The post ਮੁੱਲਾਂਪੁਰ ਦਾਖਾ ‘ਚ ਸ਼ਰਮਨਾਕ ਵਾਰਦਾਤ: ਸਕੇ ਪਿਓ ਨੇ ਲੁੱਟੀ ਜਵਾਨ ਧੀ ਦੀ ਪੱਤ appeared first on TV Punjab | English News Channel.
]]>
ਜਗਰਾਓਂ : ਮੁੱਲਾਂਪੁਰ ਦਾਖਾ ਵਿਚ ਬੀਤੀ ਰਾਤ 6 ਬੱਚਿਆਂ ਦੇ ਪਿਓ ਨੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਆਪਣੀ 20 ਸਾਲਾਂ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਿਆਂ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਵੀ ਦਾਗਦਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁਲਜ਼ਮ ਕਬਾੜ ਦਾ ਕੰਮ ਕਰਦਾ ਹੈ। 12-13 ਸਾਲ ਪਹਿਲਾਂ ਮੁਲਜ਼ਮ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ 6 ਬੱਚਿਆਂ 4 ਧੀਆਂ ਅਤੇ 2 ਪੁੱਤਰਾਂ ਨਾਲ ਰਹਿ ਰਿਹਾ ਹੈ।
ਬੀਤੀ ਰਾਤ ਲਗਭਗ 12 ਵਜੇ ਦੇ ਕਰੀਬ ਪਿਓ ਨੇ ਸ਼ਰਾਬ ਪੀ ਕੇ ਕਮਰੇ ਵਿਚ 5 ਬੱਚਿਆਂ ਨੂੰ ਬਰਾਂਡੇ ਵਿਚ ਸੌਣ ਲਈ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਜਿਹੜਾ ਵੀ ਅੰਦਰ ਆਇਆ ਜਾਨੋਂ ਮਾਰ ਦੇਵਾਂਗਾ। ਬੱਚੇ ਸਹਿਮ ਕੇ ਬਰਾਂਡੇ ਵਿਚ ਪੈ ਗਏ ਅਤੇ ਪਿਓ ਆਪਣੀ 20 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਲੱਗਾ।
ਇਸ ਸ਼ਰਮਨਾਕ ਕਾਰੇ ਤੋਂ ਬਾਅਦ ਜਦੋਂ 4 ਵਜੇ ਉਹ ਸੌਂ ਗਿਆ ਤਾਂ ਪੀੜਤ ਧੀ ਨੇ ਰਿਸ਼ਤੇਦਾਰੀ ਵਿਚ ਲੱਗਦੇ ਚਾਚੇ ਨੂੰ ਮੋਬਾਇਲ ’ਤੇ ਆਪਣੀ ਦਾਸਤਾਨ ਸੁਣਾਈ। ਜਦੋਂ ਰਿਸ਼ਤੇਦਾਰ ਘਰ ਪੁੱਜੇ ਤਾਂ ਪਿਓ ਨੇ ਹਾਈਟੈੱਕ ਡਰਾਮਾ ਰਚਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਮੋਟਰਸਾਈਕਲ ਚੁੱਕ ਕੇ ਘਰੋਂ ਫਰਾਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਪੀੜਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਥਾਣਾ ਦਾਖਾ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਡੀ. ਐੱਸ. ਪੀ. ਦਾਖਾ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ।
ਟੀਵੀ ਪੰਜਾਬ ਬਿਊਰੋ
The post ਮੁੱਲਾਂਪੁਰ ਦਾਖਾ ‘ਚ ਸ਼ਰਮਨਾਕ ਵਾਰਦਾਤ: ਸਕੇ ਪਿਓ ਨੇ ਲੁੱਟੀ ਜਵਾਨ ਧੀ ਦੀ ਪੱਤ appeared first on TV Punjab | English News Channel.
]]>