਤਾਲ ਕਰੇਗੀ।

ਅਦਾਲਤ ’ਚ ਪੇਸ਼ ਕਰਨ ਲਈ ਲਿਆਂਦੇ ਗੁਰਮੇਲ ਸਿੰਘ ਨੇ ਬੜੀ ਬੇਬਾਕੀ ਨਾਲ ਕਿਸ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਆਪਣੀ ਭਾਵਨਾ ਨਾਲ ਅਰਦਾਸ ਕੀਤੀ ਹੈ। ਗੱਲਬਾਤ ਦੌਰਾਨ ਗੁਰਮੇਲ ਸਿੰਘ ਡੇਰਾ ਸਰਸਾ ਮੁਖੀ ਦੇ ਹੱਕ ’ਚ ਅਡੋਲ ਖੜ੍ਹਾ ਦਿਖਾਈ ਦਿੱਤਾ। ਉਸ ਨੇ ਡੇਰਾ ਸੱਚਾ ਸੌਦਾ ਦੇ ਆਪਣੇ ਪ੍ਰੀਵਾਰ ਤੇ ਕਾਫੀ ਅਹਿਸਾਨ ਹੋਣ ਦੀ ਗੱਲ ਵੀ ਉੱਭਰਵੇਂ ਰੂਪ ’ਚ ਆਖੀ ਹੈ। ਗੁਰਮੇਲ ਸਿੰਘ ਨੇ ਆਖਿਆ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਉਹ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਜਿਸ ’ਚ ਦਲਿਤ ਪ੍ਰੀਵਾਰਾਂ ਦੇ ਘਰ ਆਦਿ ਪਾਉਣੇ ਸ਼ਾਮਲ ਹੈ। ਪੁਲਿਸ ਦੀ ਗੱਡੀ ’ਚ ਬੈਠੇ ਗੁਰਮੇਲ ਸਿੰਘ ਨੇ ਪੁਲਿਸ ਤੇ ਕੁੱਟਮਾਰ ਕਰਕੇ ਕੜਾ ਅਤੇ ਕਿਰਪਾਨ ਲਾਹੁਣ ਦੇ ਦੋਸ਼ ਵੀ ਲਾਏ ਹਨ। ਆਪਣੇ ਤੇ ਦਰਜ ਪੁਲਿਸ ਕੇਸ ਸਬੰਧੀ ਗੁਰਮੇਲ ਸਿੰਘ ਨੇ ਕਿਹਾ ਕਿ ਭਾਵੇਂ ਉਸ ਖਿਲਾਫ 10 ਮੁਕੱਦਮੇ ਦਰਜ ਕਰਨ ਚਾਹੇ ਗੋਲੀ ਮਾਰ ਦੇਣ ।

ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਬੀੜ ਤਲਾਬ ’ਚ 20 ਮਈ ਨੂੰ  ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਡਾ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦੇ ਲਏ ਸੁਫਨੇ ਦੇ ਹੱਕ ’ਚ ਅਰਦਾਸ ਕੀਤੀ ਸੀ । ਉਸ ਨੇ ਮੀਡੀਆ ਸਾਹਮਣੇ ਖੁੱਲ ਕੇ ਕਿਹਾ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਓੁਹ ਖਾਲਸਾ ਹੈ ਜੋ ਕਿਸੇ ਤੋਂ ਡਰਦਾ ਨਹੀਂ। ਇਸ ਮਾਮਲੇ ’ਚ ਸਭ ਤੋਂ ਪਹਿਲਾਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਐਸ ਐਸ ਪੀ ਨੂੰ ਮੰਗ ਪੱਤਰ ਦੇ ਕੇ ਗੁਮੇਲ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
https://en.tvpunjab.com/ramrahim_ardas_granthi/feed/ 0
ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ https://en.tvpunjab.com/bathinda-granthi-ardaas/ https://en.tvpunjab.com/bathinda-granthi-ardaas/#respond Thu, 20 May 2021 15:22:17 +0000 https://en.tvpunjab.com/?p=365 Bathinda : ਬਠਿੰਡੇ ਦੇ ਇੱਕ ਗ੍ਰੰਥੀ ਵੱਲੋਂ ਅਰਦਾਸ ਵਿੱਚ ਇਤਰਾਜ਼ਯੋਗ ਪੰਕਤੀਆਂ ਜੋੜਨ ਦੀ ਵਾਇਰਲ ਹੋਈ ਵੀਡੀਓ ਨੇ ਚੁਫ਼ੇਰੇ ਹੀ ਭੂਚਾਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗ੍ਰੰਥੀ ਸਿੰਘ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਗ੍ਰੰਥੀ ਗੁਰਮੇਲ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 295 A ਆਈਪੀਸੀ ਦੇ ਤਹਿਤ ਮਾਮਲਾ […]

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ appeared first on TV Punjab | English News Channel.

]]>
FacebookTwitterWhatsAppCopy Link


Bathinda : ਬਠਿੰਡੇ ਦੇ ਇੱਕ ਗ੍ਰੰਥੀ ਵੱਲੋਂ ਅਰਦਾਸ ਵਿੱਚ ਇਤਰਾਜ਼ਯੋਗ ਪੰਕਤੀਆਂ ਜੋੜਨ ਦੀ ਵਾਇਰਲ ਹੋਈ ਵੀਡੀਓ ਨੇ ਚੁਫ਼ੇਰੇ ਹੀ ਭੂਚਾਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗ੍ਰੰਥੀ ਸਿੰਘ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਗ੍ਰੰਥੀ ਗੁਰਮੇਲ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 295 A ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਬਠਿੰਡਾ ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਅਫੀਸ਼ੀਅਲ ਪੇਜ ਉੱਤੇ ਸਾਂਝੀ ਕੀਤੀ। ਜਾਣਕਾਰੀ ਵਿਚ ਬਠਿੰਡਾ ਪੁਲਿਸ ਨੇ ਦੱਸਿਆ ਕਿ ਗ੍ਰੰਥੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ਗੌਰਤਲਬ ਹੈ ਕਿ ਉਕਤ ਗ੍ਰੰਥੀ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਅਰਦਾਸ ਕਰ ਰਿਹਾ ਸੀ ਕਿ ਪਰਮਾਤਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਕਰੇ। ਇਸ ਦੇ ਨਾਲ ਨਾਲ ਉਸਨੇ ਅਰਦਾਸ ਵਿਚ ਹੋਰ ਵੀ ਵਿਵਾਦਤ ਗੱਲਾਂ ਕੀਤੀਆਂ ਸਨ। ਅਰਦਾਸ ਦੇ ਵਿਚ ਉਸਨੇ ਬੇਅਦਬੀ ਮਾਮਲੇ ਦਾ ਜ਼ਿਕਰ ਕਰਦਿਆਂ ਇਸ ਤੇ ਕੀਤੀ ਜਾ ਰਹੀ ਸਿਆਸਤ ਦਾ ਵੀ ਜਿਕਰ ਕੀਤਾ ਸੀ।

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ appeared first on TV Punjab | English News Channel.

]]>
https://en.tvpunjab.com/bathinda-granthi-ardaas/feed/ 0