Kapurthala Archives - TV Punjab | English News Channel https://en.tvpunjab.com/tag/kapurthala/ Canada News, English Tv,English News, Tv Punjab English, Canada Politics Tue, 31 Jan 2023 07:46:24 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Kapurthala Archives - TV Punjab | English News Channel https://en.tvpunjab.com/tag/kapurthala/ 32 32 IT raids several churches in Punjab: Raids underway in Jalandhar, Kapurthala, Mohali and Amritsar https://en.tvpunjab.com/it-raids-several-churches-in-punjab-raids-underway-in-jalandhar-kapurthala-mohali-and-amritsar/ https://en.tvpunjab.com/it-raids-several-churches-in-punjab-raids-underway-in-jalandhar-kapurthala-mohali-and-amritsar/#respond Tue, 31 Jan 2023 07:46:24 +0000 https://en.tvpunjab.com/?p=25410 Chandigarh: The Income Tax team in Punjab has targeted churches. Teams are raiding the houses and premises of church professors. The raids were conducted in Jalandhar, Kapurthala, Amritsar and Mohali. This has caused a stir among the people associated with the church. According to the information received, the IT is raiding the house of Prof. […]

The post IT raids several churches in Punjab: Raids underway in Jalandhar, Kapurthala, Mohali and Amritsar appeared first on TV Punjab | English News Channel.

]]>
FacebookTwitterWhatsAppCopy Link


Chandigarh: The Income Tax team in Punjab has targeted churches. Teams are raiding the houses and premises of church professors.

The raids were conducted in Jalandhar, Kapurthala, Amritsar and Mohali. This has caused a stir among the people associated with the church.

According to the information received, the IT is raiding the house of Prof. Bajinder Singh and Prof. Harpreet Singh Khojewala Kapurthala located in Tajpur, Jalandhar.

At the same time, the house of Bajinder in Mohali and the house of a church professor in Amritsar have also been raided. It is being told that no one is being allowed to go in and out. Paramilitary forces have been deployed outside.

The post IT raids several churches in Punjab: Raids underway in Jalandhar, Kapurthala, Mohali and Amritsar appeared first on TV Punjab | English News Channel.

]]>
https://en.tvpunjab.com/it-raids-several-churches-in-punjab-raids-underway-in-jalandhar-kapurthala-mohali-and-amritsar/feed/ 0
ਕਪੂਰਥਲਾ: ਨਸ਼ਾ ਛੁਡਵਾਉਣ ਲਈ ਪੁੱਤ ਭੇਜਿਆ ਸੀ ਨਿਹੰਗਾਂ ਦੇ ਡੇਰੇ, ਸ਼ੱਕੀ ਹਾਲਾਤ ਵਿਚ ਹੋਇਆ ਕਤਲ ! https://en.tvpunjab.com/kapurthala-son-sent-to-drug-detox-camp-nihang-murder-suspicious/ https://en.tvpunjab.com/kapurthala-son-sent-to-drug-detox-camp-nihang-murder-suspicious/#respond Mon, 19 Jul 2021 08:48:05 +0000 https://en.tvpunjab.com/?p=5149 ਕਰਤਾਰਪੁਰ -ਪਿੰਡ ਖੀਰਾਂਵਾਲੀ ਦੇ ਇਕ ਨੌਜਵਾਨ ਨੂੰ ਨਸ਼ਾ ਛੁਡਾਉਣ ਲਈ ਕਪੂਰਥਲਾ ਦੇ ਪਿੰਡ ਪਤੜ ਕਲਾਂ ਦੇ ਇਕ ਡੇਰੇ ਵਿੱਚ ਛੱਡਿਆ ਗਿਆ ਸੀ ਜਿੱਥੇ ਉਸਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ । ਇਸ ਸਬੰਧੀ ਕਰਤਾਰਪੁਰ ਥਾਣੇ ਵਿਚ ਦਰਜ ਮਾਮਲੇ ਦੀ ਜਾਂਚ ਕਰਦੇ ਏ. ਐੱਸ. ਆਈ. ਬੋਧਰਾਜ ਨੇ ਦੱਸਿਆ ਕਿ ਬਲਬੀਰ ਕੌਰ ਪਤਨੀ ਨਿਰਮਲ ਸਿੰਘ […]

