robbers Archives - TV Punjab | English News Channel https://en.tvpunjab.com/tag/robbers/ Canada News, English Tv,English News, Tv Punjab English, Canada Politics Tue, 20 Jul 2021 15:21:12 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg robbers Archives - TV Punjab | English News Channel https://en.tvpunjab.com/tag/robbers/ 32 32 ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ https://en.tvpunjab.com/grocery-store-owner-shot-dead-jalandhar-sodal/ https://en.tvpunjab.com/grocery-store-owner-shot-dead-jalandhar-sodal/#respond Tue, 20 Jul 2021 15:16:58 +0000 https://en.tvpunjab.com/?p=5340 ਜਲੰਧਰ -ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਥਿਤ ਗੋਲੀ ਲੱਗਣ ਨਾਲ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਆਸ ਪਾਸ ਦੇ ਲੋਕਾਂ ਨੇ […]

The post ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ -ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਥਿਤ ਗੋਲੀ ਲੱਗਣ ਨਾਲ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚਲਾਉਂਦੇ ਹੋਏ ਕਿਸੇ ਨੂੰ ਨਹੀਂ ਦੇਖਿਆ ਪਰ ਗੋਲ਼ੀ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਸਚਿਨ ਬਚਾਓ-ਬਚਾਓ ਬੋਲ ਕੇ ਭੱਜ ਰਿਹਾ ਸੀ। ਮੌਕੇ ’ਤੇ ਅਜੇ ਤੱਕ ਕੋਈ ਗੋਲੀ ਦਾ ਖੋਲ ਵੀ ਨਹੀਂ ਮਿਲਿਆ ਹੈ। ਗੋਲੀ ਕਿਹੜੇ ਹਾਲਾਤ ’ਚ ਚੱਲੀ ਇਸ ਦੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ।

The post ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ appeared first on TV Punjab | English News Channel.

]]>
https://en.tvpunjab.com/grocery-store-owner-shot-dead-jalandhar-sodal/feed/ 0
ਦਿੱਲੀ ਦੇ ਵਪਾਰੀਆਂ ਦੀ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ ਗੱਡੀ ਘੇਰ ਕੇ ਚਲਾਈ ਗੋਲ਼ੀ, 50 ਹਜ਼ਾਰ ਲੁੱਟ ਕੇ ਹੋਏ ਫਰਾਰ https://en.tvpunjab.com/delhi-traders-robbers-shoot-50000-looters-flee3375-2/ https://en.tvpunjab.com/delhi-traders-robbers-shoot-50000-looters-flee3375-2/#respond Fri, 02 Jul 2021 06:43:02 +0000 https://en.tvpunjab.com/?p=3375 ਫਿਰੋਜ਼ਪੁਰ- ਫਿਰੋਜ਼ਪੁਰ-ਫਾਜ਼ਿਲਕਾ ਦੇ ਪਿੰਡ ਲਾਲਚੀਆਂ ਦੇ ਕੋਲ ਵੱਡੀ ਘਟਨਾ ਵਾਪਰੀ। ਇੱਥੇ ਇਕ ਕਾਰ ਸਵਾਰ ਨੂੰ ਲੁਟੇਰਿਆਂ ਨੇ ਰੋਕ ਕੇ ਪਿਸਤੌਲ ਨਾਲ ਫਾਇਰ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਚਾਰ ਅਣਪਛਾਤੇ ਲੁਟੇਰਿਆਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ […]

The post ਦਿੱਲੀ ਦੇ ਵਪਾਰੀਆਂ ਦੀ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ ਗੱਡੀ ਘੇਰ ਕੇ ਚਲਾਈ ਗੋਲ਼ੀ, 50 ਹਜ਼ਾਰ ਲੁੱਟ ਕੇ ਹੋਏ ਫਰਾਰ appeared first on TV Punjab | English News Channel.

