Sit investigations Archives - TV Punjab | English News Channel https://en.tvpunjab.com/tag/sit-investigations/ Canada News, English Tv,English News, Tv Punjab English, Canada Politics Sat, 26 Jun 2021 10:31:40 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Sit investigations Archives - TV Punjab | English News Channel https://en.tvpunjab.com/tag/sit-investigations/ 32 32 SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ https://en.tvpunjab.com/sit-4hour-investigated-sukhbir-badal-2810-2/ https://en.tvpunjab.com/sit-4hour-investigated-sukhbir-badal-2810-2/#respond Sat, 26 Jun 2021 10:29:28 +0000 https://en.tvpunjab.com/?p=2810 ਚੰਡੀਗੜ੍ਹ-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਨਵੀਂ SIT ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਡੂੰਘੀ ਪੁੱਛਗਿੱਛ ਕੀਤੀ ਗਈ । ਇਹ ਪੁੱਛਗਿਛ ਕਰੀਬ 4 ਘੰਟੇ ਤੱਕ ਚੱਲੀ। ਪੁੱਛਗਿੱਛ ਦੌਰਾਨ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਸਮਰਥਕ ਇਕੱਠੇ ਹੋਏ ਅਤੇ ਉਹ ਉਨਾਂ ਚਿਰ ਉੱਥੇ ਹੈੱਡਕੁਆਰਟਰ ਦੇ ਬਾਹਰ ਹੀ […]

The post SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਨਵੀਂ SIT ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਡੂੰਘੀ ਪੁੱਛਗਿੱਛ ਕੀਤੀ ਗਈ । ਇਹ ਪੁੱਛਗਿਛ ਕਰੀਬ 4 ਘੰਟੇ ਤੱਕ ਚੱਲੀ। ਪੁੱਛਗਿੱਛ ਦੌਰਾਨ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਸਮਰਥਕ ਇਕੱਠੇ ਹੋਏ ਅਤੇ ਉਹ ਉਨਾਂ ਚਿਰ ਉੱਥੇ ਹੈੱਡਕੁਆਰਟਰ ਦੇ ਬਾਹਰ ਹੀ ਹਾਜਰ ਰਹੇ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਐਨਾ ਮਾਣ ਸਤਿਕਾਰ ਅਤੇ ਪਿਆਰ ਦਿਖਾਇਆ।

ਗੌਰਤਲਬ ਹੈ ਕਿ ਹੈ ਕਿ ਇਸ ਤੋਂ ਪਹਿਲਾਂ SIT ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਲਈ ਜਾਂਚ ਟੀਮ ਸੈਕਟਰ -4 ਸਥਿਤ ਬਾਦਲ ਦੇ ਸਰਕਾਰੀ ਫਲੈਟ ’ਚ ਪਹੁੰਚੀ ਅਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਸੀ।

ਟੀਵੀ ਪੰਜਾਬ ਬਿਊਰੋ

The post SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ appeared first on TV Punjab | English News Channel.

]]>
https://en.tvpunjab.com/sit-4hour-investigated-sukhbir-badal-2810-2/feed/ 0
ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP https://en.tvpunjab.com/sit-investigations-fake-dsp-2739-2/ https://en.tvpunjab.com/sit-investigations-fake-dsp-2739-2/#respond Fri, 25 Jun 2021 15:13:35 +0000 https://en.tvpunjab.com/?p=2739 ਚੰਡੀਗੜ੍ਹ-ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਨਵੀਂ ਐਸਆਈਟੀ (SIT) ਨਵੇਂ ਵਿਵਾਦਾਂ ਵਿੱਚ ਫਸ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ, ਜਿਨ੍ਹਾਂ ਨੂੰ ਅਕਾਲੀ ਦਲ ਨੇ ਨਕਲੀ ਅਫਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। […]

The post ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਨਵੀਂ ਐਸਆਈਟੀ (SIT) ਨਵੇਂ ਵਿਵਾਦਾਂ ਵਿੱਚ ਫਸ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ, ਜਿਨ੍ਹਾਂ ਨੂੰ ਅਕਾਲੀ ਦਲ ਨੇ ਨਕਲੀ ਅਫਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ।
ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ।

ਮਜੀਠੀਆ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਵਿੱਚ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਬੀਰ ਨੂੰ ਇਹ ਸਿੱਟ ਦਾ ਡੀਐਸਪੀ ਬਣਾ ਕੇ ਲਿਆਈ ਸੀ ਤੇ ਅਸੀਂ ਨਕਲੀ ਸਿੰਗਲਾ ਨੂੰ ਅੰਦਰ ਪਛਾਣ ਲਿਆ। ਅਸੀਂ ਤਦ ਹੀ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ।

ਟੀਵੀ ਪੰਜਾਬ ਬਿਊਰੋ

The post ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP appeared first on TV Punjab | English News Channel.

]]>
https://en.tvpunjab.com/sit-investigations-fake-dsp-2739-2/feed/ 0