relief Archives - TV Punjab | English News Channel https://en.tvpunjab.com/tag/relief/ Canada News, English Tv,English News, Tv Punjab English, Canada Politics Sat, 03 Jul 2021 16:03:30 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg relief Archives - TV Punjab | English News Channel https://en.tvpunjab.com/tag/relief/ 32 32 ਰਾਹਤ ਭਰੀ ਖ਼ਬਰ : ਪੰਜਾਬ ਨੂੰ ਮਿਲੇਗੀ ਬਿਜਲੀ ਕੱਟਾਂ ਤੋਂ ਨਿਜਾਤ, ਬੰਦ ਪਏ ਥਰਮਲ ਯੂਨਿਟ ਹੋਏ ਚਾਲੂ https://en.tvpunjab.com/punjab-get-relief-power-cut-3553-2/ https://en.tvpunjab.com/punjab-get-relief-power-cut-3553-2/#respond Sat, 03 Jul 2021 16:03:30 +0000 https://en.tvpunjab.com/?p=3553 ਪਟਿਆਲਾ : ਪੰਜਾਬ ਵਿਚ ਬੰਦ ਹੋਏ ਯੂਨਿਟਾਂ ਦੇ ਮੁੜ ਚੱਲਣ ਨਾਲ 900 ਮੈਗਵਾਟ ਬਿਜਲੀ ਮਿਲਣ ਲੱਗੀ ਹੈ, ਜਿਸ ਨਾਲ ਬਿਜਲੀ ਦੀ ਮੰਗ ਪੂਰੀ ਹੋਣ ਦੀ ਉਮੀਦ ਜਾਗ ਬੱਝ ਗਈ ਹੈ। ਇਸ ਦੇ ਨਾਲ ਨਾਲ ਉਦਯੋਗਿਕ ਹਫ਼ਤਾਵਾਰੀ ਛੁੱਟੀ ਅਤੇ ਥਰਮਲ ਪਲਾਂਟ ਦੇ ਪੂਰੀ ਸਮਰੱਥਾ ਨਾਲ ਕੰਮ ਕਰਨ ਕਰਕੇ ਵੀ ਹਾਲਾਤ ਸੌਖਾਲੇ ਹੋਣ ਲੱਗੇ ਹਨ। ਪੀਐੱਸਪੀਸੀਐੱਲ ਨੂੰ ਉਦਯੋਗਿਕ […]