The post ਕਪੂਰਥਲਾ: ਨਸ਼ਾ ਛੁਡਵਾਉਣ ਲਈ ਪੁੱਤ ਭੇਜਿਆ ਸੀ ਨਿਹੰਗਾਂ ਦੇ ਡੇਰੇ, ਸ਼ੱਕੀ ਹਾਲਾਤ ਵਿਚ ਹੋਇਆ ਕਤਲ ! appeared first on TV Punjab | English News Channel.

]]>
FacebookTwitterWhatsAppCopy Link


ਕਰਤਾਰਪੁਰ -ਪਿੰਡ ਖੀਰਾਂਵਾਲੀ ਦੇ ਇਕ ਨੌਜਵਾਨ ਨੂੰ ਨਸ਼ਾ ਛੁਡਾਉਣ ਲਈ ਕਪੂਰਥਲਾ ਦੇ ਪਿੰਡ ਪਤੜ ਕਲਾਂ ਦੇ ਇਕ ਡੇਰੇ ਵਿੱਚ ਛੱਡਿਆ ਗਿਆ ਸੀ ਜਿੱਥੇ ਉਸਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ ।

ਇਸ ਸਬੰਧੀ ਕਰਤਾਰਪੁਰ ਥਾਣੇ ਵਿਚ ਦਰਜ ਮਾਮਲੇ ਦੀ ਜਾਂਚ ਕਰਦੇ ਏ. ਐੱਸ. ਆਈ. ਬੋਧਰਾਜ ਨੇ ਦੱਸਿਆ ਕਿ ਬਲਬੀਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਖੀਰਾ ਵਾਲੀ ਪੱਤੀ ਖੀਰਾਂਵਾਲੀ ਥਾਣਾ ਫੱਤੂਢਿੰਗਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਛੋਟਾ ਬੇਟਾ ਬਲਜਿੰਦਰ ਸਿੰਘ ਬੱਲੂ (25) ਭੈੜੀ ਸੰਗਤ ਵਿਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਕੁਝ ਸਮਾਂ ਪਹਿਲਾ ਉਨ੍ਹਾਂ ਨੂੰ ਪਤਾ ਲਗਾ ਕਿ ਪਿੰਡ ਪਤੜ ਕਲਾਂ ਦੇ ਬਾਹਰ ਡੇਰੇ ‘ਤੇ ਇਕ ਨਸ਼ਾ ਛੁਡਾਊ ਕੇਂਦਰ ਨਿਹੰਗਾਂ ਨੇ ਬਣਾਇਆ ਹੈ, ਜੋ ਕਿ ਗੁਰਮਤਿ ਦੇ ਪ੍ਰਚਾਰ ਦੇ ਨਾਲ ਨੌਜਵਾਨਾਂ ਨੂੰ ਨਸ਼ਾ ਵੀ ਛਡਾਉਂਦੇ ਹਨ। 
ਉਸ ਵੱਲੋਂ ਪਿੰਡ ਵਿਚੋਂ ਪੈਸੇ ਇਕੱਠੇ ਕਰ ਕੇ ਕਰੀਬ 10 ਹਜ਼ਾਰ ਰੁ. ਇੱਕਠੇ ਕੀਤੇ ਅਤੇ ਸੁੱਖਾ ਨਿਹੰਗ, ਜੋ ਕਿ ਨਸ਼ਾ ਛੜਾਉ ਕੇਂਦਰ ਦਾ ਇੰਚਾਰਜ ਹੈ, ਨੂੰ ਬੀਤੀ 8 ਜੁਲਾਈ ਨੂੰ ਆਪਣੇ ਪਿੰਡ ਬੁਲਾਇਆ ਅਤੇ ਆਪਣੇ ਪੁੱਤਰ ਬਲਜਿੰਦਰ ਸਿੰਘ ਉਰਫ ਬੱਲੂ ਨੂੰ ਉਨ੍ਹਾਂ ਨੂੰ ਸੌਂਪਿਆ ਅਤੇ ਨਾਲ 10 ਹਜ਼ਾਰ ਰੁਪਏ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸੁੱਖਾ ਨਿੰਹਗ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਤਿੰਨ ਮਹੀਨੇ ’ਚ ਉਨ੍ਹਾਂ ਦੇ ਲੜਕੇ ਦਾ ਨਸ਼ਾ ਛੁਡਵਾ ਦੇਵੇਗਾ ਪਰ 10 ਹਜ਼ਾਰ ਰੁਪਏ ਮਹੀਨਾ ਦਾ ਖ਼ਰਚਾ ਆਵੇਗਾ, ਇਸ ਦੇ ਨਾਲ ਹੀ ਉਸ ਨੇ ਪਰਿਵਾਰ ਨੂੰ ਕਿਹਾ ਕਿ 20 ਦਿਨ ਘਟੋ-ਘੱਟ ਲੜਕੇ ਨੂੰ ਕੋਈ ਮਿਲਣ ਨਾ ਆਏ ਪਰ ਐਤਵਾਰ 10 ਦਿਨ ਬਾਅਦ ਹੀ ਉਨ੍ਹਾਂ ਪਰਿਵਾਰ ਨੂੰ ਸੁੱਖਾ ਨਿਹੰਗ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਦ ਉਹ ਪਿੰਡ ਪਤੜ ਕਲਾਂ ਆਪਣੇ ਪਰਿਵਾਰਕ ਮੈਂਬਰਾ ਨਾਲ ਨਸ਼ਾ ਛੁਡਾਊ ਕੇਂਦਰ ਪੁੱਜੇ ਤਾਂ ਪਤਾ ਲਗਾ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਪਿੰਡ ਦੇ ਡੈਡਬਾਡੀ ਹਾਊਸ ਵਿਚ ਰਖੀ ਹੈ। 

