The post ਅਮਰੀਕਾ ਵਿਚ ਨਕੋਦਰ ਨੇੜੇ ਦੇ ਨੌਜਵਾਨ ਦੀ ਟਰੱਕ ਹਾਦਸੇ ਦੌਰਾਨ ਮੌਤ appeared first on TV Punjab | English News Channel.
]]>
ਫਰਿਜ਼ਨੋ/ ਕੈਲੀਫੋਰਨੀਆ : ਅਮਰੀਕਾ ਵਿਚ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫਰਿਜ਼ਨੋ ਨਿਵਾਸੀ 25 ਸਾਲ ਦਾ ਗੱਭਰੂ ਪਰਮਜੀਤ ਸਿੰਘ ਦੀ 14 ਜੁਲਾਈ ਨੂੰ ਨਿਊ-ਮੈਕਸੀਕੋ ਸਟੇਟ ਵਿਚ ਟਰੱਕ ਹਾਦਸੇ ਚ ਮੌਤ ਹੋ ਗਈ। ਪਰਮਜੀਤ ਹਾਲੇ 4 ਕੁ ਸਾਲ ਪਹਿਲਾ ਅਮਰੀਕਾ ਆਇਆ ਸੀ। ਪਰਮਜੀਤ ਪੰਜਾਬ ਦੇ ਪਿੰਡ ਬਾਲੋਕੀ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਨਾਲ ਸਬੰਧ ਰੱਖਦਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਪਰਮਜੀਤ ਦੇ ਮਾਪੇ ਪੰਜਾਬ ਵਿਚ ਬੀਮਾਰੀਆਂ ਨਾਲ ਜੂਝ ਰਹੇ ਹਨ। ਜਿਹੜਾ ਕੁਝ ਉਨ੍ਹਾਂ ਕੋਲ ਸੀ ਸਭ ਲਾ ਕੇ ਉਨ੍ਹਾਂ ਮੁੰਡਾ ਬਾਹਰ ਤੋਰਿਆ ਸੀ। ਫਰਿਜ਼ਨੋ ਵਿਚ ਪਰਮਜੀਤ ਦੇ ਅੰਤਿਮ ਸੰਸਕਾਰ ਦੇ ਖ਼ਰਚੇ ਲਈ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਲਈ GOFUNDME ਪੇਜ਼ ਸ਼ੁਰੂ ਕੀਤਾ ਗਿਆ ਹੈ। ਸਵ. ਪਰਮਜੀਤ ਦੀ ਚਾਚੇ ਦੀ ਧੀ ਕੁਲਦੀਪ ਕੌਰ ਜਿਹੜੀ ਕਿ ਨਿਊਜਰਸੀ ਰਹਿੰਦੀ ਹੈ, ਕੋਲ ਇਹ ਚਾਰ ਕੁ ਸਾਲ ਪਹਿਲਾਂ ਅਮਰੀਕਾ ਆਇਆ। ਉਥੇ ਗੈਸ ਪੰਪ ‘ਤੇ ਕੰਮ ਕਰਦਾ ਸੀ। ਉਪਰੰਤ ਇਹ ਫਰਿਜ਼ਨੋ ਆਕੇ ਟਰੱਕ ਚਲਾਉਣ ਲੱਗ ਪਿਆ ਸੀ ਅਤੇ ਇਹ ਭਾਣਾ ਵਾਪਰ ਗਿਆ।
ਟੀਵੀ ਪੰਜਾਬ ਬਿਊਰੋ
The post ਅਮਰੀਕਾ ਵਿਚ ਨਕੋਦਰ ਨੇੜੇ ਦੇ ਨੌਜਵਾਨ ਦੀ ਟਰੱਕ ਹਾਦਸੇ ਦੌਰਾਨ ਮੌਤ appeared first on TV Punjab | English News Channel.
]]>