The post ਰਾਹਤ ਭਰੀ ਖ਼ਬਰ : ਪੰਜਾਬ ਨੂੰ ਮਿਲੇਗੀ ਬਿਜਲੀ ਕੱਟਾਂ ਤੋਂ ਨਿਜਾਤ, ਬੰਦ ਪਏ ਥਰਮਲ ਯੂਨਿਟ ਹੋਏ ਚਾਲੂ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ : ਪੰਜਾਬ ਵਿਚ ਬੰਦ ਹੋਏ ਯੂਨਿਟਾਂ ਦੇ ਮੁੜ ਚੱਲਣ ਨਾਲ 900 ਮੈਗਵਾਟ ਬਿਜਲੀ ਮਿਲਣ ਲੱਗੀ ਹੈ, ਜਿਸ ਨਾਲ ਬਿਜਲੀ ਦੀ ਮੰਗ ਪੂਰੀ ਹੋਣ ਦੀ ਉਮੀਦ ਜਾਗ ਬੱਝ ਗਈ ਹੈ। ਇਸ ਦੇ ਨਾਲ ਨਾਲ ਉਦਯੋਗਿਕ ਹਫ਼ਤਾਵਾਰੀ ਛੁੱਟੀ ਅਤੇ ਥਰਮਲ ਪਲਾਂਟ ਦੇ ਪੂਰੀ ਸਮਰੱਥਾ ਨਾਲ ਕੰਮ ਕਰਨ ਕਰਕੇ ਵੀ ਹਾਲਾਤ ਸੌਖਾਲੇ ਹੋਣ ਲੱਗੇ ਹਨ।
ਪੀਐੱਸਪੀਸੀਐੱਲ ਨੂੰ ਉਦਯੋਗਿਕ ਹਫ਼ਤਾਵਾਰੀ ਛੁੱਟੀ ਦੀ ਅਪੀਲ ਨਾਲ ਭਾਵੇਂ ਉਦਯੋਗਿਕ ਹਫ਼ਤਾਵਾਰੀ ਛੁੱਟੀ ਹਾਲੇ ਸੱਤ ਜੁਲਾਈ ਤਕ ਜਾਰੀ ਰਹੇਗੀ ਪਰ ਅਗਲੇ ਦਿਨਾਂ ਵਿਚ ਲੋਕਾਂ ਨੂੰ ਵੱਡੇ ਕੱਟਾਂ ਤੋਂ ਰਾਹਤ ਮਿਲਣ ਦੀ ਆਸ ਜਾਗ ਗਈ ਹੈ।ਸ਼ਨਿਚਰਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਔਸਤਨ 13 ਹਜ਼ਾਰ 115 ਮੈਗਾਵਾਟ ਦਰਜ ਕੀਤੀ ਗਈ ਹੈ ਜੋਕਿ ਸ਼ੁੱਕਰਵਾਰ ਨੂੰ 13361 ਦਰਜ ਕੀਤੀ ਗਈ ਸੀ। ਇਸ ਮੰਗ ਨੂੰ ਪੀਐੱਸਪੀਸੀਐੱਲ ਨੇ ਸੌਖਿਆਂ ਹੀ ਪੂਰਾ ਕਰ ਲਿਆ ਹੈ।
ਪੀਐੱਸਪੀਸੀਐੱਲ ਨੇ ਰੋਪੜ ਪਲਾਂਟ ਦੇ ਚਾਰ ਯੂਨਿਟਾਂ ਤੋਂ ਔਸਤਨ 747, ਲਹਿਰਾ ਮੁਹੱਬਤ ਤੋਂ 831 ਕੁੱਲ 1587 ਮੈਗਵਾਟ ਬਿਜਲੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 246, ਅਪਰਬਾਰੀ ਦੁਆਬ ਡੈਮ ਤੋਂ 86, ਸ੍ਰੀ ਅਨੰਦਪੁਰ ਸਾਹਿਬ ਪਲਾਂਟ ਤੋਂ 120 ਤੇ ਸ਼ਾਨਨ ਤੋਂ 105 ਕੁੱਲ 728 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਪੰਜਾਬ ਵਿਚ ਮੌਜੂਦਾ ਨਿੱਜੀ ਪਲਾਂਟਾਂ ’ਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋ ਯੂਨਿਟਾਂ ਤੋਂ 1347, ਤਲਵੰਡੀ ਸਾਬੋ ਦੇ ਦੋ ਯੂਨਿਟਾਂ ਤੋਂ 1236 ਤੇ ਗੋਇੰਦਵਾਲ ਪਲਾਂਟ ਦੇ ਦੋ ਯੂਨਿਟਾਂ ਤੋਂ 503 ਕੁੱਲ 3086 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਪੀਐੱਸਪੀਸੀਐੱਲ ਨੇ ਪੰਜਾਬ ਵਿਚੋਂ ਕੁੱਲ 5588 ਮੈਗਵਾਟ ਤੇ ਬਾਕੀ ਬਿਜਲੀ ਬਾਹਰੋਂ ਖ਼ਰੀਦ ਕੇ ਮੰਗ ਨੂੰ ਪੂਰਾ ਕੀਤਾ ਹੈ।

The post ਰਾਹਤ ਭਰੀ ਖ਼ਬਰ : ਪੰਜਾਬ ਨੂੰ ਮਿਲੇਗੀ ਬਿਜਲੀ ਕੱਟਾਂ ਤੋਂ ਨਿਜਾਤ, ਬੰਦ ਪਏ ਥਰਮਲ ਯੂਨਿਟ ਹੋਏ ਚਾਲੂ appeared first on TV Punjab | English News Channel.

