news update Archives - TV Punjab | English News Channel https://en.tvpunjab.com/tag/news-update/ Canada News, English Tv,English News, Tv Punjab English, Canada Politics Sun, 06 Jun 2021 02:49:12 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg news update Archives - TV Punjab | English News Channel https://en.tvpunjab.com/tag/news-update/ 32 32 ਵੈਕਸੀਨ ਘਪਲਾ : ਕਾਰਵਾਈ ਦੀ ਮੰਗ ਨੂੰ ਲੈ ਬਲਬੀਰ ਸਿੱਧੂ ਦੇ ਘਰ ਮੂਹਰੇ ਸੁਖਬੀਰ ਬਾਦਲ ਅੱਜ ਦੇਣਗੇ ਧਰਨਾ https://en.tvpunjab.com/vaccine-scam-balbir-sidhu/ https://en.tvpunjab.com/vaccine-scam-balbir-sidhu/#respond Sun, 06 Jun 2021 02:49:12 +0000 https://en.tvpunjab.com/?p=1432 ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉੱਤੇ ਵੈਕਸੀਨ ਘਪਲੇ ਦੇ ਲੱਗੇ ਦੋਸ਼ਾਂ ਦਾ ਮਾਮਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ । ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਹਤ ਮੰਤਰੀ ‘ਤੇ ਲੱਗੇ ਵੈਕਸੀਨ ਘਪਲੇ ਦੀ ਸੀਬੀਆਈ ਜਾਂਚ ਅਤੇ ਬਲਬੀਰ ਸਿੱਧੂ ਦੇ ਬਰਖਾਸਤ ਕਰਨ ਦੀ ਮੰਗ ਨੂੰ ਲੈ […]

The post ਵੈਕਸੀਨ ਘਪਲਾ : ਕਾਰਵਾਈ ਦੀ ਮੰਗ ਨੂੰ ਲੈ ਬਲਬੀਰ ਸਿੱਧੂ ਦੇ ਘਰ ਮੂਹਰੇ ਸੁਖਬੀਰ ਬਾਦਲ ਅੱਜ ਦੇਣਗੇ ਧਰਨਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉੱਤੇ ਵੈਕਸੀਨ ਘਪਲੇ ਦੇ ਲੱਗੇ ਦੋਸ਼ਾਂ ਦਾ ਮਾਮਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ । ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਹਤ ਮੰਤਰੀ ‘ਤੇ ਲੱਗੇ ਵੈਕਸੀਨ ਘਪਲੇ ਦੀ ਸੀਬੀਆਈ ਜਾਂਚ ਅਤੇ ਬਲਬੀਰ ਸਿੱਧੂ ਦੇ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਘਰ ਅੱਗੇ ਅੱਜ ਧਰਨਾ ਦੇਣਗੇ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਵੱਲੋਂ ਇਥੇ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੋ ਘੰਟੇ ਲਈ ਧਰਨੇ ਦੀ ਅਗਵਾਈ ਕਰਨਗੇ ਅਤੇ ਇਸ ਧਰਨੇ ’ਚ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਸੀਨੀਅਰ ਪਾਰਟੀ ਲੀਡਰਸ਼ਿਪ ਸ਼ਾਮਲ ਹੋਵੇਗੀ।

ਪਾਰਟੀ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੰਨਿਆ ਹੈ ਕਿ ਇਸ ਨੇ ਕੇਂਦਰ ਤੋਂ ਪ੍ਰਾਪਤ ਹੋਈਆਂ ਕੋਰੋਨਾ ਵਾਇਰਸ ਦੀਆਂ 1 ਲੱਖ ਵੈਕਸੀਨ ਡੋਜ਼ਾਂ ਵਿਚੋਂ 80 ਹਜ਼ਾਰ ਭਾਰੀ ਮੁਨਾਫ਼ਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਡੋਜ਼ ’ਤੇ ਹੋਰ ਪ੍ਰੀਮੀਅਮ ਲੈਣ ਦੀ ਆਗਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ । ਇਸ ਲਈ ਉਨ੍ਹਾਂ ਉੱਤੇ ਹਰ ਹਾਲ ਹੀ ਕਾਰਵਾਈ ਕਰਨੀ ਲਾਜ਼ਮੀ ਬਣਦੀ ਹੈ।

The post ਵੈਕਸੀਨ ਘਪਲਾ : ਕਾਰਵਾਈ ਦੀ ਮੰਗ ਨੂੰ ਲੈ ਬਲਬੀਰ ਸਿੱਧੂ ਦੇ ਘਰ ਮੂਹਰੇ ਸੁਖਬੀਰ ਬਾਦਲ ਅੱਜ ਦੇਣਗੇ ਧਰਨਾ appeared first on TV Punjab | English News Channel.

