send jail Archives - TV Punjab | English News Channel https://en.tvpunjab.com/tag/send-jail/ Canada News, English Tv,English News, Tv Punjab English, Canada Politics Fri, 25 Jun 2021 05:24:03 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg send jail Archives - TV Punjab | English News Channel https://en.tvpunjab.com/tag/send-jail/ 32 32 ਹੁਣ ਬਾਦਲ ਪਰਿਵਾਰ ਨੂੰ ਭੇਜਿਆ ਜਾਵੇਗਾ ਜੇਲ੍ਹ ! https://en.tvpunjab.com/badal-family-jail-bikram-prediction-2649-2/ https://en.tvpunjab.com/badal-family-jail-bikram-prediction-2649-2/#respond Fri, 25 Jun 2021 05:21:02 +0000 https://en.tvpunjab.com/?p=2649 ਚੰਡੀਗੜ੍ਹ- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਉਂਦੇ ਇਕ-ਦੋ ਮਹੀਨਿਆਂ ਵਿਚ ਬਾਦਲ ਪਰਿਵਾਰ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਭਵਿੱਖਬਾਣੀ ਕੀਤੀ ਸੀ ਜੋ ਸੱਚ ਸਾਬਤ ਹੋਈ ਹੈ। […]

The post ਹੁਣ ਬਾਦਲ ਪਰਿਵਾਰ ਨੂੰ ਭੇਜਿਆ ਜਾਵੇਗਾ ਜੇਲ੍ਹ ! appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਉਂਦੇ ਇਕ-ਦੋ ਮਹੀਨਿਆਂ ਵਿਚ ਬਾਦਲ ਪਰਿਵਾਰ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਭਵਿੱਖਬਾਣੀ ਕੀਤੀ ਸੀ ਜੋ ਸੱਚ ਸਾਬਤ ਹੋਈ ਹੈ।

ਉਨਾ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ 18 ਨੁਕਤਿਆਂ ਵਿਚ ਹੁਕਮ ਦਿੱਤਾ ਕਿ ਜੇਕਰ ਉਨ੍ਹਾਂ ਮੁੱਖ ਮੰਤਰੀ ਦੀ ਕੁਰਸੀ ਬਚਾਉਣੀ ਹੈ ਤਾਂ ਬਾਦਲ ਪਰਿਵਾਰ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਜਾਣ।

ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਮੌਕੇ ਵੱਡੇ ਬਾਦਲ ਸਾਹਿਬ ਨੂੰ ਜੇਲ੍ਹ ਭੇਜਿਆ ਸੀ ਤੇ ਹੁਣ ਕਾਂਗਰਸ ਦੀ ਮਨਸ਼ਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦੀ ਬਦਨਾਮੀ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਆਪਣੀ ਸਾਖ਼ ਬਚਾਉਣ ਲਈ ਬਾਦਲ ਨੂੰ ਜੇਲ੍ਹ ਭੇਜ ਸਕਦੀ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਸਰਕਾਰ ਨੇ ਬਾਦਲ ਨੂੰ ਜੇਲ੍ਹ ਭੇਜਿਆ ਹੈ ਤਾਂ ਉਹ ਜੇਲ੍ਹ ਵਿਚੋਂ ਹੀ ਮੁੱਖ ਮੰਤਰੀ ਬਣ ਕੇ ਆਏ ਹਨ। ਉਨ੍ਹਾਂ ਕੋਟਕਪੂਰਾ ਗੋਲੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਅੱਗੇ ਬੇਅਦਬੀ ਦੀ ਸਾਜ਼ਿਸ਼ ਵਿਚ ਕਾਂਗਰਸ ਤੇ ਆਪ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਹਿਲਾਂ ਹਾਈਕੋਰਟ ਵੱਲੋਂ ਜਾਂਚ ਦਾ ਸਿਆਸੀਕਰਨ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਦੋਸ਼ੀ ਠਹਿਰਾਉਣਾ ਤੇ ਹੁਣ ਕਾਂਗਰਸ ਹਾਈ ਕਮਾਨ ਵੱਲੋਂ ਐੱਸਆਈਟੀ ਜਾਂਚ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰਨ ਦੇ ਹੁਕਮ ਅਕਾਲੀਆਂ ਖਿਲਾਫ ਸਾਜ਼ਿਸ਼ ਦਾ ਪ੍ਰਤੁੱਖ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਨੇ ਖੁਦ ਮੰਨਿਆ ਸੀ ਕਿ ਕੈਪਟਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਬੇਅਦਬੀ ਦੀ ਜਾਂਚ ਨੂੰ ਲਟਕਾਇਆ ਜਾਵੇ ਅਤੇ ਚੋਣਾਂ ਵਿਚ ਇਸ ਨੂੰ ਮੁੱਦਾ ਬਣਾਉਣ ਦੀ ਗੱਲ ਕਹੀ ਸੀ।