]]>
https://en.tvpunjab.com/punjab-get-relief-power-cut-3553-2/feed/ 0
ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਨੂੰ ਹਾਈ ਕੋਰਟ ਤੋਂ ਰਾਹਤ, ਪੰਜਾਬ ਸਰਕਾਰ ਨੂੰ ਦਿੱਤੇ ਇਹ ਆਦੇਸ਼ https://en.tvpunjab.com/high-court-relief-gangstar-3363-2/ https://en.tvpunjab.com/high-court-relief-gangstar-3363-2/#respond Thu, 01 Jul 2021 16:10:48 +0000 https://en.tvpunjab.com/?p=3363 ਬਠਿੰਡਾ- ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਵੱਲੋਂ ਉਨ੍ਹਾਂ ਨੂੰ ਵੱਖ ਤੋਂ 22 ਘੰਟਿਆਂ ਤਕ ਇਕਾਂਤ ਕੈਦ ‘ਚ ਰੱਖੇ ਜਾਣ ਖ਼ਿਲਾਫ਼ ਦਾਖ਼ਲ ਪਟੀਸ਼ਨ ‘ਤੇ ਹਾਈ ਕੋਰਟ ਨੇ ਵੀਰਵਾਰ ਨੂੰ ਇਨ੍ਹਾਂ ਸਾਰੇ ਕੈਦੀਆਂ ਨੂੰ 22 ਘੰਟਿਆਂ ਤਕ ਵੱਖ ਤੋਂ ਇਕਾਂਤਵਾਸ ਕੈਦ ‘ਚ ਰੱਖਣ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਤੇ ਅੱਗੇ ਤੋਂ ਇਨ੍ਹਾਂ ਨੂੰ ਜੇਲ੍ਹ […]

The post ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਨੂੰ ਹਾਈ ਕੋਰਟ ਤੋਂ ਰਾਹਤ, ਪੰਜਾਬ ਸਰਕਾਰ ਨੂੰ ਦਿੱਤੇ ਇਹ ਆਦੇਸ਼ appeared first on TV Punjab | English News Channel.

]]>
FacebookTwitterWhatsAppCopy Link


ਬਠਿੰਡਾ- ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਵੱਲੋਂ ਉਨ੍ਹਾਂ ਨੂੰ ਵੱਖ ਤੋਂ 22 ਘੰਟਿਆਂ ਤਕ ਇਕਾਂਤ ਕੈਦ ‘ਚ ਰੱਖੇ ਜਾਣ ਖ਼ਿਲਾਫ਼ ਦਾਖ਼ਲ ਪਟੀਸ਼ਨ ‘ਤੇ ਹਾਈ ਕੋਰਟ ਨੇ ਵੀਰਵਾਰ ਨੂੰ ਇਨ੍ਹਾਂ ਸਾਰੇ ਕੈਦੀਆਂ ਨੂੰ 22 ਘੰਟਿਆਂ ਤਕ ਵੱਖ ਤੋਂ ਇਕਾਂਤਵਾਸ ਕੈਦ ‘ਚ ਰੱਖਣ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਤੇ ਅੱਗੇ ਤੋਂ ਇਨ੍ਹਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਇਸਦੇ ਲਈ ਪੰਜਾਬ ਸਰਕਾਰ ਨੂੰ ਪਾਲਿਸੀ ਬਣਾਏ ਜਾਣ ਦੇ ਆਦੇਸ਼ ਦੇ ਦਿੱਤੇ ਹਨ।