ਇਸ ਤੋਂ ਬਾਅਦ ਜਦੋਂ ਉਹ ਡੈਡਬਾਡੀ ਕੇਂਦਰ ਪੁੱਜੇ, ਜਿੱਥੇ ਕਥਿਤ ਤੌਰ ’ਤੇ ਮ੍ਰਿਤਕ ਬਲਜਿੰਦਰ ਸਿੰਘ ਬੱਲੂ ਦਾ ਸਰੀਰ ਦਾਤਰਾਂ ਨਾਲ ਵੱਢਿਆ ਪਿਆ ਸੀ ਅਤੇ ਉਸ ਦੇ ਸਾਰੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਸਿਰ ’ਤੇ ਵੀ ਸੱਟਾਂ ਸਨ। ਪਰਿਵਾਰ ਨੇ ਦੋਸ਼ ਲਾਇਆ ਕਿ ਸੁੱਖਾ ਨਿੰਹਗ ਅਤੇ ਉਸ ਦੇ ਸਾਥੀਆਂ ਨੇ ਸੱਟਾਂ ਮਾਰ ਕੇ ਉਸ ਨੂੰ ਮੌਕੇ ’ਤੇ ਹੀ ਮਾਰ ਦਿੱਤਾ, ਜਿਸ ਸਬੰਧੀ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 320, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ, ਮੁਲਜ਼ਮ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ।

The post ਕਪੂਰਥਲਾ: ਨਸ਼ਾ ਛੁਡਵਾਉਣ ਲਈ ਪੁੱਤ ਭੇਜਿਆ ਸੀ ਨਿਹੰਗਾਂ ਦੇ ਡੇਰੇ, ਸ਼ੱਕੀ ਹਾਲਾਤ ਵਿਚ ਹੋਇਆ ਕਤਲ ! appeared first on TV Punjab | English News Channel.

