Hockey (Men): India lose in semifinals Archives - TV Punjab | English News Channel https://en.tvpunjab.com/tag/hockey-men-india-lose-in-semifinals/ Canada News, English Tv,English News, Tv Punjab English, Canada Politics Tue, 03 Aug 2021 06:15:34 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Hockey (Men): India lose in semifinals Archives - TV Punjab | English News Channel https://en.tvpunjab.com/tag/hockey-men-india-lose-in-semifinals/ 32 32 ਹਾਕੀ (ਮਰਦ) : ਭਾਰਤ ਸੈਮੀਫਾਈਨਲ ‘ਚ ਹਾਰਿਆ ,ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਜਿੱਤ ਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ https://en.tvpunjab.com/hockey-men-india-lose-in-semifinals-pm-tweets-victory-and-defeat-are-part-of-life/ https://en.tvpunjab.com/hockey-men-india-lose-in-semifinals-pm-tweets-victory-and-defeat-are-part-of-life/#respond Tue, 03 Aug 2021 06:01:58 +0000 https://en.tvpunjab.com/?p=6865 ਟੋਕੀਓ : ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜ ਗਿਆ ਹੈ। ਬੈਲਜੀਅਮ ਨੇ ਆਖ਼ਰੀ ਮਿੰਟਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 5-2 ਨਾਲ ਹਰਾ ਦਿੱਤਾ। ਹੁਣ ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਖੇਡੇਗੀ। ਐਲੇਕਜ਼ੈਂਡਰ ਹੈਂਡ੍ਰਿਕਸ ਦੀ ਹੈਟ੍ਰਿਕ ਦੀ ਮਦਦ ਨਾਲ ਬੈਲਜੀਅਮ ਨੇ ਪਹਿਲੇ […]

The post ਹਾਕੀ (ਮਰਦ) : ਭਾਰਤ ਸੈਮੀਫਾਈਨਲ ‘ਚ ਹਾਰਿਆ ,ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਜਿੱਤ ਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜ ਗਿਆ ਹੈ। ਬੈਲਜੀਅਮ ਨੇ ਆਖ਼ਰੀ ਮਿੰਟਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 5-2 ਨਾਲ ਹਰਾ ਦਿੱਤਾ। ਹੁਣ ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਖੇਡੇਗੀ।

ਐਲੇਕਜ਼ੈਂਡਰ ਹੈਂਡ੍ਰਿਕਸ ਦੀ ਹੈਟ੍ਰਿਕ ਦੀ ਮਦਦ ਨਾਲ ਬੈਲਜੀਅਮ ਨੇ ਪਹਿਲੇ ਪੁਰਸ਼ ਹਾਕੀ ਸੈਮੀਫਾਈਨਲ ਵਿਚ ਭਾਰਤ ਨੂੰ 5-2 ਨਾਲ ਹਰਾਇਆ। ਉਹ ਲਗਾਤਾਰ ਦੂਜੇ ਓਲੰਪਿਕ ਫਾਈਨਲ ਵਿਚ ਪਹੁੰਚਣਗੇ, ਜਦੋਂ ਕਿ ਭਾਰਤ ਕਾਂਸੀ ਦੇ ਤਮਗੇ ਲਈ ਜਰਮਨੀ ਜਾਂ ਆਸਟਰੇਲੀਆ ਨਾਲ ਖੇਡੇਗਾ।

ਭਾਰਤ ਲਈ ਹਰਮਨਪ੍ਰੀਤ ਅਤੇ ਮਨਦੀਪ ਨੇ ਗੋਲ ਕੀਤੇ। ਪੁਰਸ਼ ਹਾਕੀ ਟੀਮ ਨੇ 49 ਸਾਲਾਂ ਦੇ ਅੰਤਰਾਲ ਦੇ ਬਾਅਦ ਖੇਡਾਂ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ।

ਟੋਕੀਓ 2020 ਮੌਕੇ ਸਾਡੀ ਪੁਰਸ਼ ਹਾਕੀ ਟੀਮ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਅਤੇ ਇਹੀ ਮਹੱਤਵਪੂਰਣ ਹੈ। ਟੀਮ ਨੂੰ ਅਗਲੇ ਮੈਚ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ. ਭਾਰਤ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਉਤਸ਼ਾਹਤ ਕਰਦੇ ਹੋਏ ਟੀਮ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕੀਤਾ, “ਮੈਂ ਭਾਰਤ ਅਤੇ ਬੈਲਜੀਅਮ ਦੇ ਹਾਕੀ ਪੁਰਸ਼ਾਂ ਦੇ ਸੈਮੀਫਾਈਨਲ ਦੇਖ ਰਿਹਾ ਹਾਂ। ਸਾਨੂੰ ਆਪਣੀ ਟੀਮ ਅਤੇ ਉਨ੍ਹਾਂ ਦੇ ਹੁਨਰ ‘ਤੇ ਮਾਣ ਹੈ।

ਉਨ੍ਹਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ! ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਲਈ, ਸੀਆਰਪੀਐਫ ਦੇ ਜਵਾਨਾਂ ਨੇ ਜੰਮੂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਉਤਸ਼ਾਹਤ ਕਰਦੇ ਹੋਏ ‘ਜੀਤੇਗਾ ਭਾਈ ਜੀਤੇਗਾ, ਭਾਰਤ ਜੀਤੇਗਾ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ।

ਟੀਵੀ ਪੰਜਾਬ ਬਿਊਰੋ

The post ਹਾਕੀ (ਮਰਦ) : ਭਾਰਤ ਸੈਮੀਫਾਈਨਲ ‘ਚ ਹਾਰਿਆ ,ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਜਿੱਤ ਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ appeared first on TV Punjab | English News Channel.

]]>
https://en.tvpunjab.com/hockey-men-india-lose-in-semifinals-pm-tweets-victory-and-defeat-are-part-of-life/feed/ 0