ludhiana Archives - TV Punjab | English News Channel https://en.tvpunjab.com/tag/ludhiana/ Canada News, English Tv,English News, Tv Punjab English, Canada Politics Mon, 30 Aug 2021 10:17:18 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg ludhiana Archives - TV Punjab | English News Channel https://en.tvpunjab.com/tag/ludhiana/ 32 32 ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ https://en.tvpunjab.com/man-admitted-to-pgi-comitted-suicide/ https://en.tvpunjab.com/man-admitted-to-pgi-comitted-suicide/#respond Mon, 30 Aug 2021 10:17:18 +0000 https://en.tvpunjab.com/?p=8929 ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ […]

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
FacebookTwitterWhatsAppCopy Link

ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਪੁਲਸ ਨੇ ਦੱਸਿਆ ਕਿ ਬੂਟਾ ਸਿੰਘ ਦਾ ਇਲਾਜ ਪੀ. ਜੀ. ਆਈ. ’ਚ ਚੱਲ ਰਿਹਾ ਸੀ। ਉਹ ਆਪਣੀ ਭੈਣ ਕੋਲ 15 ਦਿਨ ਪਹਿਲਾਂ ਆਇਆ ਸੀ। ਉਸ ਦੀ ਭੈਣ ਪੀ. ਜੀ. ਆਈ. ਵਿਚ ਨਰਸ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ।

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
https://en.tvpunjab.com/man-admitted-to-pgi-comitted-suicide/feed/ 0
ਲੁਧਿਆਣਾ ਦੇ ਸਰਕਾਰੀ ਸਕੁੂਲ ’ਚ 8 ਬੱਚੇ ਮਿਲੇ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ’ਚ ਹੜਕੰਪ https://en.tvpunjab.com/8-children-found-corona-positive-in-ludhiana-government-school-fear-in-administration/ https://en.tvpunjab.com/8-children-found-corona-positive-in-ludhiana-government-school-fear-in-administration/#respond Tue, 10 Aug 2021 09:22:15 +0000 https://en.tvpunjab.com/?p=7429 ਸਕੂਲਾਂ ਵਿਚ ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਰਕਾਰ ਵੱਲੋਂ 26 ਜੁਲਾਈ ਤੋਂ ਦਸਵੀਂ ਤੋਂ ਬਾਰ੍ਹਵੀਂ ਜਮਾਤ ਅਤੇ 2 ਅਗਸਤ ਤਕ ਸਾਰੇ ਸਕੂਲ ਖੋਲ੍ਹੇ ਗਏ ਹਨ। ਇਸ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਵੱਲੋਂ ਸਕੂਲਾਂ ਵਿਚ ਰੋਜ਼ਾਨਾ ਟੈਸਟ ਕਰਵਾਉਣ ਦੀ ਗੱਲ ਕਹੀ ਗਈ ਹੈ। ਇਸ ਤਹਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, […]

The post ਲੁਧਿਆਣਾ ਦੇ ਸਰਕਾਰੀ ਸਕੁੂਲ ’ਚ 8 ਬੱਚੇ ਮਿਲੇ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ’ਚ ਹੜਕੰਪ appeared first on TV Punjab | English News Channel.

]]>
FacebookTwitterWhatsAppCopy Link


ਸਕੂਲਾਂ ਵਿਚ ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਰਕਾਰ ਵੱਲੋਂ 26 ਜੁਲਾਈ ਤੋਂ ਦਸਵੀਂ ਤੋਂ ਬਾਰ੍ਹਵੀਂ ਜਮਾਤ ਅਤੇ 2 ਅਗਸਤ ਤਕ ਸਾਰੇ ਸਕੂਲ ਖੋਲ੍ਹੇ ਗਏ ਹਨ। ਇਸ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਵੱਲੋਂ ਸਕੂਲਾਂ ਵਿਚ ਰੋਜ਼ਾਨਾ ਟੈਸਟ ਕਰਵਾਉਣ ਦੀ ਗੱਲ ਕਹੀ ਗਈ ਹੈ। ਇਸ ਤਹਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਨਿਊ ਸੁਭਾਸ਼ ਨਗਰ ਵਿਚ 41 ਵਿਦਿਆਰਥੀਆਂ ਦੇ ਰੈਪਿਡ ਟੈਸਟ ਲਏ ਗਏ ਜਿਸ ਵਿਚ ਇਕੋ ਜਮਾਤ ਦੇ ਅੱਠ ਵਿਦਿਆਰਥੀ ਪਾਜ਼ੇਟਿਵ ਆਏ।