]]>
https://en.tvpunjab.com/kapurthala-son-sent-to-drug-detox-camp-nihang-murder-suspicious/feed/ 0
ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ https://en.tvpunjab.com/prisoner-death-jail-injection/ https://en.tvpunjab.com/prisoner-death-jail-injection/#respond Wed, 14 Jul 2021 16:42:54 +0000 https://en.tvpunjab.com/?p=4624 ਕਪੂਰਥਲਾ : ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੀ ਖਰਾਬ ਸਿਹਤ ਨੂੰ ਦੇਖਦਿਆਂ ਸਾਥੀ ਕੈਦੀ ਨੇ ਉਸਨੂੰ ਕੋਈ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ […]

The post ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ appeared first on TV Punjab | English News Channel.

]]>
FacebookTwitterWhatsAppCopy Link


ਕਪੂਰਥਲਾ : ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੀ ਖਰਾਬ ਸਿਹਤ ਨੂੰ ਦੇਖਦਿਆਂ ਸਾਥੀ ਕੈਦੀ ਨੇ ਉਸਨੂੰ ਕੋਈ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ‘ਤੇ ਇਕ ਕੈਦੀ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਰਚੋਵਾਲ ਗੁਰਦਾਸਪੁਰ ਵਜੋਂ ਹੋਈ ਹੈ।

ਐਸਪੀ ਜੇਲ੍ਹ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਲਖਵਿੰਦਰ ਸਿੰਘ ਖ਼ਿਲਾਫ਼ ਧਾਰਾ 302 ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਆਪਣੀ ਕੈਦ ਕੱਟ ਰਿਹਾ ਸੀ। ਜਦੋਂ ਸੋਮਵਾਰ ਨੂੰ ਉਸਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਤਾਂ ਬੈਰਕ ਵਿਚ ਬੰਦ ਕੈਦੀ ਵਿਸ਼ਾਲ ਅਤੇ ਕੈਦੀ ਤੀਰਥ ਸਿੰਘ ਨੇ ਜੇਲ੍ਹ ਦੇ ਹਸਪਤਾਲ ਵਿਚੋਂ ਕਿਸੇ ਤਰ੍ਹਾਂ ਟੀਕਾ ਲਗਾਉਣ ਵਾਲੀ ਸੂਈ ਚੋਰੀ ਕਰ ਲਈ ਅਤੇ ਪਤਾ ਨਹੀਂ ਕੈਦੀ ਨੂੰ ਕਿਹੜਾ ਟੀਕਾ ਲਗਾ ਦਿੱਤਾ ।

ਘਟਨਾ ਦੀ ਸੂਚਨਾ ਮਿਲਦੇ ਹੀ ਉਸਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਿਊਟੀ ਕਰਨ ਵਾਲੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮੈਜਿਸਟਰੇਟ ਦੇ ਆਦੇਸ਼ਾਂ ਅਨੁਸਾਰ ਵੀਡੀਓਗ੍ਰਾਫੀ ਕਰਵਾ ਕੇ ਪੋਸਟ ਮਾਰਟਮ ਕਰਵਾ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਲੋੜੀਂਦੇ ਹਵਾਲਾਤੀ ਅਤੇ ਕੈਦੀ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

ਟੀਵੀ ਪੰਜਾਬ ਬਿਊਰੋ

The post ਜੇਲ੍ਹ ਦੀਆਂ ਬੈਰਕਾਂ ‘ਚ ਬੰਦ ਕੈਦੀ ਨੂੰ ਸਾਥੀ ਕੈਦੀ ਨੇ ਲਗਾਇਆ ਟੀਕਾ, ਮੌਤ appeared first on TV Punjab | English News Channel.

