Sad news Archives - TV Punjab | English News Channel https://en.tvpunjab.com/tag/sad-news/ Canada News, English Tv,English News, Tv Punjab English, Canada Politics Fri, 16 Jul 2021 13:54:42 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Sad news Archives - TV Punjab | English News Channel https://en.tvpunjab.com/tag/sad-news/ 32 32 ਮਾਂ ਚਾਰ ਮਹੀਨੇ ਉਡੀਕਦੀ ਰਹੀ ਪੁੱਤ ਦੀ ਲਾਸ਼, ਲਾਸ਼ ਘਰ ਆਈ ਤਾਂ ਕੁਝ ਘੰਟੇ ਪਹਿਲਾਂ ਹੀ ਤੋੜ ਦਿੱਤਾ ਦਮ, ਮਾਂ ਪੁੱਤ ਦਾ ਇਕੱਠਿਆਂ ਦਾ ਹੋਇਆ ਸਸਕਾਰ https://en.tvpunjab.com/son-and-mother-funeral-together-dead-body/ https://en.tvpunjab.com/son-and-mother-funeral-together-dead-body/#respond Fri, 16 Jul 2021 13:52:57 +0000 https://en.tvpunjab.com/?p=4910 ਮਾਹਿਲਪੁਰ – ਹੁਸ਼ਿਆਰਪੁਰ ਜਿਲੇ ਦੇ ਪਿੰਡ ਲੰਗੇਰੀ ਵਿਚੋਂ ਰੂਹ ਨੂੰ ਰੂਹ ਨੂੰ ਕੰਬਾਅ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਇੱਥੋਂ ਦੇ 35 ਸਾਲਾ ਨੌਜਵਾਨ ਕੁਲਦੀਪ ਸਿੰਘ ਦੀ ਰੋਮਾਨੀਆਂ ਵਿਚ ਚਾਰ ਮਹੀਨੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਮੰਗਵਾਉਣ ਲਈ ਪਰਿਵਾਰ ਨੇ ਲੰਮੀ ਜੱਦੋ-ਜਹਿਦ ਕੀਤੀ ਪਰ ਉਸ ਸਮੇਂ ਵੱਡਾ ਭਾਣਾ ਵਰਤ […]

The post ਮਾਂ ਚਾਰ ਮਹੀਨੇ ਉਡੀਕਦੀ ਰਹੀ ਪੁੱਤ ਦੀ ਲਾਸ਼, ਲਾਸ਼ ਘਰ ਆਈ ਤਾਂ ਕੁਝ ਘੰਟੇ ਪਹਿਲਾਂ ਹੀ ਤੋੜ ਦਿੱਤਾ ਦਮ, ਮਾਂ ਪੁੱਤ ਦਾ ਇਕੱਠਿਆਂ ਦਾ ਹੋਇਆ ਸਸਕਾਰ appeared first on TV Punjab | English News Channel.

]]>
FacebookTwitterWhatsAppCopy Link


ਮਾਹਿਲਪੁਰ – ਹੁਸ਼ਿਆਰਪੁਰ ਜਿਲੇ ਦੇ ਪਿੰਡ ਲੰਗੇਰੀ ਵਿਚੋਂ ਰੂਹ ਨੂੰ ਰੂਹ ਨੂੰ ਕੰਬਾਅ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਇੱਥੋਂ ਦੇ 35 ਸਾਲਾ ਨੌਜਵਾਨ ਕੁਲਦੀਪ ਸਿੰਘ ਦੀ ਰੋਮਾਨੀਆਂ ਵਿਚ ਚਾਰ ਮਹੀਨੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਮੰਗਵਾਉਣ ਲਈ ਪਰਿਵਾਰ ਨੇ ਲੰਮੀ ਜੱਦੋ-ਜਹਿਦ ਕੀਤੀ ਪਰ ਉਸ ਸਮੇਂ ਵੱਡਾ ਭਾਣਾ ਵਰਤ ਗਿਆ ਜਦੋਂ ਆਪਣੇ ਪੁੱਤਰ ਦੀ ਲਾਸ਼ ਘਰ ਆਉਣ ਤੋਂ ਕੁਝ ਘੰਟੇ ਪਹਿਲਾਂ ਅੱਜ ਮਾਂ ਵੀ ਚੱਲ ਵਸੀ। ਦੁਪਹਿਰ ਤਿੰਨ ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ ਜਿੱਥੇ ਮਾਂ ਅਤੇ ਪੁੱਤਰ ਦੋਵਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੋਹਾਂ ਦੀ ਇਕੱਠਿਆਂ ਦੀ ਚਿਖਾ ਦੇਖ ਕੇ ਸਮੁੱਚਾ ਇਲਾਕਾ ਹੀ ਗਮਗੀਨ ਹੋ ਗਿਆ।

