lathicharge Archives - TV Punjab | English News Channel https://en.tvpunjab.com/tag/lathicharge/ Canada News, English Tv,English News, Tv Punjab English, Canada Politics Thu, 24 Jun 2021 11:06:05 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg lathicharge Archives - TV Punjab | English News Channel https://en.tvpunjab.com/tag/lathicharge/ 32 32 ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ https://en.tvpunjab.com/paralympic-players-stopped-by-police-on-their-way-to-meet-captain/ https://en.tvpunjab.com/paralympic-players-stopped-by-police-on-their-way-to-meet-captain/#respond Thu, 24 Jun 2021 11:06:05 +0000 https://en.tvpunjab.com/?p=2620 ਕੁੱਝ ਤਿੰਨ ਕ ਮਹਿਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਆਪਣੀ ਸਰਕਾਰ ਦੀਆਂ ਬਹੁਤ ਤਾਰੀਫਾਂ ਕਿੱਤਿਆਂ ਸਨ। ਪਰ ਹੁਣ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਹਨ , ਕੈਪਟਨ ਦੀ ਸਰਕਾਰ ਦੇ ਭੇਦ ਵੀ ਖੁਲਦੇ ਹੋਏ ਨਜ਼ਰ ਆ ਰਹੇ ਹਨ।  ਪੰਜਾਬ ਵਿੱਚ ਆਏ ਦਿਨੀ ਕੋਈ […]

The post ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ appeared first on TV Punjab | English News Channel.