ਦੱਸ ਦੇਈਏ ਕਿ ਸਕੂਲ ਦੇ ਅੱਠ ਵਿਦਿਆਰਥੀ 11 ਵੀਂ ਕਲਾਸ ਦੇ ਹਨ। ਇਸ ਤੋਂ ਬਾਅਦ, ਸਕੂਲ ਦੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਸਾਰਿਆਂ ਲਈ ਆਰਟੀਜੀਐਸ ਟੈਸਟ ਵੀ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਦੋ ਤੋਂ ਤਿੰਨ ਦਿਨਾਂ ਵਿੱਚ ਆਉਣੀ ਹੈ। ਸਕੂਲ ਦੋ ਸ਼ਿਫਟਾਂ ਵਿੱਚ ਚੱਲ ਰਿਹਾ ਹੈ।ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਸਵੇਰ ਦੀ ਸ਼ਿਫਟ ਵਿੱਚ ਅਤੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀ ਦੁਪਹਿਰ ਦੀ ਸ਼ਿਫਟ ਵਿੱਚ ਸਕੂਲ ਆ ਰਹੇ ਹਨ। ਸਕੂਲ ਦੇ 11 ਵੀਂ ਅਤੇ 12 ਵੀਂ ਜਮਾਤ ਦੇ ਕੁੱਲ 500 ਵਿਦਿਆਰਥੀ, ਜਿਨ੍ਹਾਂ ਵਿੱਚੋਂ 120 ਤੋਂ 150 ਵਿਦਿਆਰਥੀ ਇਸ ਸਮੇਂ ਸਕੂਲ ਆ ਰਹੇ ਹਨ।

ਇਥੇ ਬਸਤੀ ਜੋਧੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 8 ਬੱਚੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ਨੇ ਚੌਕਸੀ ਵਰਤਦੇ ਹੋਏ ਬਾਕੀ ਸਾਰੇ ਬੱਚਿਆਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਫਿਲਹਾਲ ਕਾਂਟੈਕਟ ਟ੍ਰੇਸਿੰਗ ਕੀਤੀ ਜਾ ਰਹੀ ਹੈ। ਇਹ ਜਾਣਾਕਾਰੀ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਰਮੇਸ਼ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬਾਕੀ ਬੱਚਿਆਂ ਦੀ ਵੀ ਸੈਂਪਲਿੰਗ ਕੀਤੀ ਜਾ ਰਹੀ ਹੈ।

The post ਲੁਧਿਆਣਾ ਦੇ ਸਰਕਾਰੀ ਸਕੁੂਲ ’ਚ 8 ਬੱਚੇ ਮਿਲੇ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ’ਚ ਹੜਕੰਪ appeared first on TV Punjab | English News Channel.

]]>
https://en.tvpunjab.com/8-children-found-corona-positive-in-ludhiana-government-school-fear-in-administration/feed/ 0
ਬਿਜਲੀ ਕੱਟਾਂ ਤੋਂ ਤੰਗ ਸਨਅਤਕਾਰਾਂ ਨੇ ਕੈਪਟਨ ਦਾ ਪੁਤਲਾ ਫੂਕਿਆ https://en.tvpunjab.com/disturbed-with-power-cuts-industrialists-burnt-statue-of-captain-amarinder-singh/ https://en.tvpunjab.com/disturbed-with-power-cuts-industrialists-burnt-statue-of-captain-amarinder-singh/#respond Sat, 10 Jul 2021 11:13:29 +0000 https://en.tvpunjab.com/?p=4223 ਲੁਧਿਆਣਾ ਵਿੱਚ ਲਗਾਤਾਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਹੋ ਕੇ ਅੱਜ ਲੁਧਿਆਣਾ ਦੇ ਸਨਅਤਕਾਰਾਂ ਨੇ ਇਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਤੇ ਜੰਮ ਕੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪੂਰੀ ਬਿਜਲੀ ਦੇਣ ‘ਚ ਅਸਮਰੱਥ ਹੈ। […]

