Ottawa news Archives - TV Punjab | English News Channel https://en.tvpunjab.com/tag/ottawa-news/ Canada News, English Tv,English News, Tv Punjab English, Canada Politics Fri, 25 Jun 2021 20:32:19 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Ottawa news Archives - TV Punjab | English News Channel https://en.tvpunjab.com/tag/ottawa-news/ 32 32 Trudeau ਨੇ ਮੂਲ ਨਿਵਾਸੀਆਂ ਤੋਂ ਮੰਗੀ ਮਾਫ਼ੀ https://en.tvpunjab.com/justin-trudeau-2/ https://en.tvpunjab.com/justin-trudeau-2/#respond Fri, 25 Jun 2021 20:32:19 +0000 https://en.tvpunjab.com/?p=2747 Ottawa – ਸਸਕੈਚਵਾਨ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ। ਇਸ ਮਾਮਲੇ ਦੇ ਸੰਬੰਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਮੂਲ ਨਿਵਾਸੀ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇਸ ਘਟਨਾ ਬਾਰੇ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ […]

The post Trudeau ਨੇ ਮੂਲ ਨਿਵਾਸੀਆਂ ਤੋਂ ਮੰਗੀ ਮਾਫ਼ੀ appeared first on TV Punjab | English News Channel.

]]>
FacebookTwitterWhatsAppCopy Link


Ottawa – ਸਸਕੈਚਵਾਨ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ। ਇਸ ਮਾਮਲੇ ਦੇ ਸੰਬੰਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਮੂਲ ਨਿਵਾਸੀ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇਸ ਘਟਨਾ ਬਾਰੇ ਬਿਆਨ ਸਾਹਮਣੇ ਆਇਆ ਸੀ।

ਉਨ੍ਹਾਂ ਵੱਲੋਂ ਇਸ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ । ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਇਸ ਵਾਰ ਦਾ ਕੈਨੇਡਾ ਡੇਅ ਮੂਲ ਨਿਵਾਸੀਆਂ ਦੇ ਨਾਮ ਰਹੇਗਾ। ਜਿਕਰਯੋਗ ਹੈ ਕਿ ਫੈਡਰੇਸ਼ਨ ਆਫ਼ ਸਵਰਨਲ ਇੰਡਿਜਿਨਿਅਨ ਨੇਸ਼ਨਜ਼ (ਐਫਐਸਆਈਐਨ) ਅਤੇ ਸਸਕੈਚਵਨ ਵਿਚ ਕਵੀਸੇਸ ਫਰਸਟ ਨੇਸ਼ਨ ਵੱਲੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਮੈਰੀਵਾਲ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਬੇਨਾਮ ਕਬਰਾਂ ਮਿਲੀਆਂ ਹਨ। ਇਹ ਐਲਾਨ ਐਫਐਸਆਈਐਨ ਦੇ ਮੁਖੀ ਬੌਬੀ ਕੈਮਰਨ ਅਤੇ ਕਾਓਸੇਸੇਸ ਫਸਟ ਨੇਸ਼ਨ ਚੀਫ ਕੈਡਮਸ ਡੇਲੋਰਮੇ ਦੁਆਰਾ ਜ਼ੂਮ ‘ਤੇ ਕੀਤਾ ਗਿਆ। ਦੱਸ ਦਇਏ ਕਿ ਇਸ ਤੋਂ ਪਹਿਲਾਂ ਕਮਲੂਪਜ਼ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ‘ਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਸਨ। ਤਾਜ਼ਾ ਮਾਮਲਾ ਸਾਹਮਣੇ ਆਉਣ ਬਾਅਦ ਚੀਫ ਡੀਲੋਰਮੇ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸਾਰੀਆ ਨਿਸ਼ਾਨ-ਰਹਿਤ ਕਬਰਾਂ ਵਿੱਚ ਬੱਚੇ ਸਨ ਜਾਂ ਫ਼ਿਰ ਨਹੀਂ। ਜਾਣਕਾਰੀ ਮੁਤਾਬਕ ਰਿਹਾਇਸ਼ੀ ਸਕੂਲ ਦਾ ਕਬਰਸਤਾਨ ਰੋਮਨ ਕੈਥੋਲਿਕ ਚਰਚ ਦੁਆਰਾ ਚਲਾਇਆ ਜਾਂਦਾ ਸੀ।ਨੈਸ਼ਨਲ ਸੈਂਟਰ ਫਾਰ ਟੂਥ ਐਂਡ ਰੀਕਨਸੀਲੇਸ਼ਨ ਰਿਕਾਰਡਾਂ ਦੇ ਅਨੁਸਾਰ ਸਕੂਲ ਰੋਮਨ ਕੈਥੋਲਿਕ ਮਿਸ਼ਨਰੀਆਂ ਦੁਆਰਾ ਬਣਾਇਆ ਗਿਆ ਸੀ। ਸੰਘੀ ਸਰਕਾਰ ਵੱਲੋਂ 1901 ਵਿਚ ਸਕੂਲ ਨੂੰ ਫੰਡ ਦੇਣ ਦੀ ਸ਼ੁਰੂਆਤ ਕੀਤੀ।

The post Trudeau ਨੇ ਮੂਲ ਨਿਵਾਸੀਆਂ ਤੋਂ ਮੰਗੀ ਮਾਫ਼ੀ appeared first on TV Punjab | English News Channel.