]]>
https://en.tvpunjab.com/vaccine-scam-balbir-sidhu/feed/ 0
ਪੰਜਾਬ ਦੀ ਖ਼ੁਦਮੁਖਤਿਆਰੀ ਦਾ ਰਾਗ ਆਖ਼ਰਕਾਰ ਬਣਿਆ ‘ਕੈਪਟਨ ਦਾ ਦਰਬਾਰੀ ਰਾਗ’ https://en.tvpunjab.com/sukhpal-singh-khera-join-congress-shocked-people/ https://en.tvpunjab.com/sukhpal-singh-khera-join-congress-shocked-people/#respond Thu, 03 Jun 2021 14:46:04 +0000 https://en.tvpunjab.com/?p=1312 ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ, ਜਦੋਂ ਸੁਖਪਾਲ ਸਿੰਘ ਖਹਿਰਾ ਆਪਣੇ ਦੋ ਸਾਥੀ ਵਿਧਾਇਕਾਂ ਸਣੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ…ਇਸ ਖ਼ਬਰ ਤੋਂ ਬਾਅਦ ਜਿੱਥੇ ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀਆਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਟਰੋਲਿੰਗ ਸ਼ੁਰੂ ਕਰ ਦਿੱਤੀ, ਉੱਥੇ ਹੀ ਹਲਕਾ ਭੁਲੱਥ ਵਿਚ ਖਹਿਰਾ […]

The post ਪੰਜਾਬ ਦੀ ਖ਼ੁਦਮੁਖਤਿਆਰੀ ਦਾ ਰਾਗ ਆਖ਼ਰਕਾਰ ਬਣਿਆ ‘ਕੈਪਟਨ ਦਾ ਦਰਬਾਰੀ ਰਾਗ’ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ

ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ, ਜਦੋਂ ਸੁਖਪਾਲ ਸਿੰਘ ਖਹਿਰਾ ਆਪਣੇ ਦੋ ਸਾਥੀ ਵਿਧਾਇਕਾਂ ਸਣੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ…ਇਸ ਖ਼ਬਰ ਤੋਂ ਬਾਅਦ ਜਿੱਥੇ ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀਆਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਟਰੋਲਿੰਗ ਸ਼ੁਰੂ ਕਰ ਦਿੱਤੀ, ਉੱਥੇ ਹੀ ਹਲਕਾ ਭੁਲੱਥ ਵਿਚ ਖਹਿਰਾ ਦੇ ਸਮਰਥਕਾਂ ਨੇ ਲੱਡੂ ਵੀ ਵੰਡੇ । ਸੁਖਪਾਲ ਸਿੰਘ ਖਹਿਰਾ ਦੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੇਜ਼ ਤੇ ਸ਼ੇਅਰ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਦੇ ਸ਼ਬਦ ਨਾਲ ਨਿਵਾਜਿਆ ਅਤੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਸੁਖਪਾਲ ਸਿੰਘ ਖਹਿਰਾ ਦੇ ਆਉਣ ਨਾਲ ਪੰਜਾਬ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ।

ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਆਪਣੇ ਫ਼ੈਸਲੇ ਨੂੰ ਸਹੀ ਸਿੱਧ ਕਰਨ ਲਈ ਕਈ ਸਪੱਸ਼ਟੀਕਰਨ ਦਿੱਤੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ‘ਦਰਬਾਰੀ ਗੁਣਗਾਨ’ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਹਨ ਉਨ੍ਹਾਂ ਸਾਰਿਆਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਸੁਹਿਰਦ, ਸੂਝਵਾਨ, ਦੂਅੰਦੇਸ਼ੀ ਅਤੇ ਪੰਜਾਬ ਦੇ ਹੱਕਾਂ ਲਈ ਡਟਣ ਵਾਲੇ ਆਗੂ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਦੇ ਲਈ ਹਮੇਸ਼ਾ ਹੀ ਡਟਵਾਂ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਭਾਵੇਂ ਕਿ 1984 ਦਾ ਬਲੂ ਸਟਾਰ ਆਪ੍ਰੇਸ਼ਨ ਹੋਵੇ ਜਾਂ ਅਕਾਲੀ ਦਲ ਦੀ ਮੌਕੇ ਕਰਵਾਇਆ ਗਿਆ ਬਲੈਕ ਥੰਡਰ ਅਪਰੇਸ਼ਨ ਹੋਵੇ, ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਸਟੈਂਡ ਲੈਂਦਿਆਂ ਸਿਆਸੀ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ‘ਤੇ ਵੀ ਪੰਜਾਬ ਦੇ ਹੱਕ ਵਿੱਚ ਸਟੈਂਡ ਲੈਂਦਿਆਂ ਹੋਇਆ ਵਾਟਰ ਟਰਮੀਨੇਸ਼ਨ ਐਕਟ ਦਾ ਵਿਰੋਧ ਕਰਕੇ ਇਸ ਲੁੱਟ ਨੂੰ ਰੋਕਣ ਲਈ ਕਾਨੂੰਨ ਪਾਸ ਕੀਤਾ ਅਤੇ ਪੰਜਾਬ ਦੇ ਪਾਣੀ ਬਚਾਏ ਹਨ। ਇਸ ਤੋਂ ਬਾਅਦ ਖਹਿਰਾ ਨੇ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਦੀ ਵੀ ਖੂਬ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਮਤਾ ਪਾਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਸਬੂਤ ਦਿੱਤਾ ਹੈ।
ਇਸ ਤੋਂ ਬਾਅਦ ਬੇਅਦਬੀ ਮਾਮਲੇ ਦਾ ਜ਼ਿਕਰ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਜੇਕਰ ਕੋਈ ਸਜ਼ਾ ਦਿਵਾ ਸਕਦਾ ਹੈ ਤਾਂ ਉਹ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਹਨ। ਖਹਿਰਾ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਇਸੇ ਟਨਿਓਰ ਦੇ ਦੌਰਾਨ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਬੀਜੇਪੀ ਆਪ ਨੂੰ ਵੀ ਲੰਮੇ ਹੱਥੀਂ ਲਿਆ।

