north york Archives - TV Punjab | English News Channel https://en.tvpunjab.com/tag/north-york/ Canada News, English Tv,English News, Tv Punjab English, Canada Politics Sat, 31 Jul 2021 19:46:33 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg north york Archives - TV Punjab | English News Channel https://en.tvpunjab.com/tag/north-york/ 32 32 Shooting near North York Playground https://en.tvpunjab.com/north-york-shooting/ https://en.tvpunjab.com/north-york-shooting/#respond Sat, 31 Jul 2021 19:46:33 +0000 https://en.tvpunjab.com/?p=6737 Vancouver – ਨੋਰਥ ਯੌਰਕ ਪਲੇਅਗਰਾਉਂਡ ਨੇੜੇ ਗੋਲੀਬਾਰੀ ਹੋਈ ਜਿਸ ਕਾਰਨ 12 ਸਾਲਾ ਬੱਚਾ ਗੰਭੀਰ ਜ਼ਖਮੀ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਯਾਰਕ ਵਿੱਚ ਰਾਤੋ ਰਾਤ ਹੋਈ ਗੋਲੀਬਾਰੀ ਤੋਂ ਬਾਅਦ ਇੱਕ 12 ਸਾਲਾ ਬੱਚਾ ਗੰਭੀਰ ਜਖ਼ਮੀ ਹੋਇਆ ਹੈ । ਜਾਣਕਾਰੀ ਮੁਤਾਬਿਕ ਇਹ ਘਟਨਾ ਰਾਤ […]

The post Shooting near North York Playground appeared first on TV Punjab | English News Channel.

]]>

Vancouver – ਨੋਰਥ ਯੌਰਕ ਪਲੇਅਗਰਾਉਂਡ ਨੇੜੇ ਗੋਲੀਬਾਰੀ ਹੋਈ ਜਿਸ ਕਾਰਨ 12 ਸਾਲਾ ਬੱਚਾ ਗੰਭੀਰ ਜ਼ਖਮੀ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਯਾਰਕ ਵਿੱਚ ਰਾਤੋ ਰਾਤ ਹੋਈ ਗੋਲੀਬਾਰੀ ਤੋਂ ਬਾਅਦ ਇੱਕ 12 ਸਾਲਾ ਬੱਚਾ ਗੰਭੀਰ ਜਖ਼ਮੀ ਹੋਇਆ ਹੈ । ਜਾਣਕਾਰੀ ਮੁਤਾਬਿਕ ਇਹ ਘਟਨਾ ਰਾਤ 11 ਵਜੇ ਦੇ ਕਰੀਬ ਜੇਨ ਸਟ੍ਰੀਟ ਅਤੇ ਫਾਲਸਟਾਫ ਐਵੇਨਿਊ ਦੇ ਖੇਤਰ ਵਿੱਚ ਵਾਪਰੀ।
ਅਫਸਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਨੋਰਥ ਯੌਰਕ ਪਲੇਅਗਰਾਉਂਡ ਨੇੜੇ ਗੋਲੀਬਾਰੀ ਹੋਈ ਹੈ। ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ 12 ਸਾਲਾ ਬੱਚੇ ਨੂੰ ਗੋਲੀ ਲੱਗੀ ਹੈ। ਇਸ ਕਾਰਨ ਇਹ ਬੱਚਾ ਜਖ਼ਮੀ ਸੀ। ਇਸ ਜਖ਼ਮੀ ਹਾਲਤ ‘ਚ ਬੱਚੇ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਗੋਲੀਬਾਰੀ ਕਾਰਨ ਕੋਈ ਹੋਰ ਜ਼ਖਮੀ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਡੈਸ਼ ਕੈਮ ਵੀਡੀਓ ਹੈ ਤਾਂ ਪੁਲਿਸ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤਾਂ ਕਿ ਪੁਲਿਸ ਨੂੰ ਇਹ ਮਾਮਲਾ ਸੁਲਝਾਉਣ ’ਚ ਮਦਦ ਮਿਲ ਸਕੇ।

WhatsAppXFacebookCopy LinkWeChatShare

The post Shooting near North York Playground appeared first on TV Punjab | English News Channel.

]]>
https://en.tvpunjab.com/north-york-shooting/feed/ 0