]]>
https://en.tvpunjab.com/prisoner-death-jail-injection/feed/ 0
ਕਪੂਰਥਲੇ ‘ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖੂਨੀ ਟੱਕਰ, ਕਿਸੇ ਫਿਲਮ ਵਾਂਗ ਭੰਨੀਆਂ ਤੇ ਪਲਟਾਈਆਂ ਗੱਡੀਆਂ https://en.tvpunjab.com/bloody-clash-between-akalis-and-congress-kapurthala/ https://en.tvpunjab.com/bloody-clash-between-akalis-and-congress-kapurthala/#respond Thu, 08 Jul 2021 16:16:02 +0000 https://en.tvpunjab.com/?p=4090 ਕਪੂਰਥਲਾ- ਥਾਣਾ ਫੱਤੂਢੀਂਗਾ ਅਧੀਨ ਪੈਂਦੇ ਕਪੂਰਥਲਾ ਦੇ ਪਿੰਡ ਦੁਰਗਾਪੁਰ ਵਿੱਚ ਅੱਜ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਧੜਿਆਂ ਵਿਚਾਲੇ ਭਿਆਨਕ ਲੜਾਈ ਹੋਈ। ਦੋਹਾਂ ਧੜਿਆਂ ਵਿਚ ਤਕਰਾਰ ਪੰਚਾਇਤੀ ਜ਼ਮੀਨ ਚੋਂ ਲੱਗੇ ਟਿਊਬਵੈਲ ਨੂੰ ਚਲਾਉਣ ਨੂੰ ਲੈ ਕੇ ਹੋਇਆ। ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਇਕ ਧਿਰ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਝਗੜਾ […]

The post ਕਪੂਰਥਲੇ ‘ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖੂਨੀ ਟੱਕਰ, ਕਿਸੇ ਫਿਲਮ ਵਾਂਗ ਭੰਨੀਆਂ ਤੇ ਪਲਟਾਈਆਂ ਗੱਡੀਆਂ appeared first on TV Punjab | English News Channel.

]]>
FacebookTwitterWhatsAppCopy Link


ਕਪੂਰਥਲਾ- ਥਾਣਾ ਫੱਤੂਢੀਂਗਾ ਅਧੀਨ ਪੈਂਦੇ ਕਪੂਰਥਲਾ ਦੇ ਪਿੰਡ ਦੁਰਗਾਪੁਰ ਵਿੱਚ ਅੱਜ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਧੜਿਆਂ ਵਿਚਾਲੇ ਭਿਆਨਕ ਲੜਾਈ ਹੋਈ। ਦੋਹਾਂ ਧੜਿਆਂ ਵਿਚ ਤਕਰਾਰ ਪੰਚਾਇਤੀ ਜ਼ਮੀਨ ਚੋਂ ਲੱਗੇ ਟਿਊਬਵੈਲ ਨੂੰ ਚਲਾਉਣ ਨੂੰ ਲੈ ਕੇ ਹੋਇਆ। ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਇਕ ਧਿਰ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਝਗੜਾ ਖ਼ੂਨੀ ਜੰਗ ਦਾ ਰੂਪ ਧਾਰਨ ਕਰ ਗਿਆ। ਇਸ ਝਗੜੇ ਦੌਰਾਨ ਦੋਹਾਂ ਧਿਰਾਂ ਦੇ 4 ਵਿਅਕਤੀ ਜ਼ਖ਼ਮੀ ਹੋਣ ਦੀ ਖਬਰ ਹੈ। 

  ਇਹ ਝਗੜਾ ਏਨਾ ਭਿਆਨਕ ਸੀ ਕਿ ਕਾਰਾਂ, ਗੱਡੀਆਂ ਅਤੇ ਮੋਟਰ ਸਾਈਕਲ ਕਿਸੇ ਫਿਲਮ ਵਾਂਗ ਬੁਰੀ ਤਰ੍ਹਾਂ ਭੰਨ ਅਤੇ ਪਲਟਾਅ ਦਿੱਤੇ ਗਏ। ਝਗੜੇ ਵਿੱਚ ਤਲਵਾਰਾਂ, ਡਾਗਾਂ ਅਤੇ ਇੱਟਾਂ ਰੋੜੇ ਵੀ ਚੱਲੇ। ਪੁਲਸ ਵੱਲੋਂ ਝਗੜੇ ਦੇ ਸਬੰਧ ਵਿੱਚ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਸੂਚਨਾ ਮਿਲੀ ਹੈ ਪਰ ਪੁਲਸ ਵੱਲੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।

