PGI Archives - TV Punjab | English News Channel https://en.tvpunjab.com/tag/pgi/ Canada News, English Tv,English News, Tv Punjab English, Canada Politics Mon, 30 Aug 2021 10:17:18 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg PGI Archives - TV Punjab | English News Channel https://en.tvpunjab.com/tag/pgi/ 32 32 ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ https://en.tvpunjab.com/man-admitted-to-pgi-comitted-suicide/ https://en.tvpunjab.com/man-admitted-to-pgi-comitted-suicide/#respond Mon, 30 Aug 2021 10:17:18 +0000 https://en.tvpunjab.com/?p=8929 ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ […]

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
FacebookTwitterWhatsAppCopy Link

ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਪੁਲਸ ਨੇ ਦੱਸਿਆ ਕਿ ਬੂਟਾ ਸਿੰਘ ਦਾ ਇਲਾਜ ਪੀ. ਜੀ. ਆਈ. ’ਚ ਚੱਲ ਰਿਹਾ ਸੀ। ਉਹ ਆਪਣੀ ਭੈਣ ਕੋਲ 15 ਦਿਨ ਪਹਿਲਾਂ ਆਇਆ ਸੀ। ਉਸ ਦੀ ਭੈਣ ਪੀ. ਜੀ. ਆਈ. ਵਿਚ ਨਰਸ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ।

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
https://en.tvpunjab.com/man-admitted-to-pgi-comitted-suicide/feed/ 0
ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ https://en.tvpunjab.com/gangster-jaipal-bhullar-postmortem-3/ https://en.tvpunjab.com/gangster-jaipal-bhullar-postmortem-3/#respond Thu, 24 Jun 2021 08:25:06 +0000 https://en.tvpunjab.com/?p=2596 ਚੰਡੀਗੜ੍ਹ-ਪੀਜੀਆਈ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਤੋਂ ਸਾਰੀ ਤਸਵੀਰ ਸਾਫ ਹੋ ਗਈ ਹੈ । ਪੋਸਟਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਇਸ ਦੇ ਨਾਲ ਨਾਲ ਉਸਦੇ ਸਰੀਰ ਵਿਚ ਕੋਈ ਵੀ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ […]

The post ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਪੀਜੀਆਈ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਤੋਂ ਸਾਰੀ ਤਸਵੀਰ ਸਾਫ ਹੋ ਗਈ ਹੈ । ਪੋਸਟਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਇਸ ਦੇ ਨਾਲ ਨਾਲ ਉਸਦੇ ਸਰੀਰ ਵਿਚ ਕੋਈ ਵੀ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ ਟਾਰਚਰ ਦੀ ਪੁਸ਼ਟੀ ਹੁੰਦੀ ਹੋਵੇ।
ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੇ ਵਿਚ ਦੱਸਿਆ ਗਿਆ ਹੈ ਕਿ ਜੈਪਾਲ ਨੂੰ ਐਨਕਾਊਂਟਰ ਦੌਰਾਨ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਗੋਲੀ ਖੱਬੇ ਪਾਸੇ ਛਾਤੀ ਵਿੱਚ 8 ਸੈਂਟੀਮੀਟਰ ਤੱਕ ਡੂੰਘੀ ਗਈ ਸੀ , ਜੋ ਕਿ ਮੌਤ ਦਾ ਕਾਰਣ ਬਣੀ। ਡਾਕਟਰਾਂ ਦੇ ਬੋਰਡ ਵਿਚ ਵਿਭਾਗ ਦੇ ਪ੍ਰਧਾਨ ਵਾਈ. ਐੱਸ. ਬਾਂਸਲ, ਪ੍ਰੋ. ਰਤਿਮਭਰਾ ਨਾਡਾ, ਸਹਾਇਕ ਪ੍ਰੋ. ਚੇਰਿੰਗ ਤਾਂਦੂਪ ਅਤੇ ਡਾਕਟਰ ਸੈਂਥਿਲ ਕੁਮਾਰ ਸ਼ਾਮਲ ਸਨ।

ਰਿਪੋਰਟ ਮੁਤਾਬਿਕ ਐਕਸਰੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਜਗ੍ਹਾ ਫਰੈਕਚਰ ਸਨ ਪਰ ਉਹ ਵੀ ਗੋਲੀਆਂ ਕਾਰਣ ਹੀ ਸਨ। ਮੌਤ ਦਾ ਅਸਲ ਕਾਰਨ ਗੋਲੀ ਲੱਗਣ ਤੋਂ ਬਾਅਦ ਸ਼ੌਕ ਹੋ ਸਕਦਾ ਹੈ ਅਤੇ ਮੌਕੇ ’ਤੇ ਮੌਤ ਹੋਣ ਦੀ ਪੁਸ਼ਟੀ ਪੋਸਟਮਾਰਟਮ ਵਿਚ ਹੋਈ ਹੈ। ਡਾਕਟਰਾਂ ਨੇ ਗੋਲੀ ਲੱਗਣ ਅਤੇ ਮੌਤ ਵਿਚ ਦੇ ਸਮੇਂ ਦੇ ਵਿਸ਼ੇ ਵਿਚ ਲਿਖਿਆ ਹੈ ਕਿ ਡੈੱਥ ਆਨ ਦਿ ਸਪਾਟ ਹੀ ਹੋ ਗਈ ਸੀ। ਕੋਈ ਵੀ ਜਖ਼ਮ ਸਰੀਰਕ ਪ੍ਰਤਾੜਨਾ ਭਾਵ ਟਾਰਚਰ ਨਾਲ ਨਹੀਂ ਹੋਏ ਸਗੋਂ ਗੋਲੀਆਂ ਜਾਂ ਉਨ੍ਹਾਂ ਦੇ ਛਰਿਆਂ ਨਾਲ ਹੋਏ ਸਨ । ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਇੰਜਰੀ ਵੀ ਨਹੀਂ ਮਿਲੀ।

ਟੀਵੀ ਪੰਜਾਬ ਬਿਊਰੋ

The post ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਆਈ ਰਿਪੋਰਟ, ਸਾਰਾ ਸੱਚ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem-3/feed/ 0
ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ https://en.tvpunjab.com/gangster-jaipal-bhullar-postmortem-2/ https://en.tvpunjab.com/gangster-jaipal-bhullar-postmortem-2/#respond Tue, 22 Jun 2021 06:06:36 +0000 https://en.tvpunjab.com/?p=2345 ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ […]

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ ਵਿੱਚ ਪਹੁੰਚੇਗਾ। ਇੱਥੇ ਡਾਕਟਰਾ ਦੇ ਇਕ ਬੋਰਡ ਦੀ ਦੇਖ-ਰੇਖ ਵਿੱਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੌਰਾਨ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ ਪਰ ਇਸ ਮੰਗ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ।

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem-2/feed/ 0