PAU's agricultural engineers were selected by the top institutes Archives - TV Punjab | English News Channel https://en.tvpunjab.com/tag/paus-agricultural-engineers-were-selected-by-the-top-institutes/ Canada News, English Tv,English News, Tv Punjab English, Canada Politics Fri, 06 Aug 2021 13:22:42 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg PAU's agricultural engineers were selected by the top institutes Archives - TV Punjab | English News Channel https://en.tvpunjab.com/tag/paus-agricultural-engineers-were-selected-by-the-top-institutes/ 32 32 PAU ਦੇ ਖੇਤੀ ਇੰਜੀਨੀਅਰਾਂ ਨੂੰ ਚੋਟੀ ਦੀਆਂ ਸੰਸਥਾਵਾਂ ਨੇ ਚੁਣਿਆ https://en.tvpunjab.com/paus-agricultural-engineers-were-selected-by-the-top-institutes/ https://en.tvpunjab.com/paus-agricultural-engineers-were-selected-by-the-top-institutes/#respond Fri, 06 Aug 2021 13:21:43 +0000 https://en.tvpunjab.com/?p=7225 ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਵਿਚ ਬੀ ਟੈੱਕ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀਆਂ ਉੱਚ ਪੱਧਰੀ ਸੰਸਥਾਵਾਂ ਨੇ ਚੁਣ ਲਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਸਿਖਲਾਈ ਅਤੇ ਪਲੇਸਮੈਂਟ ਕਮੇਟੀ ਦੇ ਡਾ. ਵਿਸ਼ਾਲ ਬੈਕਟਰ ਨੇ ਦੱਸਿਆ ਕਿ ਕੁਮਾਰੀ ਅਰਸ਼ਪ੍ਰੀਤ ਕੌਰ ਨੂੰ ਅਮਰੀਕਾ ਦੀ ਆਰਕਾਨਸਸ ਯੂਨੀਵਰਸਿਟੀ ਵਿੱਚ ਭੋਜਨ ਵਿਗਿਆਨ ਵਿਸ਼ੇ ‘ਤੇ ਪੀ ਐੱਚ […]

The post PAU ਦੇ ਖੇਤੀ ਇੰਜੀਨੀਅਰਾਂ ਨੂੰ ਚੋਟੀ ਦੀਆਂ ਸੰਸਥਾਵਾਂ ਨੇ ਚੁਣਿਆ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਵਿਚ ਬੀ ਟੈੱਕ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀਆਂ ਉੱਚ ਪੱਧਰੀ ਸੰਸਥਾਵਾਂ ਨੇ ਚੁਣ ਲਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਸਿਖਲਾਈ ਅਤੇ ਪਲੇਸਮੈਂਟ ਕਮੇਟੀ ਦੇ ਡਾ. ਵਿਸ਼ਾਲ ਬੈਕਟਰ ਨੇ ਦੱਸਿਆ ਕਿ ਕੁਮਾਰੀ ਅਰਸ਼ਪ੍ਰੀਤ ਕੌਰ ਨੂੰ ਅਮਰੀਕਾ ਦੀ ਆਰਕਾਨਸਸ ਯੂਨੀਵਰਸਿਟੀ ਵਿੱਚ ਭੋਜਨ ਵਿਗਿਆਨ ਵਿਸ਼ੇ ‘ਤੇ ਪੀ ਐੱਚ ਡੀ ਦੀ ਖੋਜ ਲਈ ਚੁਣਿਆ ਗਿਆ ਹੈ।

ਕੁਮਾਰੀ ਅਰਸ਼ਪ੍ਰੀਤ ਨੂੰ ਇਸ ਖੋਜ ਲਈ ਵਿਸ਼ੇਸ਼ ਗਰਾਂਟ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਕੁਮਾਰੀ ਸੁਨੀਤਾ ਮੁਖਰਜੀ ਨੂੰ ਕੈਨੇਡਾ ਦੀ ਮੈਨੀਟੋਬਾ ਯੂਨੀਵਰਸਿਟੀ ਵਿਚ ਬਾਇਓ ਸਿਸਟਮ ਇੰਜੀਨੀਅਰਿੰਗ ਦੇ ਖੇਤਰ ਵਿਚ ਮਾਸਟਰਜ਼ ਪ੍ਰੋਗਰਾਮ ਵਿਚ ਦਾਖਲਾ ਮਿਲਿਆ ਹੈ। ਸ੍ਰੀ ਗੌਰਵ ਕੁਮਾਰ ਨੂੰ ਆਈ ਆਈ ਟੀ ਖੜਕਪੁਰ ਵਿਚ ਪਾਣੀ ਇੰਜੀਨੀਅਰਿੰਗ ਅਤੇ ਪ੍ਰਬੰਧਨ ਦੇ ਖੇਤਰ ਵਿਚ ਐੱਮ ਟੈੱਕ ਕਰਨ ਦਾ ਮੌਕਾ ਮਿਲੇਗਾ।

ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਇਹਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਾਲਜ ਦੀਆਂ ਅਕਾਦਮਿਕ ਗਤੀਵਿਧੀਆਂ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਖਤ ਮਿਹਨਤ ਜਾਰੀ ਰੱਖੀ ਹੈ ਇਸ ਕਰਕੇ ਪੀ.ਏ.ਯੂ. ਦੇ ਖੇਤੀ ਇੰਜੀਨੀਅਰਾਂ ਨੇ ਆਪਣੇ ਆਪ ਨੂੰ ਉੱਚ ਪੱਧਰੀ ਸੰਸਥਾਵਾਂ ਦੇ ਹਾਣ ਦਾ ਸਾਬਿਤ ਕੀਤਾ ਹੈ।

ਟ੍ਰੇਨਿੰਗ ਅਤੇ ਪਲੇਸਮੈਂਟ ਕਮੇਟੀ ਤੋਂ ਡਾ. ਸਤੀਸ਼ ਗੁਪਤਾ ਨੇ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਨਿਖਾਰਨ ਲਈ ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਇਹ ਪ੍ਰਾਪਤੀ ਆਉਣ ਵਾਲੇ ਸਾਲਾਂ ਵਿਚ ਹੋਰ ਵਿਦਿਆਰਥੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਉਤਸ਼ਾਹਿਤ ਕਰੇਗੀ।

ਟੀਵੀ ਪੰਜਾਬ ਬਿਊਰੋ

The post PAU ਦੇ ਖੇਤੀ ਇੰਜੀਨੀਅਰਾਂ ਨੂੰ ਚੋਟੀ ਦੀਆਂ ਸੰਸਥਾਵਾਂ ਨੇ ਚੁਣਿਆ appeared first on TV Punjab | English News Channel.

]]>
https://en.tvpunjab.com/paus-agricultural-engineers-were-selected-by-the-top-institutes/feed/ 0