The post ਕਪੂਰਥਲੇ ‘ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖੂਨੀ ਟੱਕਰ, ਕਿਸੇ ਫਿਲਮ ਵਾਂਗ ਭੰਨੀਆਂ ਤੇ ਪਲਟਾਈਆਂ ਗੱਡੀਆਂ appeared first on TV Punjab | English News Channel.

]]>
https://en.tvpunjab.com/bloody-clash-between-akalis-and-congress-kapurthala/feed/ 0
ਜੇਲ੍ਹ ਵਿਚ ਕੈਦੀ ਨੂੰ ਸਾਮਾਨ ਦੇਣ ਗਏ ਵਿਅਕਤੀ ਕੋਲੋਂ, ਮੋਬਾਈਲ ਅਤੇ 12 ਸਿਮ ਬਰਾਮਦ https://en.tvpunjab.com/mobile-and-12-sims-seized-from-the-person-who-went-to-the-jail-to-hand-over-the-goods-to-the-prisoner/ https://en.tvpunjab.com/mobile-and-12-sims-seized-from-the-person-who-went-to-the-jail-to-hand-over-the-goods-to-the-prisoner/#respond Wed, 07 Jul 2021 08:33:32 +0000 https://en.tvpunjab.com/?p=3885 ਕਪੂਰਥਲਾ: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਲੈਣਾ ਆਮ ਗੱਲ ਹੋ ਗਈ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਕੇਵਲ ਉਨ੍ਹਾਂ ਲੋਕਾਂ ਦੁਆਰਾ ਮੁਹੱਈਆ ਕਰਵਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਸਾਹਮਣੇ ਆਇਆ ਹੈ। ਜਿਥੇ ਇਕ ਕੈਦੀ ਦਾ ਦੋਸਤ ਉਸ ਨੂੰ ਮਿਲਣ ਆਇਆ […]

The post ਜੇਲ੍ਹ ਵਿਚ ਕੈਦੀ ਨੂੰ ਸਾਮਾਨ ਦੇਣ ਗਏ ਵਿਅਕਤੀ ਕੋਲੋਂ, ਮੋਬਾਈਲ ਅਤੇ 12 ਸਿਮ ਬਰਾਮਦ appeared first on TV Punjab | English News Channel.

]]>
FacebookTwitterWhatsAppCopy Link


ਕਪੂਰਥਲਾ: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਲੈਣਾ ਆਮ ਗੱਲ ਹੋ ਗਈ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਕੇਵਲ ਉਨ੍ਹਾਂ ਲੋਕਾਂ ਦੁਆਰਾ ਮੁਹੱਈਆ ਕਰਵਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਸਾਹਮਣੇ ਆਇਆ ਹੈ। ਜਿਥੇ ਇਕ ਕੈਦੀ ਦਾ ਦੋਸਤ ਉਸ ਨੂੰ ਮਿਲਣ ਆਇਆ ਹੋਇਆ ਸੀ। ਉਹ ਆਪਣੇ ਕੈਦੀ ਦੋਸਤ ਨੂੰ ਕੁਝ ਕੱਪੜੇ ਅਤੇ ਚੱਪਲਾਂ ਦੇਣਾ ਚਾਹੁੰਦਾ ਸੀ।