ਇਸ ਸਭ ਦਰਮਿਆਨ ਸੁਖਪਾਲ ਸਿੰਘ ਖਹਿਰਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਸਨ ਤਾਂ ਸੁਣਨ ਵਾਲਿਆਂ ਦੇ ਕੰਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਉਹੀ ਸੁਖਪਾਲ ਸਿੰਘ ਖਹਿਰਾ ਹਨ ਜੋ ਬੇਅਦਬੀ ਮਾਮਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਪਾਜ ਉਧੇਡ਼ਦੇ ਨਹੀਂ ਸਨ ਥੱਕਦੇ। ਬੀਤੇ ਸਮੇਂ ਦੌਰਾਨ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਮਸਲੇ ਉੱਤੇ ਡਰਾਮੇਬਾਜ਼ ਕਹਿ ਕੇ ਭੰਡਦੇ ਸਨ। ਇੱਥੇ ਹੀ ਬੱਸ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਅਰੂਸਾ ਆਲਮ ਨਾਲ ਸੰਬੰਧਾਂ ਨੂੰ ਲੈ ਕੇ ਵੀ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਪਾਕਿਸਤਾਨ ਦੀ ਜਾਸੂਸ ਅਰੂਸਾ ਆਲਮ ਕੈਪਟਨ ਅਮਰਿੰਦਰ ਸਿੰਘ ਦੇ ਘਰ ਕੀ ਕਰ ਰਹੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਨਸ਼ੇ ਖਤਮ ਕਰਨ ਲਈ ਖਾਧੀ ਗਈ ਸਹੁੰ ਨੂੰ ਵੀ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਦੱਸਿਆ ਸੀ। ਇੱਥੇ ਹੀ ਬੱਸ ਨਹੀਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਹੋਰ ਵੱਡੇ ਆਗੂਆਂ ਦੇ ਮਾਈਨਿੰਗ ਮਾਫੀਆ ਨਾਲ ਰਿਸ਼ਤਿਆਂ ਬਾਰੇ ਵੀ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵੱਡੇ ਖੁਲਾਸੇ ਕੀਤੇ ਸਨ…ਸੁਖਪਾਲ ਸਿੰਘ ਖਹਿਰਾ ਨੇ ਜਦੋਂ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕੀਤੀ ਤਾਂ ਸਿੱਧੇ ਰੂਪ ਵਿੱਚ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਕੇਂਦਰਿਤ ਪਾਰਟੀ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਅਕਾਲੀ ਪਾਰਟੀਆਂ ਨੂੰ ਵੀ ਉਨ੍ਹਾਂ ਨੇ ਦਿੱਲੀ ਕੇਂਦਰਿਤ ਪਾਰਟੀ ਕਹਿ ਕੇ ਖ਼ੂਬ ਭੰਡਿਆ ਸੀ।
ਇਸ ਸਭ ਦੇ ਉਲਟ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਸੁਖਪਾਲ ਸਿੰਘ ਖਹਿਰਾ ਦੀ ਸਮੁੱਚੀ ਸਿਆਸੀ ਵਿਚਾਰਧਾਰਾ ਹੀ ਬਦਲ ਗਈ ..ਜਿਸ ਕੈਪਟਨ ਅਮਰਿੰਦਰ ਸਿੰਘ ਦੇ ਕਿਰਦਾਰ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ ਸੀ ਉਸੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਤਰ੍ਹਾਂ ਗੁਣਗਾਨ ਆਮ ਲੋਕਾਂ ਲਈ ਹਜ਼ਮ ਕਰਨਾ ਕਾਫ਼ੀ ਔਖਾ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਸੁਖਪਾਲ ਸਿੰਘ ਖਹਿਰਾ ਵੱਲੋਂ ਲੈ ਗਏ ਇਸ ਸਟੈਂਡ ਨਾਲ ਸਹਿਮਤ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸੁਖਪਾਲ ਸਿੰਘ ਖਹਿਰਾ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੁਣਗਾਨ ਕਰਦਿਆਂ ਸੁਣ ਬਹੁਤ ਸਾਰੇ ਲੋਕ ਉਦਾਸ ਅਤੇ ਨਿਰਾਸ਼ ਜ਼ਰੂਰ ਹੋ ਰਹੇ ਹਨ। ਉਹ ਸੋਚ ਰਹੇ ਹਨ ਕਿ ਪੰਜਾਬ ਦੀ ਖ਼ੁਦਮੁਖਤਿਆਰੀ ਦਾ ਰਾਗ ਗਾਉਣ ਵਾਲਾ ਸੁਖਪਾਲ ਸਿੰਘ ਖਹਿਰਾ ਆਖ਼ਿਰਕਾਰ ਕੈਪਟਨ ਅਮਰਿੰਦਰ ਸਿੰਘ ਦਾ ‘ਦਰਬਾਰੀ ਰਾਗ’ ਕਿਵੇਂ ਅਤੇ ਕਿਉਂ ਬਣ ਗਿਆ।

ਟੀਵੀ ਪੰਜਾਬ ਬਿਊਰੋ

The post ਪੰਜਾਬ ਦੀ ਖ਼ੁਦਮੁਖਤਿਆਰੀ ਦਾ ਰਾਗ ਆਖ਼ਰਕਾਰ ਬਣਿਆ ‘ਕੈਪਟਨ ਦਾ ਦਰਬਾਰੀ ਰਾਗ’ appeared first on TV Punjab | English News Channel.

]]>
https://en.tvpunjab.com/sukhpal-singh-khera-join-congress-shocked-people/feed/ 0
ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ https://en.tvpunjab.com/weather-forecast1198-2/ https://en.tvpunjab.com/weather-forecast1198-2/#respond Wed, 02 Jun 2021 02:53:28 +0000 https://en.tvpunjab.com/?p=1198 ਟੀਵੀ ਪੰਜਾਬ ਬਿਊਰੋ– ਸਾਲ 2021 ਦੀ ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ ਅਨੁਸਾਰ ਇਸ ਸਾਲ ਮਾਨਸੂਨ ਵਧੀਆ ਰਹੇਗਾ ਅਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ ‘ਚ ਚੰਗੀ ਬਾਰਸ਼ ਹੋ ਸਕਦੀ ਹੈ। […]

