job Archives - TV Punjab | English News Channel https://en.tvpunjab.com/tag/job/ Canada News, English Tv,English News, Tv Punjab English, Canada Politics Thu, 24 Jun 2021 11:06:05 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg job Archives - TV Punjab | English News Channel https://en.tvpunjab.com/tag/job/ 32 32 ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ https://en.tvpunjab.com/paralympic-players-stopped-by-police-on-their-way-to-meet-captain/ https://en.tvpunjab.com/paralympic-players-stopped-by-police-on-their-way-to-meet-captain/#respond Thu, 24 Jun 2021 11:06:05 +0000 https://en.tvpunjab.com/?p=2620 ਕੁੱਝ ਤਿੰਨ ਕ ਮਹਿਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਆਪਣੀ ਸਰਕਾਰ ਦੀਆਂ ਬਹੁਤ ਤਾਰੀਫਾਂ ਕਿੱਤਿਆਂ ਸਨ। ਪਰ ਹੁਣ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਹਨ , ਕੈਪਟਨ ਦੀ ਸਰਕਾਰ ਦੇ ਭੇਦ ਵੀ ਖੁਲਦੇ ਹੋਏ ਨਜ਼ਰ ਆ ਰਹੇ ਹਨ।  ਪੰਜਾਬ ਵਿੱਚ ਆਏ ਦਿਨੀ ਕੋਈ […]

The post ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ appeared first on TV Punjab | English News Channel.

