postmortem Archives - TV Punjab | English News Channel https://en.tvpunjab.com/tag/postmortem/ Canada News, English Tv,English News, Tv Punjab English, Canada Politics Thu, 22 Jul 2021 09:24:40 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg postmortem Archives - TV Punjab | English News Channel https://en.tvpunjab.com/tag/postmortem/ 32 32 ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ https://en.tvpunjab.com/half-burnt-body-postmortem-mysterious-death-newlyweds/ https://en.tvpunjab.com/half-burnt-body-postmortem-mysterious-death-newlyweds/#respond Thu, 22 Jul 2021 07:25:05 +0000 https://en.tvpunjab.com/?p=5542 ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਕੇ ਘਰ ਆਈ ਵਿਅਹੁਤਾ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਸਕਾਰ ਸਮੇਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਤਕਰਾਰ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣਾ ਸ੍ਰੀ ਗੋਇੰਦਵਾਲ ਸਾਹਿਬ […]

The post ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ appeared first on TV Punjab | English News Channel.

]]>
FacebookTwitterWhatsAppCopy Link


ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਕੇ ਘਰ ਆਈ ਵਿਅਹੁਤਾ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਸਕਾਰ ਸਮੇਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਤਕਰਾਰ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਪੈਕਟਰ ਨਵਦੀਪ ਸਿੰਘ ਨੇ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਕੁਲਬੀਰ ਕੌਰ ਦਾ ਵਿਆਹ ਤਕਰੀਬਨ ਛੇ ਮਹੀਨੇ ਪਹਿਲਾਂ ਅੰਮਿ੍ਤਸਰ ਦੇ ਪਿੰਡ ਸੁਲਤਾਨਵਿੰਡ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਕੁਲਬੀਰ ਕੌਰ ਦੀ ਲੰਘੀ ਰਾਤ ਆਪਣੇ ਪੇਕੇ ਘਰ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ। ਜਦੋਂ ਉਸਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅੱਧ ਸੜੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤਾ ਹੈ।

ਕੁੜੀ ਦੇ ਪਰਿਵਾਰ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਲਬੀਰ ਕੌਰ ਉਨ੍ਹਾਂ ਦੇ ਕੋਲ ਆਈ ਹੋਈ ਸੀ। ਬੀਤੀ ਰਾਤ ਉਸਦੇ ਪਤੀ ਦਾ ਫੋਨ ਵੀ ਆਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਸਦੀ ਆਪਣੇ ਪਤੀ ਨਾਲ ਕੀ ਗੱਲ ਹੋਈ ਹੈ। ਜਦੋਂ ਸਵੇਰੇ ਕੁਲਬੀਰ ਕੌਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਸੀ। ਕੁਲਬੀਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਸ਼ੰਕੇ ਖੜ੍ਹੇ ਕੀਤੇ ਹਨ।

ਟੀਵੀ ਪੰਜਾਬ ਬਿਊਰੋ

The post ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ appeared first on TV Punjab | English News Channel.

]]>
https://en.tvpunjab.com/half-burnt-body-postmortem-mysterious-death-newlyweds/feed/ 0
ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ https://en.tvpunjab.com/gangster-jaipal-bhullar-postmortem-2/ https://en.tvpunjab.com/gangster-jaipal-bhullar-postmortem-2/#respond Tue, 22 Jun 2021 06:06:36 +0000 https://en.tvpunjab.com/?p=2345 ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ […]

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ ਵਿੱਚ ਪਹੁੰਚੇਗਾ। ਇੱਥੇ ਡਾਕਟਰਾ ਦੇ ਇਕ ਬੋਰਡ ਦੀ ਦੇਖ-ਰੇਖ ਵਿੱਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੌਰਾਨ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ ਪਰ ਇਸ ਮੰਗ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ।

The post ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem-2/feed/ 0
ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ https://en.tvpunjab.com/gangster-jaipal-bhullar-postmortem/ https://en.tvpunjab.com/gangster-jaipal-bhullar-postmortem/#respond Thu, 17 Jun 2021 15:55:19 +0000 https://en.tvpunjab.com/?p=2078 ਟੀਵੀ ਪੰਜਾਬ ਬਿਊਰੋ- ਪੁਲਿਸ ਹੱਥੋਂ ਐਨਕਾਊਂਟਰ ਹੋਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਸਬੰਧੀ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਪਰਿਵਾਰ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਜੈਪਾਲ ਭੁੱਲਰ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ […]

The post ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ appeared first on TV Punjab | English News Channel.

