The post ਡੇਰਾ ਮੁਖੀ ਦੀ ਫਿਰ ਵਿਗੜੀ ਤਬੀਅਤ , ਦਿੱਲੀ ਦੇ AIIMS ‘ਚ ਦਾਖ਼ਲ appeared first on TV Punjab | English News Channel.
]]>
ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਮੁੜ ਉਹਨਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹਨਾਂ ਨੂੰ ਐਂਡੋਸਕੋਪੀ ਲਈ ਦਿੱਲੀ ਦੇ AIIMS ਲਿਆਂਦਾ ਗਿਆ ਸੀ। ਏਮਜ਼ ਦੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿਚ ਰਾਮ ਰਹੀਮ ਨੂੰ ਕਿੰਨੇ ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ, ਉਹਨਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਜਾਵੇਗਾ। ਹਾਲ ਹੀ ਵਿਚ ਡੇਰਾ ਮੁਖੀ ਨੂੰ ਕਈ ਦਿਨ ਪਹਿਲਾਂ ਗੁਰੂਗ੍ਰਾਮ ਵਿਚ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੇ ਢਿੱਡ ਵਿਚ ਲਗਾਤਾਰ ਦਰਦ ਹੈ।
ਟੀਵੀ ਪੰਜਾਬ ਬਿਊਰੋ
The post ਡੇਰਾ ਮੁਖੀ ਦੀ ਫਿਰ ਵਿਗੜੀ ਤਬੀਅਤ , ਦਿੱਲੀ ਦੇ AIIMS ‘ਚ ਦਾਖ਼ਲ appeared first on TV Punjab | English News Channel.
]]>