]]>
FacebookTwitterWhatsAppCopy Link


ਫਿਰੋਜ਼ਪੁਰ- ਫਿਰੋਜ਼ਪੁਰ-ਫਾਜ਼ਿਲਕਾ ਦੇ ਪਿੰਡ ਲਾਲਚੀਆਂ ਦੇ ਕੋਲ ਵੱਡੀ ਘਟਨਾ ਵਾਪਰੀ। ਇੱਥੇ ਇਕ ਕਾਰ ਸਵਾਰ ਨੂੰ ਲੁਟੇਰਿਆਂ ਨੇ ਰੋਕ ਕੇ ਪਿਸਤੌਲ ਨਾਲ ਫਾਇਰ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਚਾਰ ਅਣਪਛਾਤੇ ਲੁਟੇਰਿਆਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਵਿਨੋਦ ਗੋਇਲ ਪੁੱਤਰ ਮੋਹਨ ਲਾਲ ਗੋਇਲ ਵਾਸੀ ਐੱਨਐੱਸ 21 ਫਸਟ ਫਲੋਰ ਮੀਆਂ ਵਾਲੀ ਨਗਰ ਨਿਊ ਦਿੱਲੀ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸ਼ੁਭਮ ਗੋਇਲ ਅਤੇ ਡਰਾਈਵਰ ਹਤਿੰਦਰ ਕੁਮਾਰ ਪੁੱਤਰ ਵੀਰਪਾਲ ਸਿੰਘ ਵਾਸੀ ਸ਼ਿਵ ਪਾਰਕ ਪਿੰਡ ਨਾਗਲੋਈ ਨਵੀਂ ਦਿੱਲੀ ਨਾਲ ਆਪਣੀ ਕਾਰ ‘ਤੇ ਅਬੋਹਰ, ਫਾਜ਼ਿਲਕਾ ਤੋਂ ਹੁੰਦੇ ਹੋਏ ਜਲਾਲਾਬਾਦ ਤੋਂ ਫਿਰੋਜ਼ਪੁਰ ਜਾ ਰਹੇ ਸਨ।

ਜਦ ਉਹ ਪਿੰਡ ਲਾਲਚੀਆਂ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇਕ ਕਾਰ ਜਿਸ ਦਾ ਨੰਬਰ ਨਾ ਪੜ੍ਹਨਯੋਗ ਸੀ, ਉਨ੍ਹਾਂ ਦੀ ਕਾਰ ਦੇ ਅੱਗੇੋਂ ਯੂ ਟਰਨ ਲੈਣ ਲੱਗੀ ਤਾਂ ਉਸ ਦੇ ਡਰਾਈਵਰ ਨੇ ਕਾਰ ਹੌਲੀ ਕਰ ਲਈ ਤਾਂ 2 ਮੋਟਰਸਾਈਕਲਾਂ ਤੇ ਚਾਰ ਲੋਕ ਸਵਾਰ ਸਨ ਜਿਨ੍ਹਾਂ ਨੇ ਉਸ ਦੀ ਕਾਰ ਪਿੱਛੇ ਮੋਟਰਸਾਈਕਲ ਖੜ੍ਹੇ ਕਰ ਦਿੱਤੇ। ਉਨ੍ਹਾਂ ਵਿਚੋਂ ਇਕ ਨੇ ਕ੍ਰਿਪਾਨ ਨਾਲ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇਕ ਨੇ ਪਿਸਤੌਲ ਦਾ ਫਾਇਰ ਕਰਕੇ ਕਾਰ ਦੀ ਅਗਲੀ ਬਾਰੀ ਦਾ ਸ਼ੀਸ਼ਾ ਤੋੜ ਦਿੱਤਾ ਤੇ ਕਿਹਾ ਕਿ ਜੋ ਕੁਝ ਤੁਹਾਡੇ ਕੋਲ ਹੈ ਦੇ ਦਿਓ ਤਾਂ ਉਹ ਡਰਦੇ ਮਾਰੇ ਆਪਣੇ ਪਾਸ ਮੌਜੂਦ ਬੈਗ ਜਿਸ ਵਿਚ 50 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ, ਉਸ ਨੂੰ ਦੇ ਦਿੱਤੇ ਤੇ ਲੁਟੇਰੇ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ‘ਤੇ ਉਕਤ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ 

The post ਦਿੱਲੀ ਦੇ ਵਪਾਰੀਆਂ ਦੀ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ ਗੱਡੀ ਘੇਰ ਕੇ ਚਲਾਈ ਗੋਲ਼ੀ, 50 ਹਜ਼ਾਰ ਲੁੱਟ ਕੇ ਹੋਏ ਫਰਾਰ appeared first on TV Punjab | English News Channel.

]]>
https://en.tvpunjab.com/delhi-traders-robbers-shoot-50000-looters-flee3375-2/feed/ 0