The post ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ– ਸਾਲ 2021 ਦੀ ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ ਅਨੁਸਾਰ ਇਸ ਸਾਲ ਮਾਨਸੂਨ ਵਧੀਆ ਰਹੇਗਾ ਅਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ ‘ਚ ਚੰਗੀ ਬਾਰਸ਼ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਮਾਨਸੂਨ ਕਾਰਨ ਮੱਧ ਭਾਰਤ ‘ਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ ਜਦਕਿ ਪੂਰਬੀ ਤੇ ਪੱਛਮੀ ਹਿੱਸਿਆਂ ‘ਚ ਬਾਰਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਨਿਰਦੇਸ਼ਕ ਦੇ ਮੁਤਾਬਕ ਜੂਨ ਮਹੀਨੇ ਵਿਚ ‘ਚ ਬਾਰਸ਼ ਆਮ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਤੋਂ ਸਤੰਬਰ ਕਰ ਦੇਸ਼ ‘ਚ ਲੰਬੇ ਸਮੇਂ ਦੇ ਔਸਤ ‘ਚ ਕਰੀਬ 101 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਬਾਰਸ਼ ਵਿਚ ਚਾਰ ਫੀਸਦ ਦਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।

ਇਨ੍ਹਾਂ ਸੂਬਿਆਂ ‘ਚ ਘੱਟ ਪਵੇਗਾ ਮੀਂਹ

ਵਿਭਾਗ ਮੁਤਾਬਕ ਪੂਰਬ ਤੇ ਉੱਤਰ ਪੂਰਬ ਦੇ ਕੁਝ ਸੂਬਿਆਂ ‘ਚ ਆਮ ਨਾਲੋਂ ਘੱਟ ਬਾਰਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ‘ਚ ਬਿਹਾਰ ਦਾ ਪੂਰਬੀ ਹਿੱਸਾ, ਪੱਛਮੀ ਬੰਗਾਲ ਦੇ ਕੁਝ ਜ਼ਿਲ੍ਹੇ, ਅਸਮ, ਮੇਘਾਲਿਆ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਹਿੱਸੇ, ਦੱਖਣ ਪੱਛਮੀ ਪਠਾਰ, ਕੇਰਲ ਦਾ ਕੁਝ ਹਿੱਸਾ ਅਤੇ ਤਾਮਿਲਨਾਡੂ ਦੇ ਅੰਦਰੂਨੀ ਜ਼ਿਲ੍ਹੇ ਸ਼ਾਮਲ ਹਨ।

ਬਾਰਸ਼ ਨੂੰ ਲੈਕੇ ਮੌਸਮ ਵਿਭਾਗ ਨੇ ਇਸ ਸਾਲ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵੱਲੋਂ ਚਾਰ ਮਹੀਨੇ ਦੇ ਮੌਨਸੂਨ ‘ਚ ਬਾਰਸ਼ ਨੂੰ ਲੈਕੇ ਹਰ ਮਹੀਨੇ ਭਵਿੱਖਬਾਣੀ ਜਾਰੀ ਹੋਵੇਗੀ। ਇਸ ਭਵਿੱਖਬਾਣੀ ‘ਚ ਹਰ ਸੂਬੇ ਤੇ ਹਰ ਸ਼ਹਿਰ ‘ਚ ਹੋਣ ਵਾਲੀ ਬਾਰਸ਼ ਹੋਣ ਦਾ ਅਨੁਮਾਨ ਜਾਰੀ ਕੀਤਾ ਜਾਵੇਗਾ।

The post ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ appeared first on TV Punjab | English News Channel.

]]>
https://en.tvpunjab.com/weather-forecast1198-2/feed/ 0
ਕਿਸਾਨ ਅੰਦੋਲਨ ਖਿਲਾਫ਼ ਟਵੀਟ ਕਰਕੇ ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਰਣੌਤ ਦਰਬਾਰ ਸਾਹਿਬ ਹੋਈ ਨਤਮਸਤਕ https://en.tvpunjab.com/kangana-ranaut-golden-temple-bow-down/ https://en.tvpunjab.com/kangana-ranaut-golden-temple-bow-down/#respond Mon, 31 May 2021 06:50:11 +0000 https://en.tvpunjab.com/?p=1084 ਟੀਵੀ ਪੰਜਾਬ ਬਿਊਰੋ-ਕਿਸਾਨ ਅੰਦੋਲਨ ਦੇ ਖਿਲਾਫ ਟਵੀਟ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਫਿਲਮ ਸਟਾਰ ਕੰਗਨਾ ਰਨੌਤ ਨੇ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਕੰਗਨਾ ਰਨੌਤ ਸ੍ਰੀ ਦਰਬਾਰ ਸਾਹਿਬ ਭਾਰੀ ਸੁਰੱਖਿਆ ਹੇਠ ਪਹੁੰਚਾਇਆ ਗਿਆ । ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਉਹ ਕਿਸੇ ਨਿੱਜੀ ਹੋਟਲ ਵਿੱਚ ਠਹਿਰੀ ਹੋਈ ਸੀ। ਕੰਗਣਾ ਨੇ ਆਪਣੇ ਇੰਸਟਾਗ੍ਰਾਮ […]

