parole Archives - TV Punjab | English News Channel https://en.tvpunjab.com/tag/parole/ Canada News, English Tv,English News, Tv Punjab English, Canada Politics Sat, 22 May 2021 03:21:04 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg parole Archives - TV Punjab | English News Channel https://en.tvpunjab.com/tag/parole/ 32 32 ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ https://en.tvpunjab.com/ramrahim_ardas_granthi/ https://en.tvpunjab.com/ramrahim_ardas_granthi/#respond Sat, 22 May 2021 02:17:40 +0000 https://en.tvpunjab.com/?p=456 ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ […]

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ ਵਿਅਕਤੀ ਤੋਂ ਅਰਦਾਸ ਮਾਮਲੇ ਨਾਲ ਜੁੜੇ ਹੱਰ ਪੱਖ ਸਬੰਧੀ ਪੁੱਛ ਪੜਤਾਲ ਕਰੇਗੀ।

ਅਦਾਲਤ ’ਚ ਪੇਸ਼ ਕਰਨ ਲਈ ਲਿਆਂਦੇ ਗੁਰਮੇਲ ਸਿੰਘ ਨੇ ਬੜੀ ਬੇਬਾਕੀ ਨਾਲ ਕਿਸ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਆਪਣੀ ਭਾਵਨਾ ਨਾਲ ਅਰਦਾਸ ਕੀਤੀ ਹੈ। ਗੱਲਬਾਤ ਦੌਰਾਨ ਗੁਰਮੇਲ ਸਿੰਘ ਡੇਰਾ ਸਰਸਾ ਮੁਖੀ ਦੇ ਹੱਕ ’ਚ ਅਡੋਲ ਖੜ੍ਹਾ ਦਿਖਾਈ ਦਿੱਤਾ। ਉਸ ਨੇ ਡੇਰਾ ਸੱਚਾ ਸੌਦਾ ਦੇ ਆਪਣੇ ਪ੍ਰੀਵਾਰ ਤੇ ਕਾਫੀ ਅਹਿਸਾਨ ਹੋਣ ਦੀ ਗੱਲ ਵੀ ਉੱਭਰਵੇਂ ਰੂਪ ’ਚ ਆਖੀ ਹੈ। ਗੁਰਮੇਲ ਸਿੰਘ ਨੇ ਆਖਿਆ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਉਹ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਜਿਸ ’ਚ ਦਲਿਤ ਪ੍ਰੀਵਾਰਾਂ ਦੇ ਘਰ ਆਦਿ ਪਾਉਣੇ ਸ਼ਾਮਲ ਹੈ। ਪੁਲਿਸ ਦੀ ਗੱਡੀ ’ਚ ਬੈਠੇ ਗੁਰਮੇਲ ਸਿੰਘ ਨੇ ਪੁਲਿਸ ਤੇ ਕੁੱਟਮਾਰ ਕਰਕੇ ਕੜਾ ਅਤੇ ਕਿਰਪਾਨ ਲਾਹੁਣ ਦੇ ਦੋਸ਼ ਵੀ ਲਾਏ ਹਨ। ਆਪਣੇ ਤੇ ਦਰਜ ਪੁਲਿਸ ਕੇਸ ਸਬੰਧੀ ਗੁਰਮੇਲ ਸਿੰਘ ਨੇ ਕਿਹਾ ਕਿ ਭਾਵੇਂ ਉਸ ਖਿਲਾਫ 10 ਮੁਕੱਦਮੇ ਦਰਜ ਕਰਨ ਚਾਹੇ ਗੋਲੀ ਮਾਰ ਦੇਣ ।

ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਬੀੜ ਤਲਾਬ ’ਚ 20 ਮਈ ਨੂੰ  ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਡਾ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦੇ ਲਏ ਸੁਫਨੇ ਦੇ ਹੱਕ ’ਚ ਅਰਦਾਸ ਕੀਤੀ ਸੀ । ਉਸ ਨੇ ਮੀਡੀਆ ਸਾਹਮਣੇ ਖੁੱਲ ਕੇ ਕਿਹਾ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਓੁਹ ਖਾਲਸਾ ਹੈ ਜੋ ਕਿਸੇ ਤੋਂ ਡਰਦਾ ਨਹੀਂ। ਇਸ ਮਾਮਲੇ ’ਚ ਸਭ ਤੋਂ ਪਹਿਲਾਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਐਸ ਐਸ ਪੀ ਨੂੰ ਮੰਗ ਪੱਤਰ ਦੇ ਕੇ ਗੁਮੇਲ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
https://en.tvpunjab.com/ramrahim_ardas_granthi/feed/ 0
ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ https://en.tvpunjab.com/anshul-chhatrapati_ram-raheem-parol/ https://en.tvpunjab.com/anshul-chhatrapati_ram-raheem-parol/#respond Fri, 21 May 2021 15:56:39 +0000 https://en.tvpunjab.com/?p=431 ਟੀਵੀ ਪੰਜਾਬ ਬਿਊਰੋ-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦੇ ਮਾਮਲੇ ‘ਤੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੂਲ ਛਤਰਪਤੀ ਨੇ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਤਲ ਅਤੇ ਸਾਧਵੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਉਨ੍ਹਾਂ […]

The post ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦੇ ਮਾਮਲੇ ‘ਤੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੂਲ ਛਤਰਪਤੀ ਨੇ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਤਲ ਅਤੇ ਸਾਧਵੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਹੈ।