]]>
FacebookTwitterWhatsAppCopy Link


ਕੁੱਝ ਤਿੰਨ ਕ ਮਹਿਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਆਪਣੀ ਸਰਕਾਰ ਦੀਆਂ ਬਹੁਤ ਤਾਰੀਫਾਂ ਕਿੱਤਿਆਂ ਸਨ। ਪਰ ਹੁਣ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਹਨ , ਕੈਪਟਨ ਦੀ ਸਰਕਾਰ ਦੇ ਭੇਦ ਵੀ ਖੁਲਦੇ ਹੋਏ ਨਜ਼ਰ ਆ ਰਹੇ ਹਨ।  ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਹੋ ਰਿਆ ਹੈ। ਪਹਿਲਾ ਸਰਕਾਰੀ ਸਕੂਲਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਦੇ ਨਾਲ ਕੱਚੇ ਕਾਮਿਆਂ ਨੇ ਧਰਨਾ ਦਿੱਤਾ। ਉਥੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਡੰਡਿਆਂ ਦਾ ਸਾਮਨਾ ਕਰਨਾ ਪਿਆ। ਕਈਆਂ ਨੂੰ ਤਾਂ ਗਿਰਫ਼ਤਾਰ ਵੀ ਕਰ ਲਿਆ ਗਿਆ।  ਸਿਰਫ ਇਸ ਵਜਹ ਕਾਰਨ ਕੇ ਉਹ ਆਪਣੇ ਹੱਕ ਮੰਗ ਰਹੇ ਸਨ। ਉਸ ਤੋਂ ਬਾਅਦ ਫੇਰ ਤੋਂ ਕੱਚੇ ਕਾਮਿਆਂ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਲੋਗ ਇੰਨਾ ਪਰੇਸ਼ਾਨ ਨਜ਼ਰ ਆਏ ਕੀ ਉਹਨਾਂ ਵੱਲੋਂ ਮੰਗਾ ਨਾ ਮਨੀਆ ਜਾਨ ਤੇ ਆਤਮ ਹੱਤਿਆ ਤੱਕ ਕਰਨ ਦੀ ਗੱਲ ਕਿੱਤੀ ਗਈ।  ਕਈਆਂ ਨੇ ਤਾਂ ਉੱਥੇ ਹੀ ਇਹ ਕਦਮ ਚੁੱਕਣ ਦੀ ਕੋਸ਼ਿਸ਼ ਤੱਕ ਕਰ ਲਈ ਸੀ। ਕਾਮਿਆਂ ਵੱਲੋਂ ਉਸ ਸਮੇਂ ਦਾ ਜ਼ਿਕਰ ਵੀ ਕਿੱਤਾ ਗਿਆ ਜਦੋ ਅਕਾਲੀਆਂ ਦੀ ਸਰਕਾਰ ਵੇਲੇ ਕੈਪਟਨ ਨੇ ਉਨਾਂ ਨੂੰ ਕਿਹਾ ਸੀ ਕੇ ਜਿੰਨੀ ਤੁਹਾਡੀ ਤਨਖਾਹ ਹੈ , ਇੰਨੀ ਤਾਂ ਮੇਰੇ ਘਰ ਦੇ ਮਾਲੀ ਦੀ ਤਨਖਾਹ ਹੈ। ਤੁਸੀ ਸਾਡੀ ਸਰਕਾਰ ਲਿਆਓ , ਮੈਂ ਪਹਿਲੀ ਕੈਬਿਨੇਟ ਮੀਟਿੰਗ ਵਿੱਚ ਤੁਹਾਡੇ ਮਸਲੇ ਦਾ ਹੱਲ ਕਰਾਵਾਂਗਾ। ਸੋਚਨ ਵਾਲੀ ਗੱਲ ਇਹ ਹੈ ਕੀ ਸਾਢੇ 4 ਸਾਲ ਬੀਤ ਜਾਨ ਤੋਂ ਬਾਅਦ ਵੀ ਉਹ ਪਹਿਲੀ ਕੈਬਿਨੇਟ ਮੀਟਿੰਗ ਨਹੀਂ ਹੋਈ।
ਇਸ ਤੋਂ ਬਾਅਦ ਜਦੋ ਦੇਸ਼ ਲਈ ਖੇਡਾਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪੈਰਾਲੰਪਿਕ  ਖਿਡਾਰੀ ਕੈਪਟਨ ਕੋਲ ਨੌਕਰੀਆਂ ਮੰਗਨ ਆਏ ਤਾ ਕੈਪਟਨ ਵੱਲੋਂ ਓਹਨਾ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨਾਲ ਵੀ ਪੁਲਿਸ ਵੱਲੋਂ ਧੱਕਾ ਮੁੱਕੀ ਕਿੱਤੀ ਗਈ। ਉਹ ਲੋਗ ਜੋ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੇ ਸਨ ਉਹਨਾਂ ਨੂੰ ਨੌਕਰੀਆਂ ਮੰਗਨ ਲਈ ਪੁਲਿਸ ਦੇ ਧੱਕਿਆ ਦਾ ਸਾਮਨਾ ਕਰਨਾ ਪਿਆ। ਖਿਡਾਰੀਆਂ ਨੇ ਇਸ ਤੋਂ ਪਰੇਸ਼ਾਨ ਹੋ ਕੇ ਆਪਣੇ ਤਗਮੇ ਤੱਕ ਤੋੜਨੇ ਸ਼ੁਰੂ ਕਰ ਦਿੱਤੇ।  ਉਹਨਾਂ ਦੇ ਸੱਟਾ ਵੀ ਲੱਗੀਆਂ ਤੇ ਕਈਆਂ ਦੀ ਤਾਂ ਗਿਰਫਤਾਰੀ ਵੀ ਕਰਵਾ ਦਿੱਤੀ ਗਈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੈਪਟਨ ਦੀ ਘਰ ਘਰ ਨੌਕਰੀ ਸਕੀਮ ਸਿਰਫ ਵਿਧਾਇਕਾ ਦੇ ਮੁੰਡਿਆਂ ਵਾਸਤੇ ਹੀ ਹੈ ਜਾਂ ਹੋਰ ਵੀ ਕਿਸੇ ਨੂੰ ਇਸ ਸਕੀਮ ਦੇ ਤਹਿਤ ਨੌਕਰੀ ਮਿਲੂਗੀ।

The post ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ appeared first on TV Punjab | English News Channel.

]]>
https://en.tvpunjab.com/paralympic-players-stopped-by-police-on-their-way-to-meet-captain/feed/ 0