join Aam Aadmi Party Archives - TV Punjab | English News Channel https://en.tvpunjab.com/tag/join-aam-aadmi-party/ Canada News, English Tv,English News, Tv Punjab English, Canada Politics Mon, 14 Jun 2021 12:56:47 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg join Aam Aadmi Party Archives - TV Punjab | English News Channel https://en.tvpunjab.com/tag/join-aam-aadmi-party/ 32 32 ਚੋਟੀ ਦਾ ਕੱਬਡੀ ਖਿਡਾਰੀ ਹੁਣ ‘ਆਪ’ ਪਾਰਟੀ ਲਈ ਪਾਵੇਗਾ ਰੇਡਾਂ https://en.tvpunjab.com/kabaddi-player-gurlal-ghanaur-aam-aadmi-party-1866-2/ https://en.tvpunjab.com/kabaddi-player-gurlal-ghanaur-aam-aadmi-party-1866-2/#respond Mon, 14 Jun 2021 12:56:47 +0000 https://en.tvpunjab.com/?p=1866 ਟੀਵੀ ਪੰਜਾਬ ਬਿਊਰੋ– ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਪੰਜਾਬ ਨੇ ਨਾਮੀ ਸ਼ਖ਼ਸੀਅਤ ਗੁਰਲਾਲ ਘਨੌਰ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਹੈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾੜੂ ਦਾ ਜਮਪਲ ਮਾਂ ਖੇਡ ਕਬੱਡੀ ਦਾ ਖਿਡਾਰੀ ਗੁਰਲਾਲ ਘਨੌਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਗੁਰਲਾਲ ਘਨੌਰ […]

The post ਚੋਟੀ ਦਾ ਕੱਬਡੀ ਖਿਡਾਰੀ ਹੁਣ ‘ਆਪ’ ਪਾਰਟੀ ਲਈ ਪਾਵੇਗਾ ਰੇਡਾਂ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ– ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਪੰਜਾਬ ਨੇ ਨਾਮੀ ਸ਼ਖ਼ਸੀਅਤ ਗੁਰਲਾਲ ਘਨੌਰ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਹੈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾੜੂ ਦਾ ਜਮਪਲ ਮਾਂ ਖੇਡ ਕਬੱਡੀ ਦਾ ਖਿਡਾਰੀ ਗੁਰਲਾਲ ਘਨੌਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਮੌਕੇ ਗੁਰਲਾਲ ਘਨੌਰ ਨੇ ਬੋਲਦਿਆਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਦਿੱਲੀ ਦੇ ਵਿਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ। ਜ਼ਿਕਰਯੋਗ ਹੈ ਕਿ ਗੁਰਲਾਲ ਘਨੌਰ ਭਾਰਤ ਦੇ ਲਈ ਕਬੱਡੀ ਵਰਲਡ ਕੱਪ ਵੀ ਖੇਡ ਚੁੱਕਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਾਇਕ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਗੁਰਲਾਲ ਘਨੌਰ ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀ ਨੂੰ ਬਲ ਮਿਲੇਗਾ ਅਤੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਨ ਲਈ ਵੱਡਾ ਯੋਗਦਾਨ ਪਾਵੇਗਾ।

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰਲਾਲ ਘਨੌਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਚੰਗੇ ਖਿਡਾਰੀਆਂ ਦੇ ਪਾਰਟੀ ਵਿੱਚ ਆਉਣ ਨਾਲ ਚੰਗਾ ਖੇਡ ਮੰਤਰੀ ਵੀ ਪਾਰਟੀ ਨੂੰ ਮਿਲ ਸਕਦਾ। ਇਸ ਮੌਕੇ ਗੁਰਲਾਲ ਘਨੌਰ ਦੇ ਨਾਲ ਭਾਰੀ ਗਿਣਤੀ ਵਿੱਚ ਹੋਰ ਖਿਡਾਰੀ ਵੀ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਪਾਰਟੀਆਂ ਛੱਡ ਕੇ ਆਏ ਹੋਰ ਆਗੂਆਂ ਦਾ ਪਾਰਟੀ ਪ੍ਰਧਾਨ ਵੱਲੋਂ ਸਵਾਗਤ ਕੀਤਾ ਗਿਆ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁਲਵੰਤ ਪੰਡੋਰੀ ਵਿਧਾਇਕ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਪ੍ਰਿੰਸੀਪਲ ਬੁਧ ਰਾਮ ਵਿਧਾਇਕ ਅਤੇ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਸਨ।