]]>
FacebookTwitterWhatsAppCopy Link


ਕੁੱਝ ਤਿੰਨ ਕ ਮਹਿਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਆਪਣੀ ਸਰਕਾਰ ਦੀਆਂ ਬਹੁਤ ਤਾਰੀਫਾਂ ਕਿੱਤਿਆਂ ਸਨ। ਪਰ ਹੁਣ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਹਨ , ਕੈਪਟਨ ਦੀ ਸਰਕਾਰ ਦੇ ਭੇਦ ਵੀ ਖੁਲਦੇ ਹੋਏ ਨਜ਼ਰ ਆ ਰਹੇ ਹਨ।  ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਹੋ ਰਿਆ ਹੈ। ਪਹਿਲਾ ਸਰਕਾਰੀ ਸਕੂਲਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਦੇ ਨਾਲ ਕੱਚੇ ਕਾਮਿਆਂ ਨੇ ਧਰਨਾ ਦਿੱਤਾ। ਉਥੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਡੰਡਿਆਂ ਦਾ ਸਾਮਨਾ ਕਰਨਾ ਪਿਆ। ਕਈਆਂ ਨੂੰ ਤਾਂ ਗਿਰਫ਼ਤਾਰ ਵੀ ਕਰ ਲਿਆ ਗਿਆ।  ਸਿਰਫ ਇਸ ਵਜਹ ਕਾਰਨ ਕੇ ਉਹ ਆਪਣੇ ਹੱਕ ਮੰਗ ਰਹੇ ਸਨ। ਉਸ ਤੋਂ ਬਾਅਦ ਫੇਰ ਤੋਂ ਕੱਚੇ ਕਾਮਿਆਂ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਲੋਗ ਇੰਨਾ ਪਰੇਸ਼ਾਨ ਨਜ਼ਰ ਆਏ ਕੀ ਉਹਨਾਂ ਵੱਲੋਂ ਮੰਗਾ ਨਾ ਮਨੀਆ ਜਾਨ ਤੇ ਆਤਮ ਹੱਤਿਆ ਤੱਕ ਕਰਨ ਦੀ ਗੱਲ ਕਿੱਤੀ ਗਈ।  ਕਈਆਂ ਨੇ ਤਾਂ ਉੱਥੇ ਹੀ ਇਹ ਕਦਮ ਚੁੱਕਣ ਦੀ ਕੋਸ਼ਿਸ਼ ਤੱਕ ਕਰ ਲਈ ਸੀ। ਕਾਮਿਆਂ ਵੱਲੋਂ ਉਸ ਸਮੇਂ ਦਾ ਜ਼ਿਕਰ ਵੀ ਕਿੱਤਾ ਗਿਆ ਜਦੋ ਅਕਾਲੀਆਂ ਦੀ ਸਰਕਾਰ ਵੇਲੇ ਕੈਪਟਨ ਨੇ ਉਨਾਂ ਨੂੰ ਕਿਹਾ ਸੀ ਕੇ ਜਿੰਨੀ ਤੁਹਾਡੀ ਤਨਖਾਹ ਹੈ , ਇੰਨੀ ਤਾਂ ਮੇਰੇ ਘਰ ਦੇ ਮਾਲੀ ਦੀ ਤਨਖਾਹ ਹੈ। ਤੁਸੀ ਸਾਡੀ ਸਰਕਾਰ ਲਿਆਓ , ਮੈਂ ਪਹਿਲੀ ਕੈਬਿਨੇਟ ਮੀਟਿੰਗ ਵਿੱਚ ਤੁਹਾਡੇ ਮਸਲੇ ਦਾ ਹੱਲ ਕਰਾਵਾਂਗਾ। ਸੋਚਨ ਵਾਲੀ ਗੱਲ ਇਹ ਹੈ ਕੀ ਸਾਢੇ 4 ਸਾਲ ਬੀਤ ਜਾਨ ਤੋਂ ਬਾਅਦ ਵੀ ਉਹ ਪਹਿਲੀ ਕੈਬਿਨੇਟ ਮੀਟਿੰਗ ਨਹੀਂ ਹੋਈ।
ਇਸ ਤੋਂ ਬਾਅਦ ਜਦੋ ਦੇਸ਼ ਲਈ ਖੇਡਾਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪੈਰਾਲੰਪਿਕ  ਖਿਡਾਰੀ ਕੈਪਟਨ ਕੋਲ ਨੌਕਰੀਆਂ ਮੰਗਨ ਆਏ ਤਾ ਕੈਪਟਨ ਵੱਲੋਂ ਓਹਨਾ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨਾਲ ਵੀ ਪੁਲਿਸ ਵੱਲੋਂ ਧੱਕਾ ਮੁੱਕੀ ਕਿੱਤੀ ਗਈ। ਉਹ ਲੋਗ ਜੋ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੇ ਸਨ ਉਹਨਾਂ ਨੂੰ ਨੌਕਰੀਆਂ ਮੰਗਨ ਲਈ ਪੁਲਿਸ ਦੇ ਧੱਕਿਆ ਦਾ ਸਾਮਨਾ ਕਰਨਾ ਪਿਆ। ਖਿਡਾਰੀਆਂ ਨੇ ਇਸ ਤੋਂ ਪਰੇਸ਼ਾਨ ਹੋ ਕੇ ਆਪਣੇ ਤਗਮੇ ਤੱਕ ਤੋੜਨੇ ਸ਼ੁਰੂ ਕਰ ਦਿੱਤੇ।  ਉਹਨਾਂ ਦੇ ਸੱਟਾ ਵੀ ਲੱਗੀਆਂ ਤੇ ਕਈਆਂ ਦੀ ਤਾਂ ਗਿਰਫਤਾਰੀ ਵੀ ਕਰਵਾ ਦਿੱਤੀ ਗਈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੈਪਟਨ ਦੀ ਘਰ ਘਰ ਨੌਕਰੀ ਸਕੀਮ ਸਿਰਫ ਵਿਧਾਇਕਾ ਦੇ ਮੁੰਡਿਆਂ ਵਾਸਤੇ ਹੀ ਹੈ ਜਾਂ ਹੋਰ ਵੀ ਕਿਸੇ ਨੂੰ ਇਸ ਸਕੀਮ ਦੇ ਤਹਿਤ ਨੌਕਰੀ ਮਿਲੂਗੀ।

The post ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ appeared first on TV Punjab | English News Channel.

