No-confidence motion by farmers against Modi government Archives - TV Punjab | English News Channel https://en.tvpunjab.com/tag/no-confidence-motion-by-farmers-against-modi-government/ Canada News, English Tv,English News, Tv Punjab English, Canada Politics Tue, 10 Aug 2021 10:23:10 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg No-confidence motion by farmers against Modi government Archives - TV Punjab | English News Channel https://en.tvpunjab.com/tag/no-confidence-motion-by-farmers-against-modi-government/ 32 32 ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ https://en.tvpunjab.com/no-confidence-motion-by-farmers-against-modi-government/ https://en.tvpunjab.com/no-confidence-motion-by-farmers-against-modi-government/#respond Tue, 10 Aug 2021 10:23:10 +0000 https://en.tvpunjab.com/?p=7464 ਬਰਨਾਲਾ : ਦਿੱਲੀ ਵਿਚ ਕਿਸਾਨ ਸਾਂਸਦ ਹਰ ਆਏ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਹੁਣ ਤੱਕ ਦਰਜਨ ਤੋਂ ਵਧੇਰੇ ਮੋਦੀ ਹਕੂਮਤ ਦੇ ਕਾਲੇ ਚਿੱਠਿਆਂ ਦਾ ਪਾਜ ਉਘੇੜਦੀਆਂ ਕਿਸਾਨ ਸਾਂਸਦਾਂ ਹੋ ਚੁੱਕੀਆਂ ਹਨ। ਅੱਜ ਕਿਸਾਨ ਸਾਂਸਦ ਦਾ ਅਹਿਮ ਦਿਨ ਸੀ। ਇਤਿਹਾਸ ਵਿਚ ਇਸੇ ਦਿਨ ਹੀ 1942 ਵਿਚ ਅੰਗਰੇਜਾਂ ਖਿਲਾਫ ਭਾਰਤ ਛੱਡੋ ਦਾ ਨਾਹਰਾ ਬੁਲੰਦ ਕੀਤਾ […]

The post ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ appeared first on TV Punjab | English News Channel.

]]>
FacebookTwitterWhatsAppCopy Link


ਬਰਨਾਲਾ : ਦਿੱਲੀ ਵਿਚ ਕਿਸਾਨ ਸਾਂਸਦ ਹਰ ਆਏ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਹੁਣ ਤੱਕ ਦਰਜਨ ਤੋਂ ਵਧੇਰੇ ਮੋਦੀ ਹਕੂਮਤ ਦੇ ਕਾਲੇ ਚਿੱਠਿਆਂ ਦਾ ਪਾਜ ਉਘੇੜਦੀਆਂ ਕਿਸਾਨ ਸਾਂਸਦਾਂ ਹੋ ਚੁੱਕੀਆਂ ਹਨ। ਅੱਜ ਕਿਸਾਨ ਸਾਂਸਦ ਦਾ ਅਹਿਮ ਦਿਨ ਸੀ। ਇਤਿਹਾਸ ਵਿਚ ਇਸੇ ਦਿਨ ਹੀ 1942 ਵਿਚ ਅੰਗਰੇਜਾਂ ਖਿਲਾਫ ਭਾਰਤ ਛੱਡੋ ਦਾ ਨਾਹਰਾ ਬੁਲੰਦ ਕੀਤਾ ਸੀ। ਅੱਜ ਸਾਮਰਾਜੀਆਂ ਸੰਸਥਾਵਾਂ ਕਾਰਪੋਰੇਟੀ ਹਿੱਤਾਂ ਦੀ ਰਖੈਲ ਮੋਦੀ ਹਕੂਮਤ ਖਿਲਾਫ ਸਰਬਸੰਮਤੀ ਨਾਲ ਬੇਭਰੋਗੀ ਦਾ ਮਤਾ ਪਾਸ ਕੀਤਾ ਗਿਆ। ਕਾਰਪੋਰੇਟ ਘਰਾਣਿਆਂ ਨੂੰ ਖੇਤੀ ਛੱਡਣ ਲਈ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ।