The post ਚੋਟੀ ਦਾ ਕੱਬਡੀ ਖਿਡਾਰੀ ਹੁਣ ‘ਆਪ’ ਪਾਰਟੀ ਲਈ ਪਾਵੇਗਾ ਰੇਡਾਂ appeared first on TV Punjab | English News Channel.

]]>
https://en.tvpunjab.com/kabaddi-player-gurlal-ghanaur-aam-aadmi-party-1866-2/feed/ 0
ਵੱਡੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ‘ਆਪ’ ‘ਚ ਸ਼ਾਮਿਲ https://en.tvpunjab.com/jagjivan-singh-khirania-join-aap/ https://en.tvpunjab.com/jagjivan-singh-khirania-join-aap/#respond Mon, 31 May 2021 11:36:42 +0000 https://en.tvpunjab.com/?p=1115 ਟੀਵੀ ਪੰਜਾਬ ਬਿਊਰੋ– ਬੀਤੇ ਦਿਨੀਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ। ਗੌਰਤਲਬ ਹੈ ਕਿ ਜਗਜੀਵਨ ਸਿੰਘ […]

The post ਵੱਡੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ‘ਆਪ’ ‘ਚ ਸ਼ਾਮਿਲ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ– ਬੀਤੇ ਦਿਨੀਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ।
ਗੌਰਤਲਬ ਹੈ ਕਿ ਜਗਜੀਵਨ ਸਿੰਘ ਖੀਰਨੀਆਂ ਨੇ ਸਮਰਾਲਾ ਹਲਕੇ ਵਿੱਚ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਨਵਾਂ ਹਲਕਾ ਇੰਚਾਰਜ ਬਣਾਏ ਜਾਣ ਦੇ ਵਿਰੋਧ ‘ਚ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਜੱਥੇਦਾਰ ਖੀਰਨੀਆਂ ਨੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਹਾਜ਼ਰੀ ਵਿੱਚ ਆਪਣੇ ਪਰਿਵਾਰ ਅਤੇ ਕਈ ਸਮਰਥਕਾਂ ਸਮੇਤ ‘ਆਪ’ ਵਿਚ ਸ਼ਾਮਲ ਹੋਏ।

ਅਕਾਲੀ ਦਲ ਦੇ ਸਭ ਤੋਂ ਪੁਰਾਣੇ ਅਤੇ ਵਫ਼ਦਾਰਾਂ ਵਿੱਚੋਂ ਇਕ ਗਿਣੇ ਜਾਂਦੇ ਖੀਰਨੀਆਂ ਪਰਿਵਾਰ ਵੱਲੋਂ ਅਕਾਲੀ ਦਾ ਸਾਥ ਛੱਡ ਦਿੱਤੇ ਜਾਣ ਨਾਲ ਜਿੱਥੇ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ, ਉਥੇ ਹੁਣ ਖੀਰਨੀਆਂ ਦੇ ਆਪ ਵਿੱਚ ਸ਼ਾਮਲ ਹੋ ਜਾਣ ਦੇ ਫ਼ੈਸਲੇ ਨਾਲ ਸਮਰਾਲਾ ਹਲਕੇ ਦੇ ਸਾਰੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਜੱਥੇਦਾਰ ਖੀਰਨੀਆਂ ਇਥੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਸਕਦੇ ਹਨ।

The post ਵੱਡੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ‘ਆਪ’ ‘ਚ ਸ਼ਾਮਿਲ appeared first on TV Punjab | English News Channel.

]]>
https://en.tvpunjab.com/jagjivan-singh-khirania-join-aap/feed/ 0