ਰਾਮ ਰਹੀਮ ਨੂੰ ਮਿਲੀ ਪੈਰੋਲ ਤੋਂ ਬਾਅਦ ਅੰਸ਼ੂਲ ਛਤਰਪਤੀ ਨੇ ਸਿਰਸਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਦੇ 24 ਘੰਟੇ ਅਤੇ ਫਿਰ 48 ਘੰਟਿਆਂ ਦੀ ਨਿਗਰਾਨੀ ਵਾਲੀ ਪੈਰੋਲ ਦੇ ਕੇ ਟਰੈਕ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਰਾਮ ਰਹੀਮ ਨੂੰ ਪੈਰੋਲ ‘ਤੇ ਸਿਰਸਾ ਅੱਗੇ ਲਿਆਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਹ ਪਹਿਲਾਂ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਗਿਆ ਅਤੇ ਫਿਰ ਡਾਕਟਰਾਂ ਵਲੋਂ ਫਿੱਟ ਦੱਸੇ ਜਾਣ ਤੋਂ ਬਾਅਦ ਐਮਰਜੈਂਸੀ ਪੈਰੋਲ ਲਈ ਬਿਨੈ-ਪੱਤਰ ਦਿੱਤਾ ਜਾਣਾ ਇਹ ਦਰਸਾਉਂਦਾ ਹੈ ਕਿ ਕਿਵੇਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਪਹਿਲਾਂ ਗੁਰੂਗ੍ਰਾਮ ਲੈ ਜਾਇਆ ਜਾਣਾ ਅਤੇ ਰਾਮ ਰਹਿਮ ਨੂੰ ਐਮਰਜੈਂਸੀ ਪੈਰੋਲ ਦੇਣਾ ਇਹ ਸਭ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ ਜਿਸਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਖੇਡ ਰਹੀ ਸੀ। ਉਨ੍ਹਾ ਕਿਹਾ ਇਸ ਇੱਕ ਵਿਅਕਤੀ ਨੇ ਪੂਰੇ ਹਰਿਆਣਾ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ 11 ਜਨਵਰੀ 2019 ਨੂੰ ਉਸਦੇ ਪਿਤਾ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ 25 ਅਗਸਤ 2017 ਨੂੰ ਬਲਾਤਕਾਰ ਦੇ 10 ਸਾਲਾਂ ਵਿੱਚ ਸੁਣਵਾਈ ਹੋਈ ਸੀ। ਉਹ ਦੋਵਾਂ ਮਾਮਲਿਆਂ ਵਿੱਚ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਖਿਲਾਫ ਇਸ ਸਮੇਂ ਹੋਰ ਕੇਸ ਵੀ ਚੱਲ ਰਹੇ ਹਨ।

The post ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ appeared first on TV Punjab | English News Channel.

]]>
https://en.tvpunjab.com/anshul-chhatrapati_ram-raheem-parol/feed/ 0
ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ ਪੈਰੋਲ, ਜੇਲ੍ਹ ‘ਚੋਂ ਆਇਆ ਬਾਹਰ https://en.tvpunjab.com/ramraheem_on_parole420-2/ https://en.tvpunjab.com/ramraheem_on_parole420-2/#respond Fri, 21 May 2021 09:56:11 +0000 https://en.tvpunjab.com/?p=420 ਟੀਵੀ ਪੰਜਾਬ ਬਿਊਰੋ:ਬਲਾਤਕਾਰ ਅਤੇ ਕਤਲ ਮਾਮਲੇ ‘ਚ  ਉਮਰਕੈਦ ਕੱਟ ਰਹੇ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਅਦਾਲਤ ਵੱਲੋਂ ਉਸ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਬੀਤੀ 20 ਮਈ ਦੀ ਰਾਤ ਨੂੰ ਹੀ ਜੇਲ੍ਹ ਤੋਂ ਬਾਹਰ ਆ ਗਿਆ ਸੀ ਅਤੇ ਗੁੜਗਾਓਂ ‘ਚ ਆਪਣੀ ਮਾਂ ਨੂੰ ਮਿਲਣ ਲਈ ਰਵਾਨਾ […]

The post ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ ਪੈਰੋਲ, ਜੇਲ੍ਹ ‘ਚੋਂ ਆਇਆ ਬਾਹਰ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ:ਬਲਾਤਕਾਰ ਅਤੇ ਕਤਲ ਮਾਮਲੇ ‘ਚ  ਉਮਰਕੈਦ ਕੱਟ ਰਹੇ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਅਦਾਲਤ ਵੱਲੋਂ ਉਸ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਬੀਤੀ 20 ਮਈ ਦੀ ਰਾਤ ਨੂੰ ਹੀ ਜੇਲ੍ਹ ਤੋਂ ਬਾਹਰ ਆ ਗਿਆ ਸੀ ਅਤੇ ਗੁੜਗਾਓਂ ‘ਚ ਆਪਣੀ ਮਾਂ ਨੂੰ ਮਿਲਣ ਲਈ ਰਵਾਨਾ ਹੋ ਗਿਆ ਸੀ। ਇਸ ਦੌਰਾਨ ਵੀ ਰਾਮ ਰਹੀਮ ਪੁਲਿਸ ਕਸਟਡੀ ‘ਚ ਹੀ ਰਹੇਗਾ।

The post ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ ਪੈਰੋਲ, ਜੇਲ੍ਹ ‘ਚੋਂ ਆਇਆ ਬਾਹਰ appeared first on TV Punjab | English News Channel.

]]>
https://en.tvpunjab.com/ramraheem_on_parole420-2/feed/ 0