]]>
https://en.tvpunjab.com/justin-trudeau-2/feed/ 0
Justin Trudeau ਨੇ ਮੰਗੀ ਮੁਆਫ਼ੀ https://en.tvpunjab.com/justin-trudeau/ https://en.tvpunjab.com/justin-trudeau/#respond Thu, 27 May 2021 20:28:25 +0000 https://en.tvpunjab.com/?p=898 ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 80 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਟਾਲੀਅਨ-ਕੈਨੇਡੀਅਨ ਭਾਈਚਾਰੇ ਤੋਂ ਮਾਫੀ ਮੰਗੀ ਗਈ | ਇਹ ਮਾਫੀ ਉਨ੍ਹਾਂ ਨੇ ਦੂਜੇ ਵਿਸ਼ਵ -ਯੁੱਧ ਵਿੱਚ ਲੱਗੇ ਨਜ਼ਰਬੰਦੀ ਕੈਂਪ ਲਈ ਮਾਫ਼ੀ ਮੰਗੀ ਹੈ | ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭਾਈਚਾਰੇ ਨੂੰ ਇਨ੍ਹਾਂ ਨਜ਼ਰਬੰਦੀ ਕੈਂਪ ਵਿੱਚ ਰੱਖਣ ਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ […]

The post Justin Trudeau ਨੇ ਮੰਗੀ ਮੁਆਫ਼ੀ appeared first on TV Punjab | English News Channel.

]]>
FacebookTwitterWhatsAppCopy Link


ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 80 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਟਾਲੀਅਨ-ਕੈਨੇਡੀਅਨ ਭਾਈਚਾਰੇ ਤੋਂ ਮਾਫੀ ਮੰਗੀ ਗਈ | ਇਹ ਮਾਫੀ ਉਨ੍ਹਾਂ ਨੇ ਦੂਜੇ ਵਿਸ਼ਵ -ਯੁੱਧ ਵਿੱਚ ਲੱਗੇ ਨਜ਼ਰਬੰਦੀ ਕੈਂਪ ਲਈ ਮਾਫ਼ੀ ਮੰਗੀ ਹੈ | ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭਾਈਚਾਰੇ ਨੂੰ ਇਨ੍ਹਾਂ ਨਜ਼ਰਬੰਦੀ ਕੈਂਪ ਵਿੱਚ ਰੱਖਣ ਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ | ਪਾਰਲੀਮੈਂਟ ‘ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਇਟਾਲੀਅਨ-ਕੈਨੇਡੀਅਨ ਵਿਰੁੱਧ ਜੰਗ ਦਾ ਐਲਨ ਕਰਨ ਦੀ ਜਰੂਰਤ ਨਹੀਂ ਸੀ|

ਇਹ ਜੰਗ ਜੂਨ 1940 ਦੇ ਵਿੱਚ ਇਟਲੀ ਦੇ ਖਿਲਾਫ਼ ਐਲਾਨੀ ਸੀ | ਉਨ੍ਹਾਂ ਦੱਸਿਆ ਕਿ 41,000 ਕੈਨੇਡੀਅਨਾਂ ਨੂੰ ਏਲੀਅਨ ਦਾ ਖਿਤਾਬ ਦਿੱਤਾ ਗਿਆ| ਇਸ ਸਬੰਧੀ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਹੋਇਆ ਉਹ ਗਲਤ ਸੀ | ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ | ਉਨ੍ਹਾਂ ਵੱਲੋਂ ਇਕ ਵਿਆਹ ਦਾ ਕਿੱਸਾ ਵੀ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਆਹ ਵਿੱਚੋਂ ਹੀ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ |

The post Justin Trudeau ਨੇ ਮੰਗੀ ਮੁਆਫ਼ੀ appeared first on TV Punjab | English News Channel.

]]>
https://en.tvpunjab.com/justin-trudeau/feed/ 0
ਟਰੂਡੋ ਨੇ ਦਿਤੀ ਸ਼ਾਬਾਸ਼ੀ ਨਾਲ ਹੀ ਕੀਤੀ ਨਿੰਦਾ https://en.tvpunjab.com/trudeau-conference/ https://en.tvpunjab.com/trudeau-conference/#respond Tue, 25 May 2021 21:15:35 +0000 https://en.tvpunjab.com/?p=747 Ottawa- ਕੈਨੇਡਾ ਦੇ ਵਿਚ ਮਰੀਜਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ | ਇੱਥੇ ਟੀਕਾਕਰਨ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ ਇਹ ਇਕ ਵੱਡਾ ਕਾਰਨ ਹੈ ਕਿ ਕੋਰੋਨਾ ਦੇ ਕੇਸ ਘੱਟਦੇ ਜਾ ਰਹੇ ਹਨ |ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਹਤ ਖੇਤਰ ਨਾਲ ਜੁੜੇ ਲੋਕਾਂ ਨੂੰ ਸ਼ਾਬਾਸ਼ ਦਿੱਤੀ ਗਈ | ਓਨ੍ਹਾ ਦੱਸਿਆ ਕਿ […]

The post ਟਰੂਡੋ ਨੇ ਦਿਤੀ ਸ਼ਾਬਾਸ਼ੀ ਨਾਲ ਹੀ ਕੀਤੀ ਨਿੰਦਾ appeared first on TV Punjab | English News Channel.