ਜਾਣਕਾਰੀ ਮੁਤਾਬਕ ਮ੍ਰਿਤਕ ਦੇ ਬਜ਼ੁਰਗ ਪਿਤਾ ਸੁਖ਼ਦੇਵ ਸਿੰਘ, ਮਾਸਟਰ ਅਵਤਾਰ ਲੰਗੇਰੀ ਸਤਪ੍ਰਕਾਸ਼ ਸਿੰਘ, ਸਰਬਜੀਤ ਸਿੰਘ ਪੰਚ, ਸੁਰਜੀਤ ਸਿੰਘ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇਕ ਏਜੰਟ ਰਾਹੀਂ ਅਪ੍ਰੈਲ ਮਹੀਨੇ ਰੋਮਾਨੀਆਂ ਗਿਆ ਸੀ। ਇਸ ਤੋਂ ਬਾਅਦ 30 ਅਪ੍ਰੈਲ ਨੂੰ ਉਨ੍ਹਾਂ ਆਪਣੇ ਪੁੱਤਰ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ।ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ।

ਇਸ ਤੋਂ ਬਾਅਦ 4 ਅਪ੍ਰੈਲ ਨੂੰ ਏਜੰਟ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦੱਸ ਦਿਨ ਲੱਗ ਜਾਣੇ ਹਨ ਪਰ ਲਾਸ਼ ਪਿੰਡ ਨਹੀਂ ਆ ਸਕੀ। ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐੱਮ. ਪੀ. ਮਨੀਸ਼ ਤਿਵਾੜੀ, ‘ਆਪ’ ਆਗੂ ਭਗਵੰਤ ਮਾਨ ਨੂੰ ਅਪੀਲ ਕੀਤੀ ਜਿਸ ਮਗਰੋਂ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜ਼ੀ ਨਾਲ ਅੱਜ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ ਪਰੰਤੂ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂੰਹ ਦੇਖ਼ਣ ਲਈ ਤਰਸ ਰਹੀ ਮਾਂ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ। ਪਿੰਡ ਵਿਚ ਇੱਕਠੇ ਹੀ ਮਾਂ ਪੁੱਤ ਦੋਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

The post ਮਾਂ ਚਾਰ ਮਹੀਨੇ ਉਡੀਕਦੀ ਰਹੀ ਪੁੱਤ ਦੀ ਲਾਸ਼, ਲਾਸ਼ ਘਰ ਆਈ ਤਾਂ ਕੁਝ ਘੰਟੇ ਪਹਿਲਾਂ ਹੀ ਤੋੜ ਦਿੱਤਾ ਦਮ, ਮਾਂ ਪੁੱਤ ਦਾ ਇਕੱਠਿਆਂ ਦਾ ਹੋਇਆ ਸਸਕਾਰ appeared first on TV Punjab | English News Channel.