ਜਦੋਂ ਜੇਲ੍ਹ ਦੀ ਸੁਰੱਖਿਆ ਟੀਮ ਨੂੰ ਸ਼ੱਕ ਹੋਇਆ ਕਿ ਕਪੜੇ ਅਤੇ ਚੱਪਲਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਚੱਪਲਾਂ ਦੇ ਹੇਠਲੇ ਹਿੱਸੇ ਵਿਚ ਇਕ ਛੋਟਾ ਮੋਬਾਈਲ ਅਤੇ 12 ਸਿਮ ਮਿਲੀਆਂ। ਜੇਲ੍ਹ ਪ੍ਰਸ਼ਾਸਨ ਨੇ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਜੇਲ੍ਹ ਵਿਚ ਬੰਦ ਤਾਲੇ ਸਮੇਤ ਦੋਵਾਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀ ਨੇ ਕਤਲ ਅਤੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਦੁਪਹਿਰ 3 ਵਜੇ ਇਕ ਵਿਅਕਤੀ, ਜੇਲ੍ਹ ਦਾ ਰਹਿਣ ਵਾਲਾ ਰਮਨਜੀਤ ਸਿੰਘ ਨਿਵਾਸੀ, ਸੁਰਜੀਤ ਸਿੰਘ ਵਾਸੀ ਬੈਰਕ ਨੰ.8 ਨੂੰ ਕੱਪੜੇ ਅਤੇ ਚੱਪਲਾਂ ਦੇਣ ਆਇਆ ਸੀ। ਜਦੋਂ ਡਿਉਟੀ ’ਤੇ ਬੈਠੇ ਇਕ ਮੁਲਾਜ਼ਮ ਦਲਜੀਤ ਸਿੰਘ ਨੇ ਉਕਤ ਵਿਅਕਤੀ ਵੱਲੋਂ ਲਿਆਂਦੇ ਸਮਾਨ ਦੀ ਜਾਂਚ ਕੀਤੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਚੱਪਲਾਂ ਵਿਚ ਕੁਝ ਸੀ। ਜਦੋਂ ਚੱਪਲਾਂ ਦੀ ਜਾਂਚ ਕੀਤੀ , ਤਾਂ ਇਕ ਮੋਬਾਈਲ ਅਤੇ 12 ਸਿਮ ਮਿਲੇ । ਜੇਲ੍ਹ ਵਿਚ ਮੋਬਾਈਲ ਪਹੁੰਚਾਉਣ ਤੋਂ ਪਹਿਲਾਂ ਫੜੇ ਜਾਣ ਦਾ ਇਹ ਪਹਿਲਾ ਕੇਸ ਨਹੀਂ ਹੈ।

ਟੀਵੀ ਪੰਜਾਬ ਬਿਊਰੋ

 

The post ਜੇਲ੍ਹ ਵਿਚ ਕੈਦੀ ਨੂੰ ਸਾਮਾਨ ਦੇਣ ਗਏ ਵਿਅਕਤੀ ਕੋਲੋਂ, ਮੋਬਾਈਲ ਅਤੇ 12 ਸਿਮ ਬਰਾਮਦ appeared first on TV Punjab | English News Channel.

]]>
https://en.tvpunjab.com/mobile-and-12-sims-seized-from-the-person-who-went-to-the-jail-to-hand-over-the-goods-to-the-prisoner/feed/ 0
ਕਪੂਰਥਲਾ : ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 4 ਸੌ ਤੋਂ ਵਧੇਰੇ ਝੁੱਗੀਆਂ ਸੜ ਕੇ ਸਵਾਹ https://en.tvpunjab.com/fire-kapurthala-rcf801-2/ https://en.tvpunjab.com/fire-kapurthala-rcf801-2/#respond Wed, 26 May 2021 10:20:08 +0000 https://en.tvpunjab.com/?p=801 ਟੀਵੀ ਪੰਜਾਬ ਬਿਊਰੋ-ਏਸ਼ੀਆ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐਫ) ਦੀਆਂ ਝੁੱਗੀਆਂ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗ ਗਈ। ਰੇਲ ਕੋਚ ਫੈਕਟਰੀ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੀਆਂ ਸਾਢੇ ਚਾਰ ਸੌ ਦੇ ਕਰੀਬ ਝੁੱਗੀਆਂ ਸਨ। ਝੁੱਗੀਆਂ ਵਿਚ ਅੱਗ ਦੁਪਹਿਰ ਡੇਢ ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਤਰ੍ਹਾਂ ਪਤਾ ਨਹੀਂ ਚੱਲ […]

