Initial trends in DSGMC election results begin to emerge Archives - TV Punjab | English News Channel https://en.tvpunjab.com/tag/initial-trends-in-dsgmc-election-results-begin-to-emerge/ Canada News, English Tv,English News, Tv Punjab English, Canada Politics Wed, 25 Aug 2021 06:11:52 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Initial trends in DSGMC election results begin to emerge Archives - TV Punjab | English News Channel https://en.tvpunjab.com/tag/initial-trends-in-dsgmc-election-results-begin-to-emerge/ 32 32 DSGMC ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ https://en.tvpunjab.com/initial-trends-in-dsgmc-election-results-begin-to-emerge/ https://en.tvpunjab.com/initial-trends-in-dsgmc-election-results-begin-to-emerge/#respond Wed, 25 Aug 2021 05:45:26 +0000 https://en.tvpunjab.com/?p=8541 ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਹਰੀ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਤੇਜਿੰਦਰ ਸਿੰਘ ਗੋਪਾ ਅੱਗੇ ਹਨ। ਰੋਹਿਣੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਵਜੀਤ ਸਿੰਘ ਵਿਰਕ ਅੱਗੇ ਹਨ।ਮਾਲਵੀਆ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਗੁਰਪ੍ਰੀਤ ਸਿੰਘ […]

The post DSGMC ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਹਰੀ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਤੇਜਿੰਦਰ ਸਿੰਘ ਗੋਪਾ ਅੱਗੇ ਹਨ। ਰੋਹਿਣੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਵਜੀਤ ਸਿੰਘ ਵਿਰਕ ਅੱਗੇ ਹਨ।ਮਾਲਵੀਆ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਗੁਰਪ੍ਰੀਤ ਸਿੰਘ ਖੰਨਾ ਅੱਗੇ ਹਨ ਅਤੇ ਕਨਾਟ ਪਲੇਸ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਰਜੀਤ ਸਿੰਘ ਅੱਗੇ ਚੱਲ ਰਹੇ ਹਨ।

ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ 782 ਵੋਟਾਂ ‘ਚੋਂ 287 ਵੋਟਾਂ ਰੱਦ

ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ ਕੁਲ 782 ਵੋਟਾਂ ਵਿਚੋਂ 287 ਵੋਟਾਂ ਰੱਦ ਹੋ ਗਈਆਂ ਹਨ। ਸੰਤਗੜ੍ਹ ਹਲਕੇ ਤੋਂ ਬਾਦਲ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਅੱਗੇ ਚੱਲ ਰਹੇ ਹਨ। ਤਿਲਕ ਨਗਰ ਤੋਂ ਸਰਨਾ ਧੜੇ ਦੇ ਉਮੀਦਵਾਰ ਜਤਿੰਦਰ ਸਿੰਘ ਸੋਨੂੰ ਅੱਗੇ ਹਨ। ਕ੍ਰਿਸ਼ਨਾ ਪਾਰਕ ਤੋਂ ਸਰਨਾ ਧੜੇ ਦੇ ਉਮੀਦਵਾਰ ਮਨਜੀਤ ਸਿੰਘ ਘਈ ਅੱਗੇ ਚੱਲ ਰਹੇ ਹਨ।

ਉੱਥੇ ਹੀ ਗਰੇਟਰ ਕੈਲਾਸ਼ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਹਨ। ਕਾਲਕਾ ਜੀ ਹਲਕੇ ਤੋਂ ਬਾਦਲ ਧੜੇ ਦੇ ਹਰਮੀਤ ਸਿੰਘ ਕਾਲਕਾ ਅੱਗੇ ਹਨ ਜਦਕਿ ਜਨਕ ਪੁਰੀ ਤੋਂ ਸਰਨਾ ਧੜੇ ਦੇ ਉਮੀਦਵਾਰ ਕੁਲਤਾਰਨ ਸਿੰਘ ਕੋਛੜ ਅੱਗੇ ਚੱਲ ਰਹੇ ਹਨ। ਚੰਦਰ ਵਿਹਾਰ ਹਲਕੇ ਤੋਂ ਬਾਦਲ ਧੜੇ ਦੇ ਉਮੀਦਵਾਰ ਨਿਸ਼ਾਨ ਸਿੰਘ ਮਾਨ ਅੱਗੇ ਹਨ। ਫ਼ਤਹਿ ਨਗਰ ਤੋਂ ਬਾਦਲ ਧੜੇ ਦੇ ਉਮੀਦਵਾਰ ਅਮਰਜੀਤ ਸਿੰਘ ਅੱਗੇ ਚੱਲ ਰਹੇ ਹਨ।

ਟੀਵੀ ਪੰਜਾਬ ਬਿਊਰੋ

The post DSGMC ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ appeared first on TV Punjab | English News Channel.

]]>
https://en.tvpunjab.com/initial-trends-in-dsgmc-election-results-begin-to-emerge/feed/ 0