ਜਸਟਿਸ ਸੁਧੀਰ ਮਿੱਤਲ ਨੇ ਇਹ ਆਦੇਸ਼ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਬਲਜਿੰਦਰ ਸਿੰਘ ਬਿੱਲਾ, ਰਾਜਿਆ, ਗੁਰਪ੍ਰੀਤ ਸਿੰਘ ਸੇਖੋਂ, ਚੰਦਨ, ਰਮਨਦੀਪ ਸਿੰਘ ਰੰਮੀ ਤੇ ਤਜਿੰਦਰ ਸਿੰਘ ਤੇਜਾ ਵੱਲੋਂ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਚਾਹੇ ਇਹ ਸਾਰੇ ਕੈਦੀ ਗੈਂਗਸਟਰ ਹਨ ਪਰ ਇਨ੍ਹਾਂ ਨੂੰ ਜੇਲ੍ਹ ‘ਚ 22 ਘੰਟਿਆਂ ਤਕ ਵੱਖ ਤੋਂ ਕੈਦ ਕਰਨਾ ਸਜ਼ਾ ਦੇ ਅੰਦਰ ਇਕ ਹੋਰ ਸਜ਼ਾ ਦੇਣ ਜਿਹਾ ਹੈ। ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰੇ ਕਿ ਇਨ੍ਹਾਂ ਗੈਂਗਸਟਰਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਤਾਂਕਿ ਇਨ੍ਹਾਂ ‘ਚ ਆਪਸੀ ਟਕਰਾਅ ਨਾ ਹੋਵੇ। ਇਸ ਦੇ ਲਈ ਵੱਖ-ਵੱਖ ਗੁੱਟਾਂ ਦੇ ਕੈਦੀਆਂ ਨੂੰ ਵੱਖ-ਵੱਖ ਬੈਰਕ ‘ਚ ਰੱਖਿਆ ਜਾ ਸਕਦਾ ਹੈ। ਹਾਈ ਕੋਰਟ ਨੇ ਕਿਹਾ ਕਿ ਉਹ ਫਿਲਹਾਲ 22 ਘੰਟੇ ਦੇ ਇਕਾਂਤਵਾਸ ਕੈਦ ਦੇ ਆਦੇਸ਼ਾਂ ਨੂੰ ਰੱਦ ਕਰ ਰਹੇ ਹਨ ਪਰ ਅੱਗੇ ਇਨ੍ਹਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਇਹ ਤੈਅ ਕਰਨਾ ਸਰਕਾਰ ਦਾ ਕੰਮ ਹੈ। ਲਿਹਾਜ਼ਾ ਸਰਕਾਰ 19 ਜੁਲਾਈ ਤਕ ਇਸਦੇ ਲਈ ਇਕ ਨੀਤੀ ਬਣਾ ਕੇ ਹਾਈ ਕੋਰਟ ਨੂੰ ਇਸ ਦੀ ਜਾਣਕਾਰੀ ਦੇਵੇ।ਦੱਸਣਯੋਗ ਹੈ ਕਿ ਇਨ੍ਹਾਂ ਸਾਰੇ ਕੈਦੀਆਂ ਨੇ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਸਾਰੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ‘ਚ ਇਕੱਤਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ‘ਤੇ ਗੈਂਗਸਟਰ ਹੋਣ ਦਾ ਠੱਪਾ ਲੱਗਾ ਹੋਇਆ ਹੈ, ਇਸ ਨਾਲ ਜੇਲ੍ਹ ‘ਚ ਕਦੀ ਵੀ ਅਣਹੋਣੀ ਘਟਨਾ ਹੋ ਸਕਦੀ ਹੈ।

ਗੈਂਗਸਟਰਾਂ ਨੇ ਪਟੀਸ਼ਨ ‘ਚ ਕਿਹਾ ਸੀ ਕਿ ਪੁਲਿਸ ਉਨ੍ਹਾਂ ਦੇ ਐਨਕਾਊਂਟਰ ਦੀ ਸਾਜ਼ਿਸ਼ ਰਚ ਰਹੀ ਹੈ, ਇਸ ਲਈ ਬਠਿੰਡਾ ਜੇਲ੍ਹ ‘ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨਕਰਤਾਵਾਂ ਨੇ ਦੱਸਿਆ ਕਿ ਜਦੋਂ ਤੋਂ ਅਖੌਤੀ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ‘ਚ ਲਿਆਂਦਾ ਗਿਆ ਹੈ ਉਦੋਂ ਤੋਂ ਰੋਜ਼ ਉਨ੍ਹਾਂ ਨੂੰ ਦਿਨ ‘ਚ 22 ਘੰਟੇ ਹਨੇਰੇ ਕਮਰੇ ‘ਚ ਪਾਣੀ, ਸਾਫ਼ ਹਵਾ ਤੇ ਹੋਰ ਮੁੱਢਲੀਆਂ ਸਹੂਲਤਾਂ ਤੋਂ ਬਿਨਾਂ ਰੱਖਿਆ ਜਾਂਦਾ ਹੈ। ਇਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹਾਲੀਆ ਹੀ ‘ਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਸਾਰੇ ਗੈਂਗਸਟਰਾਂ ਨੂੰ ਦੇਖ ਲੈਣਗੇ। ਅਜਿਹੇ ‘ਚ ਜੇਲ੍ਹ ‘ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ‘ਚ ਇਨ੍ਹਾਂ ਸਾਰਿਆਂ ਨੇ ਇਕਾਂਤ ਕੈਦ ‘ਚ ਰੱਖੇ ਜਾਣ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ।

The post ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਨੂੰ ਹਾਈ ਕੋਰਟ ਤੋਂ ਰਾਹਤ, ਪੰਜਾਬ ਸਰਕਾਰ ਨੂੰ ਦਿੱਤੇ ਇਹ ਆਦੇਸ਼ appeared first on TV Punjab | English News Channel.

]]>
https://en.tvpunjab.com/high-court-relief-gangstar-3363-2/feed/ 0