The post ਕਪੂਰਥਲਾ : ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 4 ਸੌ ਤੋਂ ਵਧੇਰੇ ਝੁੱਗੀਆਂ ਸੜ ਕੇ ਸਵਾਹ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਏਸ਼ੀਆ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐਫ) ਦੀਆਂ ਝੁੱਗੀਆਂ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗ ਗਈ। ਰੇਲ ਕੋਚ ਫੈਕਟਰੀ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੀਆਂ ਸਾਢੇ ਚਾਰ ਸੌ ਦੇ ਕਰੀਬ ਝੁੱਗੀਆਂ ਸਨ। ਝੁੱਗੀਆਂ ਵਿਚ ਅੱਗ ਦੁਪਹਿਰ ਡੇਢ ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਤਰ੍ਹਾਂ ਪਤਾ ਨਹੀਂ ਚੱਲ ਸਕਿਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸਿਲੰਡਰ ਫਟਣਾ ਹੋ ਸਕਦਾ ਹੈ। ਅੱਗ ਲੱਗਣ ਨਾਲ ਗਰੀਬ ਮਜ਼ਦੂਰਾਂ ਝੁੱਗੀਆਂ ਸੜ ਕੇ ਇਕਦਮ ਸੁਆਹ ਹੋ ਗਈਆਂ।
ਗੱਲਬਾਤ ਦੌਰਾਨ ਇੱਕ ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਝੁੱਗੀਆਂ ਦੇ ਵਿੱਚ ਜਿੰਨਾ ਵੀ ਸਾਮਾਨ ਸੀ, ਰੋਟੀ, ਟੁੱਕ, ਲੀੜਾ ਕੱਪੜਾ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ। ਉਸ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕੋਈ ਵੀ ਸਾਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ.
ਆਰਸੀਐਫ ਦੇ ਅੱਗ ਬੁਝਾਊ ਅਮਲੇ ਨੂੰ ਜਦੋਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਮੌਕੇ ਤੇ ਪਹੁੰਚ ਕੇ ਅੱਗ ਤਾਂ ਬੁਝਾ ਦਿੱਤੀ ਪਰ ਝੁੱਗੀਆਂ ਦੇ ਵਿੱਚ ਗ਼ਰੀਬ ਲੋਕਾਂ ਦਾ ਪਿਆ ਸਾਮਾਨ ਨਾ ਬਚਾ ਸਕੇ ਅੱਗ ਬੁਝਾਊ ਅਮਲੇ ਦੇ ਕਰਮਚਾਰੀ ਅਮਰ ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਹੀ ਉਸ ਨੂੰ ਪਤਾ ਲੱਗਾ ਕਿ ਭਿਆਨਕ ਅੱਗ ਲੱਗ ਚੁੱਕੀ ਹੈ ਤਾਂ ਉਸੇ ਵੇਲੇ ਭੱਜ ਤੁਰੇ ਅਤੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ। ਉਨ੍ਹਾਂ ਕਿਹਾ ਕਿ ਜੇਕਰ ਇਹ ਅੱਗ ਨਾ ਬੁਝਾਈ ਜਾਂਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਸੀ।

The post ਕਪੂਰਥਲਾ : ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 4 ਸੌ ਤੋਂ ਵਧੇਰੇ ਝੁੱਗੀਆਂ ਸੜ ਕੇ ਸਵਾਹ appeared first on TV Punjab | English News Channel.

]]>
https://en.tvpunjab.com/fire-kapurthala-rcf801-2/feed/ 0