PAU CELEBRATES 400TH BIRTH ANNIVERSARY OF SRI GURU TEG BAHADUR JI Archives - TV Punjab | English News Channel https://en.tvpunjab.com/tag/pau-celebrates-400th-birth-anniversary-of-sri-guru-teg-bahadur-ji/ Canada News, English Tv,English News, Tv Punjab English, Canada Politics Tue, 29 Jun 2021 12:42:40 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg PAU CELEBRATES 400TH BIRTH ANNIVERSARY OF SRI GURU TEG BAHADUR JI Archives - TV Punjab | English News Channel https://en.tvpunjab.com/tag/pau-celebrates-400th-birth-anniversary-of-sri-guru-teg-bahadur-ji/ 32 32 PAU ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੂਟੇ ਲਾਏ https://en.tvpunjab.com/pau-%e0%a8%b5%e0%a8%bf%e0%a8%9a-%e0%a8%b6%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%a4%e0%a9%87%e0%a8%97-%e0%a8%ac%e0%a8%b9%e0%a8%be%e0%a8%a6%e0%a8%b0-%e0%a8%b8%e0%a8%be/ https://en.tvpunjab.com/pau-%e0%a8%b5%e0%a8%bf%e0%a8%9a-%e0%a8%b6%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%a4%e0%a9%87%e0%a8%97-%e0%a8%ac%e0%a8%b9%e0%a8%be%e0%a8%a6%e0%a8%b0-%e0%a8%b8%e0%a8%be/#respond Tue, 29 Jun 2021 11:21:21 +0000 https://en.tvpunjab.com/?p=3086 ਲੁਧਿਆਣਾ : ਪੀ.ਏ.ਯੂ. ਵਿਚ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਸੰਖੇਪ ਸਮਾਗਮ ਵਿਚ ਬੂਟੇ ਲਾਏ ਗਏ । ਗੇਟ ਨੰ. 1 ਦੇ ਨੇੜੇ 400 ਬੂਟਿਆਂ ਦੇ ‘ਸੂਖਮ ਜੰਗਲ’ ਤਹਿਤ ਬੂਟੇ ਲਾਉਣ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ । ਇਸ ਮੌਕੇ ਡਾ. ਢਿੱਲੋਂ […]

The post PAU ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੂਟੇ ਲਾਏ appeared first on TV Punjab | English News Channel.

]]>

ਲੁਧਿਆਣਾ : ਪੀ.ਏ.ਯੂ. ਵਿਚ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਸੰਖੇਪ ਸਮਾਗਮ ਵਿਚ ਬੂਟੇ ਲਾਏ ਗਏ । ਗੇਟ ਨੰ. 1 ਦੇ ਨੇੜੇ 400 ਬੂਟਿਆਂ ਦੇ ‘ਸੂਖਮ ਜੰਗਲ’ ਤਹਿਤ ਬੂਟੇ ਲਾਉਣ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ । ਇਸ ਮੌਕੇ ਡਾ. ਢਿੱਲੋਂ ਨੇ ਕਿਹਾ ਕਿ ਮਹਾਨ ਪੁਰਖਾਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਉਹਨਾਂ ਦੀ ਯਾਦ ਵਿਚ ਬੂਟੇ ਲਾਏ ਜਾਣ ।

ਡਾ. ਢਿੱਲੋਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਦੇਣ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਦੇ ਦੇਸੀ ਰੁੱਖਾਂ ਨੂੰ ਲਾਉਣ ਲਈ ਪਹਿਲ ਦੇਣੀ ਚਾਹੀਦੀ ਹੈ ।

ਇਹ ਸਮਾਗਮ ਪੰਜਾਬ ਰਾਜ ਜੰਗਲਾਤ ਅਤੇ ਜੰਗਲੀ ਜੀਵਨ ਸੰਭਾਲ ਵਿਭਾਗ ਦੀ ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਹੋਇਆ । ਇਸ ਵਿਚ 54 ਦੇਸੀ ਕਿਸਮਾਂ ਦੇ 400 ਬੂਟੇ ਲਾਏ ਗਏ ਜਿਨਾਂ ਵਿੱਚ ਟਾਹਲੀ, ਕਿੱਕਰ, ਨਿੰਮ, ਡੇਕ, ਖਰੜ, ਬਹੇੜਾ, ਅਰਜੁਨ, ਸੁਹਾਂਜਣਾ, ਸਿੰਮਲ, ਇਮਲੀ, ਲਸੂੜਾ, ਢੇਹੂ, ਸਰੀਂਹ, ਬਿੱਲ, ਢੱਕ, ਤੂਤ ਆਦਿ ਪ੍ਰਮੁੱਖ ਹਨ । ਯੂਨੀਵਰਸਿਟੀ ਦੇ ਗੇਟ ਨੰ. 1 ਨੇੜੇ ਦੇਸੀ ਪ੍ਰਜਾਤੀਆਂ ਦੇ ਇਹਨਾਂ ਰੁੱਖਾਂ ਦਾ ਲੱਗਣਾ ਆਕਸੀਜਨ ਪਾਰਕ ਵਾਂਗ ਵਿਕਸਿਤ ਹੋਵੇਗਾ ।

ਲੁਧਿਆਣਾ ਡਵੀਜ਼ਨ ਦੇ ਜੰਗਲਾਤ ਅਧਿਕਾਰੀ ਸ੍ਰੀ ਹਰਭਜਨ ਸਿੰਘ ਨੇ ਇਹਨਾਂ ਬੂਟਿਆਂ ਨੂੰ ਲਾਉਣ ਲਈ ਉਪਲੱਬਧ ਕਰਵਾਇਆ । ਇਸ ਮੌਕੇ ਪੀ.ਏ.ਯੂ. ਦੇ ਤਮਾਮ ਉੱਚ ਅਧਿਕਾਰੀ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post PAU ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੂਟੇ ਲਾਏ appeared first on TV Punjab | English News Channel.

]]>
https://en.tvpunjab.com/pau-%e0%a8%b5%e0%a8%bf%e0%a8%9a-%e0%a8%b6%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%a4%e0%a9%87%e0%a8%97-%e0%a8%ac%e0%a8%b9%e0%a8%be%e0%a8%a6%e0%a8%b0-%e0%a8%b8%e0%a8%be/feed/ 0