Murder in California Archives - TV Punjab | English News Channel https://en.tvpunjab.com/tag/murder-in-california/ Canada News, English Tv,English News, Tv Punjab English, Canada Politics Wed, 26 May 2021 20:18:49 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Murder in California Archives - TV Punjab | English News Channel https://en.tvpunjab.com/tag/murder-in-california/ 32 32 California ‘ਚ ਚੱਲੀ ਗੋਲ਼ੀ – 8 Killed https://en.tvpunjab.com/murder-in-california/ https://en.tvpunjab.com/murder-in-california/#respond Wed, 26 May 2021 20:18:49 +0000 https://en.tvpunjab.com/?p=834 ਕੈਲੀਫ਼ੋਰਨੀਆ ਦੇ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਇਹ ਘਟਨਾ ਕੈਲੀਫੋਰਨੀਆ ਦੇ ਸੈਨ ਜੋਸੇ ਦੇ ਇਲਾਕੇ ਦੇ ਰੇਲ ਯਾਰਡ ਵਿੱਚ ਵਾਪਰੀ | ਜਿਸ ਵਿਅਕਤੀ ਵੱਲੋਂ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਮੌਤ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ |ਗੋਲੀਬਾਰੀ ਨੂੰ ਜਿਸ ਵਿਅਕਤੀ ਨੇ ਅੰਜਾਮ ਦਿੱਤਾ ਉਸ ਦੀ ਪਹਿਚਾਣ ਪੁਲਿਸ ਵੱਲੋਂ […]

The post California ‘ਚ ਚੱਲੀ ਗੋਲ਼ੀ – 8 Killed appeared first on TV Punjab | English News Channel.

]]>
FacebookTwitterWhatsAppCopy Link


ਕੈਲੀਫ਼ੋਰਨੀਆ ਦੇ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਇਹ ਘਟਨਾ ਕੈਲੀਫੋਰਨੀਆ ਦੇ ਸੈਨ ਜੋਸੇ ਦੇ ਇਲਾਕੇ ਦੇ ਰੇਲ ਯਾਰਡ ਵਿੱਚ ਵਾਪਰੀ | ਜਿਸ ਵਿਅਕਤੀ ਵੱਲੋਂ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਮੌਤ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ |ਗੋਲੀਬਾਰੀ ਨੂੰ ਜਿਸ ਵਿਅਕਤੀ ਨੇ ਅੰਜਾਮ ਦਿੱਤਾ ਉਸ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਵੀ.ਟੀ.ਏ ਦਾ ਕਰਮਚਾਰੀ ਸੀ | ਇਸ ਘਟਨਾ ਦੇ ਸਬੰਧ ਵਿੱਚ ਸ਼ਹਿਰ ਦੇ ਮੇਅਰ ਦਾ ਵੀ ਬਿਆਨ ਸਾਹਮਣੇ ਆਇਆ ਜਿਥੇ ਉਨ੍ਹਾਂ ਨੇ ਟਵਿਟਰ ਤੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ | ਨਾਲ ਹੀ ਮੇਅਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ| ਉਨ੍ਹਾਂ ਵੱਲੋ ਇਸ ਘਟਨਾ ਨੂੰ ”ਬਲੈਕ ਮੋਮੈਂਟ” ਕਿਹਾ ਗਿਆ |

ਪੁਲਿਸ ਅਨੁਸਾਰ ਉਨ੍ਹਾਂ ਨੂੰ ਕਈ ਲੋਕਾਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਗੋਲੀਬਾਰੀ ਚੱਲਣ ਦੀ ਖ਼ਬਰ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਉਹ ਘਟਨਾ ਸਥਲ ਤੇ ਪਹੁੰਚੇ | ਇਸ ਘਟਨਾ ਨਾਲ ਪੀੜ੍ਹਤ 2 ਜਾਣਿਆ ਨੂੰ ਨਜਦੀਕੀ ਹਸਪਤਾਲ ਲੈ ਜਾਇਆ ਗਿਆ ਜਿਸ ਵਿੱਚੋ ਇਕ ਦੀ ਮੌਤ ਦੀ ਪੁਸ਼ਟੀ ਕਰ ਦਿਤੀ ਗਈ |ਨਾਲ ਹੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਕੁਲ 8 ਲੋਕਾਂ ਦੀ ਮੌਤ ਹੋਈ ਹੈ| ਬਾਕੀ ਜਾਣਕਾਰੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ |

 

The post California ‘ਚ ਚੱਲੀ ਗੋਲ਼ੀ – 8 Killed appeared first on TV Punjab | English News Channel.

]]>
https://en.tvpunjab.com/murder-in-california/feed/ 0