]]>
https://en.tvpunjab.com/paralympic-players-stopped-by-police-on-their-way-to-meet-captain/feed/ 0
ਕੈਪਟਨ ਅਮਰਿੰਦਰ ਸਿੰਘ ਕੋਲੋਂ ਨੌਕਰੀਆਂ ਮੰਗਣ ਗਏ ਬੇਰੁਜ਼ਗਾਰਾਂ ਨੂੰ ਅੱਗਿਓਂ ਮਿਲੇ ਡੰਡੇ ! https://en.tvpunjab.com/%e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%b2%e0%a9%8b%e0%a8%82/ https://en.tvpunjab.com/%e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%b2%e0%a9%8b%e0%a8%82/#respond Tue, 08 Jun 2021 16:00:39 +0000 https://en.tvpunjab.com/?p=1562 ਟੀਵੀ ਪੰਜਾਬ ਬਿਊਰੋ-ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੇ ਨੌਕਰੀਆਂ ਮੰਗਣ ਗਏ ਬੇਰੁਜ਼ਗਾਰਾਂ ਨੂੰ ਇਕ ਵਾਰ ਫਿਰ ਹੱਕ ਮੰਗਣੇ ਮਹਿੰਗੇ ਪੈ ਗਏ। ਇਨ੍ਹਾਂ ਬੇਰੁਜ਼ਗਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਤਾਂ ਕੀ ਦੇਣੀਆਂ ਸਨ ਬਲਕਿ ਉਨ੍ਹਾਂ ਦੇ ਅਹਿਲਕਾਰਾਂ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਬੇਰੁਜ਼ਗਾਰਾਂ ਤੇ ਜੰਮ ਕੇ ਡੰਡਾ ਪਰੇਡ ਕੀਤੀ । ਇਹ ਬੇਰੋਜ਼ਗਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ […]

The post ਕੈਪਟਨ ਅਮਰਿੰਦਰ ਸਿੰਘ ਕੋਲੋਂ ਨੌਕਰੀਆਂ ਮੰਗਣ ਗਏ ਬੇਰੁਜ਼ਗਾਰਾਂ ਨੂੰ ਅੱਗਿਓਂ ਮਿਲੇ ਡੰਡੇ ! appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੇ ਨੌਕਰੀਆਂ ਮੰਗਣ ਗਏ ਬੇਰੁਜ਼ਗਾਰਾਂ ਨੂੰ ਇਕ ਵਾਰ ਫਿਰ ਹੱਕ ਮੰਗਣੇ ਮਹਿੰਗੇ ਪੈ ਗਏ। ਇਨ੍ਹਾਂ ਬੇਰੁਜ਼ਗਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਤਾਂ ਕੀ ਦੇਣੀਆਂ ਸਨ ਬਲਕਿ ਉਨ੍ਹਾਂ ਦੇ ਅਹਿਲਕਾਰਾਂ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਬੇਰੁਜ਼ਗਾਰਾਂ ਤੇ ਜੰਮ ਕੇ ਡੰਡਾ ਪਰੇਡ ਕੀਤੀ । ਇਹ ਬੇਰੋਜ਼ਗਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਅਤੇ ਇਨ੍ਹਾਂ ਉੱਤੇ ਖੂਬ ਡੰਡੇ ਵਰ੍ਹਾਏ ਗਏ। ਇਸ ਤੋਂ ਬਾਅਦ ਜਦੋਂ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤਾਂ ਪੁਲਸ ਵੱਲੋਂ ਵੱਡੀ ਗਿਣਤੀ ‘ਚ ਇਨ੍ਹਾਂ ਬੇਰੁਜ਼ਗਾਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।  

ਇਸ ਮੌਕੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਤਾਂ ਭੱਜੀ ਹੀ ਹੈ, ਸਗੋਂ ਅਨੇਕਾਂ ਵਾਰ ਮੀਟਿੰਗਾਂ ਦੇ ਲਾਅਰੇ ਲਗਾ ਕੇ ਵੀ ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰਨ ਲਈ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ।

The post ਕੈਪਟਨ ਅਮਰਿੰਦਰ ਸਿੰਘ ਕੋਲੋਂ ਨੌਕਰੀਆਂ ਮੰਗਣ ਗਏ ਬੇਰੁਜ਼ਗਾਰਾਂ ਨੂੰ ਅੱਗਿਓਂ ਮਿਲੇ ਡੰਡੇ ! appeared first on TV Punjab | English News Channel.

]]>
https://en.tvpunjab.com/%e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%b2%e0%a9%8b%e0%a8%82/feed/ 0