]]>
https://en.tvpunjab.com/son-and-mother-funeral-together-dead-body/feed/ 0
ਸੋਗੀ ਖਬਰ : ਭਾਰਤ ਨੂੰ ਦੋ ਵਾਰ ਗੋਲਡ ਮੈਡਲ ਜਿੱਤਾਉਣ ਵਾਲੇ ਹਾਕੀ ਦੇ ਦਿੱਗਜ਼ ‘ ਕੇਸ਼ਵ ਦੱਤ’ ਨਹੀਂ ਰਹੇ https://en.tvpunjab.com/sad-news-hockey-legend-keshav-dutt-is-no-longer/ https://en.tvpunjab.com/sad-news-hockey-legend-keshav-dutt-is-no-longer/#respond Wed, 07 Jul 2021 16:51:13 +0000 https://en.tvpunjab.com/?p=3964 ਕੋਲਕਾਤਾ :  ਓਲੰਪਿਕ ਵਿਚ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹ 1948 ’ਚ ਲੰਡਨ ਓਪਲੰਪਿਕ ’ਚ ਗੋਲਡ ਜਿੱਤਣ ਵਾਲੀ ਹਾਕੀ ਦੀ ਟੀਮ ਦਾ ਹਿੱਸਾ ਰਹੇ ਸਨ। ਕੇਸ਼ਵ ਨੇ ਭਾਰਤ ਤੇ ਚੀਨ ਯੁੱਧ ਤੋਂ ਬਾਅਦ ਇਸ ਮੈਡਲ ਨੂੰ […]

The post ਸੋਗੀ ਖਬਰ : ਭਾਰਤ ਨੂੰ ਦੋ ਵਾਰ ਗੋਲਡ ਮੈਡਲ ਜਿੱਤਾਉਣ ਵਾਲੇ ਹਾਕੀ ਦੇ ਦਿੱਗਜ਼ ‘ ਕੇਸ਼ਵ ਦੱਤ’ ਨਹੀਂ ਰਹੇ appeared first on TV Punjab | English News Channel.

]]>
FacebookTwitterWhatsAppCopy Link


ਕੋਲਕਾਤਾ :  ਓਲੰਪਿਕ ਵਿਚ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹ 1948 ’ਚ ਲੰਡਨ ਓਪਲੰਪਿਕ ’ਚ ਗੋਲਡ ਜਿੱਤਣ ਵਾਲੀ ਹਾਕੀ ਦੀ ਟੀਮ ਦਾ ਹਿੱਸਾ ਰਹੇ ਸਨ। ਕੇਸ਼ਵ ਨੇ ਭਾਰਤ ਤੇ ਚੀਨ ਯੁੱਧ ਤੋਂ ਬਾਅਦ ਇਸ ਮੈਡਲ ਨੂੰ ਆਰਮੀ ਫੰਡ ਨੂੰ ਦਾਨ ’ਚ ਦੇ ਦਿੱਤਾ ਸੀ। ਕੇਸ਼ਵ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ 1948 ਤੇ 1952 ਓਲੰਪਿਕ ਗੋਲਡ ਦਿਵਾਉਣ ’ਚ ਅਹਿਮ ਯੋਗਦਾਨ ਦਿੱਤਾ ਸੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਹਾਕੀ ਦੀ ਦੁਨੀਆ ਨੇ ਅਸਲ ਇਕ ਸੱਚਾ ਲੀਜੈਂਡ (legend) ਖੋਹ ਦਿੱਤਾ ਹੈ। ਕੇਸ਼ਵ ਦੱਤ ਦੇ ਜਾਣ ਦਾ ਬਹੁਤ ਦੁੱਖ। ਉਹ 1948 ਤੇ 1952 ’ਚ ਦੋ ਵਾਰ ਓਲੰਪਿਕ ਗੋਲਡ ਜਿੱਤਣ ਵਾਲੇ ਖਿਡਾਰੀ ਸਨ।

ਟੀਵੀ ਪੰਜਾਬ ਬਿਊਰੋ

The post ਸੋਗੀ ਖਬਰ : ਭਾਰਤ ਨੂੰ ਦੋ ਵਾਰ ਗੋਲਡ ਮੈਡਲ ਜਿੱਤਾਉਣ ਵਾਲੇ ਹਾਕੀ ਦੇ ਦਿੱਗਜ਼ ‘ ਕੇਸ਼ਵ ਦੱਤ’ ਨਹੀਂ ਰਹੇ appeared first on TV Punjab | English News Channel.

]]>
https://en.tvpunjab.com/sad-news-hockey-legend-keshav-dutt-is-no-longer/feed/ 0