]]>
FacebookTwitterWhatsAppCopy Link

ਟੀਵੀ ਪੰਜਾਬ ਬਿਊਰੋ- ਪੁਲਿਸ ਹੱਥੋਂ ਐਨਕਾਊਂਟਰ ਹੋਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਸਬੰਧੀ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਪਰਿਵਾਰ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਜੈਪਾਲ ਭੁੱਲਰ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਈ ਕੋਰਟ ਦੀ ਜੱਜ ਮੰਜਰੀ ਨਹਿਰੂ ਕੌਲ ਨੇ ਇਸ ਨੂੰ ਦੂਜੇ ਸੂਬੇ ਦਾ ਮਾਮਲਾ ਦੱਸਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦਾ ਕਹਿਣਾ ਹੈ ਕਿ ਇਹ ਕੇਸ ਉਸ ਦੇ ਅਜ਼ਾਤ ( ਜੂਰੀਸਡਿਕਸ਼ਨ) ਦੇ ਘੇਰੇ ਵਿੱਚ ਨਹੀਂ ਆਉਂਦਾ ਅਤੇ ਜੇ ਪਰਿਵਾਰ ਪੋਸਟ ਮਾਰਟਮ ਚਾਹੁੰਦਾ ਹੈ ਤਾਂ ਉਹ ਘਟਨਾ ਵਾਲੇ ਸਥਾਨ ‘ਤੇ ਮੰਗ ਕਰ ਸਕਦਾ ਹੈ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਪਰਿਵਾਰ ਨੇ ਹੁਣ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ।

ਦੱਸ ਦੇਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਉਸ ਦੇ ਬੇਟੇ ਦਾ ਦੁਬਾਰਾ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ।
 ਗੈਂਗਸਟਰ ਜੈਪਾਲ ਭੁੱਲਰ ਦਾ 9 ਜੂਨ ਨੂੰ ਐਨਕਾਊਂਟਰ ਹੋਇਆ ਸੀ। ਮ੍ਰਿਤਕ ਦੇ ਪਿਤਾ ਭੂਪਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਰਹਿ ਚੁੱਕੇ ਹਨ , ਨੇ ਮੰਗਲਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ‘ਚ ਦੋਸ਼ ਲਾਏ ਹਨ ਕਿ ਉਸ ਦੇ ਮੁੰਡੇ ਨੂੰ ਪਹਿਲਾਂ ਬੁਰੀ ਤਰ੍ਹਾਂ ਨਾਲ ਟਾਰਚਰ ਕੀਤਾ ਗਿਆ ਸੀ। ਉਸ ਦੇ ਮੁੰਡੇ ਦੇ ਮ੍ਰਿਤਕ ਦੇਹ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਤੇ ਉਸ ਦੇ ਸਰੀਰ ‘ਤੇ ਗੋਲ਼ੀ ਦੇ ਨਿਸ਼ਾਨ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਬੇਟੇ ਨੂੰ ਪੁਆਇੰਟ ਬਲੈਂਕ ਰੇਂਜ ਨਾਲ ਗੋਲ਼ੀ ਮਾਰੀ ਗਈ ਹੈ ਤੇ ਇਹ ਐਨਕਾਊਂਟਰ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਐਨਕਾਊਂਟਰ ਸੀ।

The post ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ appeared first on TV Punjab | English News Channel.

]]>
https://en.tvpunjab.com/gangster-jaipal-bhullar-postmortem/feed/ 0