resigned Archives - TV Punjab | English News Channel https://en.tvpunjab.com/tag/resigned/ Canada News, English Tv,English News, Tv Punjab English, Canada Politics Fri, 27 Aug 2021 07:35:49 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg resigned Archives - TV Punjab | English News Channel https://en.tvpunjab.com/tag/resigned/ 32 32 ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ https://en.tvpunjab.com/malwinder-singh-mali-advisor-to-navjot-singh-sidhu-resigned/ https://en.tvpunjab.com/malwinder-singh-mali-advisor-to-navjot-singh-sidhu-resigned/#respond Fri, 27 Aug 2021 06:35:58 +0000 https://en.tvpunjab.com/?p=8713 ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਮਾਲਵਿੰਦਰ ਮਾਲੀ ਨੇ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਝਾਅ ਦੇਣ ਲਈ ਦਿੱਤੀ ਆਪਣੀ ਸਹਿਮਤੀ […]

The post ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਮਾਲਵਿੰਦਰ ਮਾਲੀ ਨੇ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਝਾਅ ਦੇਣ ਲਈ ਦਿੱਤੀ ਆਪਣੀ ਸਹਿਮਤੀ ਵਾਪਸ ਲੈਂਦਾ ਹਾਂ।

ਇਸ ਦੇ ਨਾਲ ਹੀ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਹੈ ਕਿ ਜੇਕਰ ਉਸ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿੰਘ, ਵਿਜੇਇੰਦਰ ਸਿੰਗਲਾ, ਮਨੀਸ਼ ਤਿਵਾੜੀ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਸਕੱਤਰ ਸੁਭਾਸ਼ ਸ਼ਰਮਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਤੇ ਜਰਨੈਲ ਸਿੰਘ ਜਿੰਮੇਵਾਰ ਹੋਣਗੇ। ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਬਿਆਨਾਂ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।

ਹਾਲ ਹੀ ਵਿਚ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ ਵਿਵਾਦਤ ਟਿੱਪਣੀਆਂ ਕੀਤੀਆਂ ਹਨ। ਜਿਸ ਤੋਂ ਬਾਅਦ ਰਾਜਨੀਤੀ ਗਰਮਾ ਗਈ। ਇਸ ਮਾਮਲੇ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਇਨ੍ਹਾਂ ਦੀ ਨਿਯੁਕਤੀ ਪਾਰਟੀ ਵੱਲੋਂ ਨਹੀਂ ਕੀਤੀ ਗਈ ਹੈ ਪਰ ਜੇਕਰ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਨਾ ਕੋਈ ਅਹੁਦਾ ਲਿਆ ਨਾ ਕਿਸੇ ਅਹੁਦੇ ਤੋਂ ਅਸਤੀਫ਼ਾ ਦਿੱਤਾ : ਮਾਲੀ 

ਮਾਲਵਿੰਦਰ ਸਿੰਘ ਮਾਲੀ ਦੀ ਇਕ ਪੋਸਟ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਨਾ ਕੋਈ ਅਹੁਦਾ ਲਿਆ ਨਾ ਕਿਸੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੈੱਸ ਬਿਆਨ ਵਿਚ ਵੀ ਸਪਸ਼ਟ ਲਿਖਿਆ ਹੈ ਕਿ ਸਲਾਹ ਲੈਣ ਲਈ ਦਿੱਤੀ ਸਹਿਮਤੀ ਨਿਮਰਤਾ ਸਹਿਤ ਵਾਪਸ ਲੈ ਰਿਹਾ ਹਾਂ ਪਰ ਮੀਡੀਆ ਚਲਾ ਰਿਹਾ ਹੈ ਕਿ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ appeared first on TV Punjab | English News Channel.

]]>
https://en.tvpunjab.com/malwinder-singh-mali-advisor-to-navjot-singh-sidhu-resigned/feed/ 0
ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ https://en.tvpunjab.com/sit-vijay-singla-resigned-parkash-singh-badal/ https://en.tvpunjab.com/sit-vijay-singla-resigned-parkash-singh-badal/#respond Sat, 26 Jun 2021 07:50:02 +0000 https://en.tvpunjab.com/?p=2790 ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮਾਹਿਰ ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ। ਵਿਜੇ ਸਿੰਗਲਾ ਨੂੰ ਐੱਸ.ਆਈ.ਟੀ. ਵਲੋਂ ਮਾਹਿਰ ਦੇ ਤੌਰ ’ਤੇ ਆਪਣੇ ਨਾਲ ਲਾਇਆ ਗਿਆ ਸੀ। ਗੌਰਤਲਬ ਹੈ ਕਿ […]

The post ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮਾਹਿਰ ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ। ਵਿਜੇ ਸਿੰਗਲਾ ਨੂੰ ਐੱਸ.ਆਈ.ਟੀ. ਵਲੋਂ ਮਾਹਿਰ ਦੇ ਤੌਰ ’ਤੇ ਆਪਣੇ ਨਾਲ ਲਾਇਆ ਗਿਆ ਸੀ।
ਗੌਰਤਲਬ ਹੈ ਕਿ ਉਨ੍ਹਾਂ ਨੇ ਇਹ ਅਸਤੀਫਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਦੌਰਾਨ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਦਿੱਤਾ। ਉਹ ਐੱਸ.ਆਈ.ਟੀ. ਵਲੋਂ ਜਾਂਚ ਦੌਰਾਨ ਕਾਨੂੰਨੀ ਪੇਚੀਦਗੀਆਂ ’ਤੇ ਐੱਸ.ਆਈ.ਟੀ. ਮੈਬਰਾਂ ਨੂੰ ਸਲਾਹ ਦਿੰਦੇ ਸਨ ਪਰ ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਪਹੁੰਚੀ ਐੱਸ.ਆਈ.ਟੀ. ਵਿਚ ਉਨ੍ਹਾਂ ਦੀ ਹਾਜ਼ਰੀ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛਣ ਤੋਂ ਵੀ ਰੋਕਿਆ ਸੀ। ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਬਾਅਦ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਵੀ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਗਿਆ ਸੀ। ਇਸ ਸਭ ਦੇ ਦਰਮਿਆਨ ਸ਼ੁੱਕਰਵਾਰ ਨੂੰ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਅਸਤੀਫ਼ਾ ਦੇ ਦਿੱਤਾ।

ਟੀਵੀ ਪੰਜਾਬ ਬਿਊਰੋ

The post ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ appeared first on TV Punjab | English News Channel.

]]>
https://en.tvpunjab.com/sit-vijay-singla-resigned-parkash-singh-badal/feed/ 0