The post ਕਿਸਾਨ ਅੰਦੋਲਨ ਖਿਲਾਫ਼ ਟਵੀਟ ਕਰਕੇ ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਰਣੌਤ ਦਰਬਾਰ ਸਾਹਿਬ ਹੋਈ ਨਤਮਸਤਕ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਕਿਸਾਨ ਅੰਦੋਲਨ ਦੇ ਖਿਲਾਫ ਟਵੀਟ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਫਿਲਮ ਸਟਾਰ ਕੰਗਨਾ ਰਨੌਤ ਨੇ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਕੰਗਨਾ ਰਨੌਤ ਸ੍ਰੀ ਦਰਬਾਰ ਸਾਹਿਬ ਭਾਰੀ ਸੁਰੱਖਿਆ ਹੇਠ ਪਹੁੰਚਾਇਆ ਗਿਆ । ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਉਹ ਕਿਸੇ ਨਿੱਜੀ ਹੋਟਲ ਵਿੱਚ ਠਹਿਰੀ ਹੋਈ ਸੀ।

ਕੰਗਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ,
ਮੇਰਾ ਉੱਤਰ ਵਿੱਚ ਪਾਲਣ-ਪੋਸ਼ਣ ਹੋਇਆ ਹੈ ਅਤੇ ਮੇਰੇ ਪਰਿਵਾਰ ਦਾ ਹਰ ਮੈਂਬਰ ਕਈ ਵਾਰ ਹਰਿਮੰਦਰ ਸਾਹਿਬ ਗਿਆ ਹੈ ਪਰ ਮੈਂ ਪਹਿਲੀ ਵਾਰ ਗਈ ਸੀ। ਹਰਿਮੰਦਰ ਸਾਹਿਬ ਦੀ ਸੁੰਦਰਤਾ ਅਤੇ ਦਿਵਿਅਤਾ ਵੇਖ ਕੇ ਹੈਰਾਨ ਰਹਿ ਗਈ।

ਗੌਰਤਲਬ ਹੈ ਕਿ ਕੰਗਣਾ ਸਿੱਖ ਭਾਈਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੰਦੋਲਨ ਕਿਸਾਨਾਂ ਖਿਲਾਫ਼ ਟਿੱਪਣੀ ਕਰਨ ਤੋਂ ਬਾਅਦ ਕੰਗਣਾ ਅਤੇ ਗਾਇਕ ਦਿਲਜੀਤ ਦੁਸਾਂਝ ਦਾ ਟਵਿੱਟਰ ਯੁੱਧ ਹੋਇਆ ਸੀ। ਦੋਵਾਂ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਚੰਗੀ ਤਰ੍ਹਾਂ ਭੰਡਿਆ ਸੀ। ਇੰਨਾ ਹੀ ਨਹੀਂ, ਦਿੱਲੀ ਦੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਕੰਗਣਾ ਖ਼ਿਲਾਫ਼ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕਰਵਾਈ ਗਈ ਸੀ। ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਚਾਹ ਬੜੀ ਤੱਤੀ ਹੈ ਕੰਗਨਾ ਬੜੀ ਕੁਪੱਤੀ ਹੈ ਦੇ ਨਾਅਰੇ ਵੀ ਲੱਗਦੇ ਰਹੇ।

ਇਸ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਕੰਗਨਾ ਰਨੌਤ ਦੀ ਫਿਲਮ ਥਲੈਵੀ ਰਿਲੀਜ਼ ਹੋਣ ਵਾਲੀ ਸੀ। ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ, ਇਸਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫਿਲਮ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਹੈ। ਇਹ ਫਿਲਮ ਰਾਜਨੀਤੀ ਤੋਂ ਉਸ ਦੇ ਫਿਲਮੀ ਕੈਰੀਅਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਦਰਸਾਏਗੀ। ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ ਅਤੇ ਕੰਗਨਾ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

The post ਕਿਸਾਨ ਅੰਦੋਲਨ ਖਿਲਾਫ਼ ਟਵੀਟ ਕਰਕੇ ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਰਣੌਤ ਦਰਬਾਰ ਸਾਹਿਬ ਹੋਈ ਨਤਮਸਤਕ appeared first on TV Punjab | English News Channel.