ਇਸ ਦਿਨ ਬਰਨਾਲਾ ਜਿਲ੍ਹੇ ਦੀਆਂ ਸੰਯੁਕਤ ਕਿਸਾਨ ਮੋਰਚਾ ਇਸ ਲਈ ਬਹੁਤ ਅਹਿਮ ਸੀ ਕਿ ਇਸ ਦਿਨ ਬੀਕੇਯੂ ਏਕਤਾ ਡਕੌਂਦਾ ਦੀ ਔਰਤ ਆਗੂ ਅਮਰਜੀਤ ਕੌਰ ਨੇ ਕਿਸਾਨ ਸੰਸਦ ਵਿੱਚ ਬਹਿਸ ਲੈਂਦਿਆਂ ਕਿਹਾ ਕਿ ਖੇਤੀ ਵਪਾਰ ਨਹੀਂ , ਜੀਵਨ ਅਧਾਰ ਹੈ। ਖੇਤੀ ਨੂੰ ਵਪਾਰਕ ਘਰਾਣਿਆਂ ਦੇ ਹਵਾਲੇ ਕਰਨ ਦੀ ਮੋਦੀ ਸਰਕਾਰ ਦੀ ਕਿਸੇ ਵੀ ਸਾਜਿਸ਼ ਨੂੰ ਹਰਗਿਜ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਅਸੀਂ ਅੱਠ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਹਰ ਮੁਸ਼ਕਲ,ਹਰ ਸਾਜਿਸ਼ ਦਾ ਸਾਹਮਣਾ ਕਰਦੇ ਹੋਏ ਪੂਰੀ ਸਿਦਕਦਿਲੀ, ਸੰਜਮ, ਸੂਝ ਨਾਲ ਜੂਝ ਰਹੇ ਹਾਂ। ਕਿਸਾਨ ਸੰਸਦ ਵਿਚ ਭਾਗ ਲੈਣ ਉਪਰੰਤ ਫੋਨ ਰਾਹੀਂ ਗੱਲਬਾਤ ਕਰਦਿਆਂ ਔਰਤ ਕਿਸਾਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਔਰਤਾਂ ਦੀ 50 ਪ੍ਰਤੀਸ਼ਤ ਅਬਾਦੀ ਹੋਣ ਦੇ ਬਾਵਜੂਦ ਬਰਾਬਰ ਦਾ ਹੱਕ ਨਹੀਂ ਦਿੱਤਾ ਪਰ ਕਿਸਾਨ ਸੰਸਦ ਨੇ ਬਣਾਦ ਮਾਣ ਸਤਿਕਾਰ ਦੇਕੇ ਦਰਸਾਇਆ ਹੈ ਕਿ ਸਰਕਾਰਾਂ ਕਦੇ ਵੀ ਔਰਤਾਂ ਨੂੰ ਬਣਦਾ ਹੱਕ ਨਹੀਂ ਦੇਣਗੀਆਂ ਸਗੋਂ ਸੰਘਰਸ਼ ਦੇ ਜੋਰ ਹੀ ਹੱਕ ਹਾਸਲ ਕਰਨੇ ਹੋਣਗੇ।

ਇਸ ਲਈ ਔਰਤਾਂ ਨੂੰ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਕਰਨ ਦਾ ਹੋਕਾ ਦਿੱਤਾ। ਅੱਜ ਵੀ ਅਮਰਜੀਤ ਕੌਰ ਨਾਲ ਨੌਜਵਾਨ ਧੀ ਜਸਪ੍ਰੀਤ ਸਮਤਾ ਲੁਧਿਆਣਾ ਤੋਂ ਸ਼ਾਮਿਲ ਹੋਈ। ਅੱਜ ਲੇਖਿਕਾ, ਔਰਤ ਹੱਕਾਂ ਦੀ ਕਾਰਕੁਨ ਭਾਅ ਜੀ ਗੁਰਸ਼ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ ਕੌਰ ਨੇ ਵੀ ਕਿਸਾਨ ਸੰਸਦ ਵਿੱਚ ਬਹੁਤ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਮੋਦੀ ਹਕੂਮਤ ਨੂੰ ਆੜੇ ਹੱਥੀਂ ਲੈਂਦਿਆਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ । ਨਵਸ਼ਰਨ ਨੇ ਕਿਹਾ ਕਿਉਂਕਿ ਮੋਦੀ ਹਕੂਮਤ ਲੋਕਾਂ ਵਿਚੋਂ ਆਪਣਾ ਭਰੋਸਾ ਗੁਆ ਚੁੱਕੀ ਹੈ ਇਸ ਲਈ ਉਸ ਨੂੰ ਗੱਦੀ ਉੱਪਰ ਬਣੇ ਰਹਿਣ ਦਾ ਇਖਲਾਕੀ ਤੋਰ`ਤੇ ਕੋਈ ਹੱਕ ਨਹੀਂ ਹੈ।

ਕਮਲਜੀਤ ਸੰਧੂ

 

The post ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ appeared first on TV Punjab | English News Channel.

]]>
https://en.tvpunjab.com/no-confidence-motion-by-farmers-against-modi-government/feed/ 0