]]>
FacebookTwitterWhatsAppCopy Link


Ottawa- ਕੈਨੇਡਾ ਦੇ ਵਿਚ ਮਰੀਜਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ | ਇੱਥੇ ਟੀਕਾਕਰਨ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ ਇਹ ਇਕ ਵੱਡਾ ਕਾਰਨ ਹੈ ਕਿ ਕੋਰੋਨਾ ਦੇ ਕੇਸ ਘੱਟਦੇ ਜਾ ਰਹੇ ਹਨ |ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਹਤ ਖੇਤਰ ਨਾਲ ਜੁੜੇ ਲੋਕਾਂ ਨੂੰ ਸ਼ਾਬਾਸ਼ ਦਿੱਤੀ ਗਈ | ਓਨ੍ਹਾ ਦੱਸਿਆ ਕਿ ਕੈਨੇਡਾ ਪੁਰੀ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੈਕਸੀਨ ਲਾਉਣ ਵਾਲੇ G20 ਦੇਸ਼ਾਂ ਦੀ ਲਿਸਟ ਵਿਚ ਤੀਜੇ ਨੰਬਰ ਤੇ ਹੈ ਅਤੇ ਦੇਸ਼ ਵਿੱਚ ਅੱਧੀ ਆਬਾਦੀ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ https://twitter.com/JustinTrudeau . ਮੈਨੀਟੋਬਾ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਣ ਨਾਲ ਓਥੇ ਦੀ ਸਥਿਤੀ ਠੀਕ ਨਾ ਹੋਣ ਕਰਕੇ ਨਾਲ ਹੀ ਮੈਨੀਟੋਬਾ ਨੂੰ ਮਦਦ ਕਰਨ ਦੀ ਵੀ ਗੱਲ ਕੀਤੀ| ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹਾਮਾਰੀ ਆਉਣ ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋ ਹਰੇਕ ਤਰ੍ਹਾਂ ਦੀ ਮਦਦ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਕਰਦੇ ਰਹਾਂਗੇ | ਉਨ੍ਹਾਂ ਵੱਲੋ ਨਸਲ ਵਾਦ ਉੱਤੇ ਵੀ ਜ਼ਿਕਰ ਤਰ੍ਹਾਂ ਕੀਤੀ ਗਈ ਕਿ ਕਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚੋ ਨਸਲ ਵਾਦ ਦੀ ਸਮੱਸਿਆ ਨੂੰ ਖ਼ਤਮ ਕਰ ਸਕਦੇ ਹਨ| ਪਿਛਲੇ ਸਾਲ ਨਸਲਵਾਦ ਨੂੰ ਲੈ ਕੇ ਕਈ ਕੈਨੇਡਾ ਦੇ ਨੌਜਵਾਨ ਵਰਗ ਵੱਲੋ ਕਈ ਤਰ੍ਹ ਦੀਆਂ ਰੈਲੀਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ |ਬੇਲਾਰੂਸ ਦੇਸ਼ ਵੱਲੋ ਜੋ ਪੱਤਰਕਾਰ ਨੂੰ ਬੰਦੀ ਬਣਾਇਆ ਗਿਆ ਉਸ ਦੀ ਵੀ ਟਰੂਡੋ ਵੱਲੋ ਨਿੰਦਾ ਕੀਤੀ ਗਈ |

Profile Pic: Justin Trudeau
Profile Pic: Justin Trudeau

ਉਨ੍ਹਾਂ  ਕਿਹਾ ਕਿ ਇਹ ਹਰਕਤ ਅਸਹਿਣ ਯੋਗ ਹੈ | ਕੈਨੇਡਾ ਵਲੋਂ ਇਸ ਹਰਕਤ ਉੱਤੇ ਜਾਂਚ ਕੀਤੀ ਜਾਵੇਗੀ | ਇਸ ਨੂੰ ਨਜਿੱਠਣ ਲਈ ਕੈਨੇਡਾ ਦਾ ਸਹਿਯੋਗ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਹੈ |
ਅਤੇ ਇਸ ਬਿਆਨ ਤੋਂ ਬਾਦ ਬੇਲਾਰੂਸ ਵੱਲੋਂ ਕੈਨੇਡੀਅਨ ਦੂਤਾਵਾਸ ਬੰਦ ਕਰ ਦਿੱਤਾ  ਗਿਆ|

 

The post ਟਰੂਡੋ ਨੇ ਦਿਤੀ ਸ਼ਾਬਾਸ਼ੀ ਨਾਲ ਹੀ ਕੀਤੀ ਨਿੰਦਾ appeared first on TV Punjab | English News Channel.

]]>
https://en.tvpunjab.com/trudeau-conference/feed/ 0