The post ਬਿਜਲੀ ਕੱਟਾਂ ਤੋਂ ਤੰਗ ਸਨਅਤਕਾਰਾਂ ਨੇ ਕੈਪਟਨ ਦਾ ਪੁਤਲਾ ਫੂਕਿਆ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ ਵਿੱਚ ਲਗਾਤਾਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਹੋ ਕੇ ਅੱਜ ਲੁਧਿਆਣਾ ਦੇ ਸਨਅਤਕਾਰਾਂ ਨੇ ਇਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਤੇ ਜੰਮ ਕੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪੂਰੀ ਬਿਜਲੀ ਦੇਣ ‘ਚ ਅਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਦਿਨ ਦੇ ਕੱਟ ਤੋਂ ਬਾਅਦ ਜੇਕਰ ਹੁਣ ਸਰਕਾਰ ਨੇ ਇੰਡਸਟਰੀ ਦਾ ਕੱਟ ਲਾਇਆ ਤਾਂ ਸਾਰੇ ਲੁਧਿਆਣਾ ਦੇ ਸਨਅਤਕਾਰ ਸੜਕਾਂ ਤੇ ਉਤਰ ਕੇ ਸਰਕਾਰ ਦੀ ਖ਼ਿਲਾਫ਼ਤ ਕਰਨਗੇ।

ਲੁਧਿਆਣਾ ਦੇ ਸਨਅਤਕਾਰ ਬਾਤਿਸ਼ ਜਿੰਦਲ ਅਤੇ ਨਰਿੰਦਰ ਭੰਵਰਾ ਵੱਲੋਂ ਕਿਹਾ ਗਿਆ ਕਿ ਅੱਜ ਇੰਡਸਟਰੀ ਦੀ ਇਸ ਹਾਲਤ ਲਈ ਪੰਜਾਬ ਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਹ ਅਫ਼ਸਰ ਜ਼ਿੰਮੇਵਾਰ ਹਨ ਜੋ ਆਪਣੇ ਕੰਮਾਂ ਤੋਂ ਭੱਜ ਰਹੇ ਨੇ। ਉਨ੍ਹਾਂ ਕਿਹਾ ਕਿ ਜਦੋਂ ਪਤਾ ਸੀ ਕਿ ਜੂਨ-ਜੁਲਾਈ ਵਿੱਚ ਜਾ ਕੇ ਬਿਜਲੀ ਦੀ ਕਿੱਲਤ ਆਵੇਗੀ ਤਾਂ ਸਰਕਾਰ ਨੇ ਪਹਿਲਾਂ ਬੰਦੋਬਸਤ ਕਿਉਂ ਨਹੀਂ ਕੀਤੇ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਇਸ ਕਰਕੇ ਬੰਦ ਕਰ ਦਿੱਤਾ ਕਿ ਬਿਜਲੀ ਪੂਰੀ ਹੈ ਪਰ ਅੱਜ ਬਿਜਲੀ ਦੀ ਕਿੱਲਤ ਹੋ ਰਹੀ ਹੈ। ਸਨਅਤਕਾਰਾਂ ਨੇ ਕਿਹਾ ਕਿ ਇਸ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ ਅਤੇ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਨਅਤਕਾਰ ਸਰਕਾਰ ਦੇ ਕਮਾਊ ਪੁੱਤ ਹਨ ਅਤੇ ਅੱਜ ਕਮਾਊ ਪੁੱਤ ਹੀ ਸੜਕਾਂ ਤੇ ਉਤਰ ਕੇ ਸਰਕਾਰ ਦੇ ਪੁਤਲੇ ਫੂਕ ਰਹੇ ਹਨ।

The post ਬਿਜਲੀ ਕੱਟਾਂ ਤੋਂ ਤੰਗ ਸਨਅਤਕਾਰਾਂ ਨੇ ਕੈਪਟਨ ਦਾ ਪੁਤਲਾ ਫੂਕਿਆ appeared first on TV Punjab | English News Channel.