]]>
https://en.tvpunjab.com/kangana-ranaut-golden-temple-bow-down/feed/ 0
ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ https://en.tvpunjab.com/two-sho-murdered-arrest-1015-2/ https://en.tvpunjab.com/two-sho-murdered-arrest-1015-2/#respond Sat, 29 May 2021 11:38:12 +0000 https://en.tvpunjab.com/?p=1015 ਟੀਵੀ ਪੰਜਾਬ ਬਿਊਰੋ-ਜਗਰਾਓਂ ਦੀ ਦਾਣਾ ਮੰਡੀ ਵਿਚ ਦਿਨ ਦਿਹਾੜੇ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਓਕੇ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ। […]

The post ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਜਗਰਾਓਂ ਦੀ ਦਾਣਾ ਮੰਡੀ ਵਿਚ ਦਿਨ ਦਿਹਾੜੇ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਓਕੇ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਮੁਤਾਬਕ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਮੱਧ ਪ੍ਰਦੇਸ਼ ’ਚੋਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ ‘ਚ ਪੁਲਸ ਦੇ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਕ ਵਿਚ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸਨ। ਮੁਲਜ਼ਮਾਂ ਲਈ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਜਿੱਥੇ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ।

The post ਵੱਡੀ ਖ਼ਬਰ: ਜਗਰਾਓਂ ‘ਚ ਦੋ ਥਾਣੇਦਾਰਾਂ ਦਾ ਦਿਨ ਦਿਹਾੜੇ ਕਤਲ ਕਰਨ ਵਾਲੇ ਕਾਬੂ appeared first on TV Punjab | English News Channel.

]]>
https://en.tvpunjab.com/two-sho-murdered-arrest-1015-2/feed/ 0
ਜਲਦ ਹੀ ਕਾਂਗਰਸ ‘ਚ ਸ਼ਾਮਲ ਹੋਣਗੇ ਸੁਖਪਾਲ ਸਿੰਘ ਖਹਿਰਾ! ਬਦਲਣਗੇ ਕਈ ਸਿਆਸੀ ਸਮੀਕਰਨ https://en.tvpunjab.com/sukhpal-khehra-joining-congress/ https://en.tvpunjab.com/sukhpal-khehra-joining-congress/#respond Thu, 27 May 2021 04:29:10 +0000 https://en.tvpunjab.com/?p=851 ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਿਸੇ ਵੇਲੇ ਵੀ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ । ਭਰੋਸੇਯੋਗ ਸੂਤਰਾਂ ਮੁਤਾਬਕ ਖਹਿਰਾ ਨੂੰ ਕਾਂਗਰਸ ’ਚ ਸ਼ਾਮਲ ਕਰਨ ਦਾ ਰਸਮੀਂ ਐਲਾਨ ਕਰਵਾਉਣ ਲਈ ਕਾਂਗਰਸ ਹਾਈ ਕਮਾਂਡ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਦੀ […]

The post ਜਲਦ ਹੀ ਕਾਂਗਰਸ ‘ਚ ਸ਼ਾਮਲ ਹੋਣਗੇ ਸੁਖਪਾਲ ਸਿੰਘ ਖਹਿਰਾ! ਬਦਲਣਗੇ ਕਈ ਸਿਆਸੀ ਸਮੀਕਰਨ appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)

ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਿਸੇ ਵੇਲੇ ਵੀ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ । ਭਰੋਸੇਯੋਗ ਸੂਤਰਾਂ ਮੁਤਾਬਕ ਖਹਿਰਾ ਨੂੰ ਕਾਂਗਰਸ ’ਚ ਸ਼ਾਮਲ ਕਰਨ ਦਾ ਰਸਮੀਂ ਐਲਾਨ ਕਰਵਾਉਣ ਲਈ ਕਾਂਗਰਸ ਹਾਈ ਕਮਾਂਡ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਦੀ ਉਡੀਕ ਵਿਚ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਕਾਂਗਰਸ ’ਚ ਸ਼ਮੂਲੀਅਤ ਕਰਵਾਉਣ ਲਈ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਨੇ ਵੀ ਹਰੀ ਝੰਡੀ ਦਿਖਾ ਦਿੱਤੀ ਹੈ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਸੁਖਪਾਲ ਸਿੰਘ ਖਹਿਰਾ ਪਿਛਲੇ ਅੱਠ-ਦੱਸ ਦਿਨਾਂ ਤੋਂ ਦਿੱਲੀ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੇਲ ਮਿਲਾਪ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਸਮੱਰਥਕਾਂ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਹੈ। ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਖ਼ਬਰ ਰਾਜਨੀਤੀ ਗਲਿਆਰਿਆਂ ਵਿਚ ਅੱਗ ਵਾਂਗ ਫੈਲ ਚੁੱਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਵਿੱਚ ਆਉਣ ਨਾਲ ਵੱਡੇ ਰਾਜਨੀਤਕ ਸਮੀਕਰਨ ਬਦਲ ਸਕਦੇ ਹਨ ਅਤੇ ਹਲਕਾ ਭੁਲੱਥ ਦੀ ਸਿਆਸਤ ਵਿਚ ਵੀ ਕਸ਼ਮਕਸ਼ ਦੇਖਣ ਨੂੰ ਮਿਲ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਖਹਿਰਾ ਦੇ ਕਾਂਗਰਸ ਵਿੱਚ ਆਉਣ ਦੀ ਭਿਣਕ ਤੋਂ ਬਾਅਦ ਵੱਖ ਵੱਖ ਪਾਰਟੀਆਂ ਤੋਂ ਟਿਕਟ ਲੈਣ ਵਾਲਿਆਂ ਦੀ ਵੀ ਦੌੜ ਸ਼ੁਰੂ ਹੋ ਚੁੱਕੀ ਹੈ

ਆਪ ਹੱਥੋਂ ਨਿਕਲ ਜਾਵੇਗਾ ਵੱਡਾ ਸਿਆਸੀ ਆਗੂ

ਜੇਕਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿਚ ਵਾਕਿਆ ਹੀ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਉਸ ਦੇ ਹੱਥੋਂ ਇੱਕ ਵੱਡਾ ਸਿਆਸੀ ਆਗੂ ਨਿਕਲ ਜਾਵੇਗਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਖਹਿਰਾ ਦੇ ਆਪ ਵਿੱਚ ਹੋਣ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਦੇ ਸਿਆਸੀ ਤਜਰਬੇ ਦਾ ਸਾਰਥਕ ਲਾਹਾ ਨਹੀਂ ਲੈ ਸਕੀ ਕਿਉਂਕਿ ਸ਼ੁਰੂਆਤੀ ਦੌਰ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਜਦੋਂ ਆਪੋਜ਼ੀਸ਼ਨ ਦੇ ਲੀਡਰ ਸਨ ਤਾਂ ਉਨ੍ਹਾਂ ਨੇ ਸਿਆਸਤ ਵਿੱਚ ਤਰਥੱਲੀ ਮਚਾ ਦਿੱਤੀ ਸੀ। ਇਸ ਦੌਰਾਨ ਰੇਤ ਮਾਫੀਆ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਕਰਵਾਉਣਾ ਵੀ ਖਹਿਰਾ ਦੀ ਹੀ ਪ੍ਰਾਪਤੀ ਸੀ।
ਇਸ ਦੇ ਉਲਟ ਕਾਂਗਰਸ ਨੂੰ ਖਹਿਰਾ ਦੇ ਪਾਰਟੀ ਵਿੱਚ ਆਉਣ ਨਾਲ ਵੱਡਾ ਲਾਹਾ ਮਿਲਣ ਦੀ ਉਮੀਦ ਹੈ। ਇਸ ਨਾਲ ਪਾਰਟੀ ਨੂੰ ਜਿੱਥੇ ਇੱਕ ਚੰਗੇ ਸਿਆਸੀ ਕੱਦ ਵਾਲਾ ਤੇਜਤਰਾਰ ਲੀਡਰ ਮਿਲੇਗਾ ਉੱਥੇ ਹੀ ਹਲਕਾ ਭੁਲੱਥ ਤੋਂ ਇਕ ਮਜ਼ਬੂਤ ਉਮੀਦਵਾਰ ਵੀ ਮਿਲ ਜਾਵੇਗਾ।

ਟੀਵੀ ਪੰਜਾਬ ਬਿਊਰੋ

The post ਜਲਦ ਹੀ ਕਾਂਗਰਸ ‘ਚ ਸ਼ਾਮਲ ਹੋਣਗੇ ਸੁਖਪਾਲ ਸਿੰਘ ਖਹਿਰਾ! ਬਦਲਣਗੇ ਕਈ ਸਿਆਸੀ ਸਮੀਕਰਨ appeared first on TV Punjab | English News Channel.

]]>
https://en.tvpunjab.com/sukhpal-khehra-joining-congress/feed/ 0