ਮਜੀਠੀਆ ਨੇ ਕਿਹਾ ਕਿ ਐੱਸਆਈਟੀ ਨੇ ਬਾਦਲ ਤੋਂ ਪੁੱਛਗਿੱਛ ਵੇਲੇ ਸਾਬਕਾ ਡਾਇਰੈਕਟਰ ਪ੍ਰਰੋਸੀਕਿਊਸ਼ਨ ਵਿਜੇ ਸਿੰਗਲਾ ਤੇ ਜੁਆਇੰਟ ਡਾਇਰੈਕਟਰ ਵਿਜੀਲੈਂਸ ਜਤਿੰਦਰਬੀਰ ਸਿੰਘ ਦੀਆਂ ਸੇਵਾਵਾਂ ਲੈ ਕੇ ਆਪਣਾ ਕੰਮ ਹੋਰ ਵੀ ਸ਼ੱਕੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦਾ ਕੇਸ ਵਿਚ ਦਖਲ ਦੇਣਾ ਸੰਕੇਤ ਦਿੰਦਾ ਹੈ ਕਿ ਵਿਜੀਲੈਂਸ ਡਾਇਰੈਕਟਰ ਬੀ.ਕੇ. ਉਪੱਲ ਅਤੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਹੀ ਸਭ ਕੁੱਝ ਕਰ ਰਹੇ ਹਨ।

ਮਜੀਠੀਆ ਨੇ ਬੇਅਦਬੀ ਦੀ ਸਾਜ਼ਿਸ਼ ਦਾ ਲਾਭ ਲੈਣ ਵਾਲਿਆਂ ਦਾ ਨਾਰਕੋ ਟੈਸਟ ਕਰਵਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਐੱਸਆਈਟੀ ਦੀ ਚੱਲ ਰਹੀ ਜਾਂਚ ਮੁਕੰਮਲ ਕਰਨ ਵਾਸਤੇ ਸਮਾਂ ਹੱਦ ਤੈਅ ਕਰ ਦਿੱਤੀ ਹੈ। ਐੱਸਆਈਟੀ ਹਾਈ ਕੋਰਟ ਦੇ ਹੁਕਮ ਮੰਨੇਗੀ ਜਾਂ ਫਿਰ ਕਾਂਗਰਸ ਹਾਈ ਕਮਾਨ ਦੇ? ਹਾਲਾਂਕਿ ਐੱਸਆਈਟੀ ਮੁੱਖ ਮੰਤਰੀ ਨੂੰ ਵੀ ਜਵਾਬਦੇਹ ਨਹੀਂ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਨੇ ਮੁੱਖ ਮੰਤਰੀ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਜਾਂਚ ਮੁਕੰਮਲ ਕਰਵਾਉਣ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ , ਇਸ ਦੀ ਸੂਬਾ ਇਕਾਈ ਤੇ ਸੂਬਾ ਸਰਕਾਰ ਸਿਰਫ ਇਹ ਮੰਨ ਕੇ ਚਲ ਰਹੇ ਹਨ ਕਿ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਗੈਰ ਕਾਨੂੰਨੀ ਗਿ੍ਫਤਾਰੀ ਹੀ ਉਨਾਂ ਦੀ ਉਹ ਭਰੋਸੇਯੋਗਤਾ ਬਹਾਲ ਕਰ ਸਕਦੀ ਹੈ ਜੋ ਖੇਰੂੰ-ਖੇਰੂੰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਚੁਣੌਤੀ ਦਿੰਦੇ ਹਾਂ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਕੇ ਵਿਖਾਉਣ, ਉਨਵਾਂ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਵੇਗਾ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਹਾਈਕੋਰਟ ਵੱਲੋਂ ਜਾਂਚ ਦਾ ਸਿਆਸੀਕਰਨ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਦੋਸ਼ੀ ਠਹਿਰਾਉਣਾ ਤੇ ਹੁਣ ਕਾਂਗਰਸ ਹਾਈ ਕਮਾਨ ਵੱਲੋਂ ਐੱਸਆਈਟੀ ਜਾਂਚ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰਨ ਦੇ ਹੁਕਮ ਅਕਾਲੀਆਂ ਖਿਲਾਫ ਸਾਜ਼ਿਸ਼ ਦਾ ਪ੍ਰਤੁੱਖ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਵਜੋਤ ਸਿੱਧੂ ਨੇ ਖੁਦ ਮੰਨ ਸੀ ਕਿ ਕੈਪਟਨ ਨੇ ਉਨ੍ਹਾਂ ਨੂੰ ਬੇਅਦਬੀ ਦੀ ਜਾਂਚ ਲਟਕਾਉਣ ਅਤੇ ਚੋਣਾਂ ਵਿਚ ਇਸ ਨੂੰ ਮੁੱਦਾ ਬਣਾਉਣ ਦੀ ਗੱਲ ਕਹੀ ਸੀ।

ਟੀਵੀ ਪੰਜਾਬ ਬਿਊਰੋ

The post ਹੁਣ ਬਾਦਲ ਪਰਿਵਾਰ ਨੂੰ ਭੇਜਿਆ ਜਾਵੇਗਾ ਜੇਲ੍ਹ ! appeared first on TV Punjab | English News Channel.

]]>
https://en.tvpunjab.com/badal-family-jail-bikram-prediction-2649-2/feed/ 0