]]>
https://en.tvpunjab.com/disturbed-with-power-cuts-industrialists-burnt-statue-of-captain-amarinder-singh/feed/ 0
ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ https://en.tvpunjab.com/ludhiana-hindustan-tyre-factory-fire-incident/ https://en.tvpunjab.com/ludhiana-hindustan-tyre-factory-fire-incident/#respond Sat, 03 Jul 2021 08:28:18 +0000 https://en.tvpunjab.com/?p=3478   ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਆਈਆਂ ਪਰ ਫ਼ੈਕਟਰੀ ਦੇ ਅੰਦਰ ਟਾਇਰ ਟਿਊਬ ਹੋਣ […]

The post ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
FacebookTwitterWhatsAppCopy Link


 

ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਆਈਆਂ ਪਰ ਫ਼ੈਕਟਰੀ ਦੇ ਅੰਦਰ ਟਾਇਰ ਟਿਊਬ ਹੋਣ ਕਾਰਨ ਅੱਗ ਨੂੰ ਬੁਝਾਉਣ ਵਿੱਚ ਪ੍ਰੇਸ਼ਾਨੀ ਹੋਈ। ਜਾਨਕਾਰੀ ਮੁਤਾਬਕ ਅੱਗ ਲੱਗਣ ਨਾਲ ਫ਼ੈਕਟਰੀ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਪਰ ਹਾਲੇ ਫ਼ੈਕਟਰੀ ਦੇ ਮਾਲਕ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਪਾਇਆ ਪਰ ਅਨੁਮਾਨ ਲਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ।

 

The post ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/ludhiana-hindustan-tyre-factory-fire-incident/feed/ 0
34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ https://en.tvpunjab.com/in-case-of-34-kg-gold-loot-nia-raids-a-punjabi-gangsters-house/ https://en.tvpunjab.com/in-case-of-34-kg-gold-loot-nia-raids-a-punjabi-gangsters-house/#respond Thu, 01 Jul 2021 07:36:58 +0000 https://en.tvpunjab.com/?p=3278 ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ।  ਕਰੀਬ ਦੱਸ ਵਜੇ ਪਹੁੰਚੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ […]

The post 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ।  ਕਰੀਬ ਦੱਸ ਵਜੇ ਪਹੁੰਚੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ ਨੇ ਰਲ ਕੇ ਹੀ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ।

ਕਰੀਬ ਡੇਢ ਸਾਲ ਪਹਿਲਾਂ ਗਗਨ ਜੱਜ ਨੂੰ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਹੁਣ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅੱਜ ਅਚਾਨਕ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਸਥਿਤ ਗਗਨ ਜੱਜ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਗੈਂਗਸਟਰ ਗਗਨ ਜੱਜ ਦੇ ਘਰ ਵਿੱਚ ਉਸ ਦੀ ਇੱਕ ਭੈਣ ਮੌਜੂਦ ਹੈ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਐਨਆਈਏ ਦੀ ਟੀਮ ਜਿਵੇਂ ਵੀ ਤਲਾਸ਼ੀ ਲੈਣੀ ਚਾਹੁੰਦੀ ਹੈ ਉਹ ਲੈ ਸਕਦੀ ਹੈ, ਉਨ੍ਹਾਂ ਵੱਲੋਂ ਪੂਰੀ ਮਦਦ ਕੀਤਾ ਜਾਵੇਗੀ ਅਤੇ ਉਨ੍ਹਾਂ ਦਾ ਭਰਾ ਕਰੀਬ ਡੇਢ ਸਾਲ ਤੋਂ  ਜੇਲ੍ਹ ਵਿੱਚ ਬੰਦ ਹੈ।

ਗਗਨ ਜੱਜ ਦੇ ਘਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲੀਸ ਨੂੰ ਵੀ ਇਸ ਮਾਮਲੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਹੀ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਚਰਚਾ ਹੈ ਕਿ 34 ਕਿੱਲੋ ਹੋਏ ਸੋਨੇ ਦੀ ਲੁੱਟ ਵਿੱਚੋਂ ਕੁਝ ਸੋਨਾ ਗੈਂਗਸਟਰ ਗਗਨ ਜੱਜ ਦੇ ਘਰ ਵਿਚ  ਲੁਕੋ ਕੇ ਰੱਖਿਆ ਗਿਆ ਹੋ ਸਕਦਾ ਹੈ, ਇਸੇ ਸ਼ੱਕ ਦੇ ਤਹਿਤ ਉਸ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

The post 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ , ਐਨਆਈਏ ਵੱਲੋਂ ਗੈਂਸਟਰ ਗਗਨ ਜੱਜ ਦੇ ਘਰ ਤੇ ਸ਼ਾਪੇਮਾਰੀ appeared first on TV Punjab | English News Channel.

]]>
https://en.tvpunjab.com/in-case-of-34-kg-gold-loot-nia-raids-a-punjabi-gangsters-house/feed/ 0